ਰੂਥ 4
4
ਰੂਥ ਅਤੇ ਬੋਅਜ਼ ਦਾ ਵਿਆਹ
1ਤਦ ਬੋਅਜ਼ ਡੇਉੜ੍ਹੀ ਉੱਤੇ ਗਿਆ ਅਤੇ ਉੱਥੇ ਜਾ ਬੈਠਾ ਤਾਂ ਵੇਖੋ, ਉਹ ਛੁਡਾਉਣ ਵਾਲਾ ਜਿਹ ਦੀ ਗੱਲ ਬੋਅਜ਼ ਨੇ ਕੀਤੀ ਸੀ ਕੋਲੇਂ ਦੀ ਲੰਘ ਰਿਹਾ ਸੀ ਸੋ ਉਸ ਨੂੰ ਉਸ ਨੇ ਆਖਿਆ, ਓਏ ਫਲਾਣਿਆਂ, ਓਰੇ ਆ ਅਤੇ ਇੱਕ ਪਾਸੇ ਬੈਠ ਤਾਂ ਉਹ ਮੁੜ ਕੇ ਇੱਕ ਪਾਸੇ ਬੈਠ ਗਿਆ 2ਉਹ ਨੇ ਸ਼ਹਿਰ ਦਿਆਂ ਬਜ਼ੁਰਗਾਂ ਵਿੱਚੋਂ ਦਸਾਂ ਮਨੁੱਖਾਂ ਨੂੰ ਸੱਦਿਆ ਅਤੇ ਆਖਿਆ, ਐਥੇ ਬੈਠੋ । ਸੋ ਉਹ ਬੈਠ ਗਏ 3ਤਦ ਉਹ ਨੇ ਉਸ ਛੁਡਾਉਣ ਵਾਲੇ ਨੂੰ ਆਖਿਆ, ਨਾਓਮੀ ਜਿਹੜੀ ਮੋਆਬ ਦੇ ਦੇਸੋਂ ਮੁੜ ਆਈ ਹੈ ਸੋ ਇੱਕ ਟੋਟਾ ਪੈਲੀ ਦਾ ਵੇਚਦੀ ਹੈ ਜੋ ਸਾਡੇ ਭਰਾ ਅਲੀਮਲਕ ਦਾ ਸੀ 4ਸੋ ਮੈਂ ਆਖਿਆ ਭਈ ਤੇਰੇ ਕੰਨੀਂ ਕੱਢ ਲਵਾਂ ਜੋ ਤੂੰ ਹੁਣ ਇਨ੍ਹਾਂ ਲੋਕਾਂ ਦੇ ਮੂੰਹ ਤੇ ਜੋ ਬੈਠੇ ਹਨ ਅਤੇ ਮੇਰੀ ਕੁਲ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਨੂੰ ਮੁੱਲ ਲੈ ਅਤੇ ਜੇ ਤੂੰ ਉਹ ਨੂੰ ਛੁਡਾਉਣਾ ਹੈ ਤਾਂ ਛੁਡਾ ਲੈ ਅਰ ਜੇ ਨਹੀਂ ਤਾਂ ਮੈਨੂੰ ਦੱਸ ਜੋ ਮੈਨੂੰ ਭੀ ਖਬਰ ਹੋਵੇ ਕਿਉਂ ਜੋ ਤੇਰੇ ਬਿਨਾਂ ਹਰ ਕੋਈ ਨਹੀਂ ਛੁਡਾ ਸੱਕਦਾ ਅਤੇ ਮੈਂ ਤੇਰੇ ਪਿਛੋਂ ਹਾਂ। ਉਹ ਬੋਲਿਆ, ਮੈਂ ਛੁਡਾਵਾਂਗਾ 5ਤਦ ਬੋਅਜ਼ ਨੇ ਆਖਿਆ, ਜਿਸ ਦਿਨ ਤੋਂ ਉਹ ਪੈਲੀ ਨਾਓਮੀ ਦੇ ਹੱਥੋਂ ਮੁੱਲ ਲਵੇਂ ਤਾਂ ਉਸੇ ਦਿਨ ਤੈਨੂੰ ਉਸ ਮੋਏ ਦੀ ਤੀਵੀਂ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੀ ਪੱਤੀ ਵਿੱਚ ਬਣਿਆ ਰਹੇ।।
