YouVersion Logo
Search Icon

ਅੱਯੂਬ 3

3
ਅੱਯੂਬ ਦਾ ਆਪਣੇ ਜਨਮ ਉੱਤੇ ਸਰਾਪ
1ਇਹ ਦੇ ਮਗਰੋਂ ਅੱਯੂਬ ਨੇ ਆਪਣਾ ਮੁੰਹ ਖੋਲ੍ਹ ਕੇ ਆਪਣੇ ਦਿਨ ਨੂੰ ਸਰਾਪ ਦਿੱਤਾ
2ਅਤੇ ਅੱਯੂਬ ਆਖਣ ਲੱਗਾ
3ਨਾਸ ਹੋਵੇ ਉਹ ਦਿਨ ਜਿਹ ਦੇ ਵਿੱਚ ਮੈਂ ਜੰਮਿਆਂ,
ਅਤੇ ਉਹ ਰਾਤ ਜਦ ਕਿਹਾ ਗਿਆ,
ਕਿ ਜਣ ਗਰਭ ਵਿੱਚ ਪਿਆ!
4ਉਹ ਦਿਨ – ਉਹ ਅਨ੍ਹੇਰਾ ਹੋ ਜਾਵੇ,
ਪਰਮੇਸ਼ੁਰ ਉੱਪਰੋਂ ਉਹ ਦੀ ਸਾਰ ਨਾ ਲਵੇ,
ਨਾ ਉਸ ਉੱਤੇ ਚਾਨਣ ਚਮਕੇ!
5ਅਨ੍ਹੇਰਾ ਤੇ ਮੌਤ ਦਾ ਸਾਯਾ ਉਹ ਨੂੰ ਆਪਣਾ ਲੈਣ,
ਉਹ ਦੇ ਉੱਤੇ ਬੱਦਲ ਛਾਇਆ ਰਹੇ,
ਦਿਨ ਦੀ ਕਾਲੋਂ ਉਹ ਨੂੰ ਡਰਾਵੇ!
6ਉਹ ਰਾਤ, - ਘੁੱਪ ਅਨ੍ਹੇਰ ਉਹ ਨੂੰ ਆ ਫੜੇ,
ਉਹ ਸਾਲ ਦੇ ਦਿਨਾਂ ਵਿੱਚ ਜੋੜੀ ਨਾ ਜਾਵੇ,
ਮਹੀਨੀਆਂ ਦੀ ਗਿਣਤੀ ਵਿੱਚ ਉਹ ਨਾ ਆਵੇ!
7ਵੋਖੋ, ਉਹ ਰਾਤ ਬਾਂਝ ਰਹਿ ਜਾਵੇ,
ਉਸ ਵਿੱਚ ਕੋਈ ਜੈਕਾਰਾ ਨਾ ਹੋਵੇ!
8ਦਿਨ ਦੇ ਫਿਟਕਾਰਨ ਵਾਲੇ ਉਹ ਨੂੰ ਧਿਤਕਾਰਨ,
ਜਿਹੜੇ ਲਿਵਯਾਥਾਨ ਦੇ ਛੇੜਨ ਲਈ ਤਿਆਰ
ਹਨ!
9ਉਹ ਦੇ ਤਰਕਾਲਾਂ ਦੇ ਤਾਰੇ ਕਾਲੇ ਹੋ ਜਾਣ,
ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ,
ਉਹ ਫਜਰ ਦੀਆਂ ਪਲਕਾਂ ਨੂੰ ਨਾ ਵੇਖੇ,
10ਕਿਉਂ ਜੋ ਉਹ ਨੇ ਮੇਰੀ ਮਾਂ ਦੀ ਕੁੱਖ ਦੇ ਦਰਾਂ ਨੂੰ ਬੰਦ
ਨਾ ਕੀਤਾ,
ਨਾ ਮੇਰੀਆਂ ਅੱਖਾਂ ਤੋਂ ਦੁਖ ਛਿਪਾਇਆ!
11ਮੈਂ ਕੁੱਖੋਂ ਹੀ ਕਿਉਂ ਨਾ ਮਰ ਗਿਆ,
ਪੇਟੋਂ ਨਿੱਕਲਦਿਆਂ ਹੀ ਮੈਂ ਕਿਉਂ ਨਾ ਪ੍ਰਾਣ ਛੱਡ
ਦਿੱਤੇ?
