Bible App logo
Search Icon

1 ਸ਼ਮੂਏਲ 24

24
ਦਾਵੀਦ ਨੇ ਸ਼ਾਊਲ ਦੀ ਜਾਨ ਬਚਾਈ
1ਜਦੋਂ ਸ਼ਾਊਲ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਵਾਪਸ ਆਇਆ, ਤਾਂ ਲੋਕਾਂ ਉਸਨੂੰ ਦੱਸਿਆ, “ਦਾਵੀਦ ਏਨ ਗੇਦੀ ਦੇ ਉਜਾੜ ਵਿੱਚ ਹੈ।” 2ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਜੁਆਨਾਂ ਨੂੰ ਕੱਢ ਕੇ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਜੰਗਲੀ ਬੱਕਰੀਆਂ ਦੀ ਚਟਾਨਾਂ ਦੇ ਕੋਲ ਲੱਭਣ ਭੇਜਿਆ।
3ਉਹ ਰਾਹ ਵਿੱਚ ਭੇਡਾਂ ਦੇ ਵਾੜਿਆਂ ਕੋਲ ਆਇਆ। ਉੱਥੇ ਇੱਕ ਗੁਫਾ ਸੀ ਅਤੇ ਸ਼ਾਊਲ ਆਪਣੇ ਆਪ ਨੂੰ ਰਾਹਤ ਦੇਣ ਲਈ ਅੰਦਰ ਗਿਆ। ਉਸ ਵੇਲੇ ਦਾਵੀਦ ਆਪਣਿਆਂ ਮਨੁੱਖਾਂ ਸਮੇਤ ਉਸੇ ਗੁਫਾ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ। 4ਦਾਵੀਦ ਦੇ ਆਦਮੀਆਂ ਨੇ ਉਸਨੂੰ ਆਖਿਆ, “ਇਹ ਉਹ ਦਿਨ ਹੈ ਜਿਸ ਬਾਰੇ ਯਾਹਵੇਹ ਨੇ ਤੁਹਾਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ ਤਾਂ ਜੋ ਤੂੰ ਜਿਵੇਂ ਚਾਹੇ ਉਸ ਨਾਲ ਪੇਸ਼ ਆਵੇ।’ ” ਤਦ ਦਾਵੀਦ ਚੁੱਪ-ਚਾਪ ਉੱਠ ਕੇ ਸ਼ਾਊਲ ਦੀ ਚਾਦਰ ਦਾ ਪੱਲਾ ਕੱਟ ਲਿਆਇਆ।
5ਇਸ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਵੀਦ ਬੇਚੈਨ ਹੋ ਗਿਆ ਇਸ ਲਈ ਕਿ ਉਸ ਨੇ ਉਸ ਦੀ ਚਾਦਰ ਦਾ ਪੱਲਾ ਕੱਟਿਆ ਸੀ। 6ਉਸ ਨੇ ਆਪਣੇ ਆਦਮੀਆਂ ਨੂੰ ਕਿਹਾ, “ਯਾਹਵੇਹ ਨੇ ਮਨ੍ਹਾ ਕੀਤਾ ਹੈ ਕਿ ਮੈਂ ਆਪਣੇ ਮਾਲਕ, ਯਾਹਵੇਹ ਦੇ ਮਸਹ ਕੀਤੇ ਹੋਏ, ਨਾਲ ਅਜਿਹਾ ਕੁਝ ਕਰਾਂ ਜੋ ਉਸ ਦੇ ਵਿਰੁੱਧ ਆਪਣਾ ਹੱਥ ਚਲਾਵਾਂ। ਕਿਉਂਕਿ ਉਹ ਪਰਮੇਸ਼ਵਰ ਦਾ ਮਸਹ ਕੀਤਾ ਹੋਇਆ ਹੈ।” 7ਇਨ੍ਹਾਂ ਗੱਲਾਂ ਨਾਲ ਦਾਵੀਦ ਨੇ ਆਪਣੇ ਬੰਦਿਆਂ ਨੂੰ ਸਖ਼ਤੀ ਨਾਲ ਝਿੜਕਿਆ ਅਤੇ ਉਹਨਾਂ ਨੂੰ ਸ਼ਾਊਲ ਉੱਤੇ ਹਮਲਾ ਕਰਨ ਦੀ ਆਗਿਆ ਨਾ ਦਿੱਤੀ ਅਤੇ ਸ਼ਾਊਲ ਗੁਫਾ ਵਿੱਚੋਂ ਨਿੱਕਲ ਕੇ ਆਪਣੇ ਰਾਹ ਤੁਰ ਪਿਆ।
