1 ਸ਼ਮੂਏਲ 29
29
ਆਕੀਸ਼ ਨੇ ਦਾਵੀਦ ਨੂੰ ਸਿਕਲਗ ਵਿੱਚ ਵਾਪਸ ਭੇਜਿਆ
1ਫ਼ਲਿਸਤੀਆਂ ਨੇ ਅਫ਼ੇਕ ਵਿੱਚ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਨੇ ਇੱਕ ਪਾਣੀ ਦੇ ਸੋਤੇ ਦੇ ਕੋਲ ਜੋ ਯਿਜ਼ਰਏਲ ਵਿੱਚ ਡੇਰੇ ਲਾਏ। 2ਜਦੋਂ ਫ਼ਲਿਸਤੀ ਅਤੇ ਹਾਕਮ ਆਪਣੀਆਂ ਸੈਂਕੜੇ ਅਤੇ ਹਜ਼ਾਰਾਂ ਦੇ ਨਾਲ ਜਾਂਦੇ ਸਨ, ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਪਿੱਛੇ-ਪਿੱਛੇ ਆਉਂਦੇ ਸਨ। 3ਫ਼ਲਿਸਤੀਆਂ ਦੇ ਸਰਦਾਰਾਂ ਨੇ ਪੁੱਛਿਆ, “ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?”
ਆਕੀਸ਼ ਨੇ ਉੱਤਰ ਦਿੱਤਾ, “ਕੀ ਇਹ ਦਾਵੀਦ ਨਹੀਂ ਹੈ, ਜਿਹੜਾ ਇਸਰਾਏਲ ਦੇ ਪਾਤਸ਼ਾਹ ਸ਼ਾਊਲ ਦਾ ਅਫ਼ਸਰ ਸੀ? ਉਹ ਮੇਰੇ ਨਾਲ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਅਤੇ ਜਿਸ ਦਿਨ ਤੋਂ ਉਸਨੇ ਸ਼ਾਊਲ ਨੂੰ ਛੱਡਿਆ ਹੈ, ਹੁਣ ਤੱਕ, ਮੈਂ ਉਸ ਵਿੱਚ ਕੋਈ ਖੋਟ ਨਹੀਂ ਵੇਖੀ।”
4ਪਰ ਫ਼ਲਿਸਤੀਆਂ ਦੇ ਹਾਕਮ ਆਕੀਸ਼ ਉੱਤੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, “ਉਸ ਮਨੁੱਖ ਨੂੰ ਵਾਪਸ ਭੇਜ ਦੇ ਤਾਂ ਜੋ ਉਹ ਉਸ ਥਾਂ ਤੇ ਵਾਪਸ ਚਲਾ ਜਾਵੇ ਜਿਹੜਾ ਤੂੰ ਉਸ ਲਈ ਠਹਿਰਾਇਆ ਹੈ। ਉਸਨੂੰ ਸਾਡੇ ਨਾਲ ਲੜਾਈ ਵਿੱਚ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਉਹ ਲੜਾਈ ਵਿੱਚ ਸਾਡੇ ਵਿਰੁੱਧ ਹੋ ਜਾਵੇਗਾ। ਸਾਡੇ ਆਪਣੇ ਬੰਦਿਆਂ ਦੇ ਸਿਰ ਲੈਣ ਨਾਲੋਂ ਉਹ ਆਪਣੇ ਮਾਲਕ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦਾ ਸੀ? 5ਕੀ ਇਹ ਉਹ ਦਾਵੀਦ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ:
“ ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ,
ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ’?”
6ਤਾਂ ਆਕੀਸ਼ ਨੇ ਦਾਵੀਦ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਜੀਉਂਦੇ ਯਾਹਵੇਹ ਦੀ ਸਹੁੰ, ਤੂੰ ਸੱਚ-ਮੁੱਚ ਭਰੋਸੇਯੋਗ ਹੈ ਅਤੇ ਮੈਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਮੇਰੇ ਨਾਲ ਫ਼ੌਜ ਵਿੱਚ ਸੇਵਾ ਕਰੋ। ਜਿਸ ਦਿਨ ਤੋਂ ਤੂੰ ਮੇਰੇ ਕੋਲ ਆਇਆ, ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਪਾਇਆ, ਪਰ ਹਾਕਮ ਤੇਰੇ ਆਉਣ ਨਾਲ ਰਾਜੀ ਨਹੀਂ। 7ਹੁਣ ਵਾਪਸ ਮੁੜ ਅਤੇ ਸ਼ਾਂਤੀ ਨਾਲ ਚਲਿਆ ਜਾ; ਤਾਂ ਜੋ ਫ਼ਲਿਸਤੀ ਹਾਕਮ ਤੇਰੇ ਨਾਲ ਨਾਰਾਜ਼ ਨਾ ਹੋਣ।”
8ਦਾਵੀਦ ਨੇ ਆਕੀਸ਼ ਨੂੰ ਪੁੱਛਿਆ, “ਪਰ ਮੈਂ ਕੀ ਕੀਤਾ ਹੈ? ਜਿਸ ਦਿਨ ਤੋਂ ਮੈਂ ਤੁਹਾਡੇ ਕੋਲ ਆਇਆ ਹਾਂ, ਉਸ ਦਿਨ ਤੋਂ ਹੁਣ ਤੱਕ ਤੁਸੀਂ ਆਪਣੇ ਸੇਵਕ ਦੇ ਵਿਰੁੱਧ ਕੀ ਵੇਖਿਆ ਹੈ? ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾ?”
9ਆਕੀਸ਼ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੈਂ ਜਾਣਦਾ ਹਾਂ ਕਿ ਤੂੰ ਮੇਰੀ ਨਿਗਾਹ ਵਿੱਚ ਪਰਮੇਸ਼ਵਰ ਦੇ ਦੂਤ ਵਾਂਗ ਭਲਾ ਹੈ। ਪਰ ਫ਼ਲਿਸਤੀ ਹਾਕਮਾਂ ਨੇ ਕਿਹਾ, ‘ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ।’ 10ਹੁਣ ਤੂੰ ਆਪਣੇ ਮਾਲਕ ਦੇ ਨੌਕਰਾਂ ਸਮੇਤ ਜਿਹੜੇ ਤੇਰੇ ਨਾਲ ਆਏ ਹਨ, ਜਲਦੀ ਉੱਠ ਅਤੇ ਸਵੇਰ ਹੁੰਦੇ ਹੀ ਉੱਥੋਂ ਨਿਕਲ ਜਾ।”
11ਤਾਂ ਦਾਵੀਦ ਅਤੇ ਉਹ ਦੇ ਆਦਮੀ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜਨ ਲਈ ਤੜਕੇ ਉੱਠੇ ਅਤੇ ਫ਼ਲਿਸਤੀ ਯਿਜ਼ਰਏਲ ਨੂੰ ਚੜ੍ਹ ਗਏ।
Currently Selected:
1 ਸ਼ਮੂਏਲ 29: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.