YouVersion Logo
Search Icon

ਯੋਏਲ 1

1
ਸਲਾ ਤੋਂ ਦੇਸ ਦੀ ਵਿਰਾਨੀ
1ਯਹੋਵਾਹ ਦੀ ਬਾਣੀ ਜਿਹੜੀ ਪਥੂਏਲ ਦੇ ਪੁੱਤ੍ਰ
ਯੋਏਲ ਨੂੰ ਆਈ, -
2ਏਹ ਸੁਣੋ, ਹੇ ਬੁੱਢਿਓ,
ਦੇਸ ਦੇ ਸਾਰੇ ਵਾਸੀਓ, ਕੰਨ ਲਾਓ!
ਤੁਹਾਡਿਆਂ ਦਿਨਾਂ ਵਿੱਚ,
ਯਾ ਤੁਹਾਡੇ ਪਿਉ ਦਾਦਿਆਂ ਦੇ ਦਿਨਾਂ ਵਿੱਚ ਏਹ ਹੋਇਆ?
3ਏਹ ਦੇ ਵਿਖੇ ਤੁਸੀਂ ਆਪਣੇ ਪੁੱਤ੍ਰਾਂ ਨੂੰ,
ਅਤੇ ਤੁਹਾਡੇ ਪੁੱਤ੍ਰ ਆਪਣੇ ਪੁੱਤ੍ਰ ਨੂੰ,
ਉਨ੍ਹਾਂ ਦੇ ਪੁੱਤ੍ਰ ਆਪਣੀ ਅਗਲੀ ਪੀੜ੍ਹੀ ਨੂੰ ਖੋਲ੍ਹ ਕੇ
ਦੱਸਣ।।
4ਜੋ ਟੋਕੇ ਤੋਂ ਬਚਿਆ,
ਉਹ ਨੂੰ ਸਲਾ ਖਾ ਗਈ,
ਜੋ ਸਲਾ ਤੋਂ ਬਚਿਆ,
ਉਹ ਨੂੰ ਟਪੂਸੀ ਮਾਰ ਟਿੱਡੀ ਖਾ ਗਈ,
ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ,
ਉਹ ਨੂੰ ਹੂੰਝਾ ਫੇਰ ਟਿੱਡੀ ਖਾ ਗਈ!
5ਹੇ ਖੀਵਿਓ, ਜਾਗੋ ਅਤੇ ਰੋਵੋ!
ਤੁਸੀਂ ਸਾਰੇ ਜੋ ਮੈ ਦੇ ਪਿਆਕਲ ਹੋ ਧਾਹਾਂ ਮਾਰੋ,
ਨਵੀਂ ਮੈ ਦੇ ਕਾਰਨ,
ਉਹ ਤਾਂ ਤੁਹਾਡੇ ਮੂੰਹ ਤੋਂ ਪਰੇ ਕੀਤੀ ਗਈ ਹੈ!।।
6ਕਿਉਂ ਜੋ ਮੇਰੇ ਦੇਸ ਉੱਤੇ ਇੱਕ ਕੌਮ ਚੜ੍ਹ ਆਈ ਹੈ,
ਉਹ ਬਲਵੰਤ ਅਤੇ ਅਣਗਿਣਤ ਹੈ,
ਉਹ ਦੇ ਦੰਦ ਬਬਰ ਸ਼ੇਰ ਦੇ ਦੰਦ ਹਨ,
ਦਾੜ੍ਹਾਂ ਉਹ ਦੀਆਂ ਸ਼ੇਰਨੀ ਦੀਆਂ ਹਨ।
7ਉਸ ਮੇਰੀ ਅੰਗੂਰੀ ਵਾੜੀ ਨੂੰ ਉਜਾੜ ਕੇ ਰੱਖ ਦਿੱਤਾ,
ਉਸ ਮੇਰੇ ਹਜੀਰ ਦਿਆਂ ਬਿਰਛਾਂ ਨੂੰ ਭੰਨ ਤੋੜ
ਸੁੱਟਿਆ,
ਉਸ ਉਹ ਦੀ ਛਿੱਲ ਲਾਹ ਕੇ ਸੁੱਟ ਦਿੱਤੀ,
ਉਹ ਦੀਆਂ ਟਹਿਣੀਆਂ ਚਿੱਟੀਆਂ ਨਿੱਕਲ
ਆਈਆਂ।।
8ਉਸ ਕੁਆਰੀ ਵਾਂਙੁ ਜੋ ਟਾਟ ਦੀ ਪੱਬਲੀ ਬੰਨ੍ਹਦੀ,
ਅਤੇ ਆਪਣੀ ਜੁਆਨੀ ਦੇ ਪਤੀ ਉੱਤੇ ਰੋਂਦੀ ਹੈ,
ਤੂੰ ਰੋ!
9ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਯਹੋਵਾਹ ਦੇ
ਭਵਨ ਤੋਂ ਅੱਡ ਹੋ ਗਈਆਂ,
ਯਹੋਵਾਹ ਦੇ ਜਾਜਕ ਅਤੇ ਸੇਵਕ ਵਿਰਲਾਪ ਕਰਦੇ
ਹਨ।
10ਖੇਤ ਉੱਜੜ ਗਏ, ਜ਼ਮੀਨ ਵਿਰਲਾਪ ਕਰਦੀ ਹੈ,
ਅੰਨ ਜੋ ਉੱਜੜ ਗਿਆ ਹੈ,
ਨਵੀਂ ਮੈ ਮੁੱਕ ਗਈ, ਤੇਲ ਜਾਂਦਾ ਰਿਹਾ।।
11ਹਾਲੀਓ, ਸ਼ਰਮ ਖਾਓ!
ਬਾਗਬਾਨੋ, ਧਾਹਾਂ ਮਾਰੋ,
ਕਣਕ ਅਤੇ ਜੌਂ ਦੇ ਕਾਰਨ,
ਕਿਉਂ ਜੋ ਖੇਤ ਦੀ ਫ਼ਸਲ ਨਾਸ ਹੋ ਗਈ!
12ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ,
