YouVersion Logo
Search Icon

ਜ਼ਬੂਰਾਂ ਦੀ ਪੋਥੀ 6

6
ਦੁਖ ਦੇ ਵੇਲੇ ਦੀ ਬੇਨਤੀ
ਸੁਰ ਪਤੀ ਲਈ ਤਾਰ ਵਾਲੇ ਵਾਜਿਆਂ ਨਾਲ ਸਰਗਮ ਉੱਤੇ ਦਾਊਦ ਦਾ ਭਜਨ
1ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ
ਦੇਹ,
ਨਾ ਆਪਣੇ ਤੇਜ਼ ਕੋਪ ਨਾਲ ਮੈਨੂੰ ਤਾੜ ।
2ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈਂ
ਕੁਮਲਾ ਰਿਹਾ ਹਾਂ।
ਹੇ ਯਹੋਵਾਹ, ਮੈਨੂੰ ਚੰਗਿਆਂ ਕਰ ਕਿਉਂ ਜੋ ਮੇਰੀਆਂ
ਹੱਡੀਆਂ ਬਿਆਕਲ ਹਨ।
3ਮੇਰੀ ਜਾਨ ਵੀ ਅੱਤ ਬਿਆਕਲ ਹੈ,
ਅਤੇ ਤੂੰ ਯਹੋਵਾਹ, ਕਦੋ ਤੀਕ?
4ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ,
ਆਪਣੀ ਦਯਾ ਦੇ ਕਾਰਨ ਮੈਨੂੰ ਬਚਾ,
5ਕਿਉਂ ਜੋ ਮੌਤ ਵਿੱਚ ਤੇਰਾ ਸਿਮਰਨ ਨਹੀਂ,
ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾ?
6ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ।
ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ
ਲੈਂਦਾ ਹਾਂ,
ਆਪਣੇ ਅੰਝੂਆ ਨਾਲ ਮੈਂ ਆਪਣਾ ਮੰਜਾ ਭਿਉਂਦਾ
ਹਾਂ।
7ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ ਗਈਆਂ,
ਓਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ
ਹਨ।
8ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ,
ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ
ਲਈ ਹੈ,
9ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ,
ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ।
10ਮੇਰੇ ਸਾਰੇ ਵੈਰੀ ਲੱਜਿਆਵਾਨ ਅਰ ਅੱਤ ਬਿਆਕਲ
ਹੋਣਗੇ,
ਓਹ ਮੁੜ ਜਾਣਗੇ ਅਤੇ ਅਚਣਚੇਤ ਲੱਜਿਆਵਾਨ ਹੋ
ਜਾਣਗੇ ।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 6