1 ਪਤਰਸ 5
5
ਬਜ਼ੁਰਗਾਂ ਅਤੇ ਝੁੰਡ ਲਈ
1ਤੁਹਾਡੇ ਵਿੱਚੋਂ ਬਜ਼ੁਰਗਾਂ ਨੂੰ, ਮੈਂ ਇੱਕ ਸਹਿਯੋਗੀ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਹੋਣ ਵਜੋਂ ਅਪੀਲ ਕਰਦਾ ਹਾਂ ਜੋ ਪ੍ਰਗਟ ਹੋਣ ਵਾਲੀ ਮਹਿਮਾ ਵਿੱਚ ਵੀ ਸਾਂਝੀ ਹਾਂ: 2ਪਰਮੇਸ਼ਵਰ ਦੇ ਇੱਜੜ ਦੇ ਚਰਵਾਹੇ ਬਣੋ ਜੋ ਤੁਹਾਡੀ ਦੇਖ-ਰੇਖ ਵਿੱਚ ਹਨ, ਉਨ੍ਹਾਂ ਦੀ ਨਿਗਰਾਨੀ ਕਰੋ। ਲਚਾਰੀ ਨਾਲ ਨਹੀਂ, ਪਰ ਆਪਣੀ ਇੱਛਾ ਨਾਲ, ਜਿਵੇਂ ਕਿ ਪਰਮੇਸ਼ਵਰ ਚਾਹੁੰਦਾ ਹੈ ਤੁਸੀਂ ਉਸ ਤਰ੍ਹਾਂ ਬਣੋ; ਨਾ ਬੇਈਮਾਨੀ ਦੀ ਕਮਾਈ ਦੇ ਕਾਰਨ, ਪਰ ਸੇਵਾ ਉਤਸੁਕਤਾ ਨਾਲ ਹੋਵੇ; 3ਇਸ ਲਈ ਆਪਣੇ ਇੱਜੜ ਉੱਤੇ ਹੁਕਮ ਨਾ ਚਲਾਓ ਜਿਹੜੇ ਤੁਹਾਡੇ ਅਧੀਨ ਹਨ, ਬਲਕਿ ਉਹਨਾਂ ਲਈ ਉਦਾਹਰਣ ਬਣੋ। 4ਅਤੇ ਜਦੋਂ ਮੁੱਖ ਚਰਵਾਹਾ ਮਸੀਹ ਪ੍ਰਗਟ ਹੋਵੇਗਾ, ਉਸ ਵੇਲੇ ਤੁਹਾਨੂੰ ਮਹਿਮਾ ਦਾ ਤਾਜ#5:4 ਤਾਜ ਤਾਜ ਜਿੱਤ ਦਾ ਪ੍ਰਤੀਕ ਹੈ; ਪ੍ਰਾਚੀਨ ਸਮਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਫੁੱਲਾਂ ਦਾ ਤਾਜ ਦੇਣ ਦਾ ਅਭਿਆਸ ਸੀ; ਅੱਜ ਅਸੀਂ ਸ਼ਾਇਦ ਇਹਨਾਂ ਤਾਜਾਂ ਨੂੰ “ਮਾਲਾ” ਕਹਾਂਗੇ। ਮਿਲੇਗਾ ਜੋ ਕਦੇ ਵੀ ਮੁਰਝਾਉਂਦਾ ਨਹੀਂ।
5ਇਸੇ ਤਰ੍ਹਾਂ, ਤੁਸੀਂ ਜਿਹੜੇ ਛੋਟੇ ਹੋ, ਆਪਣੇ ਆਪ ਨੂੰ ਆਪਣੇ ਬਜ਼ੁਰਗਾਂ ਦੇ ਅਧੀਨ ਕਰੋ। ਤੁਸੀਂ ਸਾਰੇ, ਇੱਕ-ਦੂਜੇ ਦੇ ਅੱਗੇ ਨਿਮਰਤਾ ਦੇ ਕੱਪੜੇ ਪਾਓ, ਕਿਉਂਕਿ,
“ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ
ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।”#5:5 ਕਹਾ 3:34; ਯਾਕੂ 4:6
6ਇਸ ਲਈ, ਆਪਣੇ ਆਪ ਨੂੰ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਨੀਵਾਂ ਕਰੋ, ਤਾਂ ਜੋ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇਗਾ। 7ਆਪਣੀ ਸਾਰੀ ਚਿੰਤਾ ਪਰਮੇਸ਼ਵਰ ਉੱਤੇ ਸੁੱਟ ਦੇਵੋ ਕਿਉਂਕਿ ਉਹ ਤੁਹਾਡਾ ਫ਼ਿਕਰ ਕਰਦਾ ਹੈ।
8ਚੌਕਸ ਹੋਵੋ ਅਤੇ ਸੁਚੇਤ ਦਿਮਾਗ ਦੇ ਰਹੋ। ਤੁਹਾਡਾ ਦੁਸ਼ਮਣ ਦੁਸ਼ਟ ਗਰਜਦੇ ਸ਼ੇਰ ਵਾਂਗ ਇਧਰ-ਉਧਰ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵੇ। 9ਵਿਸ਼ਵਾਸ ਵਿੱਚ ਦ੍ਰਿੜ ਹੋ ਕੇ ਖੜ੍ਹੇ ਰਹੋ, ਉਸ ਦਾ ਸਾਹਮਣਾ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਵਿਸ਼ਵ ਭਰ ਵਿੱਚ ਵਿਸ਼ਵਾਸੀਆਂ ਨੂੰ ਵੀ ਉਸੇ ਤਰ੍ਹਾਂ ਹੀ ਦੁੱਖ ਝੱਲਣੇ ਪੈਂਦੇ ਹਨ।
10ਅਤੇ ਸਾਰੀ ਕਿਰਪਾ ਦਾ ਪਰਮੇਸ਼ਵਰ, ਜਿਸ ਨੇ ਤੁਹਾਨੂੰ ਥੋੜ੍ਹੇ ਸਮੇਂ ਲਈ ਦੁੱਖ ਝੱਲਣ ਤੋਂ ਬਾਅਦ, ਮਸੀਹ ਯਿਸ਼ੂ ਵਿੱਚ ਆਪਣੀ ਸਦੀਵੀ ਮਹਿਮਾ ਲਈ ਬੁਲਾਇਆ, ਉਹ ਖੁਦ ਤੁਹਾਨੂੰ ਬਹਾਲ ਕਰੇਗਾ ਅਤੇ ਤੁਹਾਨੂੰ ਮਜ਼ਬੂਤ, ਦ੍ਰਿੜ ਅਤੇ ਅਡੋਲ ਬਣਾਵੇਗਾ। 11ਸ਼ਕਤੀ ਸਦਾ ਅਤੇ ਸਦਾ ਲਈ ਪਰਮੇਸ਼ਵਰ ਦੀ ਹੈ। ਆਮੀਨ।
ਆਖਰੀ ਸ਼ੁਭਕਾਮਨਾਵਾਂ
12ਸਿਲਵਾਨੁਸ ਦੀ ਸਹਾਇਤਾ ਨਾਲ, ਜਿਸ ਨੂੰ ਮੈਂ ਇੱਕ ਵਫ਼ਾਦਾਰ ਭਰਾ ਮੰਨਦਾ ਹਾਂ, ਮੈਂ ਤੁਹਾਨੂੰ ਸੰਖੇਪ ਵਿੱਚ ਲਿਖਿਆ, ਤੁਹਾਨੂੰ ਉਤਸ਼ਾਹਿਤ ਕੀਤਾ ਅਤੇ ਗਵਾਹੀ ਦਿੱਤੀ ਕਿ ਇਹ ਪਰਮੇਸ਼ਵਰ ਦੀ ਸੱਚੀ ਕਿਰਪਾ ਹੈ। ਉਸ ਦੇ ਉੱਤੇ ਤੁਸੀਂ ਦ੍ਰਿੜ੍ਹਤਾ ਨਾਲ ਖੜ੍ਹੇ ਰਹੋ।
13ਉਹ ਕਲੀਸਿਆ ਜੋ ਬਾਬੇਲ ਵਿੱਚ ਹੈ ਤੁਹਾਡੇ ਵਾਂਗ ਪਰਮੇਸ਼ਵਰ ਦੁਆਰਾ ਚੁਣੀ ਹੋਈ ਹੈ ਅਤੇ ਮਾਰਕਸ, ਜੋ ਮੇਰੇ ਪੁੱਤਰ ਵਰਗਾ ਹੈ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
14ਪਿਆਰ ਨਾਲ ਹੱਥ ਜੋੜ ਕੇ ਇੱਕ-ਦੂਜੇ ਦਾ ਸਵਾਗਤ ਕਰੋ।
ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਮਿਲਦੀ ਰਹੇ ਜੋ ਮਸੀਹ ਵਿੱਚ ਹਨ।
Currently Selected:
1 ਪਤਰਸ 5: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.