YouVersion Logo
Search Icon

ਕਹਾਉਤਾਂ 10

10
ਧਰਤੀ ਅਤੇ ਦੁਸ਼ਟ
1ਸੁਲੇਮਾਨ ਦੀਆਂ ਕਹਾਉਤਾਂ, -
ਬੁੱਧਵਾਨ ਪੁੱਤ੍ਰ ਆਪਣੇ ਪਿਉ ਨੂੰ ਅਨੰਦ ਕਰਦਾ ਹੈ,
ਪਰ ਮੂਰਖ ਪੁੱਤ੍ਰ ਆਪਣੀ ਮਾਂ ਦੇ ਲਈ ਦੁਖ ਹੈ।
2ਬਦੀ ਦੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ,
ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।
3ਧਰਮੀ ਦੀ ਜਾਨ ਨੂੰ ਯਹੋਵਾਹ ਭੁੱਖਾ ਨਾ ਰਹਿਣ
ਦੇਵੇਗਾ,
ਪਰ ਦੁਸ਼ਟ ਦੀ ਲੋਚ ਉਹ ਦਫਾ ਕਰੇਗਾ।
4ਢਿੱਲਾ ਹੱਥ ਕੰਗਾਲ ਕਰਦਾ ਹੈ,
ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ।
5ਜਿਹੜਾ ਉਨ੍ਹਾਂਲ ਵਿੱਚ ਇਕੱਠਿਆਂ ਕਰਦਾ ਹੈ ਉਹ
ਸਿਆਣਾ ਪੁੱਤ੍ਰ ਹੈ,
ਪਰ ਜਿਹੜਾ ਵਾਢੀ ਦੇ ਵੇਲੇ ਸੌਂ ਰਹਿੰਦਾ ਹੈ ਉਹ
ਸ਼ਰਮਿੰਦਾ ਕਰਨ ਵਾਲਾ ਪੁੱਤ੍ਰ ਹੈ।
6ਧਰਮੀ ਦੇ ਸਿਰ ਨੂੰ ਅਸੀਸਾਂ ਮਿਲਦੀਆਂ ਹਨ,
ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ।
7ਧਰਮੀ ਦੀ ਯਾਦ ਮੁਬਾਰਕ ਹੈ,
ਪਰ ਦੁਸ਼ਟਾਂ ਦਾ ਨਾਉਂ ਸੜ ਜਾਵੇਗਾ।
8ਮਨ ਦਾ ਬੁੱਧਵਾਨ ਹੁਕਮ ਨੂੰ ਮੰਨੇਗਾ,
ਪਰ ਬਕਵਾਸੀ ਮੂਰਖ ਡਿੱਗ ਪਵੇਗਾ।
9ਸਿੱਧਾ ਤੁਰਨ ਵਾਲਾ ਬੇਖਟਕੇ ਤੁਰਦਾ ਹੈ,
ਅਤੇ ਜਿਹੜਾ ਵਿੰਗੀ ਚਾਲ ਚੱਲਦਾ ਹੈ ਉਹ ਉਜਾਗਰ
ਹੋ ਜਾਵੇਗਾ।
10ਜਿਹੜਾ ਅੱਖੀਆਂ ਮਟਕਾਉਂਦਾ ਹੈ ਉਹ ਸੋਗ
ਪਾਉਂਦਾ ਹੈ,
ਅਤੇ ਬਕਵਾਸੀ ਮੂਰਖ ਡਿੱਗ ਪਵੇਗਾ।
11ਧਰਮੀ ਦਾ ਮੂੰਹ ਜੀਉਣ ਦਾ ਚਸ਼ਮਾ ਹੈ,
ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ।
12ਵੈਰ ਝਗੜੇ ਛੇੜਦਾ ਹੈ,
ਪਰੰਤੂ ਪ੍ਰੇਮ ਸਭਨਾਂ ਅਪਰਾਧਾਂ ਨੂੰ ਢੱਕ ਲੈਂਦਾ ਹੈ।
13ਸਮਝ ਵਾਲੇ ਦਿਆਂ ਬੁੱਲ੍ਹਾਂ ਵਿੱਚ ਬੁੱਧ ਲੱਭਦੀ ਹੈ,
ਪਰ ਬੇਸਮਝ ਦੀ ਪਿੱਠ ਲਈ ਛੂਛਕ ਹੈ।
14ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ,
ਪਰੰਤੂ ਮੂਰਖ ਦਾ ਮੂੰਹ ਵਿਨਾਸ ਦੇ ਨੇੜੇ ਹੈ।
15ਧਨੀ ਦਾ ਧਨ ਉਹਦਾ ਪੱਕਾ ਨਗਰ ਹੈ,
ਪਰ ਕੰਗਾਲਾਂ ਦਾ ਵਿਨਾਸ ਓਹਨਾਂ ਦੀ ਥੁੜੋਂ ਹੈ।
16ਧਰਮੀ ਦਾ ਮਿਹਨਤ ਜੀਉਣ ਲਈ ਹੈ,
ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ।
17ਜਿਹੜਾ ਸਿੱਖਿਆ ਨੂੰ ਮੰਨਦਾ ਉਹ ਤਾਂ ਜੀਉਣ ਦੇ
