YouVersion Logo
Search Icon

ਰਸੂਲਾਂ ਦੇ ਕੰਮ 21

21
ਪੌਲੁਸ ਦੀ ਯਰੂਸ਼ਲਮ ਦੀ ਯਾਤਰਾ
1ਅਸੀਂ ਉਹਨਾਂ ਤੋਂ ਵਿਦਾ ਲੈ ਕੇ ਸਮੁੰਦਰੀ ਜਹਾਜ਼ ਦੁਆਰਾ ਸਿੱਧੇ ਕੋਸ ਵਿੱਚ ਆਏ । ਅਗਲੇ ਦਿਨ ਰੋਦੁਸ ਅਤੇ ਫਿਰ ਪਾਤਰਾ ਪਹੁੰਚੇ । 2ਉੱਥੋਂ ਅਗਲੇ ਦਿਨ ਫ਼ੈਨੀਕੇ ਨੂੰ ਜਾਣ ਵਾਲੇ ਸਮੁੰਦਰੀ ਜਹਾਜ਼ ਵਿੱਚ ਚੜ੍ਹ ਗਏ ਅਤੇ ਅੱਗੇ ਵਧੇ । 3ਸਾਨੂੰ ਸਾਈਪ੍ਰਸ ਦਿਖਾਈ ਦਿੱਤਾ ਪਰ ਉਸ ਨੂੰ ਅਸੀਂ ਆਪਣੇ ਖੱਬੇ ਪਾਸੇ ਛੱਡ ਕੇ ਸੀਰੀਯਾ ਵੱਲ ਵਧੇ ਅਤੇ ਸੋਰ ਵਿੱਚ ਪਹੁੰਚੇ ਕਿਉਂਕਿ ਉੱਥੇ ਜਹਾਜ਼ ਦਾ ਮਾਲ ਉਤਾਰਿਆ ਜਾਣਾ ਸੀ । 4ਸਾਨੂੰ ਉੱਥੇ ਕੁਝ ਚੇਲੇ ਮਿਲ ਗਏ ਅਤੇ ਅਸੀਂ ਸੱਤ ਦਿਨ ਤੱਕ ਉਹਨਾਂ ਦੇ ਨਾਲ ਰਹੇ । ਉਹਨਾਂ ਨੇ ਪਵਿੱਤਰ ਆਤਮਾ ਦੁਆਰਾ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਵਿੱਚ ਨਾ ਜਾਵੇ । 5ਫਿਰ ਜਦੋਂ ਸਾਡੇ ਉੱਥੇ ਰਹਿਣ ਦੇ ਦਿਨ ਪੂਰੇ ਹੋ ਗਏ ਅਤੇ ਅਸੀਂ ਆਪਣੀ ਯਾਤਰਾ ਜਾਰੀ ਕੀਤੀ ਤਦ ਸਾਰੇ ਚੇਲੇ, ਔਰਤਾਂ ਅਤੇ ਬੱਚਿਆਂ ਸਮੇਤ ਸਾਨੂੰ ਸ਼ਹਿਰ ਦੇ ਬਾਹਰ ਤੱਕ ਛੱਡਣ ਆਏ । ਅਸੀਂ ਸਮੁੰਦਰ ਦੇ ਕੰਢੇ ਉੱਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ 6ਅਤੇ ਫਿਰ ਇੱਕ ਦੂਜੇ ਤੋਂ ਵਿਦਾ ਲੈ ਕੇ ਸਮੁੰਦਰੀ ਜਹਾਜ਼ ਵਿੱਚ ਚੜ੍ਹ ਗਏ ਅਤੇ ਉਹ ਵਾਪਸ ਆਪਣੇ ਘਰਾਂ ਨੂੰ ਚਲੇ ਗਏ ।
7ਅਸੀਂ ਸੋਰ ਤੋਂ ਆਪਣੀ ਸਮੁੰਦਰੀ ਯਾਤਰਾ ਪੂਰੀ ਕਰ ਕੇ ਤੁਲਮਾਇਸ ਵਿੱਚ ਪਹੁੰਚੇ ਅਤੇ ਭਰਾਵਾਂ ਨੂੰ ਨਮਸਕਾਰ ਕਰ ਕੇ ਇੱਕ ਦਿਨ ਦੇ ਲਈ ਅਸੀਂ ਉਹਨਾਂ ਕੋਲ ਠਹਿਰੇ । 