ਰਸੂਲਾਂ ਦੇ ਕੰਮ 16
16
ਤਿਮੋਥਿਉਸ ਦਾ ਪੌਲੁਸ ਅਤੇ ਸੀਲਾਸ ਨਾਲ ਜਾਣਾ
1ਪੌਲੁਸ ਦਰਬੇ ਅਤੇ ਲੁਸਤ੍ਰਾ ਵਿੱਚ ਪਹੁੰਚਿਆ ਉੱਥੇ ਤਿਮੋਥਿਉਸ ਨਾਂ ਦਾ ਇੱਕ ਚੇਲਾ ਸੀ । ਉਸ ਦੀ ਮਾਂ ਇੱਕ ਯਹੂਦੀ ਵਿਸ਼ਵਾਸੀ ਸੀ ਪਰ ਉਸ ਦਾ ਪਿਤਾ ਯੂਨਾਨੀ ਸੀ । 2ਉਸ ਦਾ ਲੁਸਤ੍ਰਾ ਅਤੇ ਇਕੋਨਿਯੁਮ ਦੇ ਭਰਾਵਾਂ ਵਿੱਚ ਬੜਾ ਮਾਣ ਸੀ । 3ਪੌਲੁਸ ਚਾਹੁੰਦਾ ਸੀ ਕਿ ਉਹ ਉਸ ਦੇ ਨਾਲ ਚੱਲੇ, ਇਸ ਲਈ ਉਸ ਸਥਾਨ ਦੇ ਯਹੂਦੀਆਂ ਦੇ ਕਾਰਨ ਪੌਲੁਸ ਨੇ ਉਸ ਦੀ ਸੁੰਨਤ ਕੀਤੀ ਕਿਉਂਕਿ ਸਾਰੇ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ । 4ਫਿਰ ਉਹ ਸ਼ਹਿਰ ਸ਼ਹਿਰ ਵਿੱਚ ਗਏ ਅਤੇ ਲੋਕਾਂ ਤੱਕ ਉਹਨਾਂ ਹੁਕਮਾਂ ਨੂੰ ਪਹੁੰਚਾਇਆ ਜਿਹੜੇ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਨਿਸ਼ਚਿਤ ਕੀਤੇ ਸਨ ਕਿ ਉਹ ਲੋਕ ਉਹਨਾਂ ਦੀ ਪਾਲਣਾ ਕਰਨ । 5ਇਸ ਤਰ੍ਹਾਂ ਕਲੀਸੀਯਾਵਾਂ ਵਿਸ਼ਵਾਸ ਵਿੱਚ ਮਜ਼ਬੂਤ ਹੁੰਦੀਆਂ ਅਤੇ ਗਿਣਤੀ ਵਿੱਚ ਹਰ ਰੋਜ਼ ਵੱਧਦੀਆਂ ਗਈਆਂ ।
ਪੌਲੁਸ ਨੂੰ ਤ੍ਰੋਆਸ ਵਿੱਚ ਦਰਸ਼ਨ ਹੋਣਾ
6ਕਿਉਂਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਏਸ਼ੀਆ ਵਿੱਚ ਵਚਨ ਦਾ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਸੀ ਇਸ ਲਈ ਉਹ ਫ਼ਰੂਗਿਯਾ ਅਤੇ ਗਲਾਤੀਯਾ ਦੇ ਇਲਾਕਿਆਂ ਦੇ ਵਿੱਚੋਂ ਦੀ ਹੋ ਕੇ ਗਏ । 7ਜਦੋਂ ਉਹ ਮੁਸਿਯਾ ਦੀ ਹੱਦ ਉੱਤੇ ਪਹੁੰਚੇ ਤਾਂ ਉਹਨਾਂ ਬਿਥੁਨਿਯਾ ਵਿੱਚ ਜਾਣ ਦੀ ਕੋਸ਼ਿਸ਼ ਕੀਤੀ । ਪਰ ਪ੍ਰਭੂ ਯਿਸੂ ਦੇ ਆਤਮਾ ਨੇ ਉਹਨਾਂ ਨੂੰ ਆਗਿਆ ਨਾ ਦਿੱਤੀ । 8ਇਸ ਲਈ ਉਹ ਮੁਸਿਯਾ ਦੇ ਰਾਹੀਂ ਤ੍ਰੋਆਸ ਵਿੱਚ ਆਏ । 9ਉੱਥੇ ਪੌਲੁਸ ਨੂੰ ਰਾਤ ਦੇ ਸਮੇਂ ਇੱਕ ਦਰਸ਼ਨ ਹੋਇਆ ਕਿ ਇੱਕ ਮਕਦੂਨਿਯਾ ਨਿਵਾਸੀ ਉੱਥੇ ਖੜ੍ਹਾ ਹੋ ਕੇ ਬੇਨਤੀ ਕਰ ਰਿਹਾ ਹੈ, “ਮਕਦੂਨਿਯਾ ਦੇ ਪਾਰ ਆਓ ਅਤੇ ਸਾਡੀ ਮਦਦ ਕਰੋ !” 