YouVersion Logo
Search Icon

ਰਸੂਲਾਂ ਦੇ ਕੰਮ 13

13
ਬਰਨਬਾਸ ਅਤੇ ਸੌਲੁਸ ਦੀ ਚੋਣ
1ਅੰਤਾਕਿਯਾ ਦੀ ਕਲੀਸੀਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ ਜਿਹਨਾਂ ਵਿੱਚ ਬਰਨਬਾਸ, ਸ਼ਿਮਓਨ ਜਿਹੜਾ ‘ਕਾਲਾ’ ਅਖਵਾਉਂਦਾ ਸੀ, ਕੁਰੇਨ ਦਾ ਰਹਿਣ ਵਾਲਾ ਲੂਕਿਯੁਸ, ਮਨਏਨ ਜਿਸ ਦਾ ਪਾਲਣ-ਪੋਸ਼ਣ ਰਾਜਾ ਹੇਰੋਦੇਸ#13:1 ਇਹ ਉਹ ਹੇਰੋਦੇਸ ਅੰਤਿਪਸ ਹੈ ਜਿਸ ਦੇ ਬਾਰੇ ਲੂਕਾ 1:3 ਪੜ੍ਹਿਆ ਜਾ ਸਕਦਾ ਹੈ । ਦੇ ਨਾਲ ਹੋਇਆ ਸੀ ਅਤੇ ਸੌਲੁਸ ਸਨ । 2ਜਦੋਂ ਉਹ ਪ੍ਰਭੂ ਦੀ ਭਗਤੀ ਕਰ ਰਹੇ ਅਤੇ ਵਰਤ ਰੱਖ ਰਹੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ, “ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਵੱਖਰੇ ਰੱਖੋ ਜਿਸ ਦੇ ਲਈ ਮੈਂ ਉਹਨਾਂ ਨੂੰ ਸੱਦਿਆ ਹੈ ।” 3ਇਸ ਲਈ ਉਹਨਾਂ ਨੇ ਵਰਤ ਰੱਖ ਕੇ ਬਰਨਬਾਸ ਅਤੇ ਸੌਲੁਸ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਦੋਨਾਂ ਨੂੰ ਵਿਦਾ ਕੀਤਾ ।
ਸਾਈਪ੍ਰਸ ਵਿੱਚ ਪ੍ਰਚਾਰ
4ਬਰਨਬਾਸ ਅਤੇ ਸੌਲੁਸ ਪਵਿੱਤਰ ਆਤਮਾ ਵੱਲੋਂ ਭੇਜੇ ਹੋਏ ਸਿਲੂਕੀਯਾ ਪਹੁੰਚੇ, ਉੱਥੋਂ ਉਹ ਜਹਾਜ਼ ਉੱਤੇ ਚੜ੍ਹ ਕੇ ਸਾਈਪ੍ਰਸ ਵੱਲ ਗਏ 5ਅਤੇ ਸਲਮੀਸ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਪਰਮੇਸ਼ਰ ਦਾ ਵਚਨ ਸੁਣਾਇਆ । ਯੂਹੰਨਾ (ਮਰਕੁਸ) ਉਹਨਾਂ ਦਾ ਸਹਾਇਕ ਸੀ ।
