Bible App logo
Search Icon

2 ਸ਼ਮੂਏਲ 6

6
ਨੇਮ ਦੇ ਸੰਦੂਕ ਨੂੰ ਯੇਰੂਸ਼ਲੇਮ ਵਿੱਚ ਲਿਆਉਣਾ
1ਦਾਵੀਦ ਨੇ ਫਿਰ ਇਸਰਾਏਲ ਦੇ ਸਾਰੇ ਯੋਗ ਨੌਜਵਾਨਾਂ ਵਿੱਚੋਂ ਤੀਹ ਹਜ਼ਾਰ ਨੂੰ ਇਕੱਠਾ ਕੀਤਾ। 2ਦਾਵੀਦ ਅਤੇ ਉਸਦੇ ਸਾਰੇ ਆਦਮੀ ਯਹੂਦਾਹ ਵਿੱਚ ਬਾਲਾਹ#6:2 ਬਾਲਾਹ ਅਰਥਾਤ: ਕਿਰਯਥ-ਯਾਰੀਮ ਨੂੰ ਗਏ ਤਾਂ ਕਿ ਉੱਥੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜਿਸ ਨੂੰ ਸੈਨਾਂ ਦੇ ਯਾਹਵੇਹ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ, ਜੋ ਕਿ ਸੰਦੂਕ ਉੱਤੇ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ। 3ਉਨ੍ਹਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਇੱਕ ਨਵੇਂ ਗੱਡੇ ਉੱਤੇ ਰੱਖਿਆ ਅਤੇ ਇਸਨੂੰ ਅਬੀਨਾਦਾਬ ਦੇ ਘਰ ਤੋਂ ਲੈ ਆਏ ਜੋ ਪਹਾੜੀ ਉੱਤੇ ਸੀ। ਅਬੀਨਾਦਾਬ ਦੇ ਪੁੱਤਰ ਊਜ਼ਾਹ ਅਤੇ ਅਹੀਓ ਨੇ ਉਸ ਗੱਡੇ ਨੂੰ ਹੱਕਿਆ। 4ਅਤੇ ਪਰਮੇਸ਼ਵਰ ਦੇ ਸੰਦੂਕ ਨਾਲ ਨਵੇਂ ਗੱਡੇ ਦੀ ਅਗਵਾਈ ਕਰ ਰਹੇ ਸਨ ਅਤੇ ਅਹੀਓ ਉਸ ਦੇ ਅੱਗੇ-ਅੱਗੇ ਚੱਲ ਰਿਹਾ ਸੀ। 5ਦਾਵੀਦ ਅਤੇ ਸਾਰਾ ਇਸਰਾਏਲ ਆਪਣੀ ਪੂਰੀ ਸ਼ਕਤੀ ਨਾਲ ਯਾਹਵੇਹ ਦੇ ਅੱਗੇ, ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਬਣੇ ਹੋਵੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਾਹਵੇਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਸਨ।
6ਜਦੋਂ ਉਹ ਨਾਕੋਨ ਦੇ ਪਿੜ ਵਿੱਚ ਆਏ, ਤਾਂ ਊਜ਼ਾਹ ਨੇ ਹੱਥ ਵਧਾ ਕੇ ਪਰਮੇਸ਼ਵਰ ਦੇ ਸੰਦੂਕ ਨੂੰ ਫੜ੍ਹ ਕੇ ਸੰਭਾਲਿਆ, ਕਿਉਂ ਜੋ ਬਲਦਾਂ ਨੇ ਠੋਕਰ ਖਾਧੀ ਸੀ। 7ਤਦ ਯਾਹਵੇਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ; ਇਸ ਲਈ ਪਰਮੇਸ਼ਵਰ ਨੇ ਉਸਨੂੰ ਉਸਦੇ ਦੋਸ਼ ਦੇ ਕਾਰਨ ਮਾਰਿਆ ਅਤੇ ਉਹ ਉੱਥੇ ਹੀ ਪਰਮੇਸ਼ਵਰ ਦੇ ਸੰਦੂਕ ਦੇ ਕੋਲ ਮਰ ਗਿਆ।
8ਤਦ ਦਾਵੀਦ ਦੁਖੀ ਹੋਇਆ ਕਿਉਂਕਿ ਯਾਹਵੇਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ ਅਤੇ ਅੱਜ ਤੱਕ ਉਸ ਥਾਂ ਨੂੰ ਪੇਰੇਜ਼-ਊਜ਼ਾਹ#6:8 ਪੇਰੇਜ਼-ਊਜ਼ਾਹ ਅਰਥਾਤ: ਊਜ਼ਾਹ ਦੇ ਵਿਰੁੱਧ ਲੜਨਾ ਕਿਹਾ ਜਾਂਦਾ ਹੈ।
