YouVersion Logo
Search Icon

ਅੱਯੂਬ 4

4
ਅਲੀਫ਼ਜ਼:- ਪਰਮੇਸ਼ੁਰ ਦਾ ਨਿਆਉਂ
1ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,
2ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਿਲੇਰੀ ਕਰੇ,
ਭਲਾ, ਤੂੰ ਗਰੰਜ ਹੋਵੇਂਗਾ?
ਪਰ ਬੋਲਣ ਥੋਂ ਕੌਣ ਆਪਣੇ ਆਪ ਨੂੰ ਰੋਕ ਸੱਕਦਾ
ਹੈ?
3ਵੇਖ, ਤੈਂ ਬਹੁਤਿਆਂ ਨੂੰ ਸਿਖਾਇਆ,
ਅਤੇ ਢਿੱਲੇ ਹੱਥਾਂ ਨੂੰ ਤੈਂ ਤਕੜਾ ਕੀਤਾ।
4ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮ੍ਹਿਆ,
ਅਤੇ ਤੈਂ ਭਿੜਦਿਆਂ ਗੋਡਿਆਂ ਨੂੰ ਮਜਬੂਤ ਕੀਤਾ,
5ਪਰ ਹੁਣ ਉਹ ਤੇਰੇ ਤੇ ਆ ਪਈ ਅਤੇ ਤੂੰ ਹੁੱਸ ਗਿਆ
ਹੈਂ,
ਉਹ ਨੇ ਤੈਂਨੂੰ ਛੋਹਿਆ ਅਤੇ ਤੂੰ ਘਾਬਰ ਉੱਠਿਆ।
6ਭਲਾ, ਪਰਮੇਸ਼ੁਰ ਦਾ ਡਰ ਤੇਰਾ ਆਸਰਾ ਨਹੀਂ ਹੈ?
ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸਾ ਨਹੀਂ?
7ਚੇਤੇ ਤਾਂ ਕਰ, ਕਿਹੜਾ ਬੇਦੋਸ਼ਾ ਕਦੇ ਨਾਸ਼ ਹੋਇਆ,
ਯਾ ਨੇਕ ਜਨ ਕਿੱਥੇ ਮਿਟਾਏ ਗਏ?।।
8ਮੇਰੇ ਵੇਖਣ ਵਿੱਚ ਤਾਂ ਬਦੀ ਦੇ ਵਾਹੁਣ ਵਾਲੇ
ਅਤੇ ਕਸ਼ਟ ਦੇ ਬੀਜਣ ਵਾਲੇ ਉਹੋ ਕੁਝ ਵੱਢਦੇ ਹਨ।
9ਪਰਮੇਸ਼ੁਰ ਦੇ ਸੁਆਸ ਨਾਲ ਉਹ ਨਾਸ਼ ਹੋ ਜਾਂਦੇ,
ਅਤੇ ਉਹ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ
ਜਾਂਦੇ ਹਨ।
10ਸ਼ੇਰ ਬਬਰ ਦੀ ਗਰਜ ਅਤੇ ਮਾਰੂ ਸ਼ੇਰ ਬਬਰ ਦੀ
ਅਵਾਜ਼,
ਅਤੇ ਜੁਆਨ ਬਬਰਾਂ ਦੇ ਦੰਦ ਭੰਨੇ ਜਾਂਦੇ ਹਨ।
11ਬੁੱਢਾ ਬਬਰ ਸ਼ਿਕਾਰ ਥੁੜੋਂ ਨਾਸ਼ ਹੁੰਦਾ
ਅਤੇ ਸ਼ੇਰਨੀ ਦੇ ਬੱਚੇ ਖਿੰਡ ਪੰਡ ਜਾਂਦੇ ਹਨ
12ਇੱਕ ਗੱਲ ਚੋਰੀ ਛੱਪੀ ਮੇਰੇ ਕੋਲ ਪਹੁੰਚਾਈ ਗਈ,
ਅਤੇ ਉਹ ਦੀ ਭਿਣਕ ਮੇਰੇ ਕੰਨਾਂ ਵਿੱਚ ਆਈ,
13ਰਾਤ ਦੀਆਂ ਦ੍ਰਿਸ਼ਟੀਆਂ ਦੀਆਂ ਚਿਤਮਣੀਆਂ ਵਿੱਚ
ਜਦ ਸਾਰੀ ਨੀਂਦ ਇਨਸਾਨ ਉੱਤੇ ਆਉਂਦੀ ਹੈ,
14ਹੌਲ ਤੇ ਕਾਂਬਾ ਮੇਰੇ ਉੱਤੇ ਆ ਪਏ,
ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ
ਦਿੱਤਾ!
15ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ,
ਮੇਰੇ ਪਿੰਡੇ ਦੀ ਲੂਈਂ ਖੜੀ ਹੋ ਗਈ!
16ਉਹ ਖਲੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ
ਸੱਕਿਆ,
ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ,
ਖ਼ਮੋਸ਼ੀ ਸੀ, ਫੇਰ ਇੱਕ ਅਵਾਜ਼ ਮੈਂ ਸੁਣੀ, -
17ਕੀ ਮਨੁੱਖ ਪਰਮੇਸ਼ੁਰ ਨਾਲੋਂ ਧਰਮੀ ਹੈ,
ਜਾਂ ਪੁਰਖ ਆਪਣੇ ਕਰਤਾਰ ਨਾਲੋਂ ਪਾਕ ਹੈ?
18ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ
ਅਤੇ ਆਪਣੇ ਦੂਤਾਂ ਨੂੰ ਮੂਰਖ ਠਹਿਰਾਉਂਦਾ ਹੈ,
19ਕਿੰਨਾ ਵੱਧ ਓਹ ਜਿਹੜੇ ਕੱਚੇ ਘਰਾਂ ਵਿੱਚ ਵੱਸਦੇ
ਹਨ,
ਜਿਨ੍ਹਾਂ ਦੀਆਂ ਨੀਹਾਂ ਖ਼ਾਕ ਵਿੱਚ ਹਨ,
ਜਿਹੜੇ ਭਵੱਕੜ ਥੋਂ ਅੱਗੇਤਰੇ ਹੀ ਪੀਹੇਂ ਜਾਂਦੇ ਹਨ।
20ਸਵੇਰ ਥੋਂ ਸ਼ਾਮ ਤੀਕੁਰ ਓਹ ਟੋਟੇ ਟੋਟੇ ਹੋ ਜਾਂਦੇ
ਹਨ,
ਕਿਸੇ ਦੇ ਸੋਚੇ ਬਿਨਾਂ ਹੀ ਉਹ ਸਦਾ ਲਈ ਨਾਸ਼ ਹੋ
ਜਾਂਦੇ ਹਨ।
21ਕੀ ਉਨ੍ਹਾਂ ਦੇ ਤੰਬੂ ਦਾ ਕਿੱਲਾ ਉਨ੍ਹਾਂ ਦੇ ਵਿੱਚ ਪੁੱਟਿਆ
ਨਹੀਂ ਜਾਂਦਾ?
ਉਹ ਬੁੱਧ ਥੋਂ ਬਿਨਾ ਹੀ ਮਰ ਜਾਂਦੇ ਹਨ।।

Currently Selected:

ਅੱਯੂਬ 4: PUNOVBSI

Highlight

Copy

Compare

Share

None

Want to have your highlights saved across all your devices? Sign up or sign in

Videos for ਅੱਯੂਬ 4