ਪਰਕਾਸ਼ ਦੀ ਪੋਥੀ 13
13
ਦੋ ਦਰਿੰਦੇ
1ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿੱਕਲਦਿਆਂ ਡਿੱਠਾ ਜਿਹ ਦੇ ਦਸ ਸਿੰਙ ਅਤੇ ਸੱਤ ਸਿਰ ਸਨ । ਉਹ ਦਿਆਂ ਸਿੰਙਾਂ ਉੱਤੇ ਦਸ ਮੁਕਟ ਅਤੇ ਉਹ ਦਿਆਂ ਸਿਰਾਂ ਉੱਤੇ ਕੁਫ਼ਰ ਦੇ ਨਾਉਂ ਸਨ 2ਅਤੇ ਜਿਹੜਾ ਦਰਿੰਦਾ ਮੈਂ ਡਿੱਠਾ ਉਹ ਚਿੱਤੇ ਵਰਗਾ ਸੀ ਅਤੇ ਉਹ ਦੇ ਪੈਰ ਰਿੱਛ ਦਿਆਂ ਪੈਰਾਂ ਜਿਹੇ ਸਨ ਅਤੇ ਉਹ ਦਾ ਮੂੰਹ ਬਬਰ ਸ਼ੇਰ ਦੇ ਮੂੰਹ ਜਿਹਾ ਸੀ, ਅਤੇ ਅਜਗਰ ਨੇ ਆਪਣੀ ਸਮਰੱਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਖ਼ਤਿਆਰ ਉਹ ਨੂੰ ਦੇ ਦਿੱਤਾ 3ਮੈਂ ਉਹ ਦਿਆਂ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਘਾਉ ਲੱਗਾ ਹੋਇਆ ਵੇਖਿਆ ਅਤੇ ਉਹ ਦੀ ਉਹ ਕਾਰੀ ਸੱਟ ਚੰਗੀ ਹੋ ਗਈ ਅਤੇ ਸਾਰਾ ਸੰਸਾਰ ਓਸ ਦਰਿੰਦੇ ਦੇ ਪਿੱਛੇ ਹੱਕਾ ਬੱਕਾ ਹੋ ਕੇ ਤੁਰ ਪਿਆ 4ਅਤੇ ਓਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਇਸ ਲਈ ਜੋ ਉਸ ਨੇ ਓਸ ਦਰਿੰਦੇ ਨੂੰ ਆਪਣਾ ਇਖ਼ਤਿਆਰ ਦਿੱਤਾ ਸੀ ਨਾਲੇ ਓਹਨਾਂ ਨੇ ਓਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਭਈ ਇਸ ਦਰਿੰਦੇ ਦੇ ਤੁੱਲ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸੱਕਦਾ ਹੈ? 5ਵੱਡਾ ਬੋਲ ਬੋਲਣ ਵਾਲਾ ਅਤੇ ਕੁਫ਼ਰ ਬਕਣ ਵਾਲਾ ਮੂੰਹ ਉਹ ਨੂੰ ਦਿੱਤਾ ਗਿਆ ਅਤੇ ਉਹ ਨੂੰ ਇਹ ਇਖ਼ਤਿਆਰ ਦਿੱਤਾ ਗਿਆ ਭਈ ਬਤਾਲੀਆਂ ਮਹੀਨਿਆਂ ਤੀਕੁਰ ਆਪਣਾ ਕੰਮ ਕਰੀ ਜਾਵੇ 6ਉਹ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੱਕਣ ਨੂੰ ਆਪਣਾ ਮੂੰਹ ਅੱਡਿਆ ਭਈ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸੁਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ 7ਅਤੇ ਉਹ ਨੂੰ ਇਹ ਦਿੱਤਾ ਗਿਆ ਭਈ ਸੰਤਾਂ ਨਾਲ ਜੁੱਧ ਕਰੇ ਅਤੇ ਓਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ, ਉੱਮਤ, ਭਾਖਿਆ ਅਤੇ ਕੌਮ ਉੱਤੇ ਉਹ ਨੂੰ ਇਖ਼ਤਿਆਰ ਦਿੱਤਾ ਗਿਆ 8ਅਤੇ ਧਰਤੀ ਦੇ ਵਾਸੀ ਸੱਭੇ ਉਹ ਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਹ ਦਾ ਨਾਉਂ ਓਸ ਲੇਲੇ ਦੀ ਜਿਹੜਾ ਕੋਹਿਆ ਗਿਆ ਸੀ ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ 9ਜੇ ਕਿਸੇ ਦੇ ਕੰਨ ਹੋਣ ਤਾਂ ਸੁਣੇ
