ਜ਼ਬੂਰਾਂ ਦੀ ਪੋਥੀ 4
4
ਸੰਝ ਦੀ ਪ੍ਰਾਰਥਨਾ
ਸੁਰ ਪਤੀ ਲਈ। ਤਾਰ ਵਾਲੇ ਵਾਜਿਆਂ ਨਾਲ, ਦਾਊਦ ਦਾ ਭਜਨ
1ਜਦੋਂ ਮੈਂ ਤੈਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇਹ,
ਹੇ ਮੇਰੇ ਧਰਮ ਦੇ ਪਰਮੇਸ਼ੁਰ।
ਜਦ ਮੈਂ ਤੰਗੀ ਵਿੱਚ ਸਾਂ, ਤੈਂ ਮੈਨੂੰ ਖੁਲ੍ਹ ਦਿੱਤੀ,
ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ
ਲੈ।।
2ਹੇ ਮਨੁੱਖ ਦੇ ਪੁੱਤ੍ਰੋ, ਤੁਸੀਂ ਕਦ ਤਾਈਂ ਮੇਰੀ ਮਹਿਮਾ
ਦੀ ਬੇਪਤੀ ਕਰੋਗੇ,
ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ?।।
ਸਲਹ#4:2 ਅਰਥਾਤ, ਉੱਚੀ ਸੁਰ ਨਾਲ ਵਜਾਉਣਾ ।।।
3ਪਰ ਏਹ ਜਾਣੋ ਭਈ ਯਹੋਵਾਹ ਨੇ ਸੰਤ ਜਨ ਨੂੰ
ਆਪਣੇ ਲਈ ਵਖਰਾ ਕਰ ਰੱਖਿਆ ਹੈ।
ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ।
4ਕੰਬ ਜਾਓ ਅਰ ਪਾਪ ਨਾ ਕਰੋ,
ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ
ਸੋਚੋ ਅਤੇ ਚੁੱਪ ਰਹੋ।। ਸਲਹ।।
5ਧਰਮ ਦੇ ਬਲੀਦਾਨ ਚੜ੍ਹਾਓ,
ਅਤੇ ਯਹੋਵਾਹ ਉੱਤੇ ਆਸ ਰੱਖੋ।
6ਬਾਹਲੇ ਏਹ ਆਖਦੇ ਹਨ ਭਈ ਸਾਨੂੰ ਕੌਣ ਕੁਝ
ਭਲਿਆਈ ਵਿਖਾਵੇਗਾ?
ਹੇ ਯਹੋਵਾਹ, ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾ।
7ਤੈਂ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ,
ਜਦੋਂ ਉਨ੍ਹਾਂ ਦੇ ਦਾਣੇ ਅਤੇ ਦਾਖ ਰਸ ਬਹੁਤ ਹੋ ਗਏ
ਹਨ,
ਵਧੀਕ ਅਨੰਦ ਪਾ ਦਿੱਤਾ ਹੈ।
8ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ,
ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ
ਵਸਾਉਂਦਾ ਹੈਂ।।
Currently Selected:
ਜ਼ਬੂਰਾਂ ਦੀ ਪੋਥੀ 4: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.