YouVersion Logo
Search Icon

ਕਹਾਉਤਾਂ 9

9
ਬੁੱਧ ਅਤੇ ਮੂਰਖਣੀ
1ਬੁੱਧ ਨੇ ਆਪਣਾ ਘਰ ਬਣਾਇਆ ਹੈ,
ਉਹ ਨੇ ਆਪਣੇ ਸੱਤ ਥੰਮ੍ਹ ਘੜ ਲਏ ਹਨ।
2ਉਹ ਨੇ ਆਪਣੇ ਪਸੂ ਕੱਟ ਲਏ,
ਉਹ ਨੇ ਆਪਣੀ ਮੈ ਰਲਾ ਲਈ,
ਉਹ ਨੇ ਆਪਣੀ ਮੇਜ਼ ਵੀ ਸਜ਼ਾ ਲਈ ਹੈ।
3ਉਹ ਨੇ ਆਪਣੀਆਂ ਛੋਕਰੀਆਂ ਨੂੰ ਘੱਲਿਆ ਹੈ,
ਉਹ ਨਗਰ ਦਿਆਂ ਉੱਚਿਆਂ ਥਾਵਾਂ ਤੋਂ ਪੁਕਾਰਦੀ
ਹੈ, -
4ਜੋ ਕੋਈ ਭੋਲਾ ਹੈ ਉਹ ਉਰੇ ਆ ਜਾਵੇ!
ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਏਹ ਆਖਦੀ
ਹੈ, -
5ਆਓ, ਮੇਰੀ ਰੋਟੀ ਵਿੱਚੋਂ ਖਾਓ,
ਤੇ ਮੇਰੀ ਰਲਾਈ ਹੋਈ ਮੈਂ ਵਿੱਚੋਂ ਪੀਓ !
6ਭੋਲੇਪਣ#9:6 ਇਬਰ., ਭੋਲਿਆਂ ਨੂੰ । ਨੂੰ ਛੱਡੋ ਤੇ ਜੀਉਂਦੇ ਰਹੋ,
ਅਤੇ ਸਮਝ ਦੇ ਰਾਹ ਸਿੱਧੇ ਤੁਰੋ!।।
7ਮਖੌਲੀਏ ਨੂੰ ਤਾੜਨ ਵਾਲ ਆਪਣੇ ਲਈ ਬੇਪਤੀ
ਕਮਾਉਂਦਾ ਹੈ,
ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ।
8ਮਖੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ
ਜਾਏ,
ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ।
9ਬੁੱਧਵਾਨ ਨੂੰ ਸਿੱਖਿਆ ਦੇਹ, ਉਹ ਹੋਰ ਬੁੱਧਵਾਨ
ਹੋਵੇਗਾ,
ਧਰਮੀ ਨੂੰ ਸਿੱਖਾ, ਉਹ ਵਿਦਿਆ ਵਿੱਚ ਵੱਧ
ਜਾਵੇਗਾ।
10ਯਹੋਵਾਹ ਦੈ ਭੈ ਬੁੱਧ ਦਾ ਮੁੱਢ ਹੈ,
ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।
11ਮੇਰੀ ਰਾਹੀਂ ਤੇਰੀ ਉਮਰ ਵਧੇਗੀ,
ਅਤੇ ਤੇਰੇ ਜੀਉਣ ਦੇ ਵਰਹੇ ਢੇਰ ਸਾਰੇ ਹੋਣਗੇ।
12ਜੇ ਤੂੰ ਬੁੱਧਵਾਨ ਹੈਂ ਤਾਂ ਤੂੰ ਆਪਣੇ ਲਈ ਬੁੱਧਵਾਨ,
ਪਰ ਜੇ ਤੂੰ ਮਖੌਲੀਆ ਹੈਂ ਤਾਂ ਤੂੰ ਇਕੱਲਾ ਹੀਂ ਉਹ ਨੂੰ
ਚੁੱਕੇਂਗਾ।।
13ਮੂਰਖ ਤੀਵੀਂ ਬੜਬੋਲੀ ਹੈ,
ਉਹ ਭੋਲੀ ਹੈ ਤੇ ਕੁਝ ਜਾਣਦੀ ਹੀ ਨਹੀਂ।
14ਉਹ ਆਪਣੇ ਘਰ ਦੇ ਬੂਹ ਕੋਲ,
ਅਤੇ ਨਗਰ ਦੇ ਉੱਚੀਂ ਥਾਈਂ ਮੂੜ੍ਹੇ ਉੱਤੇ ਬਹਿੰਦੀ ਹੈ,
15ਭਈ ਰਾਹੀਆਂ ਨੂੰ ਸੱਦੇ,
ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ, -
16ਜਿਹੜਾ ਭੋਲਾ ਹੈ, ਉਹ ਉਰੇ ਆਵੇ!
ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ,
17ਚੋਰੀ ਦਾ ਪਾਣੀ ਮਿੱਠਾ,
ਅਤੇ ਲੁਕਮੀ ਰੋਟੀ ਸੁਆਦਲੀ ਹੈ!
18ਪਰ ਉਸ ਰਾਹੀ ਨੂੰ ਪਤਾ ਨਹੀਂ ਜੋ ਉੱਥੇ ਭੂਤਨੇ ਹਨ,
ਅਤੇ ਉਸ ਤੀਵੀਂ ਦੇ ਪਰਾਹੁਣੇ ਪਤਾਲ ਦੀਆਂ
ਡੁੰਘਿਆਈਆਂ ਵਿੱਚ ਹਨ!।।

Highlight

Copy

Compare

Share

None

Want to have your highlights saved across all your devices? Sign up or sign in