ਰਸੂਲਾਂ ਦੇ ਕੰਮ 12
12
ਯਾਕੂਬ ਦਾ ਕਤਲ ਅਤੇ ਪਤਰਸ ਦਾ ਹਵਾਲਾਤ ਵਿੱਚ ਬੰਦ ਕੀਤਾ ਜਾਣਾ
1ਇਹਨਾਂ ਦਿਨਾਂ ਵਿੱਚ ਰਾਜਾ ਹੇਰੋਦੇਸ#12:1 ਇਹ ਹੇਰੋਦੇਸ ਅਗ੍ਰਿੱਪਾ 1 ਹੈ ਜਿਹੜਾ ਕਿ ਲੂਕਾ 1:5 ਵਿੱਚ ਲਿਖੇ ਹੇਰੋਦੇਸ ਦਾ ਪੋਤਾ ਸੀ । ਨੇ ਕਲੀਸੀਯਾ ਦੇ ਉੱਤੇ ਅੱਤਿਆਚਾਰ ਕਰਨ ਦੇ ਲਈ ਹੱਥ ਚੁੱਕਿਆ । 2ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਕਤਲ ਕਰਵਾ ਦਿੱਤਾ । 3ਜਦੋਂ ਉਸ ਨੇ ਇਹ ਦੇਖਿਆ ਕਿ ਇਸ ਤੋਂ ਯਹੂਦੀ ਖ਼ੁਸ਼ ਹੋਏ ਹਨ ਤਾਂ ਉਸ ਨੇ ਪਤਰਸ ਨੂੰ ਵੀ ਗਰਿਫ਼ਤਾਰ ਕਰ ਲਿਆ (ਇਹ ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਦਿਨਾਂ ਵਿੱਚ ਹੋਇਆ) । 4#ਕੂਚ 12:1-27ਪਤਰਸ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਸ ਦੀ ਸੁਰੱਖਿਆ ਲਈ ਚਾਰ ਚਾਰ ਸਿਪਾਹੀਆਂ ਦੀਆਂ ਚਾਰ ਟੋਲੀਆਂ ਨਿਯੁਕਤ ਕਰ ਦਿੱਤੀਆਂ । ਹੇਰੋਦੇਸ ਦੀ ਯੋਜਨਾ ਸੀ ਕਿ ਉਹ ਪਤਰਸ ਨੂੰ ਯਹੂਦੀ ਲੋਕਾਂ ਦੇ ਸਾਹਮਣੇ ਪਸਾਹ ਦੇ ਤਿਉਹਾਰ ਦੇ ਬਾਅਦ ਪੇਸ਼ ਕਰੇ । 5ਪਤਰਸ ਹਵਾਲਾਤ ਵਿੱਚ ਬੰਦ ਸੀ ਪਰ ਕਲੀਸੀਯਾ ਉਸ ਦੇ ਲਈ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ ਵਿੱਚ ਲੱਗੀ ਹੋਈ ਸੀ ।
ਪਤਰਸ ਦਾ ਹਵਾਲਾਤ ਵਿੱਚੋਂ ਛੁਟਕਾਰਾ
6ਜਦੋਂ ਹੇਰੋਦੇਸ ਪਤਰਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਵਾਲਾ ਸੀ, ਉਸ ਰਾਤ ਤੋਂ ਪਹਿਲਾਂ ਪਤਰਸ ਦੋ ਸਿਪਾਹੀਆਂ ਦੇ ਵਿਚਕਾਰ ਜ਼ੰਜੀਰਾਂ ਨਾਲ ਬੰਨ੍ਹਿਆ ਹੋਇਆ ਸੌਂ ਰਿਹਾ ਸੀ । ਹਵਾਲਾਤ ਦੇ ਦਰਵਾਜ਼ੇ ਉੱਤੇ ਪਹਿਰੇਦਾਰ ਪਹਿਰਾ ਦੇ ਰਹੇ ਸਨ । 7ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਉੱਥੇ ਆ ਕੇ ਖੜ੍ਹਾ ਹੋ ਗਿਆ ਅਤੇ ਕੋਠੜੀ ਚਾਨਣ ਨਾਲ ਭਰ ਗਈ । ਸਵਰਗਦੂਤ ਨੇ ਪਤਰਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਅਤੇ ਉਸ ਨੂੰ ਜਗਾ ਕੇ ਕਿਹਾ, “ਛੇਤੀ ਕਰ, ਉੱਠ !” ਉਸੇ ਸਮੇਂ ਪਤਰਸ ਦੀਆਂ ਹੱਥਕੜੀਆਂ ਖੁੱਲ੍ਹ ਕੇ ਡਿੱਗ ਪਈਆਂ । 8ਫਿਰ ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣਾ ਕਮਰਬੰਦ ਕੱਸ ਅਤੇ ਜੁੱਤੀ ਪਾ ।” ਪਤਰਸ ਨੇ ਇਸੇ ਤਰ੍ਹਾਂ ਕੀਤਾ । ਫਿਰ ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣਾ ਚੋਗਾ ਪਾ ਕੇ ਮੇਰੇ ਪਿੱਛੇ ਆ ਜਾ ।” 