2 ਸ਼ਮੂਏਲ 4
4
ਈਸ਼-ਬੋਸ਼ੇਥ ਦੀ ਮੌਤ
1ਜਦੋਂ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੇ ਸੁਣਿਆ ਕਿ ਅਬਨੇਰ ਹੇਬਰੋਨ ਵਿੱਚ ਮਰ ਗਿਆ ਹੈ, ਤਾਂ ਉਹ ਘਬਰਾ ਗਿਆ ਅਤੇ ਸਾਰੀ ਇਸਰਾਏਲੀ ਵੀ ਘਬਰਾ ਗਏ। 2ਹੁਣ ਸ਼ਾਊਲ ਦੇ ਪੁੱਤਰ ਕੋਲ ਦੋ ਆਦਮੀ ਸਨ ਜੋ ਟੋਲੀਆਂ ਦੇ ਪ੍ਰਧਾਨ ਸਨ: ਇੱਕ ਦਾ ਨਾਮ ਬਆਨਾਹ ਅਤੇ ਦੂਜੇ ਦਾ ਨਾਮ ਰੇਕਾਬ ਸੀ; ਉਹ ਬਿਨਯਾਮੀਨ ਦੇ ਗੋਤ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ ਕਿਉਂ ਜੋ ਬੇਰੋਥੀ ਨੂੰ ਵੀ ਬਿਨਯਾਮੀਨ ਦਾ ਹਿੱਸਾ ਮੰਨਿਆ ਜਾਂਦਾ ਹੈ, 3ਕਿਉਂਕਿ ਬੇਰੋਥ ਦੇ ਲੋਕ ਗਿੱਤਾਯਮ ਨੂੰ ਭੱਜ ਗਏ ਸਨ ਅਤੇ ਅੱਜ ਤੱਕ ਉੱਥੇ ਪਰਦੇਸੀਆਂ ਵਾਂਗ ਰਹਿੰਦੇ ਹਨ।
4ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਇੱਕ ਪੁੱਤਰ ਸੀ ਜੋ ਦੋਵੇਂ ਪੈਰਾਂ ਤੋਂ ਲੰਗੜਾ ਸੀ। ਉਹ ਪੰਜ ਸਾਲਾਂ ਦਾ ਸੀ ਜਦੋਂ ਸ਼ਾਊਲ ਅਤੇ ਯੋਨਾਥਾਨ ਬਾਰੇ ਯਿਜ਼ਰਏਲ ਤੋਂ ਖ਼ਬਰ ਆਈ ਤਾਂ ਉਸਦੀ ਦਾਸੀ ਉਸਨੂੰ ਚੁੱਕ ਕੇ ਭੱਜ ਗਈ, ਪਰ ਜਦੋਂ ਉਸਨੇ ਜਾਣ ਲਈ ਕਾਹਲੀ ਕੀਤੀ ਤਾਂ ਉਹ ਡਿੱਗ ਗਿਆ ਅਤੇ ਅਪਾਹਜ ਹੋ ਗਿਆ। ਉਸਦਾ ਨਾਮ ਮਫ਼ੀਬੋਸ਼ਥ ਸੀ।
5ਹੁਣ ਬੇਰੋਥੀ ਰਿੰਮੋਨ ਦੇ ਪੁੱਤਰ ਰੇਕਾਬ ਅਤੇ ਬਆਨਾਹ ਈਸ਼-ਬੋਸ਼ੇਥ ਦੇ ਘਰ ਨੂੰ ਤੁਰ ਪਏ ਅਤੇ ਉਹ ਦਿਨ ਦੀ ਗਰਮੀ ਵਿੱਚ ਉੱਥੇ ਪਹੁੰਚੇ ਜਦੋਂ ਉਹ ਦੁਪਹਿਰ ਦੇ ਵੇਲੇ ਆਰਾਮ ਕਰ ਰਿਹਾ ਸੀ। 6ਉਹ ਕਣਕ ਲੈਣ ਦੇ ਬਹਾਨੇ ਨਾਲ ਘਰ ਦੇ ਅੰਦਰ ਜਾ ਵੜੇ, ਅਤੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ। ਫਿਰ ਰੇਕਾਬ ਅਤੇ ਉਸਦਾ ਭਰਾ ਬਆਨਾਹ ਭੱਜ ਗਏ।