10ਜਦੋਂ ਪੌਲੁਸ ਨੂੰ ਇਹ ਦਰਸ਼ਨ ਹੋਇਆ ਤਦ ਅਸੀਂ ਇਕਦਮ ਮਕਦੂਨਿਯਾ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਅਸੀਂ ਜਾਣ ਗਏ ਸੀ ਕਿ ਪਰਮੇਸ਼ਰ ਸਾਨੂੰ ਉਹਨਾਂ ਲੋਕਾਂ ਵਿੱਚ ਸ਼ੁਭ ਸਮਾਚਾਰ ਸੁਣਾਉਣ ਦੇ ਲਈ ਸੱਦ ਰਹੇ ਹਨ ।
ਫ਼ਿਲਿੱਪੈ ਵਿੱਚ ਲੁਦਿਯਾ ਦਾ ਜੀਵਨ ਬਦਲਣਾ
11ਫਿਰ ਤ੍ਰੋਆਸ ਤੋਂ ਸਮੁੰਦਰੀ ਜਹਾਜ਼ ਦੁਆਰਾ ਅਸੀਂ ਸਿੱਧੇ ਸਮੁਤ੍ਰਾਕੇ ਤੱਕ ਗਏ ਅਤੇ ਦੂਜੇ ਦਿਨ ਨਿਯਾਪੁਲਿਸ । 12ਉੱਥੋਂ ਅੱਗੇ ਅਸੀਂ ਫ਼ਿਲਿੱਪੈ ਪਹੁੰਚੇ ਜਿਹੜਾ ਮਕਦੂਨਿਯਾ ਪ੍ਰਾਂਤ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਇੱਕ ਰੋਮੀ ਬਸਤੀ ਹੈ । 13ਸਬਤ ਦੇ ਦਿਨ ਅਸੀਂ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਨਦੀ ਦੇ ਕੰਢੇ ਉੱਤੇ ਗਏ ਕਿਉਂਕਿ ਸਾਡਾ ਖ਼ਿਆਲ ਸੀ ਕਿ ਉੱਥੇ ਕੋਈ ਪ੍ਰਾਰਥਨਾ ਕਰਨ ਦੀ ਥਾਂ ਹੋਵੇਗੀ । ਅਸੀਂ ਬੈਠ ਕੇ ਉੱਥੇ ਇਕੱਠੀਆਂ ਹੋਈਆਂ ਔਰਤਾਂ ਨਾਲ ਗੱਲਾਂ ਕਰਨ ਲੱਗੇ । 14ਉਹਨਾਂ ਵਿੱਚ ਲੁਦਿਯਾ ਨਾਂ ਦੀ ਇੱਕ ਔਰਤ ਸੀ ਜਿਹੜੀ ਥੂਆਤੀਰਾ ਸ਼ਹਿਰ ਦੀ ਰਹਿਣ ਵਾਲੀ ਅਤੇ ਜਾਮਨੀ ਰੰਗ ਦੇ ਕੱਪੜੇ ਵੇਚਣ ਵਾਲੀ ਸੀ । ਉਹ ਪਰਮੇਸ਼ਰ ਨੂੰ ਮੰਨਣ ਵਾਲੀ ਸੀ ਅਤੇ ਇਹ ਸਾਰਾ ਕੁਝ ਸੁਣ ਰਹੀ ਸੀ । ਪ੍ਰਭੂ ਨੇ ਉਸ ਦਾ ਦਿਲ ਖੋਲ੍ਹ ਦਿੱਤਾ ਕਿ ਉਹ ਪੌਲੁਸ ਦੇ ਵਚਨਾਂ ਉੱਤੇ ਧਿਆਨ ਲਾਵੇ । 15ਜਦੋਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਬਪਤਿਸਮਾ ਲੈ ਚੁੱਕੀ ਤਾਂ ਉਸ ਨੇ ਉਹਨਾਂ ਅੱਗੇ ਇਹ ਕਹਿ ਕੇ ਬੇਨਤੀ ਕੀਤੀ, “ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਪ੍ਰਭੂ ਦੀ ਵਿਸ਼ਵਾਸਣ ਹਾਂ ਤਾਂ ਚੱਲ ਕੇ ਮੇਰੇ ਘਰ ਰਹੋ ।” ਉਸ ਨੇ ਸਾਨੂੰ ਜਾਣ ਦੇ ਲਈ ਮਜਬੂਰ ਕੀਤਾ ।
ਪੌਲੁਸ ਫ਼ਿਲਿੱਪੈ ਦੀ ਜੇਲ੍ਹ ਵਿੱਚ