9ਪਤਰਸ ਉਸ ਦੇ ਪਿੱਛੇ ਪਿੱਛੇ ਬਾਹਰ ਆਇਆ ਪਰ ਉਹ ਨਹੀਂ ਜਾਣਦਾ ਸੀ ਕਿ ਜੋ ਕੁਝ ਸਵਰਗਦੂਤ ਕਰ ਰਿਹਾ ਹੈ, ਸੱਚ ਹੈ । ਉਹ ਸੋਚ ਰਿਹਾ ਸੀ ਕਿ ਉਹ ਕੋਈ ਸੁਪਨਾ ਦੇਖ ਰਿਹਾ ਹੈ । 10ਪਰ ਉਹ ਪਹਿਲੇ ਅਤੇ ਦੂਜੇ ਪਹਿਰੇਦਾਰਾਂ ਨੂੰ ਪਾਰ ਕਰ ਕੇ ਉਸ ਲੋਹੇ ਦੇ ਫਾਟਕ ਉੱਤੇ ਪਹੁੰਚੇ ਜਿੱਥੋਂ ਰਾਹ ਸ਼ਹਿਰ ਵੱਲ ਜਾਂਦਾ ਸੀ । ਫਾਟਕ ਉਹਨਾਂ ਦੇ ਲਈ ਆਪਣੇ ਆਪ ਖੁੱਲ੍ਹ ਗਿਆ । ਉਹ ਬਾਹਰ ਨਿੱਕਲ ਕੇ ਇੱਕ ਗਲੀ ਤੱਕ ਗਏ ਸਨ ਕਿ ਅਚਾਨਕ ਸਵਰਗਦੂਤ ਪਤਰਸ ਨੂੰ ਛੱਡ ਕੇ ਚਲਾ ਗਿਆ ।
11ਜਦੋਂ ਪਤਰਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, “ਹੁਣ ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪ੍ਰਭੂ ਨੇ ਆਪਣੇ ਸਵਰਗਦੂਤ ਨੂੰ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥਾਂ ਤੋਂ ਬਚਾਅ ਲਿਆ ਹੈ ਅਤੇ ਇਸ ਤਰ੍ਹਾਂ ਯਹੂਦੀਆਂ ਦੀਆਂ ਸਾਰੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ ਹੈ ।”
12ਪਤਰਸ ਸਾਰੇ ਹਾਲਾਤ ਨੂੰ ਸਮਝਦੇ ਹੋਏ ਯੂਹੰਨਾ ਜਿਹੜਾ ਮਰਕੁਸ ਅਖਵਾਉਂਦਾ ਸੀ ਦੀ ਮਾਂ ਮਰਿਯਮ ਦੇ ਘਰ ਆਇਆ । ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ । 13ਜਦੋਂ ਪਤਰਸ ਨੇ ਦਰਵਾਜ਼ਾ ਖੜਕਾਇਆ ਤਾਂ ਰੋਦੇ ਨਾਂ ਦੀ ਸੇਵਕ ਲੜਕੀ ਦੇਖਣ ਆਈ । 14ਉਸ ਨੇ ਪਤਰਸ ਦੀ ਆਵਾਜ਼ ਪਛਾਣ ਲਈ ਅਤੇ ਉਹ ਖ਼ੁਸ਼ੀ ਦੇ ਨਾਲ ਦਰਵਾਜ਼ਾ ਖੋਲ੍ਹੇ ਬਿਨਾਂ ਹੀ ਅੰਦਰ ਦੌੜ ਗਈ ਅਤੇ ਕਹਿਣ ਲੱਗੀ, “ਪਤਰਸ ਦਰਵਾਜ਼ੇ ਉੱਤੇ ਹੈ !” 15ਲੋਕਾਂ ਨੇ ਉਸ ਨੂੰ ਕਿਹਾ, “ਤੂੰ ਕਮਲੀ ਹੈਂ ।” ਪਰ ਜਦੋਂ ਉਸ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਹ ਸੱਚ ਹੈ ਤਦ ਉਹਨਾਂ ਨੇ ਕਿਹਾ, “ਉਸ ਦਾ ਸਵਰਗਦੂਤ ਹੋਵੇਗਾ ।” 16ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ । ਅੰਤ ਵਿੱਚ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਦੇਖ ਕੇ ਹੈਰਾਨ ਹੋ ਗਏ । 