ਰਾਹ ਉੱਤੇ ਹੈ,
ਪਰ ਜਿਹੜਾ ਤਾੜ ਨੂੰ ਰੱਦ ਕਰਦਾ ਹੈ ਉਹ ਰਾਹ ਤੋਂ
ਭੁੱਲਿਆ ਹੋਇਆ ਹੈ।
18ਜਿਹੜਾ ਵੈਰ ਨੂੰ ਢੱਕ ਰੱਖਦਾ ਹੈ ਉਹ ਝੂਠੇ ਬੁੱਲ੍ਹਾਂ
ਵਾਲਾ ਹੈ,
ਅਤੇ ਜਿਹੜਾ ਊਜ ਲਾਉਂਦਾ ਹੈ ਉਹ ਮੂਰਖ ਹੈ।
19ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ,
ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ
ਹੈ।
20ਧਰਮੀ ਦੀ ਰਸਨਾ ਖਰੀ ਚਾਂਦੀ ਹੈ,
ਦੁਸ਼ਟ ਦਾ ਮਨ ਤੁੱਛ ਹੈ।
21ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਰਜਾਉਂਦੇ ਹਨ,
ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ।
22ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ,
ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।
23ਮੂਰਖ ਲਈ ਤਾਂ ਸ਼ਰਾਰਤ ਕਰਨੀ ਹਾਸੇ ਦੀ ਗੱਲ ਹੈ,
ਪਰ ਸਮਝ ਵਾਲੇ ਮਨੁੱਖ ਲਈ ਬੁੱਧ ਹੈ।
24ਦੁਸ਼ਟ ਦਾ ਭੈ ਓਹ ਉਸ ਉੱਤੇ ਆਣ ਪਵੇਗਾ,
ਪਰ ਧਰਮੀ ਦੀ ਇੱਛਆ ਪੂਰੀ ਕੀਤੀ ਜਾਵੇਗੀ।
25ਜਿਵੇਂ ਵਾਵਰੋਲਾ ਲੰਘ ਜਾਂਦਾ ਹੈ ਓਵੇਂ ਦੁਸ਼ਟ ਨਹੀਂ
ਰਹਿੰਦਾ,
ਪਰ ਧਰਮੀ ਇੱਕ ਅਟੱਲ ਨੀਉਂ ਹੈ।
26ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖੀਆਂ ਲਈ
ਧੂੰਆਂ ਹੈ,
ਓਵੇਂ ਹੀ ਆਲਸੀ ਆਪਣੇ ਘੱਲਣ ਵਾਲਿਆਂ ਲਈ
ਹੈ।
27ਯਹੋਵਾਹ ਦਾ ਭੈ ਉਮਰ ਵਧਾਉਂਦਾ ਹੈ,
ਪਰ ਦੁਸ਼ਟਾਂ ਦੇ ਵਰਹੇ ਥੋੜੇ ਹੋਣਗੇ।
28ਧਰਮੀ ਦੀ ਆਸ ਅਨੰਦਤਾ ਹੈ,
ਪਰ ਦੁਸ਼ਟ ਦੀ ਉਡੀਕ ਮਿਟ ਜਾਵੇਗੀ।
29ਯਹੋਵਾਹ ਦਾ ਰਾਹ ਖਰਿਆਂ ਲਈ ਪੱਕਾ ਕਿਲ੍ਹਾ ਹੈ,
ਪਰ ਕੁਕਰਮੀਆਂ ਲਈ ਵਿਨਾਸ ਹੈ।
30ਧਰਮੀ ਤਾਂ ਸਦਾ ਅਟੱਲ ਰਹਿਣਗੇ,
ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ।
31ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ,
ਪਰ ਟੇਢੀ ਜੀਭ ਵੱਢੀ ਜਾਵੇਗੀ।
32ਧਰਮੀ ਦੇ ਬੁੱਲ੍ਹ ਮਨ ਭਾਉਂਦੀ ਗੱਲ ਜਾਣਦੇ ਹਨ,
ਪਰ ਦੁਸ਼ਟ ਦਾ ਮੂੰਹ ਉਲਟੀਆਂ ਗੱਲਾਂ ਬੋਲਦਾ ਹੈ।।

Highlight

Copy

Compare

Share

None

Want to have your highlights saved across all your devices? Sign up or sign in