16ਜਦੋਂ ਅਸੀਂ ਪ੍ਰਾਰਥਨਾ ਕਰਨ ਵਾਲੀ ਥਾਂ ਵੱਲ ਜਾ ਰਹੇ ਸੀ ਤਦ ਸਾਨੂੰ ਇੱਕ ਗ਼ੁਲਾਮ ਲੜਕੀ ਮਿਲੀ ਜਿਸ ਵਿੱਚ ਅਸ਼ੁੱਧ ਆਤਮਾ ਸੀ ਅਤੇ ਉਹ ਭਵਿੱਖਬਾਣੀ ਦੁਆਰਾ ਆਪਣੇ ਮਾਲਕਾਂ ਲਈ ਬਹੁਤ ਪੈਸਾ ਕਮਾ ਲੈਂਦੀ ਸੀ । 17ਉਹ ਪੌਲੁਸ ਦੇ ਅਤੇ ਸਾਡੇ ਪਿੱਛੇ ਲੱਗ ਗਈ ਅਤੇ ਪੁਕਾਰ ਕੇ ਕਹਿਣ ਲੱਗੀ, “ਇਹ ਲੋਕ ਪਰਮ ਪ੍ਰਧਾਨ ਪਰਮੇਸ਼ਰ ਦੇ ਸੇਵਕ ਹਨ, ਇਹ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ ।” 18ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ । ਅੰਤ ਵਿੱਚ ਪੌਲੁਸ ਬਹੁਤ ਤੰਗ ਹੋ ਕੇ ਉਸ ਵੱਲ ਮੁੜਿਆ ਅਤੇ ਉਸ ਨੇ ਅਸ਼ੁੱਧ ਆਤਮਾ ਨੂੰ ਕਿਹਾ, “ਯਿਸੂ ਮਸੀਹ ਦੇ ਨਾਮ ਵਿੱਚ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਉਸ ਵਿੱਚੋਂ ਨਿੱਕਲ ਜਾ ।” ਅਸ਼ੁੱਧ ਆਤਮਾ ਇਕਦਮ ਉਸ ਵਿੱਚੋਂ ਨਿੱਕਲ ਗਈ । 19ਜਦੋਂ ਉਸ ਦੇ ਮਾਲਕਾਂ ਨੇ ਇਹ ਦੇਖਿਆ ਕਿ ਉਸ ਤੋਂ ਲਾਭ ਦੀ ਆਸ ਖ਼ਤਮ ਹੋ ਗਈ ਹੈ ਤਾਂ ਉਹਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਫੜ ਲਿਆ ਅਤੇ ਉਹਨਾਂ ਨੂੰ ਘਸੀਟ ਕੇ ਬਜ਼ਾਰ ਦੇ ਚੌਂਕ ਵਿੱਚ ਅਧਿਕਾਰੀਆਂ ਕੋਲ ਲੈ ਗਏ 20ਅਤੇ ਕਹਿਣ ਲੱਗੇ, “ਇਹ ਆਦਮੀ ਯਹੂਦੀ ਹਨ ਅਤੇ ਸ਼ਹਿਰ ਵਿੱਚ ਦੰਗਾ ਕਰ ਰਹੇ ਹਨ । 21ਇਹ ਅਜਿਹੀਆਂ ਰਸਮਾਂ ਬਾਰੇ ਪ੍ਰਚਾਰ ਕਰਦੇ ਹਨ ਜਿਹਨਾਂ ਨੂੰ ਮੰਨਣਾ ਜਾਂ ਕਰਨਾ ਸਾਡੇ ਰੋਮੀਆਂ ਲਈ ਯੋਗ ਨਹੀਂ ਹੈ ।” 22ਭੀੜ ਵੀ ਉਹਨਾਂ ਦੇ ਵਿਰੁੱਧ ਇਕੱਠੀ ਹੋ ਗਈ । ਨਿਆਂ ਅਧਿਕਾਰੀਆਂ ਨੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਅਤੇ ਉਹਨਾਂ ਨੂੰ ਬੈਂਤਾਂ ਨਾਲ ਮਾਰਨ ਦਾ ਹੁਕਮ ਦਿੱਤਾ । 23ਉਹਨਾਂ ਨੇ ਦੋਨਾਂ ਨੂੰ ਬਹੁਤ ਬੁਰੀ ਤਰ੍ਹਾਂ ਬੈਂਤਾਂ ਨਾਲ ਮਾਰਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਜੇਲ੍ਹ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਸਾਵਧਾਨੀ ਨਾਲ ਉਹਨਾਂ ਦੀ ਰਖਵਾਲੀ ਕਰੇ । 24ਉਸ ਨੇ ਇਸ ਹੁਕਮ ਦੇ ਅਨੁਸਾਰ ਉਹਨਾਂ ਨੂੰ ਅੰਦਰਲੀ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਉਹਨਾਂ ਦੇ ਪੈਰ ਕਾਠ ਵਿੱਚ ਠੋਕ ਦਿੱਤੇ ।
25ਲਗਭਗ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਭਜਨ ਗਾਉਂਦੇ ਹੋਏ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ ਅਤੇ ਕੈਦੀ ਬਹੁਤ ਧਿਆਨ ਨਾਲ ਸੁਣ ਰਹੇ ਸਨ । 26ਅਚਾਨਕ ਇੱਕ ਵੱਡਾ ਭੁਚਾਲ ਆਇਆ ਜਿਸ ਨਾਲ ਜੇਲ੍ਹ ਦੀਆਂ ਨੀਹਾਂ ਤੱਕ ਹਿੱਲ ਗਈਆਂ । ਇਕਦਮ ਸਾਰੇ ਦਰਵਾਜ਼ੇ ਖੁੱਲ੍ਹ ਗਏ ਅਤੇ ਸਾਰੇ ਕੈਦੀ ਬੰਧਨਾਂ ਤੋਂ ਮੁਕਤ ਹੋ ਗਏ । 27ਦਰੋਗੇ ਦੀ ਜਾਗ ਖੁੱਲ੍ਹ ਗਈ ਅਤੇ ਜਦੋਂ ਉਸ ਨੇ ਦੇਖਿਆ ਕਿ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਹਨ ਤਾਂ ਉਸ ਨੇ ਇਹ ਸੋਚ ਕੇ ਕਿ ਸਾਰੇ ਕੈਦੀ ਫ਼ਰਾਰ ਹੋ ਗਏ ਹਨ, ਤਲਵਾਰ ਕੱਢੀ ਅਤੇ ਆਪਣੇ ਆਪ ਨੂੰ ਮਾਰਨਾ ਚਾਹਿਆ । 28ਤਦ ਪੌਲੁਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਕਿਉਂਕਿ ਅਸੀਂ ਸਾਰੇ ਇੱਥੇ ਹੀ ਹਾਂ !” 29ਫਿਰ ਦਰੋਗੇ ਨੇ ਦੀਵਾ ਮੰਗਵਾਇਆ ਅਤੇ ਇਕਦਮ ਅੰਦਰ ਗਿਆ । ਉਹ ਕੰਬਦਾ ਹੋਇਆ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ । 30ਫਿਰ ਉਹ ਉਹਨਾਂ ਨੂੰ ਬਾਹਰ ਲੈ ਗਿਆ ਅਤੇ ਪੁੱਛਣ ਲੱਗਾ, “ਸ੍ਰੀਮਾਨ ਜੀ, ਮੁਕਤੀ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ?” 31ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਪਰਿਵਾਰ ਮੁਕਤੀ ਪਾਵੇਗਾ ।” 32ਤਦ ਉਹਨਾਂ ਨੇ ਉਸ ਨੂੰ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੂੰ ਪ੍ਰਭੂ ਦਾ ਵਚਨ ਸੁਣਾਇਆ । 