6ਪੂਰੇ ਟਾਪੂ ਦੀ ਯਾਤਰਾ ਕਰ ਕੇ ਉਹ ਪਾਫ਼ੁਸ ਪਹੁੰਚੇ । ਉੱਥੇ ਉਹਨਾਂ ਦੀ ਮੁਲਾਕਾਤ ਇੱਕ ਬਾਰ-ਯਿਸੂ ਨਾਂ ਦੇ ਜਾਦੂਗਰ ਨਾਲ ਹੋਈ । ਉਹ ਇੱਕ ਯਹੂਦੀ ਸੀ ਅਤੇ ਉਹ ਝੂਠਾ ਨਬੀ ਸੀ । 7ਉਹ ਰਾਜਪਾਲ ਸਰਗੀਉਸ ਪੌਲੁਸ ਦੇ ਨਾਲ ਸੀ ਜਿਹੜਾ ਇੱਕ ਸਮਝਦਾਰ ਆਦਮੀ ਸੀ । ਉਸ ਨੇ ਬਰਨਬਾਸ ਅਤੇ ਸੌਲੁਸ ਨੂੰ ਸੱਦ ਕੇ ਪਰਮੇਸ਼ਰ ਦਾ ਵਚਨ ਸੁਣਨ ਦੀ ਇੱਛਾ ਪ੍ਰਗਟ ਕੀਤੀ । 8ਪਰ ਇਲਮਾਸ ਜਾਦੂਗਰ (ਯੂਨਾਨੀ ਭਾਸ਼ਾ ਵਿੱਚ ਉਸ ਦੇ ਨਾਂ ਦਾ ਇਹ ਹੀ ਅਰਥ ਹੈ#13:8 ਬਾਰ-ਯਿਸੂ ਉਸ ਦਾ ਯਹੂਦੀ ਨਾਂ ਸੀ ਅਤੇ ਇਲਮਾਸ ਉਸ ਦਾ ਯੂਨਾਨੀ ਨਾਂ ਸੀ ।) ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ । 9ਤਦ ਸੌਲੁਸ ਨੇ ਜਿਹੜਾ ਪੌਲੁਸ ਵੀ ਅਖਵਾਉਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਸ ਵੱਲ ਬੜੇ ਧਿਆਨ ਨਾਲ ਦੇਖਦੇ ਹੋਏ ਉਸ ਨੂੰ ਕਿਹਾ, 10“ਹੇ ਸਭ ਕਪਟ ਅਤੇ ਬੁਰਾਈਆਂ ਦੀ ਜੜ੍ਹ, ਸ਼ੈਤਾਨ ਦੀ ਸੰਤਾਨ, ਸਾਰੀ ਨੇਕੀ ਦੇ ਵੈਰੀ, ਕੀ ਤੂੰ ਪਰਮੇਸ਼ਰ ਦੇ ਸਿੱਧੇ ਰਾਹਾਂ ਨੂੰ ਟੇਢੇ ਬਣਾਉਣ ਤੋਂ ਨਹੀਂ ਟਲੇਂਗਾ ? 11ਹੁਣ ਦੇਖ, ਪ੍ਰਭੂ ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ । ਤੂੰ ਅੰਨ੍ਹਾ ਹੋ ਜਾਵੇਂਗਾ ਅਤੇ ਕੁਝ ਦੇਰ ਤੱਕ ਸੂਰਜ ਦਾ ਪ੍ਰਕਾਸ਼ ਨਹੀਂ ਦੇਖ ਸਕੇਂਗਾ ।” ਉਸੇ ਸਮੇਂ ਉਸ ਦੀਆਂ ਅੱਖਾਂ ਸਾਹਮਣੇ ਧੁੰਦਲਾਪਨ ਅਤੇ ਹਨੇਰਾ ਛਾ ਗਿਆ ਅਤੇ ਉਹ ਇਧਰ-ਉਧਰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਲੈ ਜਾਵੇ । 12ਰਾਜਪਾਲ ਨੇ ਇਹ ਦੇਖ ਕੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੇ ਬਾਰੇ ਦਿੱਤੀ ਸਿੱਖਿਆ ਤੋਂ ਹੈਰਾਨ ਰਹਿ ਗਿਆ ।
ਪੌਲੁਸ ਅਤੇ ਬਰਨਬਾਸ ਪਿਸਿਦੀਯਾ ਵਿੱਚ