17ਪਤਰਸ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਅਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਪ੍ਰਭੂ ਉਸ ਨੂੰ ਹਵਾਲਾਤ ਵਿੱਚੋਂ ਬਾਹਰ ਲੈ ਆਏ । ਫਿਰ ਉਸ ਨੇ ਕਿਹਾ, “ਯਾਕੂਬ ਅਤੇ ਦੂਜੇ ਭਰਾਵਾਂ ਨੂੰ ਇਹ ਗੱਲ ਦੱਸ ਦੇਣਾ ।” ਫਿਰ ਪਤਰਸ ਬਾਹਰ ਆਇਆ ਅਤੇ ਕਿਸੇ ਦੂਜੀ ਥਾਂ ਉੱਤੇ ਚਲਾ ਗਿਆ ।
18ਜਦੋਂ ਦਿਨ ਚੜ੍ਹਿਆ ਤਾਂ ਪਹਿਰੇਦਾਰ ਬਹੁਤ ਘਬਰਾ ਗਏ ਕਿ ਪਤਰਸ ਨੂੰ ਕੀ ਹੋਇਆ ਹੈ ? 19ਹੇਰੋਦੇਸ ਨੇ ਪਤਰਸ ਦੀ ਬਹੁਤ ਖੋਜ ਕੀਤੀ ਪਰ ਕੁਝ ਪਤਾ ਨਾ ਲੱਗਾ । ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ ਅਤੇ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ । ਇਸ ਦੇ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਵਿੱਚ ਜਾ ਕੇ ਰਹਿਣ ਲੱਗਾ ।
ਹੇਰੋਦੇਸ ਰਾਜਾ ਦੀ ਮੌਤ
20 ਹੇਰੋਦੇਸ ਸੋਰ ਅਤੇ ਸੈਦਾ ਦੇ ਰਹਿਣ ਵਾਲਿਆਂ ਨਾਲ ਬਹੁਤ ਨਾਰਾਜ਼ ਸੀ । ਇਸ ਲਈ ਉਹ ਸਾਰੇ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜਾ ਦੇ ਮਹਿਲ ਦੇ ਸਰਦਾਰ ਬਲਾਸਤੁਸ ਨੂੰ ਆਪਣੇ ਵੱਲ ਕਰ ਕੇ ਉਸ ਕੋਲ ਸੁਲਾਹ ਦਾ ਸੁਝਾਅ ਪੇਸ਼ ਕੀਤਾ ਕਿਉਂਕਿ ਉਹਨਾਂ ਦੀ ਖ਼ੁਰਾਕ ਰਾਜਾ ਦੇ ਦੇਸ਼ ਉੱਤੇ ਨਿਰਭਰ ਸੀ ।
21ਇੱਕ ਨਿਯੁਕਤ ਕੀਤੇ ਹੋਏ ਦਿਨ, ਹੇਰੋਦੇਸ ਨੇ ਸ਼ਾਹੀ ਕੱਪੜੇ ਪਾਏ ਅਤੇ ਲੋਕਾਂ ਅੱਗੇ ਭਾਸ਼ਣ ਦਿੱਤਾ । 22ਤਦ ਲੋਕਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਹ ਆਦਮੀ ਦੀ ਆਵਾਜ਼ ਨਹੀਂ ਸਗੋਂ ਦੇਵਤੇ ਦੀ ਆਵਾਜ਼ ਹੈ ।” 23ਉਸੇ ਸਮੇਂ ਪ੍ਰਭੂ ਦੇ ਇੱਕ ਸਵਰਗਦੂਤ ਨੇ ਹੇਰੋਦੇਸ ਉੱਤੇ ਵਾਰ ਕੀਤਾ ਕਿਉਂਕਿ ਉਸ ਨੇ ਪਰਮੇਸ਼ਰ ਦੀ ਵਡਿਆਈ ਨਹੀਂ ਕੀਤੀ ਸੀ ਅਤੇ ਉਹ ਕੀੜੇ ਪੈ ਕੇ ਮਰ ਗਿਆ ।
24ਪਰਮੇਸ਼ਰ ਦਾ ਵਚਨ ਵੱਧਦਾ ਅਤੇ ਫੈਲਦਾ ਗਿਆ ।
25ਫਿਰ ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਦਾ ਕੰਮ ਪੂਰਾ ਕਰ ਕੇ ਯਰੂਸ਼ਲਮ ਤੋਂ ਵਾਪਸ ਆਏ । ਉਹ ਆਪਣੇ ਨਾਲ ਯੂਹੰਨਾ ਨੂੰ ਵੀ ਲੈ ਆਏ ਜਿਸ ਦਾ ਉਪਨਾਮ ਮਰਕੁਸ ਸੀ ।
Currently Selected:
ਰਸੂਲਾਂ ਦੇ ਕੰਮ 12: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India

: