1 ਸ਼ਮੂਏਲ 21
21
ਦਾਵੀਦ ਨੋਬ ਨਗਰ ਵਿੱਚ
1ਦਾਵੀਦ ਨੋਬ ਵਿੱਚ ਅਹੀਮਲੇਕ ਜਾਜਕ ਨੂੰ ਮਿਲਿਆ ਤਾਂ ਅਹੀਮਲੇਕ ਕੰਬ ਗਿਆ ਅਤੇ ਪੁੱਛਿਆ, “ਤੂੰ ਇਕੱਲਾ ਕਿਉਂ ਹੈ? ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ?”
2ਦਾਵੀਦ ਨੇ ਅਹੀਮਲੇਕ ਜਾਜਕ ਨੂੰ ਉੱਤਰ ਦਿੱਤਾ, “ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਲਈ ਭੇਜਿਆ ਹੈ ਅਤੇ ਮੈਨੂੰ ਕਿਹਾ, ‘ਜਿਸ ਕੰਮ ਲਈ ਮੈਂ ਤੈਨੂੰ ਭੇਜ ਰਿਹਾ ਹਾਂ, ਉਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ।’ ਮੈਂ ਆਪਣੇ ਆਦਮੀਆਂ ਨੂੰ ਦੱਸ ਦਿੱਤਾ ਹੈ। ਮੈਨੂੰ ਕਿਸੇ ਖਾਸ ਥਾਂ ਉੱਤੇ ਮਿਲਣ ਲਈ ਆਉਣਾ। 3ਹੁਣ ਤੁਹਾਡੇ ਕੋਲ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਜੋ ਕੁਝ ਹੈ ਸੋ ਮੈਨੂੰ ਦੇ ਦਿਓ।”
4ਪਰ ਜਾਜਕ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੇਰੇ ਕੋਲ ਕੋਈ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ, ਜੇਕਰ ਜੁਆਨਾਂ ਨੇ ਆਪਣੇ ਆਪ ਨੂੰ ਔਰਤਾਂ ਤੋਂ ਵੱਖਰਾ ਰੱਖਿਆ ਹੋਵੇ।”
5ਦਾਵੀਦ ਨੇ ਜਾਜਕ ਨੂੰ ਉੱਤਰ ਦਿੱਤਾ, “ਸੱਚ-ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਔਰਤਾਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਰਾਹ ਖਾਸ ਨਹੀਂ ਹੈ ਤਾਂ, ਉਹਨਾਂ ਦੇ ਭਾਂਡੇ ਅੱਜ ਕਿੰਨੇ ਵੱਧ ਸ਼ੁੱਧ ਹੋਣਗੇ।” 6ਤਾਂ ਜਾਜਕ ਨੇ ਉਸ ਨੂੰ ਪਵਿੱਤਰ ਰੋਟੀ ਦਿੱਤੀ, ਕਿਉਂਕਿ ਉੱਥੇ ਹਜ਼ੂਰੀ ਦੀ ਰੋਟੀ ਤੋਂ ਬਿਨਾਂ ਹੋਰ ਕੋਈ ਰੋਟੀ ਨਹੀਂ ਸੀ ਜੋ ਯਾਹਵੇਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਸ ਦੇ ਥਾਂ ਬਦਲਣ ਦੇ ਦਿਨ ਵਿੱਚ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ।
7ਉਸ ਦਿਨ ਸ਼ਾਊਲ ਦੇ ਸੇਵਕਾਂ ਵਿੱਚੋਂ ਇੱਕ ਮਨੁੱਖ ਉੱਥੇ ਸੀ, ਜੋ ਯਾਹਵੇਹ ਦੇ ਅੱਗੇ ਰੁਕਿਆ ਹੋਇਆ ਸੀ। ਉਹ ਦੋਏਗ ਅਦੋਮੀ ਸੀ, ਉਹ ਸ਼ਾਊਲ ਦੇ ਚਰਵਾਹਿਆਂ ਦਾ ਮੁਖੀ ਸੀ।