13ਪੌਲੁਸ ਅਤੇ ਉਸ ਦੇ ਸਾਥੀ ਪਾਫ਼ੁਸ ਤੋਂ ਸਮੁੰਦਰੀ ਜਹਾਜ਼ ਦੁਆਰਾ ਪਰਗਾ ਵਿੱਚ ਆਏ ਜੋ ਪਮਫ਼ੁਲਿਯਾ ਦਾ ਇੱਕ ਸ਼ਹਿਰ ਹੈ । ਪਰ ਯੂਹੰਨਾ ਜਿਸ ਦਾ ਉਪਨਾਮ ਮਰਕੁਸ ਸੀ ਉਹਨਾਂ ਨੂੰ ਉੱਥੇ ਛੱਡ ਕੇ ਵਾਪਸ ਯਰੂਸ਼ਲਮ ਚਲਾ ਗਿਆ । 14ਫਿਰ ਉਹ ਪਰਗਾ ਤੋਂ ਚੱਲ ਕੇ ਅੰਤਾਕਿਯਾ, ਜੋ ਪਿਸਿਦਿਯਾ ਵਿੱਚ ਹੈ ਆਏ ਅਤੇ ਸਬਤ ਦੇ ਦਿਨ ਜਾ ਕੇ ਪ੍ਰਾਰਥਨਾ ਘਰ ਵਿੱਚ ਬੈਠ ਗਏ । 15ਮੂਸਾ ਦੀ ਵਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚੋਂ ਪੜ੍ਹਨ ਤੋਂ ਬਾਅਦ ਪ੍ਰਾਰਥਨਾ ਘਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਸੁਨੇਹਾ ਭੇਜਿਆ, “ਭਰਾਵੋ, ਜੇਕਰ ਲੋਕਾਂ ਦੇ ਉਤਸ਼ਾਹ ਲਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹੋ ।” 16ਤਦ ਪੌਲੁਸ ਉੱਠਿਆ ਅਤੇ ਉਹਨਾਂ ਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਵਾਉਂਦੇ ਹੋਏ ਕਿਹਾ, “ਇਸਰਾਏਲੀ ਭਰਾਵੋ ਅਤੇ ਪਰਮੇਸ਼ਰ ਦਾ ਡਰ ਰੱਖਣ ਵਾਲੇ ਸੱਜਣੋ, 17#ਕੂਚ 1:7, 12:51ਸੁਣੋ, ਇਸਰਾਏਲੀ ਲੋਕਾਂ ਦੇ ਪਰਮੇਸ਼ਰ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਜਦੋਂ ਉਹ ਮਿਸਰ ਵਿੱਚ ਪਰਦੇਸੀ ਸਨ ਉਸ ਸਮੇਂ ਉਹਨਾਂ ਨੂੰ ਇੱਕ ਵੱਡੀ ਕੌਮ ਬਣਾਇਆ । ਫਿਰ ਪਰਮੇਸ਼ਰ ਉਹਨਾਂ ਨੂੰ ਆਪਣੀ ਸਮਰੱਥਾ ਨਾਲ ਬਾਹਰ ਕੱਢ ਲਿਆਏ 18#ਗਿਣ 14:34, ਵਿਵ 1:31ਅਤੇ ਚਾਲੀ ਸਾਲ ਤੱਕ ਵਿਰਾਨੇ ਵਿੱਚ ਪਰਮੇਸ਼ਰ ਉਹਨਾਂ ਨੂੰ ਸਹਿੰਦੇ ਰਹੇ । 19#ਵਿਵ 7:1, ਯਹੋ 14:1ਫਿਰ ਉਹਨਾਂ ਨੇ ਕਨਾਨ ਦੇਸ਼ ਵਿੱਚ ਸੱਤ ਕੌਮਾਂ ਨੂੰ ਨਾਸ਼ ਕਰ ਕੇ 20#ਨਿਆ 2:16, 1 ਸਮੂ 3:20ਕੋਈ ਸਾਢੇ ਚਾਰ ਸੌ ਸਾਲ ਦੇ ਬਾਅਦ ਉਹਨਾਂ ਦੀ ਜ਼ਮੀਨ ਇਸਰਾਏਲ ਨੂੰ ਦੇ ਦਿੱਤੀ ।
“ਇਸ ਦੇ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਸਮੂਏਲ ਨਬੀ ਦੇ ਸਮੇਂ ਤੱਕ ਨਿਆਈਂ ਦਿੱਤੇ । 21#1 ਸਮੂ 8:5, 10:21ਫਿਰ ਲੋਕਾਂ ਨੇ ਰਾਜਾ ਦੀ ਮੰਗ ਕੀਤੀ । ਤਦ ਪਰਮੇਸ਼ਰ ਨੇ ਉਹਨਾਂ ਨੂੰ ਕੀਸ਼ ਦਾ ਪੁੱਤਰ ਸ਼ਾਊਲ ਦਿੱਤਾ ਜਿਹੜਾ ਬਿਨਯਾਮੀਨ ਦੀ ਕੁਲ ਵਿੱਚੋਂ ਸੀ, ਉਹ ਚਾਲੀ ਸਾਲ ਤੱਕ ਉਹਨਾਂ ਦਾ ਰਾਜਾ ਰਿਹਾ । 22#1 ਸਮੂ 13:14, 16:12, ਭਜਨ 89:20ਫਿਰ ਉਸ ਨੂੰ ਹਟਾ ਕੇ ਪਰਮੇਸ਼ਰ ਨੇ ਦਾਊਦ ਨੂੰ ਉਹਨਾਂ ਦਾ ਰਾਜਾ ਨਿਯੁਕਤ ਕੀਤਾ । ਉਸ ਦੇ ਬਾਰੇ ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ, ‘ਮੈਨੂੰ ਇੱਕ ਮਨੁੱਖ ਯੱਸੀ ਦਾ ਪੁੱਤਰ ਦਾਊਦ ਮਿਲ ਗਿਆ ਹੈ, ਉਹ ਮੇਰੇ ਦਿਲ ਦੇ ਅਨੁਸਾਰ ਹੈ, ਉਹ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇਗਾ ।’ 23ਇਸੇ ਦੀ ਕੁਲ ਵਿੱਚੋਂ ਪਰਮੇਸ਼ਰ ਨੇ ਆਪਣੇ ਵਾਅਦੇ ਦੇ ਅਨੁਸਾਰ ਇਸਰਾਏਲ ਦੇ ਲਈ ਮੁਕਤੀਦਾਤਾ ਯਿਸੂ ਨੂੰ ਨਿਯੁਕਤ ਕੀਤਾ । 24#ਮਰ 1:4, ਲੂਕਾ 3:3ਯਿਸੂ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਲੋਕਾਂ ਲਈ ਯੂਹੰਨਾ ਨੇ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ । 25#ਮੱਤੀ 3:11, ਮਰ 1:7, ਲੂਕਾ 3:16, ਯੂਹ 1:27ਜਦੋਂ ਯੂਹੰਨਾ ਆਪਣੇ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ ਦੇ ਅੰਤਮ ਸਮੇਂ ਉੱਤੇ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੇਰੇ ਬਾਰੇ ਜੋ ਸੋਚਦੇ ਹੋ, ਮੈਂ ਉਹ ਨਹੀਂ ਹਾਂ । ਪਰ ਦੇਖੋ, ਜਿਹੜੇ ਮੇਰੇ ਬਾਅਦ ਆ ਰਹੇ ਹਨ, ਮੈਂ ਉਹਨਾਂ ਦੇ ਪੈਰਾਂ ਦੀ ਜੁੱਤੀ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ ।’