8ਤਦ ਦਾਵੀਦ ਨੇ ਗੁਫਾ ਤੋਂ ਬਾਹਰ ਜਾ ਕੇ ਸ਼ਾਊਲ ਨੂੰ ਪੁਕਾਰਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ!” ਜਦੋਂ ਸ਼ਾਊਲ ਨੇ ਆਪਣੇ ਪਿੱਛੇ ਦੇਖਿਆ, ਤਾਂ ਦਾਵੀਦ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ। 9ਉਸ ਨੇ ਸ਼ਾਊਲ ਨੂੰ ਆਖਿਆ, “ਤੂੰ ਉਹਨਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਿਉਂ ਮਨ ਲਾਉਂਦਾ ਹੈ, ਜਿਹੜੇ ਆਖਦੇ ਹਨ ‘ਦਾਵੀਦ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ’? 10ਅੱਜ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਕਿਵੇਂ ਯਾਹਵੇਹ ਨੇ ਤੈਨੂੰ ਗੁਫਾ ਵਿੱਚ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਸੀ। ਕਈਆਂ ਨੇ ਮੈਨੂੰ ਤੈਨੂੰ ਮਾਰਨ ਲਈ ਕਿਹਾ, ਪਰ ਮੈਂ ਤੈਨੂੰ ਬਚਾਇਆ ਅਤੇ ਮੈਂ ਕਿਹਾ, ‘ਮੈਂ ਆਪਣੇ ਮਾਲਕ ਉੱਤੇ ਹੱਥ ਨਹੀਂ ਚੁੱਕਾਂਗਾ, ਕਿਉਂਕਿ ਉਹ ਯਾਹਵੇਹ ਦਾ ਮਸਹ ਕੀਤਾ ਹੋਇਆ ਹੈ।’ 11ਹੇ ਮੇਰੇ ਪਿਤਾ, ਵੇਖ ਮੇਰੇ ਹੱਥ ਵਿੱਚ ਤੇਰੇ ਆਪਣੇ ਚੋਲੇ ਦੇ ਇਸ ਟੁਕੜੇ ਨੂੰ ਵੇਖ! ਮੈਂ ਤੇਰੇ ਚੋਲੇ ਦਾ ਕੋਨਾ ਵੱਢ ਦਿੱਤਾ ਪਰ ਤੈਨੂੰ ਮਾਰਿਆ ਨਹੀਂ। ਦੇਖ ਕਿ ਮੇਰੇ ਹੱਥ ਵਿੱਚ ਅਜਿਹਾ ਕੁਝ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਮੈਂ ਗਲਤ ਕੰਮ ਜਾਂ ਬਗਾਵਤ ਦਾ ਦੋਸ਼ੀ ਹਾਂ। ਮੈਂ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ, ਪਰ ਤੁਸੀਂ ਮੇਰੀ ਜਾਨ ਲੈਣ ਲਈ ਮੈਨੂੰ ਸ਼ਿਕਾਰ ਬਣਾ ਰਹੇ ਹੋ। 12ਯਾਹਵੇਹ ਮੇਰੇ ਅਤੇ ਤੇਰੇ ਵਿਚਕਾਰ ਨਿਆਂ ਕਰੇ ਅਤੇ ਯਾਹਵੇਹ ਤੇਰੇ ਕੋਲੋ ਬਦਲਾ ਲਵੇ ਜੋ ਤੂੰ ਮੇਰੇ ਨਾਲ ਕੀਤੇ ਹਨ, ਪਰ ਮੇਰਾ ਹੱਥ ਤੇਰੇ ਵਿਰੁੱਧ ਨਹੀਂ ਚੱਲੇਗਾ। 13ਜਿਵੇਂ ਪੁਰਾਣੀ ਕਹਾਵਤ ਹੈ, ‘ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।’
