YouVersion Logo
Search Icon

ਰੂਥ 2

2
ਰੂਥ ਤੇ ਬੋਅਜ਼ ਦਾ ਟਾਕਰਾ
1ਨਾਓਮੀ ਦੇ ਪਤੀ ਦਾ ਇੱਕ ਸਾਕ ਸੀ ਜੋ ਅਲੀਮਲਕ ਦੇ ਟੱਬਰ ਵਿੱਚ ਵੱਡਾ ਧਨੀ ਸੀ ਅਤੇ ਉਹਦਾ ਨਾਉਂ ਬੋਅਜ਼ ਸੀ 2ਸੋ ਮੋਆਬਣ ਰੂਥ ਨੇ ਨਾਓਮੀ ਨੂੰ ਆਖਿਆ ਮੈਨੂੰ ਪਰਵਾਨਗੀ ਦੇਵੇਂ ਤਾਂ ਮੈਂ ਪੈਲੀਆਂ ਵਿੱਚ ਜਾਂਵਾ ਅਤੇ ਜਿਹ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਹਦੇ ਮਗਰ ਸਿਲਾ ਚੁਗ ਲਵਾਂ। ਉਹ ਉਸ ਨੂੰ ਬੋਲੀ, ਜਾਹ ਮੇਰੀਏ ਧੀਏ 3ਸੋ ਉਹ ਗਈ ਅਤੇ ਪੈਲੀ ਵਿੱਚ ਵੱੜ ਕੇ ਵਾਢਿਆਂ ਦੇ ਮਗਰ ਸਿਲਾ ਚੁਗਣ ਲੱਗੀ ਅਤੇ ਸੰਜੋਗ ਨਾਲ ਉਹ ਅਲੀਮਲਕ ਜੇ ਸਾਕ ਬੋਅਜ਼ ਦੀ ਪੈਲੀ ਵਿੱਚ ਜਾ ਵੜੀ।।
4ਤਾਂ ਵੇਖੋ ਜੋ ਬੋਅਜ਼ ਬੈਤਲਹਮ ਤੋਂ ਆਇਆ ਅਤੇ ਵਾਢਿਆਂ ਨੂੰ ਆਖਿਆ, ਯਹੋਵਾਹ ਤੁਹਾਡੇ ਨਾਲ ਹੋਵੇ ਅਤੇ ਉਨ੍ਹਾਂ ਨੇ ਉੱਤਰ ਦਿੱਤਾ ਯਹੋਵਾਹ ਤੁਹਾਨੂੰ ਅਸੀਸ ਦੇਵੇ 5ਫੇਰ ਬੋਅਜ਼ ਨੇ ਆਪਣੇ ਟਹਿਲੂਏ ਨੂੰ ਜੋ ਵਾਢਿਆਂ ਦੇ ਉੱਤੇ ਮੁਕੱਰਰ ਸੀ ਪੁੱਛਿਆ ਭਈ ਇਹ ਕਿਹ ਦੀ ਛੋਕਰੀ ਹੈ? 6ਟਹਿਲੂਏ ਨੇ ਜੋ ਵਾਢਿਆਂ ਦੇ ਉੱਤੇ ਮੁਕੱਰਰ ਸੀ ਉੱਤਰ ਦੇਕੇ ਆਖਿਆ, ਇਹ ਮੋਆਬਣ ਛੋਕਰੀ ਹੈ ਜੋ ਨਾਓਮੀ ਦੇ ਨਾਲ ਮੋਆਬ ਤੋਂ ਮੁੜ ਆਈ ਹੈ 7ਅਤੇ ਉਹ ਬੋਲੀ, ਮੈਨੂੰ ਵਾਢਿਆਂ ਦੇ ਪਿੱਛੇ ਭਰੀਆਂ ਦੇ ਵਿਚਕਾਰ ਸਿਲਾ ਚੁਗਣ ਅਤੇ ਇਕੱਠਾ ਕਰਨ ਦਿਓ ਸੋ ਉਹ ਆਈ ਅਤੇ ਸਵੇਰ ਤੋਂ ਹੁਣ ਤੋੜੀ ਲੱਗੀ ਰਹੀ ਅਤੇ ਰਤਾਕੁ ਵਿਸਰਾਮ ਕਰਨ ਲਈ ਘਰ ਵਿੱਚ ਠਹਿਰੀ 8ਤਾਂ ਬੋਅਜ਼ ਨੇ ਰੂਥ ਨੂੰ ਆਖਿਆ, ਹੇ ਮੇਰੀਏ ਧੀਏ ਤੂੰ ਮੇਰੀ ਗਲ ਨਹੀਂ ਸੁਣਦੀ? ਤੂੰ ਹੋਰ ਕਿਸੇ ਪੈਲੀ ਵਿੱਚ ਸਿਲਾ ਚੁੱਗਣ ਨਾ ਜਾ ਅਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰਾਂ ਮੇਰੀਆਂ ਛੋਕਰੀਆਂ ਦੇ ਨਾਲ ਨਾਲ ਰਹੁ 9ਇਸ ਪੈਲੀ ਵੱਲ ਜਿਹ ਨੂੰ ਉਹ ਵੱਢਦੇ ਹਨ ਧਿਆਨ ਰੱਖ ਅਤੇ ਉਨ੍ਹਾਂ ਦੇ ਮਗਰ ਮਗਰ ਤੁਰੀ ਜਾ। ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ ਜੋ ਉਹ ਤੈਨੂੰ ਨਾ ਛੇੜਨ ਅਤੇ ਜਾਂ ਤੈਨੂੰ ਤੇਹ ਲੱਗੇ ਤਾਂ ਘੜਿਆਂ ਵਿੱਚੋਂ ਜਾ ਕੇ ਪੀ ਜੋ ਮੇਰੇ ਜੁਆਨਾਂ ਨੇ ਭਰੇ ਹਨ 10ਤਦ ਉਹ ਨੇ ਮੂੰਹ ਦੇ ਭਾਰ ਧਰਤੀ ਉੱਤੇ ਨਿਉਂ ਕੇ ਮੱਥਾ ਟੇਕਿਆ ਅਤੇ ਆਖਿਆ, ਮੈਂ ਕਿਉਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਜੋ ਤੈਂ ਮੇਰੀ ਵੱਲ ਧਿਆਨ ਕੀਤਾ? ਮੈਂ ਤਾਂ ਓਪਰੀ ਤੀਵੀਂ ਹਾਂ 11ਤਦ ਬੋਅਜ਼ ਨੇ ਉੱਤਰ ਦੇ ਕੇ ਉਹ ਨੂੰ ਆਖਿਆ, ਮੈਨੂੰ ਉਹ ਸਾਰੀ ਗੱਲ ਦੀ ਖ਼ਬਰ ਹੈ ਜੋ ਤੈਂ ਆਪਣੇ ਪਤੀ ਦੇ ਮਰਨ ਦੇ ਮੰਗਰੋਂ ਆਪਣੀ ਸੱਸ ਦੇ ਨਾਲ ਕੀਤੀ ਅਤੇ ਕਿੱਕਰ ਤੈਂ ਆਪਣੇ ਪਿਓ ਅਤੇ ਆਪਣੀ ਮਾਂ ਅਤੇ ਆਪਣੀ ਜੰਮਣ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ ਜਿਨ੍ਹਾਂ ਨੂੰ ਤੂੰ ਅੱਗੇ ਨਹੀਂ ਜਾਣਦੀ ਸੀ 12ਯਹੋਵਾਹ ਤੇਰੇ ਕੰਮ ਦਾ ਵੱਟਾ ਦੇਵੇ ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ ਜਿਹ ਦੇ ਖੰਭ ਹੇਠ ਪਰਤੀਤ ਕਰਕੇ ਤੂੰ ਆਈ ਹੈਂ ਤੈਨੂੰ ਪੂਰਾ ਵੱਟਾ ਦਿੱਤਾ ਜਾਵੇ 13ਤਦ ਉਹ ਬੋਲੀ, ਹੇ ਮੇਰੇ ਮਾਲਕ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ। ਤੁਸਾਂ ਤਾਂ ਮੈਨੂੰ ਧੀਰਜ ਦਿੱਤੀ ਹੈ ਅਤੇ ਤੁਸਾਂ ਆਪਣੀ ਟਹਿਲਣ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਹਨ ਭਾਵੇਂ ਮੈਂ ਤੇਰੀਆਂ ਟਹਿਲਣਾਂ ਵਿੱਚੇਂ ਇੱਕ ਵਰਗੀ ਵੀ ਨਹੀਂ 14ਫੇਰ ਬੋਅਜ਼ ਨੇ ਉਹ ਨੂੰ ਆਖਿਆ ਜੋ ਰੋਟੀ ਵੇਲੇ ਤੂੰ ਐਥੇ ਆ ਅਤੇ ਰੋਟੀ ਖਾਹ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡਬੋ। ਤਾਂ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹ ਦੇ ਅੱਗੇ ਧਰੇ ਸੋ ਉਹ ਨੇ ਖਾਧੇ ਅਤੇ ਰੱਜ ਗਈ ਅਤੇ ਕੁਝ ਛੱਡ ਦਿੱਤੇ 15ਜਾਂ ਉਹ ਸਿਲਾ ਚੁਗਣ ਉੱਠੀ ਤਾਂ ਬੋਅਜ਼ ਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਹ ਨੂੰ ਭਰੀਆਂ ਦੇ ਵਿੱਚ ਚੁਗਣ ਦੇਣ ਅਤੇ ਹਟਾਉਣ ਨਾ 16ਅਤੇ ਰੁੱਗਾਂ ਵਿੱਚੋਂ ਜਾਣ ਬੁੱਝ ਕੇ ਭੀ ਉਹਦੇ ਲਈ ਕੁਝ ਡੇਗੀ ਜਾਓ ਅਤੇ ਛੱਡੀ ਜਾਓ ਜੋ ਉਹ ਚੁਗੇ ਅਤੇ ਉਹ ਨੂੰ ਕੋਈ ਝਿੜਕੇ ਨਾ 17ਸੋ ਉਹ ਸੰਧਿਆ ਤੋੜੀ ਪੈਲੀ ਵਿੱਚ ਚੁਗਦੀ ਰਹੀ ਅਤੇ ਜੋ ਕੁਝ ਉਹ ਨੇ ਚੁਗਿਆ ਸੀ ਉਸ ਨੂੰ ਕੁੱਟਿਆ ਅਤੇ ਉਹ ਬੱਤੀਕੁ ਸੇਰ#2:17 ਅਥਵਾ, ਇੱਕ ਏਫਾਹ । ਜੌਂ ਹੋਏ।।
18ਸੋ ਉਨ੍ਹਾਂ ਨੂੰ ਚੁੱਕ ਕੇ ਉਹ ਸ਼ਹਿਰ ਵਿੱਚ ਗਈ ਅਤੇ ਜੋ ਕੁਝ ਉਹ ਨੇ ਚੁਗਿਆ ਸੀ ਸਭ ਉਸਦੀ ਸੱਸ ਨੇ ਡਿੱਠਾ ਅਤੇ ਉਹ ਨੇ ਉਹ ਵੀ ਜੋ ਰੱਜ ਕੇ ਛੱਡਿਆ ਸੀ ਸੋ ਆਪਣੀ ਸੱਸ ਨੂੰ ਦਿੱਤਾ 19ਫੇਰ ਉਹ ਦੀ ਸੱਸ ਨੇ ਉਹ ਨੂੰ ਪੁੱਛਿਆ ਤੈਂ ਅੱਜ ਕਿੱਥੋਂ ਸਿਲਾ ਚੁਗਿਆ ਅਤੇ ਕਿੱਥੇ ਕੰਮ ਧੰਦਾ ਕੀਤਾ? ਧੰਨ ਉਹ ਹੈ ਜਿਹ ਨੇ ਤੇਰੀ ਖ਼ਬਰ ਲਈ ਹੈ ਤਾਂ ਉਹ ਨੇ ਆਪਣੀ ਸੱਸ ਨੂੰ ਉਹ ਜਿਹਦੇ ਕੋਲ ਕੰਮ ਧੰਦਾ ਕੀਤਾ ਸੀ ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਉਂ ਬੋਅਜ਼ ਹੈ ਜਿਹਦੇ ਕੋਲ ਮੈਂ ਅੱਜ ਕੰਮ ਧੰਦਾ ਕਰਦੀ ਰਹੀ 20ਤਾਂ ਨਾਓਮੀ ਨੇ ਆਪਣੀ ਨੂੰਹ ਨੂੰ ਆਖਿਆ, ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ ਜਿਸ ਨੇ ਜਿਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਖੂਣੋਂ ਖਾਲੀ ਨਹੀਂ ਰੱਖਿਆ ਅਤੇ ਨਾਓਮੀ ਨੇ ਉਹ ਨੂੰ ਆਖਿਆ, ਇਹ ਮਨੁੱਖ ਸਾਡਾ ਨੇੜਦਾਰ ਹੈ ਅਰਥਾਤ ਛੁਡਾਉਣ ਵਾਲਿਆਂ ਵਿੱਚੋਂ ਹੈ 21ਮੋਆਬਣ ਰੂਥ ਬੋਲੀ, ਉਹ ਨੇ ਮੈਨੂੰ ਇਹ ਭੀ ਆਖਿਆ ਭਈ ਜਦ ਤੋੜੀ ਮੇਰੀਆ ਵਾਢੀਆਂ ਨਾ ਹੋ ਚੁੱਕਣ ਤੂੰ ਮੇਰਿਆ ਜੁਵਾਨਾਂ ਦੇ ਨਾਲ ਨਾਲ ਰਿਹਾ ਕਰ 22ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ ਹੇ ਮੇਰੀਏ ਧੀਏ, ਚੰਗੀ ਗੱਲ ਹੈ ਜੇ ਤੂੰ ਉਹ ਦੀਆ ਛੋਕਰੀਆਂ ਨਾਲ ਜਾਇਆ ਕਰੇ ਅਤੇ ਉਹ ਤੈਨੂੰ ਕਿਸੇ ਹੋਰ ਪੈਲੀ ਵਿੱਚ ਨਾ ਲੱਭਣ 23ਸੋ ਜਦ ਤੋੜੀ ਜਵਾਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ ਉਹ ਬੋਅਜ਼ ਦੀਆਂ ਛੋਕਰੀਆਂ ਨਾਲ ਜਾਂਦੀ ਰਹੀ ਅਤੇ ਆਪਣੀ ਸੱਸ ਦੇ ਕੋਲ ਵੱਸੀ ਰਹੀ।।

Currently Selected:

ਰੂਥ 2: PUNOVBSI

Highlight

Copy

Compare

Share

None

Want to have your highlights saved across all your devices? Sign up or sign in