26“ਭਰਾਵੋ, ਅਬਰਾਹਾਮ ਦੇ ਵੰਸ ਦੇ ਲੋਕੋ ਅਤੇ ਤੁਸੀਂ ਜਿਹੜੇ ਪਰਮੇਸ਼ਰ ਦਾ ਡਰ ਰੱਖਦੇ ਹੋ, ਮੁਕਤੀ ਦਾ ਇਹ ਸ਼ੁਭ ਸਮਾਚਾਰ ਸਾਡੇ ਲਈ ਭੇਜਿਆ ਗਿਆ ਹੈ । 27ਪਰ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਹਨਾਂ ਦੇ ਆਗੂਆਂ ਨੇ ਯਿਸੂ ਨੂੰ ਨਾ ਪਛਾਣਿਆ ਅਤੇ ਨਾ ਹੀ ਉਹਨਾਂ ਨੇ ਨਬੀਆਂ ਦੇ ਵਚਨਾਂ ਨੂੰ ਸਮਝਿਆ । ਪਰ ਫਿਰ ਵੀ ਉਹਨਾਂ ਨੇ ਯਿਸੂ ਨੂੰ ਸਜ਼ਾ ਦੇ ਕੇ ਨਬੀਆਂ ਦੇ ਵਚਨਾਂ ਨੂੰ ਪੂਰਾ ਕੀਤਾ, ਜਿਹਨਾਂ ਨੂੰ ਹਰ ਸਬਤ ਪੜ੍ਹਿਆ ਜਾਂਦਾ ਹੈ । 28#ਮੱਤੀ 27:22-23, ਮਰ 15:13-14, ਲੂਕਾ 23:21-23, ਯੂਹ 19:15ਭਾਵੇਂ ਉਹਨਾਂ ਨੂੰ ਯਿਸੂ ਵਿੱਚ ਮੌਤ ਦੀ ਸਜ਼ਾ ਦੇ ਯੋਗ ਕੋਈ ਦੋਸ਼ ਨਾ ਲੱਭਾ ਪਰ ਫਿਰ ਵੀ ਪਿਲਾਤੁਸ ਤੋਂ ਮੰਗ ਕੀਤੀ ਕਿ ਯਿਸੂ ਨੂੰ ਮਾਰ ਦਿੱਤਾ ਜਾਵੇ । 29#ਮੱਤੀ 27:57-61, ਮਰ 15:42-47, ਲੂਕਾ 23:50-56, ਯੂਹ 19:38-42ਜਦੋਂ ਉਹ ਸਭ ਜੋ ਕੁਝ ਯਿਸੂ ਦੇ ਬਾਰੇ ਲਿਖਿਆ ਹੋਇਆ ਸੀ, ਪੂਰਾ ਕਰ ਚੁੱਕੇ ਤਾਂ ਉਹਨਾਂ ਨੇ ਯਿਸੂ ਨੂੰ ਸਲੀਬ ਦੇ ਉੱਤੋਂ ਉਤਾਰ ਕੇ ਕਬਰ ਵਿੱਚ ਰੱਖ ਦਿੱਤਾ । 30ਪਰ ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਫਿਰ ਜਿਊਂਦਾ ਕਰ ਦਿੱਤਾ । 31#ਰਸੂਲਾਂ 1:3ਯਿਸੂ ਬਹੁਤ ਦਿਨਾਂ ਤੱਕ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਨਾਲ ਗਲੀਲ ਤੋਂ ਯਰੂਸ਼ਲਮ ਆਏ ਸਨ, ਦਰਸ਼ਨ ਦਿੰਦੇ ਰਹੇ । ਉਹ ਹੀ ਲੋਕ ਹੁਣ ਲੋਕਾਂ ਦੇ ਸਾਹਮਣੇ ਉਹਨਾਂ ਦੇ ਗਵਾਹ ਹਨ । 32ਅਸੀਂ ਤੁਹਾਨੂੰ ਇਹ ਸ਼ੁਭ ਸਮਾਚਾਰ ਸੁਣਾਉਂਦੇ ਹਾਂ ਕਿ ਸਾਡੇ ਪੁਰਖਿਆਂ ਨਾਲ ਕੀਤੇ ਵਾਅਦੇ ਨੂੰ, 33#ਭਜਨ 2:7ਪਰਮੇਸ਼ਰ ਨੇ ਉਹਨਾਂ ਦੀ ਸੰਤਾਨ ਦੇ ਲਈ ਯਿਸੂ ਨੂੰ ਜਿਊਂਦਾ ਕਰ ਕੇ ਪੂਰਾ ਕੀਤਾ, ਜਿਸ ਤਰ੍ਹਾਂ ਦੂਜੇ ਭਜਨ ਵਿੱਚ ਲਿਖਿਆ ਹੋਇਆ ਹੈ,