7ਜਦੋਂ ਉਹ ਘਰ ਵਿੱਚ ਆਏ ਤਾਂ ਉਹ ਘਰ ਵਿੱਚ ਆਪਣੀ ਕੋਠੜੀ ਵਿੱਚ ਮੰਜੇ ਤੇ ਲੇਟਿਆ ਹੋਇਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਉਸ ਦਾ ਸਿਰ ਵੱਢ ਦਿੱਤਾ। ਇਸ ਨੂੰ ਆਪਣੇ ਨਾਲ ਲੈ ਕੇ ਉਹ ਸਾਰੀ ਰਾਤ ਅਰਾਬਾਹ ਦੇ ਰਸਤੇ ਤੁਰਦੇ ਰਹੇ। 8ਉਹ ਈਸ਼-ਬੋਸ਼ੇਥ ਦਾ ਸਿਰ ਹੇਬਰੋਨ ਵਿੱਚ ਦਾਵੀਦ ਕੋਲ ਲਿਆਏ ਅਤੇ ਰਾਜੇ ਨੂੰ ਆਖਿਆ, “ਇਹ ਤੇਰੇ ਦੁਸ਼ਮਣ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦਾ ਸਿਰ ਹੈ, ਜਿਸਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਦੇ ਦਿਨ ਯਾਹਵੇਹ ਨੇ ਸ਼ਾਊਲ ਅਤੇ ਉਸਦੀ ਔਲਾਦ ਦੇ ਵਿਰੁੱਧ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਲਿਆ ਹੈ।”
9ਦਾਵੀਦ ਨੇ ਰੇਕਾਬ ਅਤੇ ਉਸਦੇ ਭਰਾ ਬਆਨਾਹ ਨੂੰ ਜਵਾਬ ਦਿੱਤਾ, ਜੋ ਕਿ ਰਿੰਮੋਨ ਬੇਰੋਥੀਆਂ ਦੇ ਪੁੱਤਰ ਸਨ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ। 10ਜਦੋਂ ਕਿਸੇ ਨੇ ਮੈਨੂੰ ਕਿਹਾ, ‘ਸ਼ਾਊਲ ਮਰ ਗਿਆ ਹੈ,’ ਅਤੇ ਉਸਨੇ ਸੋਚਿਆ ਕਿ ਉਹ ਖੁਸ਼ਖ਼ਬਰੀ ਲਿਆਇਆ ਹੈ, ਤਾਂ ਮੈਂ ਉਸਨੂੰ ਫੜ ਲਿਆ ਅਤੇ ਸਿਕਲਗ ਵਿੱਚ ਮਾਰ ਦਿੱਤਾ। ਇਹ ਉਹ ਇਨਾਮ ਸੀ ਜੋ ਮੈਂ ਉਸਨੂੰ ਉਸਦੀ ਖ਼ਬਰ ਲਈ ਦਿੱਤਾ ਸੀ! 11ਹੋਰ ਕਿੰਨਾ ਕੁਝ ਜਦੋਂ ਦੁਸ਼ਟ ਆਦਮੀਆਂ ਨੇ ਇੱਕ ਧਰਮੀ ਆਦਮੀ ਨੂੰ ਉਸਦੇ ਆਪਣੇ ਘਰ ਅਤੇ ਉਸਦੇ ਆਪਣੇ ਬਿਸਤਰੇ ਤੇ ਮਾਰ ਦਿੱਤਾ ਹੈ, ਤਾਂ ਕੀ ਹੁਣ ਮੈਂ ਤੁਹਾਡੇ ਕੋਲੋ ਉਸਦੇ ਖੂਨ ਦਾ ਬਦਲਾ ਨਹੀਂ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ਼ ਕਰਾਂਗਾ!”
12ਇਸ ਲਈ ਦਾਵੀਦ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਅਤੇ ਉਸਦੇ ਆਦਮੀਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਹੱਥ ਪੈਰ ਵੱਢ ਦਿੱਤੇ ਅਤੇ ਲਾਸ਼ਾਂ ਨੂੰ ਹੇਬਰੋਨ ਦੇ ਤਲਾਬ ਕੋਲ ਲਟਕਾ ਦਿੱਤਾ, ਪਰ ਉਨ੍ਹਾਂ ਨੇ ਈਸ਼-ਬੋਸ਼ੇਥ ਦਾ ਸਿਰ ਲੈ ਲਿਆ ਅਤੇ ਹੇਬਰੋਨ ਵਿੱਚ ਅਬਨੇਰ ਦੀ ਕਬਰ ਵਿੱਚ ਦਫ਼ਨਾ ਦਿੱਤਾ।
Currently Selected:
2 ਸ਼ਮੂਏਲ 4: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.