14“ਇਸਰਾਏਲ ਦਾ ਰਾਜਾ ਕਿਸ ਦੇ ਮਗਰ ਨਿੱਕਲਿਆ ਹੈ? ਕਿਸ ਦਾ ਪਿੱਛਾ ਕਰਨ ਲਈ ਆਇਆ ਹੈ? ਇੱਕ ਮਰੇ ਹੋਏ ਕੁੱਤੇ ਦਾ? ਜਾ ਇੱਕ ਪਿੱਸੂ ਦਾ? 15ਯਾਹਵੇਹ ਸਾਡਾ ਨਿਆਂਕਾਰ ਹੋਵੇ ਅਤੇ ਸਾਡੇ ਵਿਚਕਾਰ ਫ਼ੈਸਲਾ ਕਰੇ। ਉਹ ਮੇਰੇ ਝਗੜੇ ਨੂੰ ਨਬੇੜੇ ਅਤੇ ਇਸ ਨੂੰ ਬਰਕਰਾਰ ਰੱਖੇ; ਕੀ ਉਹ ਮੈਨੂੰ ਤੁਹਾਡੇ ਤੋਂ ਛੁਡਾ ਕੇ ਮੈਨੂੰ ਸਹੀ ਠਹਿਰਾ ਸਕਦਾ ਹੈ।”
16ਜਦੋਂ ਦਾਵੀਦ ਨੇ ਇਹ ਗੱਲਾਂ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, “ਹੇ ਮੇਰੇ ਪੁੱਤਰ ਦਾਵੀਦ, ਕੀ ਇਹ ਤੇਰੀ ਆਵਾਜ਼ ਹੈ?” ਅਤੇ ਸ਼ਾਊਲ ਉੱਚੀ-ਉੱਚੀ ਰੋਇਆ। 17ਉਸ ਨੇ ਦਾਵੀਦ ਨੂੰ ਕਿਹਾ, “ਤੂੰ ਮੇਰੇ ਨਾਲੋਂ ਵੱਧ ਧਰਮੀ ਹੈ। ਤੂੰ ਮੇਰੇ ਨਾਲ ਭਲਿਆਈ ਕੀਤੀ ਹੈ, ਪਰ ਮੈਂ ਤੇਰੇ ਨਾਲ ਬੁਰਿਆਈ ਕੀਤੀ। 18ਤੁਸੀਂ ਹੁਣੇ ਹੀ ਮੈਨੂੰ ਦੱਸਿਆ ਹੈ ਕਿ ਤੂੰ ਮੇਰੇ ਨਾਲ ਭਲਿਆਈ ਕੀਤੀ; ਯਾਹਵੇਹ ਨੇ ਮੈਨੂੰ ਤੇਰੇ ਹੱਥਾਂ ਵਿੱਚ ਕਰ ਦਿੱਤਾ ਸੀ, ਪਰ ਤੂੰ ਮੈਨੂੰ ਨਾ ਮਾਰਿਆ। 19ਜਦੋਂ ਕੋਈ ਮਨੁੱਖ ਆਪਣੇ ਦੁਸ਼ਮਣ ਨੂੰ ਲੱਭ ਲੈਂਦਾ ਹੈ, ਤਾਂ ਕੀ ਉਹ ਉਸ ਨੂੰ ਬਿਨਾਂ ਕਿਸੇ ਨੁਕਸਾਨ ਦੇ ਵਾਪਸ ਜਾਣ ਦਿੰਦਾ ਹੈ? ਤੂੰ ਅੱਜ ਮੇਰੇ ਨਾਲ ਜਿਸ ਤਰ੍ਹਾਂ ਦੀ ਭਲਿਆਈ ਕੀਤੀ ਹੈ, ਯਾਹਵੇਹ ਤੈਨੂੰ ਚੰਗਾ ਫਲ ਦੇਵੇ। 20ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਜ਼ਰੂਰ ਰਾਜਾ ਹੋਵੇਂਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥਾਂ ਵਿੱਚ ਹੋਵੇਗਾ। 21ਹੁਣ ਤੂੰ ਮੇਰੇ ਨਾਲ ਯਾਹਵੇਹ ਦੀ ਸਹੁੰ ਖਾ ਕੇ ਇਸ ਤਰ੍ਹਾਂ ਆਖ ਜੋ ਮੇਰੇ ਤੇਰੇ ਪਿੱਛੋਂ ਮੇਰੀ ਸੰਤਾਨ ਦਾ ਨਾਸ਼ ਨਹੀਂ ਕਰਾਂਗਾ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਮੇਰੇ ਨਾਮ ਨੂੰ ਨਹੀਂ ਮਿਟਾਵੇਗਾਂ।”
22ਸੋ ਦਾਵੀਦ ਨੇ ਸ਼ਾਊਲ ਨਾਲ ਸਹੁੰ ਖਾਧੀ ਅਤੇ ਸ਼ਾਊਲ ਘਰ ਨੂੰ ਚਲਾ ਗਿਆ ਪਰ ਦਾਵੀਦ ਅਤੇ ਉਸਦੇ ਆਦਮੀ ਗੜ੍ਹ ਵਿੱਚ ਜਾ ਬੈਠੇ।

Currently Selected:

1 ਸ਼ਮੂਏਲ 24: PCB

Highlight

Copy

Compare

Share

None

Want to have your highlights saved across all your devices? Sign up or sign in