6ਤਦ ਉਸ ਛੁਡਾਉਣ ਵਾਲੇ ਨੇ ਆਖਿਆ, ਮੈਂ ਆਪਣੇ ਲਈ ਤਾਂ ਉਹ ਨੂੰ ਛੁਡਾ ਸੱਕਦਾ ਅਜਿਹਾ ਨਾ ਹੋਵੇ ਜੋ ਮੈਂ ਆਪਣੀ ਪੱਤੀ ਵਿਗਾੜ ਬੈਠਾਂ ਸੋ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ ਕਿਉਂ ਜੋ ਮੈਂ ਆਪ ਨਹੀਂ ਛੁਡਾ ਸੱਕਦਾ 7ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਭਨਾਂ ਗੱਲਾਂ ਦੇ ਪੱਕਾ ਕਰਨ ਦੀ ਇਹ ਰੀਤੀ ਹੁੰਦੀ ਸੀ ਜੋ ਇੱਕ ਜਣਾ ਆਪਣੀ ਜੁੱਤੀ ਲਾਹ ਕੇ ਆਪਣੇ ਗੁਆਢੀਂ ਨੂੰ ਦੇ ਦਿੰਦਾ ਸੀ, ਇਹ ਇਸਰਾਏਲ ਵਿੱਚ ਸਬੂਤ ਦੇਣ ਦੀ ਮਰਜਾਦਾ ਸੀ 8ਸੋ ਉਸ ਛੁਡਾਉਣ ਵਾਲੇ ਨੇ ਬੋਅਜ਼ ਨੂੰ ਆਖਿਆ, ਤੂੰ ਆਪ ਹੀ ਲੈ ਲੈ ਸੋ ਉਸ ਨੇ ਆਪਣੀ ਜੁੱਤੀ ਲਾਹੀ।।
9ਤਾਂ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰਿਆਂ ਲੋਕਾਂ ਨੂੰ ਆਖਿਆ, ਤੁਸੀਂ ਅੱਜ ਦੇ ਦਿਨ ਗਵਾਹ ਹੋਏ ਜੋ ਮੈਂ ਅਲੀਮਲਕ ਅਤੇ ਕਿਲਓਨ ਅਤੇ ਮਹਿਲੋਨ ਦਾ ਸਭ ਕੁਝ ਨਾਓਮੀ ਦੇ ਹੱਥੋਂ ਮੁੱਲ ਲੈ ਲਿਆ 10ਨਾਲੇ ਮੈਂ ਮਹਿਲੋਨ ਦੀ ਤੀਵੀਂ ਮੋਆਬਣ ਰੂਥ ਨੂੰ ਵੀ ਮੁੱਲ ਲੈ ਲਿਆ ਤਾਂ ਜੋ ਉਹ ਮੇਰੀ ਪਤਨੀ ਬਣੇ ਇਸ ਕਰ ਕੇ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੀ ਪੱਤੀ ਵਿੱਚ ਬਣਿਆ ਰਹੇ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੇ ਭਰਾਵਾਂ ਅਤੇ ਉਹ ਦੇ ਥਾਵਾਂ ਦੇ ਫਾਟਕਾਂ ਤੋਂ ਮਿਟ ਨਾ ਜਾਵੇ। ਤੁਸੀਂ ਅੱਜ ਦੇ ਦਿਨ ਗਵਾਹ ਹੋ 11ਤਦ ਸਾਰਿਆਂ ਲੋਕਾਂ ਨੇ ਜੋ ਡਿਉੜ੍ਹੀ ਉੱਤੇ ਸਨ ਅਤੇ ਉਹਾਂ ਬਜ਼ੁਰਗਾਂ ਨੇ ਆਖਿਆ, ਅਸੀਂ ਗਵਾਹ ਹਾਂ। ਯਹੋਵਾਹ ਉਸ ਤੀਵੀਂ ਨੂੰ ਜੋ ਤੇਰੇ ਘਰ ਵਿੱਚ ਆਈ ਹੈ ਰਾਖੇਲ ਅਤੇ ਲਿਆਹ ਵਰਗੀ ਕਰੇ ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ। ਤੂੰ ਇਫ਼ਰਾਥਾਹ ਵਿੱਚ ਸੂਰਮਗਤੀ ਕਰੇਂ ਅਤੇ ਬੈਤਲਹਮ ਵਿੱਚ ਤੇਰਾ ਨਾਉਂ ਉਜਾਗਰ ਹੋਵੇ 12ਤੇਰਾ ਟੱਬਰ ਜੋ ਯਹੋਵਾਹ ਤੈਨੂੰ ਇਸ ਛੋਕਰੀ ਕੋਲੋਂ ਦੇਵੇਗਾ ਫਾਰਸ ਦੇ ਟੱਬਰ ਵਰਗਾ ਹੋਵੇ ਜਿਹ ਨੂੰ ਤਾਮਾਰ ਯਹੂਦਾਹ ਦੇ ਲਈ ਜਣੀਂ।।
13ਤਦ ਬੋਅਜ਼ ਨੇ ਰੂਥ ਨੂੰ ਲਿਆ ਅਤੇ ਉਹ ਉਸ ਦੀ ਪਤਨੀ ਹੋ ਗਈ ਅਤੇ ਜਦ ਉਸ ਨੇ ਉਹ ਦੇ ਨਾਲ ਸੰਗ ਕੀਤਾ ਤਾਂ ਯਹੋਵਾਹ ਨੇ ਉਹ ਨੂੰ ਗਰਭ ਦੀ ਬਖਸ਼ੀਸ਼ ਦਿੱਤੀ ਅਤੇ ਉਹ ਪੁੱਤ੍ਰ ਜਣੀ 14ਤਾਂ ਤੀਵੀਆਂ ਨੇ ਨਾਓਮੀ ਨੂੰ ਆਖਿਆ, ਮੁਬਾਰਕ ਯਹੋਵਾਹ ਹੈ ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਖੁਣੋਂ ਨਾ ਛੱਡਿਆ ਜੋ ਉਹ ਦਾ ਨਾਉਂ ਇਸਰਾਏਲ ਵਿੱਚ ਉਜਾਗਰ ਹੋਵੇ! 15ਅਤੇ ਉਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰੇ ਬੁਢੇਪੇ ਦਾ ਪਾਲਣਹਾਰਾ ਹੋਵੇਗਾ ਕਿਉਂ ਜੋ ਤੇਰੀ ਨੂੰਹ ਜੋ ਤੈਨੂੰ ਚਾਹੁੰਦੀ ਹੈ ਅਤੇ ਤੇਰੀ ਲਈ ਸੱਤਾਂ ਪੁੱਤ੍ਰਾਂ ਨਾਲੋਂ ਚੰਗੀ ਹੈ ਉਹ ਨੂੰ ਜਣੀ 16ਤਾਂ ਨਾਓਮੀ ਨੇ ਉਸ ਬਾਲ ਚੁੱਕ ਕੇ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਉਹ ਦੀ ਦਾਈ ਬਣੀ 17ਤਦ ਉਹ ਦੀਆਂ ਗੁਆਢਣਾਂ ਨੇ ਉਹ ਦਾ ਨਾਉਂ ਧਰ ਕੇ ਆਖਿਆ, ਨਾਓਮੀ ਦੇ ਲਈ ਪੁੱਤ੍ਰ ਜੰਮਿਆਂ ਅਤੇ ਉਨ੍ਹਾਂ ਨੇ ਉਸ ਦਾ ਨਾਉਂ ਓਬੇਦ ਧਰਿਆ। ਉਹ ਯੱਸੀ ਦਾ ਪਿਤਾ ਅਤੇ ਦਾਊਦ ਦਾ ਬਾਬਾ ਸੀ 18ਸੋ ਫਾਰਸ ਦੀ ਕੁਲ ਪੱਤ੍ਰੀ ਇਹ ਹੈ, ਫਾਰਸ ਤੋਂ ਹਸਰੋਨ ਜੰਮਿਆਂ 19ਅਤੇ ਹਸਰੋਨ ਤੋਂ ਰਾਮ ਜੰਮਿਆਂ ਅਤੇ ਰਾਮ ਤੋਂ ਅਮਿਨਦਾਬ ਜੰਮਿਆਂ 20ਅਤੇ ਅਮਿਨਦਾਬ ਤੋਂ ਨਹਿਸ਼ੋਨ ਜੰਮਿਆਂ ਅਤੇ ਨਹਿਸ਼ੋਨ ਤੋਂ ਸਲਮੋਨ ਜੰਮਿਆਂ 21ਅਤੇ ਸਲਮੋਨ ਤੋਂ ਬੋਅਜ਼ ਜੰਮਿਆਂ ਅਤੇ ਬੋਅਜ਼ ਤੋਂ ਓਬੇਦ ਜੰਮਿਆਂ 22ਅਤੇ ਓਬੇਦ ਤੋਂ ਯੱਸੀ ਜੰਮਿਆਂ ਅਤੇ ਯੱਸੀ ਤੋਂ ਦਾਊਦ ਜੰਮਿਆਂ।।
Currently Selected:
ਰੂਥ 4: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.