2 ਯੋਹਨ 1
1
1ਬਜ਼ੁਰਗ ਵੱਲੋਂ,
ਪਰਮੇਸ਼ਵਰ ਦੁਆਰਾ ਚੁਣੀ ਗਈ ਔਰਤ ਅਤੇ ਉਸ ਦੇ ਬੱਚਿਆਂ ਲਈ, ਜਿਨ੍ਹਾਂ ਨੂੰ ਮੈਂ ਅਸਲ ਵਿੱਚ ਪਿਆਰ ਕਰਦਾ ਹਾਂ ਅਤੇ ਮੈਂ ਹੀ ਨਹੀਂ, ਬਲਕਿ ਉਹ ਸਾਰੇ ਵੀ ਜੋ ਸੱਚ ਨੂੰ ਜਾਣਦੇ ਹਨ। 2ਉਸ ਸੱਚ ਦੇ ਕਾਰਨ, ਜੋ ਸਾਡੇ ਵਿੱਚ ਵਾਸ ਕਰਦਾ ਹੈ ਅਤੇ ਸਦਾ ਸਾਡੇ ਨਾਲ ਰਹੇਗਾ:
3ਪਿਤਾ ਪਰਮੇਸ਼ਵਰ ਅਤੇ ਪਿਤਾ ਦੇ ਪੁੱਤਰ ਯਿਸ਼ੂ ਮਸੀਹ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਨਾਲ ਸੱਚਾਈ ਅਤੇ ਪਿਆਰ ਵਿੱਚ ਬਣੀ ਰਹੇਗੀ।
4ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੈ ਕਿ ਉਹ ਸੱਚਿਆਈ ਵਿੱਚ ਠੀਕ ਉਵੇਂ ਚੱਲ ਰਹੇ ਹਨ ਜਿਵੇਂ ਪਿਤਾ ਨੇ ਸਾਨੂੰ ਆਦੇਸ਼ ਦਿੱਤਾ ਸੀ। 5ਅਤੇ ਹੁਣ, ਹੇ ਪਿਆਰੀ ਔਰਤ, ਸਾਨੂੰ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ। ਇਹ ਮੈਂ ਕੋਈ ਨਵੀਂ ਆਗਿਆ ਨਹੀਂ ਲਿਖ ਰਿਹਾ, ਪਰ ਓਹੀ ਜੋ ਸ਼ੁਰੂ ਤੋਂ ਸਾਨੂੰ ਮਿਲੀ ਹੈ। 6ਅਤੇ ਇਹ ਪਿਆਰ ਹੈ: ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚੱਲੀਏ। ਜਿਵੇਂ ਕਿ ਤੁਸੀਂ ਸ਼ੁਰੂ ਤੋਂ ਸੁਣਿਆ ਹੈ, ਉਸ ਦਾ ਹੁਕਮ ਹੈ ਕਿ ਤੁਹਾਨੂੰ ਪਿਆਰ ਵਿੱਚ ਚੱਲਣਾ ਚਾਹੀਦਾ ਹੈ।
7ਮੈਂ ਇਹ ਇਸ ਲਈ ਕਹਿੰਦਾ ਹਾਂ ਕਿਉਂਕਿ ਬਹੁਤ ਸਾਰੇ ਧੋਖੇਬਾਜ਼ ਇਸ ਜਗਤ ਵਿੱਚ ਨਿਕਲ ਆਏ ਹਨ, ਜੋ ਇਹ ਨਹੀਂ ਮੰਨਦੇ ਕਿ ਯਿਸ਼ੂ ਮਸੀਹ ਦੇਹਧਾਰੀ ਹੋ ਕੇ ਆਇਆ ਹੈ। ਅਜਿਹਾ ਕੋਈ ਵੀ ਵਿਅਕਤੀ ਧੋਖੇਬਾਜ਼ ਅਤੇ ਮਸੀਹ ਵਿਰੋਧੀ ਹੈ। 8ਧਿਆਨ ਰੱਖੋ ਕਿ ਤੁਸੀਂ ਉਸ ਚੀਜ਼ ਨੂੰ ਨਾ ਗੁਆਓ ਜਿਸ ਲਈ ਅਸੀਂ ਕੰਮ ਕੀਤਾ ਹੈ, ਪਰ ਇਸ ਦਾ ਪੂਰਾ ਇਨਾਮ ਪ੍ਰਾਪਤ ਕਰੋ। 9ਜਿਹੜਾ ਵਿਅਕਤੀ ਅੱਗੇ ਵੱਧਦਾ ਹੈ ਅਤੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਉਸ ਕੋਲ ਪਰਮੇਸ਼ਵਰ ਨਹੀਂ ਹੈ; ਜਿਹੜਾ ਵੀ ਉਪਦੇਸ਼ ਜਾਰੀ ਰੱਖਦਾ ਹੈ ਉਸ ਦੇ ਕੋਲ ਪਿਤਾ ਅਤੇ ਪੁੱਤਰ ਦੋਵੇਂ ਹਨ। 10ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਹੀਂ ਲਿਆਵੇ, ਤਾਂ ਉਹਨਾਂ ਨੂੰ ਆਪਣੇ ਘਰ ਨਾ ਲੈ ਕੇ ਜਾਓ ਜਾਂ ਉਹਨਾਂ ਦਾ ਸਵਾਗਤ ਨਾ ਕਰੋ। 11ਜੋ ਵੀ ਉਹਨਾਂ ਦਾ ਸਵਾਗਤ ਕਰਦਾ ਹੈ ਉਹ ਉਹਨਾਂ ਦੇ ਦੁਸ਼ਟ ਕੰਮਾਂ ਵਿੱਚ ਹਿੱਸਾ ਲੈਂਦਾ ਹੈ।
12ਮੇਰੇ ਕੋਲ ਤੁਹਾਨੂੰ ਲਿਖਣ ਲਈ ਬਹੁਤ ਕੁਝ ਹੈ, ਪਰ ਮੈਂ ਕਾਗ਼ਜ਼ ਅਤੇ ਸਿਆਹੀ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ। ਇਸ ਦੀ ਬਜਾਏ, ਮੈਂ ਤੁਹਾਡੇ ਨਾਲ ਮੁਲਾਕਾਤ ਕਰਨ ਅਤੇ ਤੁਹਾਡੇ ਨਾਲ ਆਹਮਣੇ-ਸਾਹਮਣੇ ਗੱਲ ਕਰਨ ਦੀ ਉਮੀਦ ਕਰਦਾ ਹਾਂ, ਤਾਂ ਜੋ ਸਾਡੀ ਖੁਸ਼ੀ ਸੰਪੂਰਨ ਹੋ ਸਕੇ।#1:12 1 ਯੋਹ 1:4; 3 ਯੋਹ 1:13
13ਤੁਹਾਡੀ ਚੁਣੀ ਹੋਈ ਭੈਣ ਦਾ ਬੱਚਾ ਤੁਹਾਨੂੰ ਨਮਸਕਾਰ ਕਰਦਾ ਹੈ।
Currently Selected:
2 ਯੋਹਨ 1: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.