8#ਰਸੂਲਾਂ 6:5, 8:5ਉੱਥੋਂ ਚੱਲ ਕੇ ਅਸੀਂ ਅਗਲੇ ਦਿਨ ਕੈਸਰਿਯਾ ਪਹੁੰਚੇ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰਕ ਫ਼ਿਲਿੱਪੁਸ ਦੇ ਕੋਲ ਠਹਿਰੇ ਜਿਹੜਾ ਸੱਤਾਂ ਵਿੱਚੋਂ ਇੱਕ ਸੀ । 9ਉਸ ਦੀਆਂ ਚਾਰ ਕੁਆਰੀਆਂ ਬੇਟੀਆਂ ਸਨ, ਜਿਹੜੀਆਂ ਭਵਿੱਖਬਾਣੀ ਕਰਦੀਆਂ ਸਨ । 10#ਰਸੂਲਾਂ 11:28ਅਸੀਂ ਉੱਥੇ ਕਈ ਦਿਨਾਂ ਤੱਕ ਠਹਿਰੇ । ਉਹਨਾਂ ਦਿਨਾਂ ਵਿੱਚ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਤੋਂ ਉੱਥੇ ਆਇਆ । 11ਜਦੋਂ ਉਹ ਸਾਨੂੰ ਮਿਲਣ ਆਇਆ ਤਾਂ ਉਸ ਨੇ ਪੌਲੁਸ ਦਾ ਕਮਰਬੰਦ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ, “ਪਵਿੱਤਰ ਆਤਮਾ ਦਾ ਕਹਿਣਾ ਹੈ ਕਿ ਜਿਸ ਆਦਮੀ ਦਾ ਇਹ ਕਮਰਬੰਦ ਹੈ, ਉਸ ਨੂੰ ਯਰੂਸ਼ਲਮ ਵਿੱਚ ਯਹੂਦੀ ਲੋਕ ਇਸੇ ਤਰ੍ਹਾਂ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਸੌਂਪ ਦੇਣਗੇ ।” 12ਜਦੋਂ ਅਸੀਂ ਇਹ ਸੁਣਿਆ ਤਾਂ ਅਸੀਂ ਅਤੇ ਉੱਥੋਂ ਦੇ ਲੋਕਾਂ ਨੇ ਪੌਲੁਸ ਅੱਗੇ ਬੇਨਤੀ ਕੀਤੀ ਕਿ ਉਹ ਯਰੂਸ਼ਲਮ ਵਿੱਚ ਨਾ ਜਾਵੇ । 13ਪਰ ਉਸ ਨੇ ਉੱਤਰ ਦਿੱਤਾ, “ਤੁਸੀਂ ਇਹ ਕੀ ਕਰ ਰਹੇ ਹੋ ? ਤੁਸੀਂ ਰੋ ਰੋ ਕੇ ਮੇਰਾ ਦਿਲ ਕਿਉਂ ਦੁਖੀ ਕਰ ਰਹੇ ਹੋ ? ਮੈਂ ਤਾਂ ਪ੍ਰਭੂ ਯਿਸੂ ਦੇ ਲਈ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਦੇ ਲਈ ਹੀ ਨਹੀਂ ਸਗੋਂ ਮਰਨ ਦੇ ਲਈ ਵੀ ਤਿਆਰ ਹਾਂ ।” 14ਜਦੋਂ ਅਸੀਂ ਉਸ ਨੂੰ ਮਨਾ ਨਾ ਸਕੇ ਤਾਂ ਇਹ ਕਹਿ ਕੇ ਚੁੱਪ ਹੋ ਗਏ, “ਪ੍ਰਭੂ ਦੀ ਇੱਛਾ ਪੂਰੀ ਹੋਵੇ ।”
15ਇਹਨਾਂ ਦਿਨਾਂ ਦੇ ਬਾਅਦ ਅਸੀਂ ਤਿਆਰੀ ਕੀਤੀ ਅਤੇ ਯਰੂਸ਼ਲਮ ਵੱਲ ਚੱਲ ਪਏ । 16ਕੁਝ ਚੇਲੇ ਕੈਸਰਿਯਾ ਤੋਂ ਵੀ ਸਾਡੇ ਨਾਲ ਆਏ ਅਤੇ ਉਹ ਸਾਨੂੰ ਸਾਈਪ੍ਰਸ ਦੇ ਰਹਿਣ ਵਾਲੇ ਮਨਾਸੋਨ ਦੇ ਘਰ ਲੈ ਗਏ ਜਿੱਥੇ ਅਸੀਂ ਠਹਿਰਨਾ ਸੀ । ਉਹ ਲੰਮੇਂ ਸਮੇਂ ਤੋਂ ਚੇਲਾ ਸੀ ।
ਪੌਲੁਸ ਦਾ ਯਾਕੂਬ ਨੂੰ ਮਿਲਣ ਜਾਣਾ
17ਜਦੋਂ ਅਸੀਂ ਯਰੂਸ਼ਲਮ ਪਹੁੰਚੇ ਤਾਂ ਭਰਾਵਾਂ ਨੇ ਬੜੀ ਖ਼ੁਸ਼ੀ ਨਾਲ ਸਾਡਾ ਸੁਆਗਤ ਕੀਤਾ । 18ਦੂਜੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ ਜਿੱਥੇ ਸਾਰੇ ਬਜ਼ੁਰਗ ਆਗੂ ਇਕੱਠੇ ਸਨ । 19ਪੌਲੁਸ ਨੇ ਉਹਨਾਂ ਨੂੰ ਨਮਸਕਾਰ ਕੀਤਾ ਅਤੇ ਪਰਮੇਸ਼ਰ ਨੇ ਉਸ ਦੀ ਸੇਵਾ ਦੇ ਰਾਹੀਂ ਜੋ ਕੁਝ ਪਰਾਈਆਂ ਕੌਮਾਂ ਵਿੱਚ ਕੀਤਾ ਸੀ, ਸਭ ਕੁਝ ਇੱਕ-ਇੱਕ ਕਰ ਕੇ ਉਹਨਾਂ ਨੂੰ ਦੱਸਿਆ । 20ਉਹਨਾਂ ਨੇ ਇਹ ਸੁਣ ਕੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, “ਭਰਾਵਾ, ਤੂੰ ਦੇਖਦਾ ਹੀ ਹੈਂ ਕਿ ਯਹੂਦੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਸ਼ਵਾਸੀ ਬਣ ਗਏ ਹਨ ਅਤੇ ਉਹ ਵਿਵਸਥਾ ਦੇ ਲਈ ਬੜੇ ਜੋਸ਼ੀਲੇ ਹਨ । 21ਉਹਨਾਂ ਨੂੰ ਦੱਸਿਆ ਗਿਆ ਹੈ ਕਿ ਤੂੰ ਪਰਾਈਆਂ ਕੌਮਾਂ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਸਿੱਖਿਆ ਦਿੰਦਾ ਹੈਂ ਕਿ ਮੂਸਾ ਦੀ ਵਿਵਸਥਾ ਨੂੰ ਤਿਆਗ ਦੇਵੋ ਭਾਵ ਆਪਣੇ ਬੱਚਿਆਂ ਦੀ ਸੁੰਨਤ ਨਾ ਕਰਵਾਓ ਅਤੇ ਉਹਨਾਂ ਦੀਆਂ ਰੀਤਾਂ ਉੱਤੇ ਨਾ ਚੱਲੋ ।” 22ਹੁਣ ਕੀ ਕੀਤਾ ਜਾਵੇ ? ਉਹ ਜ਼ਰੂਰ ਸੁਣਨਗੇ ਕਿ ਤੂੰ ਇੱਥੇ ਆਇਆ ਹੈਂ । 23#ਗਿਣ 6:13-21ਇਸ ਲਈ ਜੋ ਕੁਝ ਅਸੀਂ ਕਹਿੰਦੇ ਹਾਂ, ਕਰ । ਇੱਥੇ ਚਾਰ ਆਦਮੀ ਹਨ ਜਿਹਨਾਂ ਨੇ ਮੰਨਤ ਮੰਨੀ ਹੋਈ ਹੈ । 