ਹਜੀਰ ਦਾ ਬਿਰਛ ਮੁਰਝਾਂਉਦਾ ਹੈ,
ਅਨਾਰ, ਖਜੂਰ, ਸੇਉ, ਖੇਤ ਦੇ ਸਾਰੇ ਬਿਰਛ ਸੁੱਕ
ਗਏ,
ਕਿਉਂ ਜੋ ਖੁਸ਼ੀ ਵੀ ਆਦਮ ਵੰਸ ਤੋਂ ਸ਼ਰਮਿੰਦੀ
ਹੋਈ!
13ਹੇ ਜਾਜਕੋ, ਟਾਟ ਦਾ ਧੱਬਲਾ ਬੰਨ੍ਹੋ ਅਤੇ ਸਿਆਪਾ ਕਰੋ,
ਹੇ ਜਗਵੇਦੀ ਦੇ ਸੇਵਕੋ, ਧਾਹਾਂ ਮਾਰੋ,
ਅੰਦਰ ਜਾਓ, ਟਾਟ ਵਿੱਚ ਰਾਤ ਕੱਟੋ,
ਹੇ ਮੇਰੇ ਪਰਮੇਸ਼ੁਰ ਦੇ ਸੇਵਕੋ,
ਕਿਉਂ ਜੋ ਤੁਹਾਡੇ ਪਰਮੇਸ਼ੁਰ ਦੇ ਭਵਨ ਤੋਂ,
ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਰੁਕ
ਗਈਆਂ!।।
14ਪਵਿੱਤਰ ਵਰਤ ਰੱਖੋ, ਸ਼ਿਰੋਮਨੀ ਸਭਾ ਬੁਲਾਓ,
ਬੁੱਢਿਆਂ ਨੂੰ ਅਤੇ ਦੇਸ ਦੇ ਸਾਰੇ ਵਾਸੀਆਂ ਨੂੰ,
ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਇਕੱਠਾ ਕਰੋ,
ਅਤੇ ਯਹੋਵਾਹ ਦੇ ਅੱਗੇ ਦੁਹਾਈ ਦਿਓ!।।
15ਹਾਇ ਉਸ ਦਿਨ ਨੂੰ !
ਯਹੋਵਾਹ ਦਾ ਦਿਨ ਤਾਂ ਨੇੜੇ ਹੈ,
ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ
ਰਿਹਾ ਹੈ!
16ਕੀ ਸਾਡੀਆਂ ਅੱਖੀਆਂ ਦੇ ਅੱਗੋਂ ਖਾਣਾ ਨਹੀਂ
ਚੁੱਕਿਆ ਗਿਆ,
ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ੁਰ ਦੇ ਭਵਨ ਤੋਂ?
17ਬੀ ਢੀਮਾਂ ਹੇਠ ਸੜਦੇ ਜਾਂਦੇ ਹਨ,
ਖਾਤੇ ਵਿਰਾਨ ਪਏ ਹਨ, ਮੋਦੀ ਖਾਨੇ ਟੁੱਟੇ ਪਏ ਹਨ,
ਕਿਉਂ ਜੋ ਕਣਕ ਸੁੱਕ ਗਈ।
18ਡੰਗਰ ਕਿਵੇਂ ਅੜਾਉਂਦੇ ਹਨ!
ਬਲਦਾਂ ਦੇ ਵੱਗ ਕਿਵੇਂ ਕਾਹਲੇ ਪਏ ਹੋਏ ਹਨ!
ਕਿਉਂ ਜੋ ਓਹਨਾਂ ਦੇ ਲਈ ਕੋਈ ਚਰਾਂਦ ਨਹੀਂ,
ਭੇਡਾਂ ਦੇ ਇੱਜੜ ਵੀ ਦੁਖੀ ਹਨ।।
19ਹੇ ਯਹੋਵਾਹ, ਮੈਂ ਤੇਰੇ ਅੱਗੇ ਪੁਕਾਰਦਾ ਹਾਂ,
ਕਿਉਂ ਜੋ ਅੱਗ ਨੇ ਉਜਾੜ ਦੀਆਂ ਚਰਾਂਦਾ ਨੂੰ ਖਾ
ਲਿਆ ਹੈ,
ਲੰਬ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੱਤਾ ਹੈ।
20ਖੇਤ ਦੇ ਪਸੂ ਤੇਰੀ ਵੱਲ ਹੌਂਕਦੇ ਹਨ,
ਕਿਉਂ ਜੋ ਪਾਣੀ ਦੀਆਂ ਨਦੀਆਂ ਸੁੱਕ ਗਈਆਂ,
ਅੱਗ ਨੇ ਉਜਾੜ ਦੀਆਂ ਚਰਾਂਦਾਂ ਨੂੰ ਭਸਮ ਕਰ
ਦਿੱਤਾ ਹੈ।।

Currently Selected:

ਯੋਏਲ 1: PUNOVBSI

Highlight

Copy

Compare

Share

None

Want to have your highlights saved across all your devices? Sign up or sign in