12ਗੋਡਿਆਂ ਨੇ ਮੈਨੂੰ ਕਿਉਂ ਲੈ ਲਿਆ,
ਅਤੇ ਦੁੱਧੀਆਂ ਨੇ ਕਿਉਂ, ਕਿ ਮੈਂ ਚੁੰਘਦਾ?
13ਨਹੀਂ ਤਾਂ ਹੁਣ ਮੈਂ ਚੈਨ ਵਿੱਚ ਪਿਆ ਹੁੰਦਾ,
ਮੈਂ ਸੁੱਤਾ ਹੁੰਦਾ ਤਦ ਮੈਨੂੰ ਅਰਾਮ ਹੁੰਦਾ,
14ਧਰਤੀ ਦੇ ਰਾਜਿਆਂ ਤੇ ਦਰਬਾਰੀਆਂ ਨਾਲ
ਜਿਹੜੇ ਆਪਣੇ ਲਈ ਥੇਹਾਂ ਨੂੰ ਉਸਾਰਦੇ ਹਨ,
15ਯਾ ਸਰਦਾਰਾਂ ਨਾਲ ਜਿਨ੍ਹਾਂ ਦੇ ਕੋਲ ਸੋਨਾ ਹੈ,
ਜਿਹੜੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰ ਲੈਂਦੇ
ਹਨ।
16ਯਾ ਛਿਪਾਏ ਗਰਭ ਪਾਤ ਵਾਂਙੁ ਮੈਂ ਹੁੰਦਾ ਹੀ ਨਾ,
ਮਸੂਮਾਂ ਵਾਂਙੁ ਜਿਨ੍ਹਾਂ ਨੇ ਚਾਨਣਾ ਵੇਖਿਆ ਹੀ ਨਹੀਂ।
17ਉੱਥੇ ਦੁਸ਼ਟ ਛੇੜ ਖਾਨੀ ਤੋਂ ਰੁੱਕੇ ਰਹਿੰਦੇ ਹਨ,
ਉੱਥੇ ਥੱਕੇ ਮੈਂਦੇ ਅਰਾਮ ਪਾਉਂਦੇ ਹਨ,
18ਬੰਧੂਏ ਇਕੱਠੇ ਹੋ ਕੇ ਬਿੱਸਮ ਲੈਂਦੇ ਹਨ,
ਓਹ ਦਰੋਗੇ ਦੀ ਅਵਾਜ਼ ਫੇਰ ਨਹੀਂ ਸੁਣਦੇ।
19ਛੋਟਾ ਤੇ ਵੱਡਾ ਉੱਥੇ ਹਨ,
ਅਤੇ ਗੋੱਲਾ ਆਪਣੇ ਮਾਲਕ ਤੋਂ ਅਜ਼ਾਦ ਹੈ
20ਦੁਖਿਆਰੇ ਨੂੰ ਚਾਨਣ ਕਿਉਂ ਦਿੱਤਾ ਜਾਂਦਾ ਹੈ,
ਅਤੇ ਕੌੜੀ ਜਾਨ ਨੂੰ ਜੀਉਣ?
21ਜਿਹੜੇ ਮੌਤ ਨੂੰ ਉਡੀਕਦੇ ਹਨ ਪਰ ਉਹ ਆਉਂਦੀ
ਨਹੀਂ,
ਅਤੇ ਓਹ ਦੱਬਿਆਂ ਹੋਇਆਂ ਖ਼ਜ਼ਾਨਿਆਂ ਤੋਂ ਵੱਧ
ਉਹ ਦੀ ਖੋਜ ਕਰਦੇ ਹਨ,
22ਜਿਹੜੇ ਡਾਢੇ ਅਨੰਦ ਹੁੰਦੇ,
ਅਤੇ ਖ਼ੁਸ਼ੀ ਕਰਦੇ ਜਦ ਕਬਰ ਨੂੰ ਪਾ ਲੈਂਦੇ ਹਨ,
23ਉਸ ਪੁਰਖ ਨੂੰ ਵੀ ਜਿਹ ਦਾ ਰਾਹ ਲੁਕਿਆ
ਹੋਇਆ ਹੈ,
ਅਤੇ ਜਿਹ ਦੇ ਲਈ ਪਰਮੇਸ਼ੁਰ ਨੇ ਵਾੜ ਗੱਡੀ ਹੋਈ
ਹੈ?
24ਮੇਰੇ ਰੋਟੀ ਲਈ ਖਾਣ ