2 ਪਤਰਸ 1
1
1ਸ਼ਿਮਓਨ ਪਤਰਸ, ਜਿਹੜਾ ਯਿਸ਼ੂ ਮਸੀਹ ਦਾ ਇੱਕ ਸੇਵਕ ਅਤੇ ਉਸ ਦਾ ਰਸੂਲ ਹਾਂ।
ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਸਾਡੇ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਧਾਰਮਿਕਤਾ ਦੁਆਰਾ ਸਾਡੇ ਵਰਗਾ ਕੀਮਤੀ ਵਿਸ਼ਵਾਸ ਪ੍ਰਾਪਤ ਕੀਤਾ ਹੈ।
2ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਦੇ ਗਿਆਨ ਦੁਆਰਾ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਬਹੁਤਾਤ ਨਾਲ ਹੁੰਦੀ ਰਹੇ।
ਬੁਲਾਹਟ ਅਤੇ ਚੋਣ ਦੀ ਪੁਸ਼ਟੀ ਕਰਨਾ
3ਉਸ ਦੀ ਬ੍ਰਹਮ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜਿਸ ਦੀ ਸਾਨੂੰ ਇੱਕ ਈਸ਼ਵਰੀ ਜੀਵਨ ਲਈ ਜ਼ਰੂਰਤ ਹੈ ਉਸ ਦੇ ਗਿਆਨ ਦੁਆਰਾ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਭਲਾਈ ਦੁਆਰਾ ਬੁਲਾਇਆ ਹੈ। 4ਜਿਹਨਾਂ ਦੁਆਰਾ ਪਰਮੇਸ਼ਵਰ ਨੇ ਸਾਨੂੰ ਉਸ ਦੇ ਬਹੁਤ ਹੀ ਮਹਾਨ ਅਤੇ ਕੀਮਤੀ ਵਾਅਦੇ ਦਿੱਤੇ ਹਨ, ਤਾਂ ਜੋ ਤੁਸੀਂ ਦੁਸ਼ਟ ਇੱਛਾਵਾਂ ਦੇ ਕਾਰਨ ਸੰਸਾਰ ਦੇ ਵਿਨਾਸ਼ ਤੋਂ ਬਚ ਕੇ ਈਸ਼ਵਰੀ ਸੁਭਾਅ ਵਿੱਚ ਭਾਗ ਲੈ ਸਕੋ।
5ਇਸੇ ਕਾਰਨ ਕਰਕੇ, ਆਪਣੇ ਵਿਸ਼ਵਾਸ ਨਾਲ ਭਲਾਈ ਨੂੰ ਜੋੜਨ ਦੀ ਹਰ ਕੋਸ਼ਿਸ਼ ਕਰੋ; ਅਤੇ ਭਲਾਈ ਨਾਲ ਗਿਆਨ; 6ਅਤੇ ਗਿਆਨ ਨਾਲ ਸਵੈ-ਨਿਯੰਤਰਣ; ਅਤੇ ਸਵੈ-ਨਿਯੰਤਰਣ ਨਾਲ ਧੀਰਜ; ਅਤੇ ਧੀਰਜ ਨਾਲ ਭਗਤੀ; 7ਅਤੇ ਭਗਤੀ ਨਾਲ ਆਪਸੀ ਪਿਆਰ ਨਾਲ ਪਿਆਰ ਵਧਾਈ ਜਾਓ। 8ਕਿਉਂਕਿ ਜੇ ਇਹ ਗੁਣ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ, ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਗਿਆਨ ਵਿੱਚ ਆਲਸੀ ਅਤੇ ਬੇਫ਼ਲ ਨਾ ਹੋਣ ਦੇਣਗੇ। 9ਪਰ ਜਿਸ ਕੋਲ ਇਹ ਗੁਣ ਨਹੀਂ ਹੈ ਉਹ ਅੰਨ੍ਹਾ ਅਤੇ ਉਸ ਨੂੰ ਧੁੰਦਲਾ ਵਿਖਾਈ ਦਿੰਦਾ ਹੈ, ਅਤੇ ਭੁੱਲ ਗਿਆ ਹੈ ਕਿ ਮੈਂ ਆਪਣੇ ਪਹਿਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸੀ।
10ਇਸ ਲਈ, ਹੇ ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ਵਰ ਵੱਲੋ ਤੁਹਾਨੂੰ ਬੁਲਾਏ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਗੱਲਾਂ ਕਰਦੇ ਹੋ, ਤਾਂ ਤੁਸੀਂ ਕਦੇ ਵੀ ਠੋਕਰ ਨਹੀਂ ਖਾਓਗੇ, 11ਅਤੇ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੇ ਸਦੀਵੀ ਰਾਜ ਵਿੱਚ ਇੱਕ ਭਰਪੂਰ ਸੁਆਗਤ ਮਿਲੇਗਾ।
ਪਵਿੱਤਰ ਸ਼ਾਸਤਰ ਦੀ ਭਵਿੱਖਬਾਣੀ
12ਇਸ ਲਈ ਮੈਂ ਹਮੇਸ਼ਾ ਤੁਹਾਨੂੰ ਇਨ੍ਹਾਂ ਗੱਲਾਂ ਦੀ ਯਾਦ ਦਿਵਾਉਂਦਾ ਰਹਾਂਗਾ, ਭਾਵੇਂ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ ਅਤੇ ਉਸ ਸੱਚਿਆਈ ਉੱਤੇ ਜਿਹੜੀ ਹੁਣ ਤੁਹਾਡੇ ਕੋਲ ਹੈ, ਪੱਕੇ ਤੌਰ ਸਥਿਰ ਕੀਤੇ ਹੋਏ ਹੋ। 13ਮੈਂ ਸੋਚਦਾ ਹਾਂ ਇਹ ਸਹੀ ਹੋਵੇਗਾ ਕਿ ਜਦੋਂ ਤੱਕ ਮੈਂ ਇਸ ਸਰੀਰ ਦੇ ਤੰਬੂ ਵਿੱਚ ਹਾਂ ਮੈਂ ਤੁਹਾਨੂੰ ਯਾਦ ਕਰਾ ਕੇ ਪ੍ਰੇਰਨਾਂ ਦਿੰਦਾ ਰਹਾਂਗਾ, 14ਕਿਉਂਕਿ ਮੈਂ ਜਾਣਦਾ ਹਾਂ ਕਿ ਜੋ ਮੇਰੇ ਤੰਬੂ#1:14 ਤੰਬੂ ਨਾਸ਼ਵਾਨ ਸਰੀਰ ਦੇ ਡਿੱਗਣ ਦਾ ਸਮਾਂ ਆ ਗਿਆ ਹੈ, ਜਿਵੇਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਨੇ ਮੈਨੂੰ ਪਹਿਲਾ ਹੀ ਸਪੱਸ਼ਟ ਕਰ ਦਿੱਤਾ ਹੈ। 15ਅਤੇ ਮੈਂ ਇਹ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੇ ਜਾਣ ਤੋਂ ਬਾਅਦ#1:15 ਜਾਣ ਤੋਂ ਬਾਅਦ ਮੇਰੀ ਮੌਤ ਜਾਂ ਮੇਰੇ ਮਰਨ ਤੋਂ ਬਾਅਦ ਤੁਸੀਂ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਯਾਦ ਰੱਖੋ।
16ਕਿਉਂਕਿ ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸਮਰੱਥਾ ਅਤੇ ਉਸ ਦੇ ਆਉਣ ਤੋਂ ਜਾਣੂ ਕਰਵਾਇਆ, ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ, ਪਰ ਅਸੀਂ ਉਸ ਦੀ ਮਹਾਨਤਾ ਦੇ ਚਸ਼ਮਦੀਦ ਗਵਾਹ ਸੀ। 17ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ਵਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ, ਜਦੋਂ ਉਸ ਨੂੰ ਪਰਤਾਪੀ ਮਹਿਮਾ ਤੋਂ ਆਵਾਜ਼ ਆਈ, ਉਸ ਨੇ ਕਿਹਾ, “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ; ਜਿਸ ਤੋਂ ਮੈਂ ਬਹੁਤ ਖੁਸ਼ ਹਾਂ।”#1:17 ਜ਼ਬੂ 2:7; ਯਸ਼ਾ 42:1; ਮੱਤੀ 17:5 18ਅਸੀਂ ਖੁਦ ਇਸ ਆਵਾਜ਼ ਨੂੰ ਸੁਣਿਆ ਜੋ ਸਵਰਗ ਤੋਂ ਆਈ ਸੀ ਜਦੋਂ ਅਸੀਂ ਪਵਿੱਤਰ ਪਹਾੜ ਤੇ ਉਸ ਦੇ ਨਾਲ ਸੀ।#1:18 ਮੱਤੀ 17:1-5
19ਸਾਡੇ ਕੋਲ ਭਵਿੱਖਬਾਣੀ ਦਾ ਬਚਨ ਵੀ ਹੈ ਜੋ ਪੂਰੀ ਤਰ੍ਹਾਂ ਭਰੋਸੇਯੋਗ ਹੈ, ਅਤੇ ਤੁਸੀਂ ਇਸ ਵੱਲ ਧਿਆਨ ਦੇਣਾ ਚੰਗਾ ਸਮਝੋਗੇ, ਜਿਵੇਂ ਕਿ ਇੱਕ ਹਨੇਰੀ ਜਗ੍ਹਾ ਵਿੱਚ ਇੱਕ ਰੌਸ਼ਨੀ ਚਮਕਦੀ ਹੈ, ਜਦੋਂ ਤੱਕ ਦਿਨ ਚੜ੍ਹਦਾ ਹੈ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚੜ੍ਹ ਆਵੇ। 20ਸਭ ਤੋਂ ਵੱਧ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਵਿੱਤਰ ਸ਼ਾਸਤਰ ਦੇ ਕਿਸੇ ਭਵਿੱਖਬਾਣੀ ਦੀ ਵਿਆਖਿਆ ਨਬੀ ਦੇ ਆਪਣੇ ਯਤਨ ਨਾਲ ਨਹੀਂ ਹੋਈ। 21ਕਿਉਂਕਿ ਭਵਿੱਖਬਾਣੀ ਦੀ ਸ਼ੁਰੂਆਤ ਕਦੇ ਵੀ ਮਨੁੱਖੀ ਇੱਛਾ ਨਾਲ ਨਹੀਂ ਹੋਈ, ਪਰ ਨਬੀ, ਭਾਵੇਂ ਮਨੁੱਖ ਸਨ, ਉਹ ਪਰਮੇਸ਼ਵਰ ਦੀ ਵੱਲੋਂ ਬੋਲਦੇ ਸਨ ਜਿਵੇਂ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਅਗਵਾਈ ਕਰਦਾ ਸੀ।
Currently Selected:
2 ਪਤਰਸ 1: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.