2 ਸ਼ਮੂਏਲ 3
3
1ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੰਮਾ ਸਮਾਂ ਲੜਾਈ ਚੱਲਦੀ ਰਹੀ। ਦਾਵੀਦ ਹੌਲੀ-ਹੌਲੀ ਮਜ਼ਬੂਤ ਹੁੰਦਾ ਗਿਆ, ਪਰ ਸ਼ਾਊਲ ਦਾ ਘਰਾਣਾ ਕਮਜ਼ੋਰ ਹੀ ਹੁੰਦਾ ਗਿਆ।
2ਹੇਬਰੋਨ ਵਿੱਚ ਦਾਵੀਦ ਦੇ ਪੁੱਤਰਾਂ ਨੇ ਜਨਮ ਲਿਆ:
ਉਸਦਾ ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ।
3ਉਸਦਾ ਦੂਸਰਾ ਪੁੱਤਰ, ਕਿਲਆਬ ਜੋ ਕਿ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਜਿਹੜੀ ਕਰਮਲ ਦੇ ਨਾਬਾਲ ਦੀ ਵਿਧਵਾ ਸੀ।
ਤੀਸਰਾ ਅਬਸ਼ਾਲੋਮ, ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਮਕਾਹ ਦੀ ਕੁੱਖੋ ਪੈਦਾ ਹੋਇਆ;
4ਚੌਥਾ ਅਦੋਨੀਯਾਹ, ਹੇਗੀਥ ਦਾ ਪੁੱਤਰ ਸੀ;
ਪੰਜਵਾਂ ਸ਼ਫਾਟਯਾਹ, ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ;
5ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਵੀਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ।
ਇਹ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ।
ਅਬਨੇਰ ਦਾਵੀਦ ਕੋਲ ਜਾਂਦਾ ਹੈ
6ਜਦ ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੜਾਈ ਹੁੰਦੀ ਸੀ, ਤਾਂ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕੀਤਾ। 7ਹੁਣ ਸ਼ਾਊਲ ਦੀ ਇੱਕ ਦਾਸੀ ਸੀ ਜਿਸਦਾ ਨਾਮ ਰਿਜ਼ਪਾਹ ਸੀ ਜੋ ਅੱਯਾਹ ਦੀ ਧੀ ਸੀ ਅਤੇ ਈਸ਼-ਬੋਸ਼ਥ ਨੇ ਅਬਨੇਰ ਨੂੰ ਕਿਹਾ, “ਤੂੰ ਮੇਰੇ ਪਿਤਾ ਦੀ ਦਾਸੀ ਨਾਲ ਕਿਉਂ ਸੁੱਤਾ ਸੀ?”
8ਈਸ਼-ਬੋਸ਼ੇਥ ਦੀਆਂ ਗੱਲਾਂ ਕਰਕੇ ਅਬਨੇਰ ਬਹੁਤ ਗੁੱਸੇ ਵਿੱਚ ਸੀ ਤਾਂ ਉਸਨੇ ਜਵਾਬ ਦਿੱਤਾ, “ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ? ਅੱਜ ਦੇ ਦਿਨ ਤੱਕ ਮੈਂ ਤੁਹਾਡੇ ਪਿਤਾ ਸ਼ਾਊਲ ਦੇ ਘਰਾਣੇ ਅਤੇ ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਵਫ਼ਾਦਾਰ ਹਾਂ। ਫਿਰ ਵੀ ਮੈਂ ਤੈਨੂੰ ਦਾਵੀਦ ਦੇ ਹਵਾਲੇ ਨਹੀਂ ਕੀਤਾ। ਪਰ ਹੁਣ ਤੂੰ ਮੇਰੇ ਤੇ ਇਸ ਔਰਤ ਨਾਲ ਜੁੜੇ ਅਪਰਾਧ ਦਾ ਦੋਸ਼ ਲਗਾਉਂਦੇ ਹੋ! 9ਪਰਮੇਸ਼ਵਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ ਜੇ ਮੈਂ ਉਸ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਧੀ ਹੈ। 10ਅਤੇ ਸ਼ਾਊਲ ਦੇ ਘਰਾਣੇ ਤੋਂ ਰਾਜ ਨੂੰ ਲੈ ਕੇ ਇਸਰਾਏਲ ਅਤੇ ਯਹੂਦਾਹ ਉੱਤੇ ਦਾਵੀਦ ਦੀ ਗੱਦੀ ਕਾਇਮ ਕਰ ਦਿਆਂ ਜੋ ਕੇ ਦਾਨ ਤੋਂ ਬੇਰਸ਼ੇਬਾ ਤੱਕ ਹੈ।” 11ਈਸ਼-ਬੋਸ਼ੇਥ ਨੇ ਅਬਨੇਰ ਨੂੰ ਹੋਰ ਸ਼ਬਦ ਕਹਿਣ ਦੀ ਹਿੰਮਤ ਨਹੀਂ ਕੀਤੀ, ਕਿਉਂਕਿ ਉਹ ਉਸ ਤੋਂ ਡਰਦਾ ਸੀ।
12ਤਦ ਅਬਨੇਰ ਨੇ ਦਾਵੀਦ ਕੋਲ ਇਹ ਆਖਣ ਲਈ ਆਪਣੀ ਵੱਲੋ ਸੰਦੇਸ਼ਵਾਹਕ ਭੇਜੇ, “ਇਹ ਕਿਸ ਦਾ ਦੇਸ਼ ਹੈ? ਮੇਰੇ ਨਾਲ ਇਕਰਾਰਨਾਮਾ ਕਰੋ ਤਾਂ ਮੈਂ ਸਾਰੇ ਇਸਰਾਏਲ ਨੂੰ ਤੁਹਾਡੇ ਕੋਲ ਲਿਆਉਣ ਵਿੱਚ ਤੁਹਾਡੀ ਮਦਦ ਕਰਾਂਗਾ।”
13ਦਾਵੀਦ ਨੇ ਕਿਹਾ, “ਚੰਗਾ। ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂ। ਪਰ ਮੈਂ ਤੇਰੇ ਤੋਂ ਇੱਕ ਗੱਲ ਮੰਗਦਾ ਹਾਂ: ਮੇਰੀ ਹਜ਼ੂਰੀ ਵਿੱਚ ਉਦੋਂ ਤੱਕ ਨਾ ਆਓ ਜਦੋਂ ਤੱਕ ਤੁਸੀਂ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਕੇ ਆਓ।” 14ਤਦ ਦਾਵੀਦ ਨੇ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, “ਮੇਰੀ ਪਤਨੀ ਮੀਕਲ ਮੈਨੂੰ ਦੇ ਦਿਓ, ਜਿਸ ਨੂੰ ਮੈਂ ਸੌ ਫ਼ਲਿਸਤੀਆਂ ਦੀ ਖੱਲਾਂ ਦੇ ਮੁੱਲ ਤੇ ਵਿਆਹ ਕੇ ਲਿਆਇਆ ਸੀ।”
15ਇਸ ਲਈ ਈਸ਼-ਬੋਸ਼ੇਥ ਨੇ ਹੁਕਮ ਦਿੱਤਾ ਅਤੇ ਉਸ ਇਸਤਰੀ ਨੂੰ ਉਸਦੇ ਪਤੀ ਲਾਇਸ਼ ਦੇ ਪੁੱਤਰ ਫਲਟੀਏਲ ਤੋਂ ਖੋਹ ਲਿਆ। 16ਉਸ ਦਾ ਪਤੀ ਵੀ ਉਸ ਦੇ ਨਾਲ ਰੋਂਦਾ ਹੋਇਆ ਬਹੁਰੀਮ ਤੱਕ ਉਸ ਦੇ ਪਿੱਛੇ ਚਲਾ ਆਇਆ। ਤਦ ਅਬਨੇਰ ਨੇ ਉਸ ਨੂੰ ਕਿਹਾ, “ਘਰ ਵਾਪਸ ਜਾਹ!” ਇਸ ਲਈ ਉਹ ਵਾਪਸ ਚਲਾ ਗਿਆ।
17ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕੀਤੀ ਅਤੇ ਕਿਹਾ, “ਤੁਸੀਂ ਤਾਂ ਪਹਿਲੇ ਸਮੇਂ ਤੋਂ ਹੀ ਦਾਵੀਦ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਸੀ। 18ਹੁਣ ਇਹ ਕਰੋ! ਕਿਉਂਕਿ ਯਾਹਵੇਹ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ, ‘ਮੈਂ ਆਪਣੇ ਸੇਵਕ ਦਾਵੀਦ ਦੀ ਮਦਦ ਨਾਲ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਵਾਂਗਾ।’ ”
19ਅਬਨੇਰ ਨੇ ਬਿਨਯਾਮੀਨ ਦੇ ਲੋਕਾਂ ਨਾਲ ਵੀ ਵਿਅਕਤੀਗਤ ਤੌਰ ਤੇ ਗੱਲ ਕੀਤੀ। ਫਿਰ ਉਹ ਦਾਵੀਦ ਨੂੰ ਉਹ ਸਭ ਕੁਝ ਦੱਸਣ ਲਈ ਹੇਬਰੋਨ ਗਿਆ ਜੋ ਇਸਰਾਏਲ ਅਤੇ ਬਿਨਯਾਮੀਨ ਦਾ ਸਾਰਾ ਸਮੂਹ ਕਰਨਾ ਚਾਹੁੰਦਾ ਸੀ। 20ਜਦੋਂ ਅਬਨੇਰ, ਜਿਸ ਦੇ ਨਾਲ ਵੀਹ ਆਦਮੀ ਸਨ, ਹੇਬਰੋਨ ਵਿੱਚ ਦਾਵੀਦ ਕੋਲ ਆਇਆ, ਤਾਂ ਦਾਵੀਦ ਨੇ ਉਸਦੇ ਅਤੇ ਉਸਦੇ ਆਦਮੀਆਂ ਲਈ ਇੱਕ ਭੋਜਨ ਤਿਆਰ ਕੀਤਾ। 21ਤਦ ਅਬਨੇਰ ਨੇ ਦਾਵੀਦ ਨੂੰ ਆਖਿਆ, “ਹੁਣ ਮੈਂ ਝੱਟ ਜਾ ਕੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਲਈ ਇਕੱਠਾ ਕਰਾਂਗਾ, ਤਾਂ ਜੋ ਉਹ ਤੁਹਾਡੇ ਨਾਲ ਵਾਅਦਾ ਕਰਨ ਅਤੇ ਜਿੱਥੇ ਤੁਹਾਡੇ ਮਨ ਦੀ ਇੱਛਾ ਹੋਵੇ, ਉੱਥੇ ਹੀ ਤੁਸੀਂ ਰਾਜ ਕਰੋ।” ਇਸ ਲਈ ਦਾਵੀਦ ਨੇ ਅਬਨੇਰ ਨੂੰ ਭੇਜ ਦਿੱਤਾ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ।
ਯੋਆਬ ਦਾ ਅਬਨੇਰ ਨੂੰ ਮਾਰਨਾ
22ਉਸੇ ਵੇਲੇ ਦਾਵੀਦ ਦੇ ਆਦਮੀ ਅਤੇ ਯੋਆਬ ਦੇ ਆਦਮੀ ਕਿਸੇ ਟੋਲੀ ਦਾ ਪਿੱਛਾ ਕਰਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਪਰ ਅਬਨੇਰ ਦਾਵੀਦ ਦੇ ਨਾਲ ਹੇਬਰੋਨ ਵਿੱਚ ਨਹੀਂ ਰਿਹਾ ਕਿਉਂ ਜੋ ਦਾਵੀਦ ਨੇ ਉਸਨੂੰ ਭੇਜ ਦਿੱਤਾ ਸੀ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਸੀ। 23ਜਦੋਂ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਸਿਪਾਹੀ ਪਹੁੰਚੇ ਤਾਂ ਉਸਨੂੰ ਦੱਸਿਆ ਗਿਆ “ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਰਾਜੇ ਨੇ ਉਸਨੂੰ ਵਿਦਾ ਕਰ ਦਿੱਤਾ ਹੈ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਹੈ।”
24ਇਸ ਲਈ ਯੋਆਬ ਪਾਤਸ਼ਾਹ ਕੋਲ ਗਿਆ ਅਤੇ ਆਖਿਆ, “ਤੁਸੀਂ ਇਹ ਕੀ ਕੀਤਾ ਹੈ? ਵੇਖੋ, ਅਬਨੇਰ ਤੁਹਾਡੇ ਕੋਲ ਆਇਆ। ਤੁਸੀਂ ਉਸਨੂੰ ਕਿਉਂ ਜਾਣ ਦਿੱਤਾ? ਹੁਣ ਉਹ ਚਲਾ ਗਿਆ ਹੈ! 25ਤੁਸੀਂ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦੇ ਹੋ; ਉਹ ਤੁਹਾਨੂੰ ਧੋਖਾ ਦੇਣ ਅਤੇ ਤੁਹਾਡੀਆਂ ਹਰਕਤਾਂ ਨੂੰ ਵੇਖਣ ਅਤੇ ਤੁਹਾਡੇ ਦੁਆਰਾ ਕੀਤੇ ਗਏ ਹਰ ਕੰਮ ਦਾ ਪਤਾ ਲਗਾਉਣ ਲਈ ਆਇਆ ਸੀ।”
26ਤਦ ਯੋਆਬ ਨੇ ਦਾਵੀਦ ਨੂੰ ਛੱਡ ਦਿੱਤਾ ਅਤੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਉਹ ਉਸਨੂੰ ਸਿਰਾਹ ਦੇ ਖੂਹ ਤੋਂ ਵਾਪਸ ਲੈ ਆਏ। ਪਰ ਦਾਵੀਦ ਨੂੰ ਇਹ ਨਹੀਂ ਪਤਾ ਸੀ। 27ਹੁਣ ਜਦੋਂ ਅਬਨੇਰ ਹੇਬਰੋਨ ਨੂੰ ਮੁੜਿਆ ਤਾਂ ਯੋਆਬ ਉਸ ਨੂੰ ਅੰਦਰਲੀ ਕੋਠੜੀ ਵਿੱਚ ਲੈ ਗਿਆ, ਜਿਵੇਂ ਉਸ ਨਾਲ ਇਕਾਂਤ ਵਿੱਚ ਗੱਲ ਕਰਨੀ ਹੋਵੇ ਅਤੇ ਉੱਥੇ, ਆਪਣੇ ਭਰਾ ਅਸਾਹੇਲ ਦੇ ਖੂਨ ਦਾ ਬਦਲਾ ਲੈਣ ਲਈ, ਯੋਆਬ ਨੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ ਅਤੇ ਉਹ ਮਰ ਗਿਆ।
28ਬਾਅਦ ਵਿੱਚ, ਜਦੋਂ ਦਾਵੀਦ ਨੇ ਇਸ ਬਾਰੇ ਸੁਣਿਆ, ਉਸਨੇ ਕਿਹਾ, “ਮੈਂ ਅਤੇ ਮੇਰਾ ਰਾਜ, ਨੇਰ ਦੇ ਪੁੱਤਰ ਅਬਨੇਰ ਦੇ ਲਹੂ ਤੋਂ ਯਾਹਵੇਹ ਦੇ ਅੱਗੇ ਸਦਾ ਲਈ ਨਿਰਦੋਸ਼ ਹਾਂ। 29ਉਸਦਾ ਲਹੂ ਯੋਆਬ ਦੇ ਸਿਰ ਅਤੇ ਉਸਦੇ ਸਾਰੇ ਪਰਿਵਾਰ ਉੱਤੇ ਹੋਵੇ! ਯੋਆਬ ਦਾ ਪਰਿਵਾਰ ਕਦੇ ਵੀ ਕਿਸੇ ਅਜਿਹੇ ਵਿਅਕਤੀ ਤੋਂ ਬਿਨਾਂ ਨਾ ਹੋਵੇ ਜਿਸ ਦਾ ਲਹੂ ਵਗੇ ਜਾਂ ਕੋੜ੍ਹ#3:29 ਕੋੜ੍ਹ ਅਰਥਾਤ: ਚਮੜੀ ਦਾ ਰੋਗ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਜਿਸ ਨੂੰ ਭੋਜਨ ਦੀ ਘਾਟ ਹੋਵੇ।”
30(ਯੋਆਬ ਅਤੇ ਉਸਦੇ ਭਰਾ ਅਬੀਸ਼ਾਈ ਨੇ ਅਬਨੇਰ ਦਾ ਕਤਲ ਕੀਤਾ ਕਿਉਂਕਿ ਉਸਨੇ ਗਿਬਓਨ ਦੀ ਲੜਾਈ ਵਿੱਚ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਮਾਰਿਆ ਸੀ।)
31ਤਦ ਦਾਵੀਦ ਨੇ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਲੋਕਾਂ ਨੂੰ ਕਿਹਾ, “ਆਪਣੇ ਕੱਪੜੇ ਪਾੜੋ ਅਤੇ ਤੱਪੜ ਪਾਓ ਅਤੇ ਅਬਨੇਰ ਦੇ ਅੱਗੇ ਸੋਗ ਵਿੱਚ ਚੱਲੋ।” ਰਾਜਾ ਦਾਵੀਦ ਖੁਦ ਅਰਥੀ ਦੇ ਪਿੱਛੇ ਤੁਰਿਆ। 32ਉਨ੍ਹਾਂ ਨੇ ਅਬਨੇਰ ਨੂੰ ਹੇਬਰੋਨ ਵਿੱਚ ਦਫ਼ਨਾਇਆ ਅਤੇ ਰਾਜਾ ਅਬਨੇਰ ਦੀ ਕਬਰ ਉੱਤੇ ਉੱਚੀ-ਉੱਚੀ ਰੋਇਆ। ਸਾਰੇ ਲੋਕ ਵੀ ਰੋ ਪਏ।
33ਰਾਜੇ ਨੇ ਅਬਨੇਰ ਲਈ ਇਹ ਵਿਰਲਾਪ ਗਾਇਆ:
“ਹਾਏ ਅਬਨੇਰ! ਤੂੰ ਕਿਉਂ ਇੱਕ ਮੂਰਖ ਦੀ ਮੌਤ ਮਰਿਆ?
34ਤੇਰੇ ਹੱਥ ਨਹੀਂ ਬੰਨ੍ਹੇ ਗਏ,
ਨਾ ਤੇਰੇ ਪੈਰ ਵਿੱਚ ਬੇੜੀਆਂ ਸਨ।
ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ।”
ਅਤੇ ਸਾਰੇ ਲੋਕ ਉਸ ਲਈ ਦੁਬਾਰਾ ਰੋਏ।
35ਤਦ ਉਨ੍ਹਾਂ ਸਾਰਿਆਂ ਨੇ ਆਣ ਕੇ ਦਾਵੀਦ ਨੂੰ ਬੇਨਤੀ ਕੀਤੀ ਕਿ ਉਹ ਅਜੇ ਦਿਨ ਹੀ ਸੀ ਕੁਝ ਖਾ ਲਵੇ। ਪਰ ਦਾਵੀਦ ਨੇ ਸਹੁੰ ਖਾ ਕੇ ਕਿਹਾ, “ਪਰਮੇਸ਼ਵਰ ਮੇਰੇ ਨਾਲ ਇਸੇ ਤਰ੍ਹਾਂ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ, ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਕਿਸੇ ਹੋਰ ਚੀਜ਼ ਦਾ ਸੁਆਦ ਲਵਾਂ!”
36ਸਾਰੇ ਲੋਕਾਂ ਨੇ ਇਸ ਗੱਲ ਤੇ ਧਿਆਨ ਦਿੱਤਾ ਅਤੇ ਖੁਸ਼ ਹੋਏ; ਸੱਚਮੁੱਚ, ਰਾਜੇ ਨੇ ਜੋ ਕੁਝ ਕੀਤਾ ਉਹ ਉਨ੍ਹਾਂ ਨੂੰ ਖੁਸ਼ ਕਰਦਾ ਸੀ। 37ਇਸ ਲਈ ਉਸ ਦਿਨ ਉੱਥੋਂ ਦੇ ਸਾਰੇ ਲੋਕ ਅਤੇ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਨੇਰ ਦੇ ਪੁੱਤਰ ਅਬਨੇਰ ਦੇ ਕਤਲ ਵਿੱਚ ਰਾਜੇ ਦਾ ਕੋਈ ਹਿੱਸਾ ਨਹੀਂ ਸੀ।
38ਤਦ ਰਾਜੇ ਨੇ ਆਪਣੇ ਆਦਮੀਆਂ ਨੂੰ ਆਖਿਆ, “ਕੀ ਤੁਸੀਂ ਨਹੀਂ ਜਾਣਦੇ ਕਿ ਅੱਜ ਇਸਰਾਏਲ ਵਿੱਚ ਇੱਕ ਸੈਨਾਪਤੀ ਅਤੇ ਇੱਕ ਮਹਾਨ ਆਦਮੀ ਡਿੱਗ ਪਿਆ ਹੈ? 39ਅੱਜ, ਭਾਵੇਂ ਮੈਂ ਮਸਹ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਜ਼ੇਰੂਇਯਾਹ ਦੇ ਪੁੱਤਰ ਮੇਰੇ ਲਈ ਸਮੱਸਿਆ ਬਣ ਗਏ ਹਨ, ਪਰ ਯਾਹਵੇਹ ਦੁਸ਼ਟ ਨੂੰ ਉਸਦੇ ਬੁਰੇ ਕੰਮਾਂ ਦੇ ਅਨੁਸਾਰ ਬਦਲਾ ਦੇਵੇਗਾ!”
Currently Selected:
2 ਸ਼ਮੂਏਲ 3: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.