24ਤੂੰ ਉਹਨਾਂ ਨੂੰ ਆਪਣੇ ਨਾਲ ਲੈ ਅਤੇ ਉਹਨਾਂ ਦੇ ਨਾਲ ਮਿਲ ਕੇ ਆਪਣਾ ਸ਼ੁੱਧੀਕਰਨ ਕਰ । ਉਹਨਾਂ ਨੂੰ ਖ਼ਰਚਾ ਦੇ ਕਿ ਉਹ ਆਪਣੇ ਸਿਰ ਮੁੰਨਵਾਉਣ । ਇਸ ਤਰ੍ਹਾਂ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੇਰੇ ਬਾਰੇ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਹੈ, ਸਭ ਝੂਠ ਹੈ ਅਤੇ ਤੂੰ ਆਪ ਵਿਵਸਥਾ ਦਾ ਮੰਨਣ ਵਾਲਾ ਅਤੇ ਉਸ ਉੱਤੇ ਚੱਲਣ ਵਾਲਾ ਹੈਂ । 25#ਰਸੂਲਾਂ 15:29ਬਾਕੀ ਰਹੀ ਪਰਾਈਆਂ ਕੌਮਾਂ ਬਾਰੇ ਜਿਹਨਾਂ ਨੇ ਵਿਸ਼ਵਾਸ ਕਰ ਲਿਆ ਹੈ । ਇਸ ਸੰਬੰਧ ਵਿੱਚ ਅਸੀਂ ਆਪਣਾ ਫ਼ੈਸਲਾ ਉਹਨਾਂ ਨੂੰ ਭੇਜ ਦਿੱਤਾ ਹੈ ਕਿ ਉਹ ਮੂਰਤੀਆਂ ਅੱਗੇ ਚੜ੍ਹਾਏ ਭੋਜਨ ਤੋਂ, ਖ਼ੂਨ ਤੋਂ, ਗਲ਼ ਘੁੱਟੇ ਹੋਏ ਪਸ਼ੂਆਂ ਦੇ ਮਾਸ ਤੋਂ ਅਤੇ ਵਿਭਚਾਰ ਤੋਂ ਆਪਣੇ ਆਪ ਨੂੰ ਬਚਾਏ ਰੱਖਣ । 26ਫਿਰ ਦੂਜੇ ਦਿਨ ਪੌਲੁਸ ਨੇ ਉਹਨਾਂ ਆਦਮੀਆਂ ਨੂੰ ਲਿਆ ਅਤੇ ਉਹਨਾਂ ਦੇ ਨਾਲ ਸ਼ੁੱਧ ਹੋ ਕੇ ਹੈਕਲ ਵਿੱਚ ਗਿਆ ਅਤੇ ਸੂਚਨਾ ਦਿੱਤੀ ਕਿ ਸ਼ੁੱਧੀਕਰਨ ਦੇ ਦਿਨ ਕਦੋਂ ਪੂਰੇ ਹੋਣਗੇ ਅਤੇ ਉਹਨਾਂ ਵਿੱਚੋਂ ਹਰ ਇੱਕ ਦੇ ਲਈ ਕਦੋਂ ਬਲੀਦਾਨ ਚੜ੍ਹਾਇਆ ਜਾਵੇਗਾ ।
ਪੌਲੁਸ ਦੀ ਹੈਕਲ ਵਿੱਚ ਗਰਿਫ਼ਤਾਰੀ
27ਜਦੋਂ ਸੱਤ ਦਿਨ ਪੂਰੇ ਹੋਣ ਵਾਲੇ ਸਨ ਤਾਂ ਏਸ਼ੀਆ ਦੇ ਕੁਝ ਯਹੂਦੀਆਂ ਨੇ ਪੌਲੁਸ ਨੂੰ ਹੈਕਲ ਵਿੱਚ ਦੇਖਿਆ । ਉਹਨਾਂ ਨੇ ਸਾਰੀ ਭੀੜ ਨੂੰ ਭੜਕਾਇਆ ਅਤੇ ਪੌਲੁਸ ਨੂੰ ਫੜ ਲਿਆ । 28ਫਿਰ ਉਹ ਉੱਚੀ-ਉੱਚੀ ਰੌਲਾ ਪਾ ਕੇ ਕਹਿਣ ਲੱਗੇ, “ਇਸਰਾਏਲੀ ਮਿੱਤਰੋ ! ਮਦਦ ਕਰੋ ! ਇਹ ਹੀ ਉਹ ਆਦਮੀ ਹੈ ਜਿਹੜਾ ਹਰ ਥਾਂ ਉੱਤੇ ਸਾਰਿਆਂ ਨੂੰ ਸਾਡੇ ਲੋਕਾਂ, ਸਾਡੀ ਵਿਵਸਥਾ ਅਤੇ ਸਾਡੇ ਇਸ ਹੈਕਲ ਦੇ ਵਿਰੁੱਧ ਸਿੱਖਿਆ ਦਿੰਦਾ ਹੈ । ਕੇਵਲ ਇਹ ਹੀ ਨਹੀਂ ਸਗੋਂ ਇਸ ਨੇ ਪਰਾਈਆਂ ਕੌਮਾਂ ਨੂੰ ਹੈਕਲ ਵਿੱਚ ਲਿਆ ਕੇ ਇਸ ਪਵਿੱਤਰ ਥਾਂ ਨੂੰ ਭ੍ਰਿਸ਼ਟ ਕਰ ਦਿੱਤਾ ਹੈ !” 