YouVersion Logo
Search Icon

2 ਕੁਰਿੰਥੁਸ 1

1
1 # ਰਸੂਲਾਂ 18:1 ਪੌਲੁਸ, ਜਿਹੜਾ ਪਰਮੇਸ਼ਰ ਦੀ ਇੱਛਾ ਦੇ ਨਾਲ ਯਿਸੂ ਮਸੀਹ ਦਾ ਰਸੂਲ ਅਤੇ ਭਰਾ ਤਿਮੋਥਿਉਸ ਦੇ ਵੱਲੋਂ ਇਹ ਪੱਤਰ ਪਰਮੇਸ਼ਰ ਦੀ ਕਲੀਸੀਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਤੇ ਉਹਨਾਂ ਸਾਰੇ ਪਰਮੇਸ਼ਰ ਦੇ ਲੋਕਾਂ ਨੂੰ ਜਿਹੜੇ ਅਖਾਯਾ ਵਿੱਚ ਹਨ,
2ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ।
ਪੌਲੁਸ ਪਰਮੇਸ਼ਰ ਦੀ ਮਹਿਮਾ ਕਰਦਾ ਹੈ
3ਪਰਮੇਸ਼ਰ ਅਤੇ ਸਾਡੇ ਪ੍ਰਭੂ ਯਿਸੂ ਦੇ ਪਿਤਾ ਦੀ ਮਹਿਮਾ ਹੋਵੇ, ਉਹ ਦਇਆਵਾਨ ਪਿਤਾ ਅਤੇ ਹਰ ਸਮੇਂ ਤਸੱਲੀ ਦੇਣ ਵਾਲੇ ਪਰਮੇਸ਼ਰ ਹਨ । 4ਉਹ ਸਾਡੇ ਹਰ ਦੁੱਖ ਵਿੱਚ ਸਾਡੀ ਮਦਦ ਕਰਦੇ ਹਨ ਤਾਂ ਜੋ ਅਸੀਂ ਹੋਰ ਲੋਕਾਂ ਨੂੰ ਜਿਹੜੇ ਦੁੱਖ ਵਿੱਚ ਹਨ, ਪਰਮੇਸ਼ਰ ਤੋਂ ਮਿਲੀ ਮਦਦ ਦੇ ਰਾਹੀਂ ਤਸੱਲੀ ਦੇਈਏ । 5ਜਿਸ ਤਰ੍ਹਾਂ ਅਸੀਂ ਮਸੀਹ ਦੇ ਦੁੱਖਾਂ ਦੇ ਸਾਂਝੀ ਹੁੰਦੇ ਹਾਂ, ਉਸੇ ਤਰ੍ਹਾਂ ਅਸੀਂ ਮਸੀਹ ਤੋਂ ਮਿਲੀ ਤਸੱਲੀ ਦੇ ਵੀ ਸਾਂਝੀ ਹੁੰਦੇ ਹਾਂ । 6ਜੇਕਰ ਅਸੀਂ ਦੁੱਖ ਸਹਿੰਦੇ ਹਾਂ ਤਾਂ ਇਹ ਤੁਹਾਡੇ ਲਈ ਹੈ ਕਿ ਤੁਹਾਨੂੰ ਤਸੱਲੀ ਅਤੇ ਮੁਕਤੀ ਮਿਲੇ । ਜੇਕਰ ਪਰਮੇਸ਼ਰ ਸਾਨੂੰ ਤਸੱਲੀ ਦੇ ਰਹੇ ਹਨ ਤਾਂ ਇਹ ਵੀ ਤੁਹਾਡੇ ਲਈ ਹੀ ਹੈ ਕਿ ਉਹ ਤੁਹਾਨੂੰ ਵੀ ਉਸ ਸਮੇਂ ਤਸੱਲੀ ਦੇਣ ਜਦੋਂ ਤੁਸੀਂ ਸਾਡੇ ਵਾਂਗ ਦੁੱਖ ਸਹੋ । 7ਤੁਹਾਡੇ ਬਾਰੇ ਸਾਡੀ ਉਮੀਦ ਪੱਕੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਦੁੱਖਾਂ ਦੇ ਸਾਂਝੀ ਹੋ, ਇਸੇ ਤਰ੍ਹਾਂ ਤੁਸੀਂ ਤਸੱਲੀ ਵਿੱਚ ਵੀ ਸਾਂਝੀ ਹੋਵੋ ।
8 # 1 ਕੁਰਿ 15:32 ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਉੱਤੇ ਹੋਏ ਦੁੱਖਾਂ ਤੋਂ ਅਣਜਾਣ ਰਹੋ ਜਿਹੜੇ ਸਾਨੂੰ ਏਸ਼ੀਆ ਪ੍ਰਾਂਤ ਵਿੱਚ ਸਹਿਣੇ ਪਏ ਕਿਉਂਕਿ ਉੱਥੇ ਸਾਡੇ ਉੱਤੇ ਇੰਨੇ ਦੁੱਖ ਆਏ ਕਿ ਅਸੀਂ ਜੀਵਨ ਦੀ ਆਸ ਹੀ ਛੱਡ ਦਿੱਤੀ ਸੀ । 9ਉਸ ਸਮੇਂ ਅਸੀਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਸਾਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ ਪਰ ਇਹ ਸਭ ਇਸ ਲਈ ਹੋਇਆ ਕਿ ਅਸੀਂ ਆਪਣੇ ਉੱਤੇ ਭਰੋਸਾ ਨਾ ਰੱਖੀਏ ਸਗੋਂ ਉਸ ਪਰਮੇਸ਼ਰ ਉੱਤੇ ਭਰੋਸਾ ਰੱਖੀਏ ਜਿਹੜੇ ਮੁਰਦਿਆਂ ਨੂੰ ਜਿਊਂਦਾ ਕਰਦੇ ਹਨ ।
10ਉਹਨਾਂ ਨੇ ਹੀ ਸਾਨੂੰ ਉਸ ਭਿਆਨਕ ਮੌਤ ਤੋਂ ਬਚਾਇਆ ਅਤੇ ਫਿਰ ਬਚਾਉਣਗੇ । ਅਸੀਂ ਆਪਣੀ ਸਾਰੀ ਉਮੀਦ ਉਹਨਾਂ ਉੱਤੇ ਰੱਖੀ ਹੈ ਕਿ ਉਹ ਸਾਨੂੰ ਅੱਗੇ ਵੀ ਬਚਾਉਣਗੇ । 11ਤੁਸੀਂ ਵੀ ਪ੍ਰਾਰਥਨਾ ਦੇ ਰਾਹੀਂ ਸਾਡੀ ਮਦਦ ਕਰਦੇ ਰਹੋ । ਇਸ ਤਰ੍ਹਾਂ ਸਾਡੇ ਲਈ ਬਹੁਤ ਸਾਰੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ ਅਤੇ ਪਰਮੇਸ਼ਰ ਦੀ ਸਾਡੇ ਉੱਤੇ ਹੋਈ ਦਇਆ ਦੇ ਲਈ ਬਹੁਤ ਸਾਰੀਆਂ ਧੰਨਵਾਦ ਦੀਆਂ ਪ੍ਰਾਰਥਨਾਵਾਂ ਹੋਣਗੀਆਂ ।
ਪੌਲੁਸ ਦੀ ਯਾਤਰਾ ਸੰਬੰਧੀ ਯੋਜਨਾ ਵਿੱਚ ਤਬਦੀਲੀ