10ਜੇ ਕਿਸੇ ਨੇ ਅਸੀਰੀ ਵਿੱਚ ਜਾਣਾ ਹੋਵੇ,
ਤਾਂ ਉਹ ਅਸੀਰੀ ਵਿੱਚ ਜਾਵੇਗਾ ।
ਜੇ ਕਿਈ ਤਲਵਾਰ ਨਾਲ ਵੱਢੇ,
ਤਾਂ ਜ਼ਰੂਰ ਹੈ ਭਈ ਉਹ ਤਲਵਾਰ ਨਾਲ ਵੱਢਿਆ
ਜਾਵੇ।।
ਏਹ ਸੰਤਾ ਦੇ ਸਬਰ ਅਤੇ ਨਿਹਚਾ ਦਾ ਮੌਕਾ ਹੈ।।
11ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿੱਕਲਦਿਆਂ ਡਿੱਠਾ ਤੇ ਇੱਕ ਲੇਲੇ ਜਿਹੇ ਉਹ ਦੇ ਦੋ ਸਿੰਙ ਸਨ ਅਤੇ ਅਜਗਰ ਵਾਂਗਰ ਉਹ ਬੋਲਦਾ ਸੀ 12ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਇਖ਼ਤਿਆਰ ਵਰਤਦਾ ਹੈ ਅਤੇ ਧਰਤੀ ਅਤੇ ਉਹ ਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਹ ਦੀ ਕਾਰੀ ਸੱਟ ਚੰਗੀ ਹੋ ਗਈ ਸੀ 13ਅਤੇ ਉਹ ਵੱਡੀਆਂ ਨਿਸ਼ਾਨੀਆਂ ਭੀ ਵਿਖਾਉਂਦਾ ਹੈ ਐਥੋਂ ਤੋੜੀ ਭਈ ਮਨੁੱਖਾਂ ਦੇ ਸਾਹਮਣੇ ਅਕਾਸ਼ੋਂ ਧਰਤੀ ਉੱਤੇ ਅੱਗ ਭੀ ਵਰਸਾਉਂਦਾ ਹੈ 14ਅਤੇ ਉਨ੍ਹਾਂ ਨਿਸ਼ਾਨੀਆਂ ਦੇ ਕਾਰਨ ਜੋ ਓਸ ਦਰਿੰਦੇ ਦੇ ਸਾਹਮਣੇ ਵਿਖਾਉਂਣ ਦਾ ਉਹ ਨੂੰ ਇਖ਼ਤਿਆਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਾਸੀਆਂ ਨੂੰ ਭਰਮਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਆਖਦਾ ਹੈ ਭਈ ਓਸ ਦਰਿੰਦੇ ਦੀ ਮੂਰਤ ਬਣਾਓ ਜਿਹ ਨੂੰ ਤਲਵਾਰ ਦੀ ਸੱਟ ਵੱਜੀ ਅਤੇ ਉਹ ਜੀਉਂਦਾ ਰਿਹਾ 15ਉਹ ਨੂੰ ਇਹ ਵੀ ਦਿੱਤਾ ਗਿਆ ਭਈ ਓਸ ਦਰਿੰਦੇ ਦੀ ਮੂਰਤੀ ਵਿੱਚ ਸੁਆਸ ਪਾ ਦੇਵੇ ਤਾਂ ਜੋ ਓਸ ਦਰਿੰਦੇ ਦੀ ਮੂਰਤੀ ਬੋਲੇ ਨਾਲੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਓਹ ਵੱਢੇ ਜਾਣ 16ਉਹ ਸਭਨਾਂ ਛੋਟਿਆਂ, ਵੱਡਿਆਂ, ਧਨੀਆਂ, ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਓਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਓਹਨਾਂ ਦੇ ਮੱਥੇ ਉੱਤੇ ਦਾਗ ਦੁਆ ਦਿੰਦਾ ਹੈ 17ਅਤੇ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਉਂ ਯਾ ਉਹ ਦੇ ਨਾਉਂ ਦਾ ਅੰਗ ਲੱਗਾ ਹੋਵੇ 18ਏਹ ਗਿਆਨ ਦਾ ਮੌਕਾ ਹੈ ! ਜਿਹ ਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ । ਉਹ ਮਨੁੱਖਾ ਦਾ ਅੰਗ ਹੈ ਅਤੇ ਉਹ ਦਾ ਅੰਗ 666 ਹੈ।।
Currently Selected:
ਪਰਕਾਸ਼ ਦੀ ਪੋਥੀ 13: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.