29#ਰਸੂਲਾਂ 20:4(ਕਿਉਂਕਿ ਉਹ ਲੋਕ ਪੌਲੁਸ ਦੇ ਨਾਲ ਅਫ਼ਸੁਸ ਦੇ ਰਹਿਣ ਵਾਲੇ ਤ੍ਰੋਫ਼ਿਮੁਸ ਨੂੰ ਸ਼ਹਿਰ ਵਿੱਚ ਦੇਖ ਚੁੱਕੇ ਸਨ । ਇਸ ਲਈ ਉਹਨਾਂ ਸਮਝਿਆ ਕਿ ਪੌਲੁਸ ਉਸ ਨੂੰ ਹੈਕਲ ਵਿੱਚ ਲਿਆਇਆ ਹੈ ।) 30ਸਾਰੇ ਸ਼ਹਿਰ ਵਿੱਚ ਖਲਬਲੀ ਮਚ ਗਈ ਅਤੇ ਲੋਕਾਂ ਦੀ ਇੱਕ ਭੀੜ ਇਕੱਠੀ ਹੋ ਗਈ । ਉਹ ਪੌਲੁਸ ਨੂੰ ਫੜ ਕੇ ਹੈਕਲ ਤੋਂ ਬਾਹਰ ਘਸੀਟ ਕੇ ਲੈ ਗਏ ਅਤੇ ਹੈਕਲ ਦਾ ਦਰਵਾਜ਼ਾ ਇਕਦਮ ਬੰਦ ਕਰ ਦਿੱਤਾ ਗਿਆ । 31ਲੋਕ ਪੌਲੁਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ । ਜਦੋਂ ਰੋਮੀ ਫ਼ੌਜ ਦੇ ਸੈਨਾਪਤੀ ਨੂੰ ਖ਼ਬਰ ਮਿਲੀ ਕਿ ਸਾਰੇ ਯਰੂਸ਼ਲਮ ਵਿੱਚ ਦੰਗਾ ਹੋ ਰਿਹਾ ਹੈ 32ਤਾਂ ਇਕਦਮ ਉਹ ਕੁਝ ਅਫ਼ਸਰਾਂ ਅਤੇ ਸਿਪਾਹੀਆਂ ਨੂੰ ਨਾਲ ਲੈ ਕੇ ਭੀੜ ਵੱਲ ਦੌੜਿਆ । ਜਦੋਂ ਲੋਕਾਂ ਨੇ ਸੈਨਾਪਤੀ ਅਤੇ ਫ਼ੌਜੀ ਅਫ਼ਸਰਾਂ ਨੂੰ ਦੇਖਿਆ ਤਾਂ ਉਹਨਾਂ ਨੇ ਪੌਲੁਸ ਨੂੰ ਮਾਰਨਾ ਕੁੱਟਣਾ ਬੰਦ ਕਰ ਦਿੱਤਾ । 33ਸੈਨਾਪਤੀ ਨੇ ਨੇੜੇ ਆ ਕੇ ਪੌਲੁਸ ਨੂੰ ਗਰਿਫ਼ਤਾਰ ਕਰ ਲਿਆ ਅਤੇ ਹੁਕਮ ਦਿੱਤਾ ਕਿ ਉਹ ਦੋ ਬੇੜੀਆਂ ਨਾਲ ਬੰਨ੍ਹਿਆ ਜਾਵੇ । 34ਤਦ ਉਸ ਨੇ ਪੁੱਛਿਆ, “ਇਹ ਕੌਣ ਹੈ ? ਇਸ ਨੇ ਕੀ ਕੀਤਾ ਹੈ ?” ਭੀੜ ਵਿੱਚੋਂ ਕੋਈ ਕੁਝ ਰੌਲਾ ਪਾ ਰਿਹਾ ਸੀ, ਕੋਈ ਕੁਝ ਪਰ ਰੌਲੇ ਦੇ ਕਾਰਨ ਉਹ ਕੁਝ ਠੀਕ ਨਾ ਸਮਝ ਸਕਿਆ । ਇਸ ਲਈ ਉਸ ਨੇ ਪੌਲੁਸ ਨੂੰ ਕਿਲੇ ਵਿੱਚ ਲੈ ਜਾਣ ਦਾ ਹੁਕਮ ਦਿੱਤਾ । 