8ਦਾਵੀਦ ਨੇ ਅਹੀਮਲੇਕ ਨੂੰ ਪੁੱਛਿਆ, “ਕੀ ਤੇਰੇ ਕੋਲ ਇੱਥੇ ਬਰਛੀ ਜਾਂ ਕੋਈ ਤਲਵਾਰ ਨਹੀਂ ਹੈ? ਮੈਂ ਆਪਣੀ ਤਲਵਾਰ ਜਾਂ ਕੋਈ ਹੋਰ ਹਥਿਆਰ ਨਹੀਂ ਲਿਆਇਆ, ਕਿਉਂਕਿ ਰਾਜੇ ਦਾ ਕੰਮ ਜ਼ਰੂਰੀ ਸੀ।”
9ਜਾਜਕ ਨੇ ਉੱਤਰ ਦਿੱਤਾ, “ਗੋਲਿਅਥ ਫ਼ਲਿਸਤੀ ਦੀ ਤਲਵਾਰ, ਜਿਸ ਨੂੰ ਤੂੰ ਏਲਾਹ ਦੀ ਵਾਦੀ ਵਿੱਚ ਮਾਰਿਆ ਸੀ, ਇੱਥੇ ਹੈ ਅਤੇ ਏਫ਼ੋਦ ਦੇ ਪਿੱਛੇ ਇੱਕ ਕੱਪੜੇ ਵਿੱਚ ਲਪੇਟੀ ਹੋਈ ਹੈ। ਜੇ ਤੈਨੂੰ ਉਸਦੀ ਲੋੜ ਹੈ ਤਾਂ ਲੈ ਕਿਉਂਕਿ ਉਸਦੇ ਬਿਨ੍ਹਾਂ ਇੱਥੇ ਹੋਰ ਕੋਈ ਤਲਵਾਰ ਨਹੀਂ ਹੈ।”
ਦਾਵੀਦ ਨੇ ਆਖਿਆ, “ਉਸ ਦੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ, ਉਹ ਮੈਨੂੰ ਦੇ ਦਿਓ।”
ਦਾਵੀਦ ਗਾਥ ਵਿੱਚ
10ਉਸ ਦਿਨ ਦਾਵੀਦ ਸ਼ਾਊਲ ਤੋਂ ਭੱਜ ਕੇ ਗਾਥ ਦੇ ਰਾਜਾ ਆਕੀਸ਼ ਕੋਲ ਗਿਆ। 11ਪਰ ਆਕੀਸ਼ ਦੇ ਸੇਵਕਾਂ ਨੇ ਉਸ ਨੂੰ ਆਖਿਆ, ਕੀ ਇਹ ਉਸ ਦੇਸ਼ ਦਾ ਰਾਜਾ ਦਾਵੀਦ ਤਾਂ ਨਹੀਂ ਹੈ? ਕੀ ਉਹ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ:
“ ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ,
ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ ਹੈ’?”
12ਦਾਵੀਦ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿੱਚ ਲਿਆ ਅਤੇ ਗਾਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ। 13ਸੋ ਉਸ ਨੇ ਉਹਨਾਂ ਦੇ ਸਾਮ੍ਹਣੇ ਪਾਗਲ ਹੋਣ ਦਾ ਢੌਂਗ ਕੀਤਾ ਅਤੇ ਜਦੋਂ ਉਹ ਉਹਨਾਂ ਦੇ ਹੱਥਾਂ ਵਿੱਚ ਸੀ ਤਾਂ ਉਸਨੇ ਆਪਣੇ ਆਪ ਨੂੰ ਇੱਕ ਪਾਗਲ ਵਾਂਗ ਪ੍ਰਗਟ ਕੀਤਾ, ਡਿਉੜ੍ਹੀ ਦੇ ਦਰਵਾਜ਼ਿਆਂ ਉੱਤੇ ਨਿਸ਼ਾਨ ਬਣਾ ਕੇ ਅਤੇ ਆਪਣੀਆਂ ਲਾਰਾਂ ਦਾੜ੍ਹੀ ਉੱਤੇ ਵਗਾਉਣ ਲੱਗਾ।
14ਇਹ ਦੇਖ ਆਕੀਸ਼ ਨੇ ਆਪਣੇ ਸੇਵਕਾਂ ਨੂੰ ਕਿਹਾ, “ਵੇਖੋ ਇਹ ਵਿਅਕਤੀ ਤਾਂ ਪਾਗਲ ਹੈ! ਇਸਨੂੰ ਕਿਉਂ ਇੱਥੇ ਲਿਆਏ ਹੋ? 15ਕੀ ਮੈਨੂੰ ਪਾਗਲਾਂ ਦੀ ਕਮੀ ਹੈ, ਜੋ ਤੁਸੀਂ ਉਸਨੂੰ ਮੇਰੇ ਸਾਮ੍ਹਣੇ ਪਾਗਲਪੁਣਾ ਦਿਖਾਉਣ ਲਈ ਲੈ ਕੇ ਆਏ ਹੋ? ਕੀ ਅਜਿਹੇ ਮਨੁੱਖ ਨੂੰ ਮੈਂ ਆਪਣੇ ਘਰ ਦਾ ਮਹਿਮਾਨ ਬਣਾਵਾਂ?”
Currently Selected:
1 ਸ਼ਮੂਏਲ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.