Bible App logo
Search Icon

2 ਸ਼ਮੂਏਲ 5

5
ਦਾਵੀਦ ਇਸਰਾਏਲ ਦਾ ਰਾਜਾ ਬਣਿਆ
1ਇਸਰਾਏਲ ਦੇ ਸਾਰੇ ਗੋਤ ਹੇਬਰੋਨ ਵਿੱਚ ਦਾਵੀਦ ਕੋਲ ਆ ਕੇ ਉਸਨੂੰ ਆਖਿਆ, “ਅਸੀਂ ਤੁਹਾਡਾ ਆਪਣਾ ਹੀ ਮਾਸ ਅਤੇ ਲਹੂ ਹਾਂ। 2ਪਿਛਲੇ ਸਾਲਾਂ ਵਿੱਚ, ਜਦੋਂ ਸ਼ਾਊਲ ਸਾਡੇ ਉੱਤੇ ਰਾਜਾ ਸੀ, ਤੁਸੀਂ ਹੀ ਉਹ ਸੀ ਜਿਸਨੇ ਇਸਰਾਏਲ ਅਤੇ ਉਸਦੀ ਫ਼ੌਜਾਂ ਦੀ ਅਗਵਾਈ ਕੀਤੀ ਸੀ ਅਤੇ ਯਾਹਵੇਹ ਨੇ ਤੈਨੂੰ ਆਖਿਆ, ‘ਤੂੰ ਮੇਰੀ ਪਰਜਾ ਇਸਰਾਏਲ ਉੱਤੇ ਚਰਵਾਹਾ ਹੋਵੇਗਾ ਅਤੇ ਤੂੰ ਉਹਨਾਂ ਦਾ ਹਾਕਮ ਬਣ ਜਾਵੇਂਗਾ।’ ”
3ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਹੇਬਰੋਨ ਵਿੱਚ ਰਾਜਾ ਦਾਵੀਦ ਕੋਲ ਆਏ, ਤਾਂ ਰਾਜੇ ਨੇ ਉਨ੍ਹਾਂ ਨਾਲ ਹੇਬਰੋਨ ਵਿੱਚ ਯਾਹਵੇਹ ਦੇ ਸਾਮ੍ਹਣੇ ਇੱਕ ਨੇਮ ਬੰਨ੍ਹਿਆ ਅਤੇ ਉਨ੍ਹਾਂ ਨੇ ਦਾਵੀਦ ਨੂੰ ਇਸਰਾਏਲ ਦਾ ਰਾਜਾ ਮਸਹ ਕੀਤਾ।
4ਦਾਵੀਦ ਤੀਹ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਚਾਲੀ ਸਾਲ ਰਾਜ ਕੀਤਾ। 5ਹੇਬਰੋਨ ਵਿੱਚ ਉਸਨੇ ਯਹੂਦਾਹ ਉੱਤੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ ਅਤੇ ਯੇਰੂਸ਼ਲੇਮ ਵਿੱਚ ਉਸਨੇ ਸਾਰੇ ਇਸਰਾਏਲ ਅਤੇ ਯਹੂਦਾਹ ਉੱਤੇ ਤੇਤੀ ਸਾਲ ਰਾਜ ਕੀਤਾ।
ਦਾਵੀਦ ਨੇ ਯੇਰੂਸ਼ਲੇਮ ਨੂੰ ਜਿੱਤ ਲਿਆ
6ਰਾਜਾ ਅਤੇ ਉਸਦੇ ਆਦਮੀਆਂ ਨੇ ਯੇਰੂਸ਼ਲੇਮ ਵੱਲ ਕੂਚ ਕੀਤਾ ਅਤੇ ਯਬੂਸੀਆਂ ਉੱਤੇ ਜਿਹੜੇ ਉੱਥੇ ਰਹਿੰਦੇ ਸਨ ਹਮਲਾ ਕੀਤਾ। ਯਬੂਸੀਆਂ ਨੇ ਦਾਵੀਦ ਨੂੰ ਆਖਿਆ, “ਤੂੰ ਇੱਥੇ ਅੰਦਰ ਨਹੀਂ ਵੜੇਂਗਾ। ਅੰਨ੍ਹੇ ਅਤੇ ਲੰਗੜੇ ਤੈਨੂੰ ਰੋਕ ਸਕਦੇ ਹਨ।” ਕਿਉਂ ਜੋ ਉਨ੍ਹਾਂ ਨੇ ਸੋਚਿਆ, “ਦਾਵੀਦ ਇੱਥੇ ਨਹੀਂ ਆ ਸਕਦਾ।” 7ਫਿਰ ਵੀ, ਦਾਵੀਦ ਨੇ ਸੀਯੋਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ, ਜੋ ਦਾਵੀਦ ਦਾ ਸ਼ਹਿਰ ਹੈ।
8ਉਸ ਦਿਨ ਦਾਵੀਦ ਨੇ ਆਖਿਆ, “ਜਿਹੜਾ ਕੋਈ ਯਬੂਸੀਆਂ ਨੂੰ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ ਅਤੇ ਅੰਨ੍ਹੇ ਅਤੇ ਲੰਗੜੇ ਜਿਹਨਾਂ ਨੂੰ ਦਾਵੀਦ ਨਫ਼ਰਤ ਕਰਦਾ ਹੈ।” ਉਹਨਾਂ ਨੂੰ ਮਾਰਨ। ਇਸੇ ਲਈ ਇਹ ਕਹਾਉਤ ਚੱਲ ਪਈ, “ਕਿ ਅੰਨ੍ਹੇ ਅਤੇ ਲੰਗੜੇ ਮਹਿਲ ਵਿੱਚ ਨਹੀਂ ਵੜ ਸਕਦੇ।”
9ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸਨੂੰ ਦਾਵੀਦ ਦਾ ਸ਼ਹਿਰ ਆਖਿਆ। ਉਸਨੇ ਛੱਤ ਤੋਂ ਅੰਦਰ ਵੱਲ, ਇਸਦੇ ਆਲੇ-ਦੁਆਲੇ ਦਾ ਸ਼ਹਿਰ ਉਸਾਰਿਆ। 10ਅਤੇ ਦਾਵੀਦ ਦਿਨੋਂ-ਦਿਨ ਤਾਕਤਵਰ ਹੁੰਦਾ ਗਿਆ, ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਪਰਮੇਸ਼ਵਰ ਉਸਦੇ ਨਾਲ ਸੀ।
11ਹੁਣ ਸੂਰ ਦੇ ਰਾਜੇ ਹੀਰਾਮ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ, ਨਾਲੇ ਦਿਆਰ ਦੀ ਲੱਕੜ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ ਅਤੇ ਉਨ੍ਹਾਂ ਨੇ ਦਾਵੀਦ ਲਈ ਇੱਕ ਮਹਿਲ ਬਣਾਇਆ। 12ਤਦ ਦਾਵੀਦ ਨੂੰ ਪਤਾ ਲੱਗਾ ਕਿ ਯਾਹਵੇਹ ਨੇ ਉਸ ਨੂੰ ਇਸਰਾਏਲ ਉੱਤੇ ਰਾਜੇ ਵਜੋਂ ਸਥਾਪਿਤ ਕੀਤਾ ਸੀ ਅਤੇ ਉਸ ਦਾ ਰਾਜ ਉਸ ਦੀ ਪਰਜਾ ਇਸਰਾਏਲ ਦੇ ਕਾਰਨ ਉੱਚਾ ਕੀਤਾ ਗਿਆ ਸੀ।
13ਹੇਬਰੋਨ ਛੱਡਣ ਤੋਂ ਬਾਅਦ, ਦਾਵੀਦ ਨੇ ਯੇਰੂਸ਼ਲੇਮ ਵਿੱਚ ਹੋਰ ਵੀ ਪਤਨੀਆਂ ਬਣਾਈਆਂ ਅਤੇ ਰਖੇਲਾਂ ਰੱਖੀਆਂ, ਅਤੇ ਉਸਦੇ ਘਰ ਹੋਰ ਪੁੱਤਰ ਅਤੇ ਧੀਆਂ ਪੈਦਾ ਹੋਏ। 14ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ: ਸ਼ਮੂਆਹ, ਸ਼ੋਬਾਬ, ਨਾਥਾਨ, ਸ਼ਲੋਮੋਨ, 15ਯਿਬਹਾਰ, ਅਲੀਸ਼ੂਆ, ਨੇਫੇਗ, ਯਾਫ਼ੀਆ, 16ਅਲੀਸ਼ਾਮਾ, ਅਲੀਆਦਾ ਅਤੇ ਅਲੀਫ਼ਲੇਟ।
ਦਾਵੀਦ ਦੀ ਫ਼ਲਿਸਤੀਆਂ ਨਾਲ ਜੰਗ
17ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਵੀਦ ਨੂੰ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਪੂਰੇ ਜ਼ੋਰ ਨਾਲ ਚੜ੍ਹੇ, ਪਰ ਦਾਵੀਦ ਨੇ ਇਹ ਸੁਣਿਆ ਅਤੇ ਉਹ ਗੜ੍ਹ ਵਿੱਚ ਹੇਠਾਂ ਚਲਾ ਗਿਆ। 18ਫ਼ਲਿਸਤੀ ਆਏ ਅਤੇ ਰਫ਼ਾਈਮ ਦੀ ਵਾਦੀ ਵਿੱਚ ਫੈਲ ਗਏ। 19ਇਸ ਲਈ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਜਾ ਕੇ ਫ਼ਲਿਸਤੀਆਂ ਉੱਤੇ ਹਮਲਾ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥਾਂ ਵਿੱਚ ਕਰ ਦੇਵੇਂਗਾ?”
ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਜਾ, ਮੈਂ ਜ਼ਰੂਰ ਫ਼ਲਿਸਤੀਆਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ।”
20ਇਸ ਲਈ ਦਾਵੀਦ ਬਆਲ-ਪਰਾਜ਼ਿਮ ਵਿੱਚ ਆਇਆ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਹਰਾਇਆ। ਉਸਨੇ ਕਿਹਾ, “ਜਿਵੇਂ ਪਾਣੀ ਵਗਦਾ ਹੈ, ਯਾਹਵੇਹ ਮੇਰੇ ਸਾਮ੍ਹਣੇ ਮੇਰੇ ਵੈਰੀਆਂ ਤੇ ਇਸ ਤਰ੍ਹਾਂ ਟੁੱਟ ਪਿਆ ਜਿਵੇਂ ਪਾਣੀ ਦੀਆਂ ਲਹਿਰਾਂ ਰੋੜ੍ਹ ਕੇ ਲੈ ਜਾਂਦੀਆਂ ਹਨ।” ਇਸ ਲਈ ਉਸ ਥਾਂ ਨੂੰ ਨਾਮ ਬਆਲ-ਪਰਾਜ਼ਿਮ#5:20 ਬਆਲ-ਪਰਾਜ਼ਿਮ ਅਰਥਾਤ: ਤੋੜਨ ਵਾਲਾ ਯਾਹਵੇਹ ਕਿਹਾ ਜਾਂਦਾ ਸੀ। 21ਫ਼ਲਿਸਤੀਆਂ ਨੇ ਆਪਣੀਆਂ ਮੂਰਤੀਆਂ ਨੂੰ ਉੱਥੇ ਛੱਡ ਦਿੱਤਾ ਅਤੇ ਦਾਵੀਦ ਅਤੇ ਉਸਦੇ ਆਦਮੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ।
22ਫ਼ਲਿਸਤੀ ਇੱਕ ਵਾਰ ਫਿਰ ਆਏ ਅਤੇ ਰਫ਼ਾਈਮ ਦੀ ਘਾਟੀ ਵਿੱਚ ਫੈਲ ਗਏ। 23ਤਾਂ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ, “ਸਿੱਧੇ ਉੱਪਰ ਨਾ ਜਾਓ ਸਗੋਂ ਉਨ੍ਹਾਂ ਦੇ ਪਿੱਛੇ ਚੱਕਰ ਲਗਾਓ ਅਤੇ ਤੂਤ ਦੇ ਰੁੱਖਾਂ ਦੇ ਸਾਮ੍ਹਣੇ ਹੋ ਕੇ ਉਨ੍ਹਾਂ ਉੱਤੇ ਹਮਲਾ ਕਰੋ। 24ਜਿਵੇਂ ਹੀ ਤੁਸੀਂ ਤੂਤਾਂ ਦੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਤੇ ਸੈਨਾਂ ਦੇ ਤੁਰਨ ਦੀ ਆਵਾਜ਼ ਸੁਣਦੇ ਹੋ, ਤੇਜ਼ੀ ਨਾਲ ਅੱਗੇ ਵਧੋ, ਕਿਉਂਕਿ ਇਸ ਦਾ ਮਤਲਬ ਹੋਵੇਗਾ ਕਿ ਯਾਹਵੇਹ ਫ਼ਲਿਸਤੀ ਸੈਨਾਂ ਨੂੰ ਮਾਰਨ ਲਈ ਤੁਹਾਡੇ ਅੱਗੇ ਨਿੱਕਲਿਆ ਹੈ।” 25ਇਸ ਲਈ ਦਾਵੀਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਉਸਨੇ ਗਿਬੇਓਨ#5:25 ਗਿਬੇਓਨ ਅਰਥਾਤ: ਗੇਬਾ ਤੋਂ ਲੈ ਕੇ ਗੇਜ਼ੇਰ ਤੀਕ ਫ਼ਲਿਸਤੀਆਂ ਨੂੰ ਮਾਰਿਆ।

Currently Selected:

2 ਸ਼ਮੂਏਲ 5: PCB

Highlight

Copy

Compare

Share

None

Want to have your highlights saved across all your devices? Sign up or sign in