35ਜਦੋਂ ਪੌਲੁਸ ਪੌੜੀਆਂ ਉੱਤੇ ਪਹੁੰਚਿਆ ਤਾਂ ਭੀੜ ਦੇ ਹਿੰਸਕ ਹੋਣ ਦੇ ਕਾਰਨ ਸਿਪਾਹੀਆਂ ਨੂੰ ਪੌਲੁਸ ਨੂੰ ਚੁੱਕ ਕੇ ਲੈ ਜਾਣਾ ਪਿਆ । 36ਕਿਉਂਕਿ ਭੀੜ ਉਹਨਾਂ ਦਾ ਪਿੱਛਾ ਕਰ ਰਹੀ ਸੀ ਅਤੇ ਉੱਚੀ ਉੱਚੀ ਪੁਕਾਰ ਕੇ ਕਹਿ ਰਹੀ ਸੀ, “ਇਸ ਨੂੰ ਜਾਨੋਂ ਮਾਰ ਦੇਵੋ !”
ਪੌਲੁਸ ਦਾ ਆਪਣੀ ਸਫ਼ਾਈ ਦੇਣਾ
37ਜਦੋਂ ਉਹ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਹੀ ਵਾਲੇ ਸਨ ਤਾਂ ਪੌਲੁਸ ਨੇ ਸੈਨਾਪਤੀ ਨੂੰ ਕਿਹਾ, “ਕੀ ਮੈਂ ਤੁਹਾਡੇ ਅੱਗੇ ਕੋਈ ਬੇਨਤੀ ਕਰ ਸਕਦਾ ਹਾਂ ?” ਸੈਨਾਪਤੀ ਨੇ ਉਸ ਨੂੰ ਪੁੱਛਿਆ, “ਕੀ ਤੂੰ ਯੂਨਾਨੀ ਜਾਣਦਾ ਹੈਂ ? 38ਕੀ ਤੂੰ ਉਹ ਹੀ ਮਿਸਰ ਦਾ ਰਹਿਣ ਵਾਲਾ ਨਹੀਂ ਹੈਂ, ਜਿਸ ਨੇ ਕੁਝ ਦਿਨ ਪਹਿਲਾਂ ਬਗਾਵਤ ਕੀਤੀ ਸੀ ਅਤੇ ਚਾਰ ਹਜ਼ਾਰ ਹਥਿਆਰਬੰਦ ਆਦਮੀਆਂ ਨੂੰ ਵਿਰਾਨੇ ਵਿੱਚ ਲੈ ਗਿਆ ਸੀ ?” 39ਪੌਲੁਸ ਨੇ ਉੱਤਰ ਦਿੱਤਾ, “ਮੈਂ ਯਹੂਦੀ ਹਾਂ ਅਤੇ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ ਮੈਂ ਕਿਸੇ ਮਾਮੂਲੀ ਸ਼ਹਿਰ ਦਾ ਰਹਿਣ ਵਾਲਾ ਨਹੀਂ ਹਾਂ, ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮੈਨੂੰ ਇਹਨਾਂ ਲੋਕਾਂ ਨਾਲ ਗੱਲ ਬਾਤ ਕਰਨ ਦੀ ਆਗਿਆ ਦਿਓ ।” 40ਜਦੋਂ ਉਸ ਨੇ ਆਗਿਆ ਦੇ ਦਿੱਤੀ ਤਾਂ ਪੌਲੁਸ ਨੇ ਪੌੜੀਆਂ ਉੱਤੇ ਖੜ੍ਹੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ । ਜਦੋਂ ਉਹ ਚੁੱਪ ਹੋ ਗਏ ਤਾਂ ਉਹ ਇਬਰਾਨੀ ਭਾਸ਼ਾ ਵਿੱਚ ਕਹਿਣ ਲੱਗਾ,

Highlight

Share

Copy

None

Want to have your highlights saved across all your devices? Sign up or sign in