12ਜੇਕਰ ਸਾਡੇ ਲਈ ਕੋਈ ਮਾਣ ਕਰਨ ਵਾਲੀ ਗੱਲ ਹੈ ਤਾਂ ਉਹ ਇਹ ਹੈ ਕਿ ਸਾਡਾ ਦਿਲ ਇਹ ਗਵਾਹੀ ਦਿੰਦਾ ਹੈ ਕਿ ਸਾਡਾ ਵਰਤਾਅ ਦੁਨੀਆ ਦੇ ਨਾਲ ਅਤੇ ਖ਼ਾਸ ਕਰਕੇ ਤੁਹਾਡੇ ਨਾਲ, ਪਰਮੇਸ਼ਰ ਦੇ ਦਿੱਤੇ ਵਰਦਾਨ ਦੇ ਅਨੁਸਾਰ ਖੁੱਲ੍ਹੇ ਦਿਲ ਅਤੇ ਇਮਾਨਦਾਰੀ ਵਾਲਾ ਸੀ । ਇਹ ਕੇਵਲ ਪਰਮੇਸ਼ਰ ਦੀ ਕਿਰਪਾ ਦੇ ਕਾਰਨ ਹੋ ਸਕਿਆ, ਨਾ ਕਿ ਮਨੁੱਖੀ ਗਿਆਨ ਦੇ ਕਾਰਨ । 13ਅਸੀਂ ਤੁਹਾਨੂੰ ਅਜਿਹੀ ਕੋਈ ਗੱਲ ਨਹੀਂ ਲਿਖ ਰਹੇ ਹਾਂ ਜਿਹੜੀ ਤੁਸੀਂ ਪੜ੍ਹ ਜਾਂ ਸਮਝ ਨਾ ਸਕੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਪੂਰੀ ਤਰ੍ਹਾਂ ਨਾਲ ਸਮਝ ਜਾਵੋਗੇ 14ਜੋ ਤੁਸੀਂ ਇਸ ਸਮੇਂ ਕੁਝ ਹੱਦ ਤੱਕ ਸਮਝ ਲਿਆ ਹੈ । ਫਿਰ ਤੁਸੀਂ ਪ੍ਰਭੂ ਯਿਸੂ ਦੇ ਦਿਨ ਸਾਡੇ ਉੱਤੇ ਉਸੇ ਤਰ੍ਹਾਂ ਮਾਣ ਕਰ ਸਕੋਗੇ ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਉੱਤੇ ਮਾਣ ਕਰਾਂਗੇ ।
15ਮੈਂ ਪੂਰੇ ਭਰੋਸੇ ਨਾਲ ਪਹਿਲਾਂ ਤੁਹਾਡੇ ਕੋਲ ਆਉਣ ਦੀ ਯੋਜਨਾ ਬਣਾਈ ਕਿ ਤੁਸੀਂ ਦੂਜੀ ਵਾਰ ਅਸੀਸ ਪ੍ਰਾਪਤ ਕਰੋ । 16#ਰਸੂਲਾਂ 19:21ਇਸ ਯੋਜਨਾ ਅਨੁਸਾਰ ਮੈਂ ਤੁਹਾਡੇ ਕੋਲ ਮਕਦੂਨਿਯਾ ਨੂੰ ਜਾਂਦੇ ਸਮੇਂ ਆਉਣਾ ਚਾਹੁੰਦਾ ਸੀ ਅਤੇ ਉੱਥੋਂ ਵਾਪਸੀ ਸਮੇਂ ਮੈਂ ਚਾਹੁੰਦਾ ਸੀ ਕਿ ਤੁਸੀਂ ਮੇਰੀ ਯਹੂਦਿਯਾ ਜਾਣ ਵਿੱਚ ਮਦਦ ਕਰਦੇ । 17ਜਦੋਂ ਮੈਂ ਇਹ ਯੋਜਨਾ ਬਣਾਈ ਤਾਂ ਕੀ ਮੈਂ ਗੰਭੀਰ ਨਹੀਂ ਸੀ ? ਜਾਂ ਕੀ ਜਦੋਂ ਮੈਂ ਯੋਜਨਾ ਬਣਾਉਂਦਾ ਹਾਂ ਕੀ ਮੈਂ ਮਨੁੱਖੀ ਬੁੱਧੀ ਦਾ ਸਹਾਰਾ ਲੈਂਦਾ ਹਾਂ ਕਿ ਇੱਕੋ ਸਮੇਂ “ਹਾਂ-ਹਾਂ” ਵੀ ਕਹਾਂ ਅਤੇ “ਨਾ-ਨਾ” ਵੀ ? 18ਜਿਵੇਂ ਪਰਮੇਸ਼ਰ ਭਰੋਸੇਯੋਗ ਹਨ ਉਸੇ ਤਰ੍ਹਾਂ ਸਾਡਾ ਵਚਨ ਵੀ ਤੁਹਾਡੇ ਨਾਲ “ਹਾਂ” ਅਤੇ “ਨਾ” ਦੋਵੇਂ ਨਹੀਂ ਹੈ । 19#ਰਸੂਲਾਂ 18:5ਕਿਉਂਕਿ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਜਿਹਨਾਂ ਦਾ ਪ੍ਰਚਾਰ ਸਾਡੇ ਦੁਆਰਾ ਭਾਵ ਮੇਰੇ, ਸਿਲਵਾਨੁਸ ਅਤੇ ਤਿਮੋਥਿਉਸ ਰਾਹੀਂ ਤੁਹਾਡੇ ਵਿਚਕਾਰ ਕੀਤਾ ਗਿਆ ਹੈ, ਉਹ “ਹਾਂ” ਅਤੇ “ਨਾ” ਨਹੀਂ ਹੈ ਸਗੋਂ ਪਰਮੇਸ਼ਰ ਦੀ “ਹਾਂ” ਹੈ । 20ਕਿਉਂਕਿ ਪ੍ਰਭੂ ਯਿਸੂ ਹੀ ਪਰਮੇਸ਼ਰ ਦੇ ਸਾਰੇ ਵਾਅਦਿਆਂ ਦੇ ਸਾਡੇ ਲਈ “ਹਾਂ” ਹਨ । ਉਹਨਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਮਹਿਮਾ ਲਈ “ਆਮੀਨ” ਕਹਿੰਦੇ ਹਾਂ । 21ਇਹ ਪਰਮੇਸ਼ਰ ਹੀ ਹਨ ਜਿਹੜੇ ਸਾਨੂੰ ਅਤੇ ਤੁਹਾਨੂੰ ਮਸੀਹ ਵਿੱਚ ਪੱਕਾ ਕਰਦੇ ਹਨ ਜਿਹਨਾਂ ਨੇ ਸਾਨੂੰ ਮਸਹ ਕੀਤਾ ਹੈ 22ਜਿਹਨਾਂ ਨੇ ਸਾਡੇ ਉੱਤੇ ਆਪਣੀ ਮੋਹਰ ਲਾਈ ਹੈ ਅਤੇ ਆਉਣ ਵਾਲੇ ਵਾਅਦੇ ਲਈ ਸਾਡੇ ਦਿਲਾਂ ਵਿੱਚ ਬਿਆਨੇ ਦੇ ਤੌਰ ਤੇ ਪਵਿੱਤਰ ਆਤਮਾ ਦਿੱਤਾ ਹੈ ।
23ਪਰਮੇਸ਼ਰ ਮੇਰੇ ਗਵਾਹ ਹਨ ਕਿ ਮੈਂ ਸੱਚ ਕਹਿ ਰਿਹਾ ਹਾਂ ! ਇਹ ਤੁਹਾਡੇ ਭਲੇ ਦੇ ਲਈ ਸੀ ਕਿ ਮੈਂ ਵਾਪਸ ਕੁਰਿੰਥੁਸ ਵਿੱਚ ਨਹੀਂ ਆਇਆ । 24ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਤੁਹਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ । ਤੁਹਾਡਾ ਵਿਸ਼ਵਾਸ ਤਾਂ ਪਹਿਲਾਂ ਹੀ ਬਹੁਤ ਪੱਕਾ ਹੈ । ਅਸੀਂ ਤਾਂ ਤੁਹਾਡੇ ਨਾਲ ਕੇਵਲ ਤੁਹਾਡੀ ਖ਼ੁਸ਼ੀ ਦੇ ਲਈ ਹੀ ਕੰਮ ਕਰ ਰਹੇ ਹਾਂ ।

Highlight

Share

Copy

None

Want to have your highlights saved across all your devices? Sign up or sign in