‘ਤੂੰ ਮੇਰਾ ਪੁੱਤਰ ਹੈਂ, ਅੱਜ ਮੈਂ ਤੇਰਾ ਪਿਤਾ ਬਣਿਆ ਹਾਂ ।’
34 # ਯਸਾ 55:3 ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਕਿ ਉਹ ਕਦੀ ਨਾ ਸੜਨ,
ਇਸ ਬਾਰੇ ਪਰਮੇਸ਼ਰ ਨੇ ਕਿਹਾ,
‘ਮੈਂ ਤੈਨੂੰ ਪਵਿੱਤਰ ਅਤੇ ਅਟੁੱਟ ਅਸੀਸਾਂ ਦੇਵਾਂਗਾ,
ਜਿਸ ਦਾ ਵਾਅਦਾ ਮੈਂ ਦਾਊਦ ਨਾਲ ਕੀਤਾ ਸੀ ।’
35 # ਭਜਨ 16:10 ਉਹਨਾਂ ਨੇ ਕਿਸੇ ਹੋਰ ਭਜਨ ਵਿੱਚ ਠੀਕ ਹੀ ਕਿਹਾ ਹੈ,
‘ਤੂੰ ਆਪਣੇ ਪਵਿੱਤਰ ਪੁਰਖ ਨੂੰ ਸੜਨ ਤੱਕ ਨਹੀਂ ਪਹੁੰਚਣ ਦੇਵੇਂਗਾ ।’
36“ਦਾਊਦ ਤਾਂ ਆਪਣੇ ਸਮੇਂ ਵਿੱਚ ਪਰਮੇਸ਼ਰ ਦਾ ਉਦੇਸ਼ ਪੂਰਾ ਕਰ ਕੇ ਹਮੇਸ਼ਾ ਦੀ ਨੀਂਦ ਸੌਂ ਗਿਆ ਅਤੇ ਆਪਣੇ ਪੁਰਖਿਆਂ ਦੇ ਕੋਲ ਚਲਾ ਗਿਆ ਅਤੇ ਸੜ ਗਿਆ । 37ਪਰ ਜਿਸ ਨੂੰ ਪਰਮੇਸ਼ਰ ਨੇ ਜਿਊਂਦਾ ਕੀਤਾ, ਉਹ ਸੜਨ ਤੱਕ ਨਾ ਪਹੁੰਚਿਆ । 38ਇਸ ਲਈ ਹੇ ਇਸਰਾਏਲੀਓ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯਿਸੂ ਦੇ ਦੁਆਰਾ ਹੀ ਪਾਪਾਂ ਦੀ ਮਾਫ਼ੀ ਦਾ ਉਪਦੇਸ਼ ਸੁਣਾਇਆ ਜਾ ਰਿਹਾ ਹੈ । ਮੂਸਾ ਦੀ ਵਿਵਸਥਾ ਜਿਹਨਾਂ ਚੀਜ਼ਾਂ ਤੋਂ ਮੁਕਤ ਨਾ ਕਰ ਸਕੀ 39ਉਹਨਾਂ ਤੋਂ ਹੀ ਹਰ ਕੋਈ ਯਿਸੂ ਵਿੱਚ ਵਿਸ਼ਵਾਸ ਕਰਨ ਵਾਲਾ ਮੁਕਤ ਹੁੰਦਾ ਹੈ । 40ਇਸ ਲਈ ਸਾਵਧਾਨ ਰਹੋ, ਕਿਤੇ ਨਬੀਆਂ ਦਾ ਇਹ ਵਚਨ ਤੁਹਾਡੇ ਰਾਹੀਂ ਪੂਰਾ ਨਾ ਹੋ ਜਾਵੇ,
41 # ਹਬੱਕੂ 1:5 ‘ਹੇ ਤੁੱਛ ਜਾਨਣ ਵਾਲਿਓ, ਦੇਖੋ,
ਹੈਰਾਨ ਹੋਵੋ ਅਤੇ ਨਾਸ਼ ਹੋ ਜਾਓ !
ਕਿਉਂਕਿ ਮੈਂ ਤੁਹਾਡੇ ਸਮੇਂ ਵਿੱਚ ਇਹ ਕੰਮ ਕਰ ਰਿਹਾ ਹਾਂ,
ਜਿਸ ਉੱਤੇ ਕਿਸੇ ਦੇ ਦੱਸਣ ਤੇ ਵੀ ਤੁਸੀਂ ਵਿਸ਼ਵਾਸ ਨਹੀਂ ਕਰੋਗੇ !’”
42ਜਦੋਂ ਪੌਲੁਸ ਅਤੇ ਬਰਨਬਾਸ ਪ੍ਰਾਰਥਨਾ ਘਰ ਨੂੰ ਛੱਡ ਕੇ ਜਾ ਰਹੇ ਸਨ ਤਾਂ ਲੋਕਾਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਅਗਲੇ ਸਬਤ ਨੂੰ ਇਹ ਹੀ ਗੱਲਾਂ ਉਹਨਾਂ ਨੂੰ ਸੁਣਾਉਣ । 43ਫਿਰ ਜਦੋਂ ਸਭਾ ਖ਼ਤਮ ਹੋ ਗਈ ਤਾਂ ਬਹੁਤ ਸਾਰੇ ਯਹੂਦੀ ਅਤੇ ਪਰਾਈਆਂ ਕੌਮਾਂ ਵਿੱਚੋਂ ਬਣੇ ਯਹੂਦੀ ਸ਼ਰਧਾਲੂ ਪੌਲੁਸ ਅਤੇ ਬਰਨਬਾਸ ਦੇ ਪਿੱਛੇ ਗਏ । ਉਹਨਾਂ ਦੋਨਾਂ ਨੇ ਉਹਨਾਂ ਲੋਕਾਂ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਨੂੰ ਉਤਸ਼ਾਹ ਦਿੱਤਾ ਕਿ ਪਰਮੇਸ਼ਰ ਦੀ ਕਿਰਪਾ ਉੱਤੇ ਭਰੋਸਾ ਰੱਖੋ ।
44ਅਗਲੇ ਸਬਤ ਨੂੰ ਲਗਭਗ ਸਾਰਾ ਸ਼ਹਿਰ ਪਰਮੇਸ਼ਰ ਦਾ ਵਚਨ ਸੁਣਨ ਲਈ ਇਕੱਠਾ ਹੋ ਗਿਆ । 45ਜਦੋਂ ਯਹੂਦੀਆਂ ਨੇ ਇਸ ਭੀੜ ਨੂੰ ਦੇਖਿਆ ਤਾਂ ਉਹ ਈਰਖਾ ਨਾਲ ਭਰ ਗਏ ਅਤੇ ਪੌਲੁਸ ਦੀ ਨਿੰਦਾ ਕਰ ਕੇ ਉਸ ਦਾ ਵਿਰੋਧ ਕਰਨ ਲੱਗੇ । 46ਤਦ ਪੌਲੁਸ ਅਤੇ ਬਰਨਬਾਸ ਨੇ ਨਿਡਰ ਹੋ ਕਿ ਕਿਹਾ, “ਇਹ ਜ਼ਰੂਰੀ ਸੀ ਕਿ ਪਰਮੇਸ਼ਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ ਪਰ ਜਦੋਂ ਤੁਸੀਂ ਉਸ ਨੂੰ ਰੱਦ ਕਰਦੇ ਅਤੇ ਆਪਣੇ ਆਪ ਨੂੰ ਅਨੰਤ ਜੀਵਨ ਦੇ ਯੋਗ ਨਹੀਂ ਸਮਝਦੇ ਤਾਂ ਅਸੀਂ ਪਰਾਈਆਂ ਕੌਮਾਂ ਦੇ ਵੱਲ ਜਾਂਦੇ ਹਾਂ 47#ਯਸਾ 42:6, 49:6ਕਿਉਂਕਿ ਪ੍ਰਭੂ ਨੇ ਸਾਨੂੰ ਇਸੇ ਤਰ੍ਹਾਂ ਹੁਕਮ ਦਿੱਤਾ ਹੈ,
“‘ਮੈਂ ਤੁਹਾਨੂੰ ਪਰਾਈਆਂ ਕੌਮਾਂ ਦੇ ਲਈ ਚਾਨਣ ਨਿਯੁਕਤ ਕੀਤਾ ਹੈ ਕਿ ਤੁਸੀਂ ਧਰਤੀ ਦੀ ਅੰਤਮ ਹੱਦ ਤੱਕ ਮੁਕਤੀ ਦਾ ਸੰਦੇਸ਼ ਦੇਵੋ ।’”
48ਇਹ ਸੁਣ ਕੇ ਪਰਾਈਆਂ ਕੌਮਾਂ ਖ਼ੁਸ਼ ਹੋ ਗਈਆਂ ਅਤੇ ਪ੍ਰਭੂ ਦੇ ਵਚਨ ਦੀ ਵਡਿਆਈ ਕਰਨ ਲੱਗੀਆਂ । ਉਹਨਾਂ ਵਿੱਚੋਂ ਜਿਹੜੇ ਅਨੰਤ ਜੀਵਨ ਦੇ ਲਈ ਨਿਯੁਕਤ ਕੀਤੇ ਗਏ ਸਨ, ਉਹਨਾਂ ਨੇ ਵਿਸ਼ਵਾਸ ਕੀਤਾ ।
49ਇਸ ਤਰ੍ਹਾਂ ਪ੍ਰਭੂ ਦਾ ਵਚਨ ਸਾਰੇ ਇਲਾਕੇ ਵਿੱਚ ਫੈਲ ਗਿਆ । 50ਪਰ ਯਹੂਦੀਆਂ ਨੇ ਪ੍ਰਭਾਵਸ਼ਾਲੀ ਸ਼ਰਧਾਲੂ ਔਰਤਾਂ ਅਤੇ ਸ਼ਹਿਰ ਦੇ ਆਗੂਆਂ ਨੂੰ ਭੜਕਾਇਆ ਅਤੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਦੰਗਾ ਖੜ੍ਹਾ ਕਰ ਕੇ ਉਹਨਾਂ ਨੂੰ ਆਪਣੀਆਂ ਹੱਦਾਂ ਤੋਂ ਬਾਹਰ ਕੱਢ ਦਿੱਤਾ । 51#ਮੱਤੀ 10:14, ਮਰ 6:11, ਲੂਕਾ 9:5, 10:11ਉਹ ਦੋਵੇਂ ਉਹਨਾਂ ਦੇ ਵਿਰੁੱਧ ਆਪਣੇ ਪੈਰਾਂ ਦਾ ਘੱਟਾ ਝਾੜ ਕੇ ਇਕੋਨਿਯੁਮ ਵੱਲ ਚਲੇ ਗਏ । 52ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੁੰਦੇ ਰਹੇ ।

Highlight

Share

Copy

None

Want to have your highlights saved across all your devices? Sign up or sign in