YouVersion Logo
Search Icon

ਜ਼ਬੂਰਾਂ ਦੀ ਪੋਥੀ 3

3
ਅੰਮ੍ਰਿਤ ਵੇਲੇ ਦੀ ਪ੍ਰਾਰਥਨਾ
ਦਾਊਦ ਦਾ ਭਜਨ ਜਦ ਉਹ ਆਪਣੇ ਪੁੱਤ੍ਰ ਅਬਸ਼ਾਲੋਮ ਅੱਗਿਓਂ ਭੱਜਿਆ
1ਹੇ ਯਹੋਵਾਹ, ਮੇਰੇ ਵਿਰੋਧੀ ਕਿੰਨੇ ਹੀ ਵਧ ਗਏ
ਹਨ,
ਮੇਰੇ ਵਿਰੁੱਧ ਬਹੁਤ ਉੱਠ ਖੜੋਤੇ ਹਨ!
2ਬਾਹਲੇ ਮੇਰੀ ਜਾਨ ਦੇ ਲਈ ਆਖਦੇ ਹਨ,
ਭਈ ਪਰਮੇਸ਼ੁਰ ਵੱਲੋਂ ਉਹ ਦਾ ਬਚਾਓ ਹੈ ਨਹੀਂ।।
ਸਲਹ ।।
3ਪਰ ਹੇ ਯਹੋਵਾਹ ਤੂੰ ਮੇਰੇ ਦੁਆਲੇ ਢਾਲ ਹੈਂ,
ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ
ਹੈਂ।
4ਮੈਂ ਆਪਣੀ ਅਵਾਜ਼ ਨਾਲ ਯਹੋਵਾਹ ਨੂੰ ਪੁਕਾਰਦਾ
ਹਾਂ,
ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿੰਦਾ
ਹੈ।। ਸਲਹ।।
5ਮੈਂ ਲੰਮਾ ਪੈ ਗਿਆ ਤੇ ਸੌਂ ਗਿਆ,
ਮੈਂ ਜਾਗ ਉੱਠਿਆ,
ਕਿਉਂ ਜੋ ਯਹੋਵਾਹ ਮੈਨੂੰ ਸੰਭਾਲਦਾ ਹੈ।
6ਮੈਂ ਉਨ੍ਹਾਂ ਧਾੜਾਂ ਤੋਂ ਨਹੀਂ ਡਰਾਂਗਾ,
ਜਿਨ੍ਹਾਂ ਆਲੇ ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ
ਹੈ।।
7ਹੇ ਯਹੋਵਾਹ, ਉੱਠ! ਮੇਰੇ ਪਰਮੇਸ਼ੁਰ, ਮੈਨੂੰ ਬਚਾ,
ਤੈਂ ਤਾਂ ਮੇਰੇ ਸਭਨਾਂ ਵੈਰੀਆਂ ਦੀਆਂ ਖਾਖਾਂ ਉੱਤੇ
ਮਾਰਿਆ ਹੈ,
ਅਤੇ ਦੁਸ਼ਟਾਂ ਦੇ ਦੰਦ ਭੰਨ ਸੁੱਟੇ ਹਨ।
8ਬਚਾਓ ਯਹੋਵਾਹ ਵੱਲੋਂ ਹੈ,
ਤੇਰੀ ਬਕਰਤ ਤੇਰੀ ਪਰਜਾ ਦੇ ਉੱਤੇ ਹੋਵੇ।।
ਸਲਹ।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 3