9ਦਾਵੀਦ ਉਸ ਦਿਨ ਯਾਹਵੇਹ ਤੋਂ ਡਰਿਆ ਅਤੇ ਕਿਹਾ, “ਮੈ ਯਾਹਵੇਹ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ?” 10ਦਾਵੀਦ ਦਾ ਮਨ ਨਾ ਕੀਤਾ ਜੋ ਉਹ ਯਾਹਵੇਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ। ਇਸ ਦੀ ਬਜਾਏ, ਉਹ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਲੈ ਗਿਆ। 11ਯਾਹਵੇਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ ਅਤੇ ਯਾਹਵੇਹ ਨੇ ਉਸਨੂੰ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਰਕਤ ਦਿੱਤੀ।
12ਰਾਜਾ ਦਾਵੀਦ ਨੂੰ ਲੋਕਾਂ ਨੇ ਦੱਸਿਆ, “ਪਰਮੇਸ਼ਵਰ ਦੇ ਨੇਮ ਸੰਦੂਕ ਦੇ ਕਾਰਨ ਓਬੇਦ-ਅਦੋਮ ਦੇ ਘਰਾਣੇ ਨੂੰ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਯਾਹਵੇਹ ਨੇ ਬਰਕਤ ਦਿੱਤੀ ਹੈ।” ਇਸ ਲਈ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰ ਵਿੱਚੋਂ ਦਾਵੀਦ ਦੇ ਸ਼ਹਿਰ ਨੂੰ ਅਨੰਦ ਨਾਲ ਲਿਆਉਣ ਲਈ ਗਿਆ। 13ਜਦੋਂ ਯਾਹਵੇਹ ਦੇ ਸੰਦੂਕ ਨੂੰ ਚੁੱਕਣ ਵਾਲਿਆਂ ਨੇ ਛੇ ਕਦਮ ਪੁੱਟੇ ਸਨ, ਤਾਂ ਉਸਨੇ ਇੱਕ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ। 14ਦਾਵੀਦ ਕਤਾਨ ਦਾ ਏਫ਼ੋਦ ਪਹਿਨ ਕੇ, ਆਪਣੀ ਪੂਰੀ ਤਾਕਤ ਨਾਲ ਯਾਹਵੇਹ ਦੇ ਸੰਦੂਕ ਅੱਗੇ ਨੱਚ ਰਿਹਾ ਸੀ, 15ਜਦੋਂ ਦਾਵੀਦ ਅਤੇ ਸਾਰੇ ਇਸਰਾਏਲੀ ਜੈਕਾਰੇ ਬੁਲਾਉਂਦੇ ਹੋਵੇ ਅਤੇ ਤੁਰ੍ਹੀਆਂ ਦੀ ਆਵਾਜ਼ ਨਾਲ ਯਾਹਵੇਹ ਦੇ ਸੰਦੂਕ ਨੂੰ ਚੁੱਕ ਕੇ ਲੈ ਆਏ।
16ਜਦੋਂ ਯਾਹਵੇਹ ਦਾ ਸੰਦੂਕ ਦਾਵੀਦ ਦੇ ਸ਼ਹਿਰ ਵਿੱਚ ਦਾਖਲ ਹੋਇਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਇੱਕ ਖਿੜਕੀ ਵਿੱਚੋਂ ਦੇਖਿਆ ਅਤੇ ਜਦੋਂ ਉਸਨੇ ਰਾਜਾ ਦਾਵੀਦ ਨੂੰ ਯਾਹਵੇਹ ਦੇ ਅੱਗੇ ਨੱਚਦੇ ਟੱਪਦੇ ਵੇਖਿਆ, ਤਾਂ ਉਸਨੇ ਆਪਣੇ ਦਿਲ ਵਿੱਚ ਉਸਨੂੰ ਤੁੱਛ ਜਾਣਿਆ।
17ਉਹ ਯਾਹਵੇਹ ਦੇ ਸੰਦੂਕ ਨੂੰ ਲਿਆਏ ਅਤੇ ਇਸ ਨੂੰ ਉਸ ਤੰਬੂ ਦੇ ਅੰਦਰ ਉਸ ਦੀ ਥਾਂ ਤੇ ਰੱਖਿਆ ਜੋ ਦਾਵੀਦ ਨੇ ਉਸ ਲਈ ਖੜਾ ਕੀਤਾ ਸੀ, ਅਤੇ ਦਾਵੀਦ ਨੇ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। 18ਇਸ ਤੋਂ ਬਾਅਦ ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸਨੇ ਸੈਨਾਂ ਦੇ ਯਾਹਵੇਹ ਦੇ ਨਾਮ ਉੱਤੇ ਲੋਕਾਂ ਨੂੰ ਅਸੀਸ ਦਿੱਤੀ। 19ਤਦ ਉਸਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ, ਆਦਮੀ ਅਤੇ ਔਰਤਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਸੌਗੀ ਦੀ ਟਿੱਕੀ ਦਿੱਤੀ ਤਦ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਗਏ।
20ਜਦੋਂ ਦਾਵੀਦ ਆਪਣੇ ਘਰ ਨੂੰ ਅਸੀਸ ਦੇਣ ਲਈ ਘਰ ਪਰਤਿਆ, ਤਾਂ ਸ਼ਾਊਲ ਦੀ ਧੀ ਮੀਕਲ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਕਿਹਾ, “ਇਸਰਾਏਲ ਦੇ ਰਾਜੇ ਨੇ ਅੱਜ ਕਿਵੇਂ ਵੱਖਰਾ ਕੀਤਾ ਹੈ, ਕਿ ਆਪਣੇ ਨੌਕਰਾਂ ਦੀਆਂ ਦਾਸੀਆਂ ਦੇ ਸਾਮ੍ਹਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਅਸ਼ਲੀਲ ਆਦਮੀ ਹੋਏ!”
21ਦਾਵੀਦ ਨੇ ਮੀਕਲ ਨੂੰ ਕਿਹਾ, “ਇਹ ਯਾਹਵੇਹ ਦੇ ਅੱਗੇ ਸੀ, ਜਿਸ ਨੇ ਮੈਨੂੰ ਤੇਰੇ ਪਿਤਾ ਜਾਂ ਆਪਣੇ ਘਰ ਵਿੱਚੋਂ ਕਿਸੇ ਦੀ ਬਜਾਏ ਮੈਨੂੰ ਚੁਣ ਲਿਆ ਜਦੋਂ ਉਸਨੇ ਮੈਨੂੰ ਇਸਰਾਏਲ ਦੇ ਲੋਕਾਂ ਦਾ ਸ਼ਾਸਕ ਨਿਯੁਕਤ ਕੀਤਾ ਹੈ, ਮੈਂ ਯਾਹਵੇਹ ਦੇ ਅੱਗੇ ਨੱਚਾਂਗਾ। 22ਸਗੋਂ ਮੈਂ ਇਸ ਤੋਂ ਵੀ ਵੱਧ ਨੀਚ ਹੋ ਜਾਵਾਂਗਾ ਅਤੇ ਮੈਂ ਆਪਣੀਆਂ ਨਜ਼ਰਾਂ ਵਿੱਚ ਤੁੱਛ ਗਿਣਿਆ ਜਾਵਾਂਗਾ, ਪਰ ਇਨ੍ਹਾਂ ਦਾਸੀਆ ਦੁਆਰਾ ਜਿਨ੍ਹਾਂ ਬਾਰੇ ਤੂੰ ਗੱਲ ਕੀਤੀ ਸੀ, ਮੈਨੂੰ ਸਨਮਾਨ ਦਿੱਤਾ ਜਾਵੇਗਾ।”
23ਅਤੇ ਸ਼ਾਊਲ ਦੀ ਧੀ ਮੀਕਲ ਦੀ ਮੌਤ ਦੇ ਦਿਨ ਤੱਕ ਕੋਈ ਔਲਾਦ ਨਹੀਂ ਸੀ।

Currently Selected:

2 ਸ਼ਮੂਏਲ 6: PCB

Highlight

Copy

Compare

Share

None

Want to have your highlights saved across all your devices? Sign up or sign in