33ਉਹ ਰਾਤ ਨੂੰ ਉਸੇ ਸਮੇਂ ਉਹਨਾਂ ਨੂੰ ਲੈ ਕੇ ਗਿਆ ਅਤੇ ਉਹਨਾਂ ਦੇ ਜਖ਼ਮ ਧੋਤੇ । ਫਿਰ ਉਸ ਨੇ ਆਪਣੇ ਪਰਿਵਾਰ ਸਮੇਤ ਉਸੇ ਸਮੇਂ ਬਪਤਿਸਮਾ ਲਿਆ । 34ਇਸ ਦੇ ਬਾਅਦ ਉਹ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਨਾਂ ਨੂੰ ਭੋਜਨ ਕਰਵਾਇਆ । ਉਹ ਅਤੇ ਉਸ ਦਾ ਪਰਿਵਾਰ ਖ਼ੁਸ਼ ਸਨ ਕਿ ਉਹਨਾਂ ਨੇ ਪਰਮੇਸ਼ਰ ਵਿੱਚ ਵਿਸ਼ਵਾਸ ਕੀਤਾ ਹੈ ।
35ਅਗਲੀ ਸਵੇਰੇ ਨਿਆਂ ਅਧਿਕਾਰੀਆਂ ਨੇ ਆਪਣੇ ਅਫ਼ਸਰਾਂ ਦੇ ਰਾਹੀਂ ਇਹ ਸੰਦੇਸ਼ ਭੇਜਿਆ, “ਉਹਨਾਂ ਆਦਮੀਆਂ ਨੂੰ ਛੱਡ ਦਿੱਤਾ ਜਾਵੇ ।” 36ਦਰੋਗੇ ਨੇ ਪੌਲੁਸ ਨੂੰ ਦੱਸਿਆ, “ਨਿਆਂ ਅਧਿਕਾਰੀਆਂ ਨੇ ਤੁਹਾਨੂੰ ਛੱਡ ਦੇਣ ਦਾ ਹੁਕਮ ਭੇਜਿਆ ਹੈ । ਇਸ ਲਈ ਹੁਣ ਬਾਹਰ ਆਓ ਅਤੇ ਸ਼ਾਂਤੀ ਨਾਲ ਜਾਓ ।” 37ਪਰ ਪੌਲੁਸ ਨੇ ਉਸ ਨੂੰ ਉੱਤਰ ਦਿੱਤਾ, “ਉਹਨਾਂ ਨੇ ਸਾਨੂੰ ਦੋਸ਼ੀ ਸਿੱਧ ਕੀਤੇ ਬਿਨਾਂ ਖੁਲ੍ਹੇਆਮ ਮਾਰਿਆ ਹੈ । ਫਿਰ ਸਾਨੂੰ ਰੋਮੀ ਨਾਗਰਿਕ ਹੁੰਦੇ ਹੋਏ ਜੇਲ੍ਹ ਵਿੱਚ ਸੁੱਟ ਦਿੱਤਾ ! ਕੀ ਹੁਣ ਉਹ ਸਾਨੂੰ ਚੁੱਪ-ਚਾਪ ਬਾਹਰ ਭੇਜ ਦੇਣਾ ਚਾਹੁੰਦੇ ਹਨ ? ਇਸ ਤਰ੍ਹਾਂ ਨਹੀਂ ਹੋ ਸਕਦਾ ! ਹੁਣ ਉਹ ਆਪ ਆਉਣ ਅਤੇ ਸਾਨੂੰ ਬਾਹਰ ਲੈ ਜਾਣ ।” 38ਅਫ਼ਸਰਾਂ ਨੇ ਜਾ ਕੇ ਇਹ ਸਭ ਨਿਆਂ ਅਧਿਕਾਰੀਆਂ ਨੂੰ ਦੱਸਿਆ । ਉਹ ਇਹ ਸੁਣ ਕੇ ਕਿ ਉਹ ਰੋਮੀ ਨਾਗਰਿਕ ਹਨ, ਡਰ ਗਏ । 39ਇਸ ਲਈ ਅਧਿਕਾਰੀਆਂ ਨੇ ਆ ਕੇ ਉਹਨਾਂ ਨੂੰ ਮਨਾਇਆ । ਉਹ ਉਹਨਾਂ ਨੂੰ ਬਾਹਰ ਲੈ ਗਏ ਅਤੇ ਬੇਨਤੀ ਕੀਤੀ ਕਿ ਸ਼ਹਿਰ ਤੋਂ ਬਾਹਰ ਚਲੇ ਜਾਓ । 40ਉਹ ਜੇਲ੍ਹ ਵਿੱਚੋਂ ਨਿੱਕਲ ਕੇ ਲੁਦਿਯਾ ਦੇ ਘਰ ਗਏ, ਜਿੱਥੇ ਉਹ ਭਰਾਵਾਂ ਨੂੰ ਮਿਲੇ ਅਤੇ ਉਹਨਾਂ ਨੂੰ ਉਤਸ਼ਾਹ ਦੇ ਕੇ ਉੱਥੋਂ ਚਲੇ ਗਏ ।
Currently Selected:
ਰਸੂਲਾਂ ਦੇ ਕੰਮ 16: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India

: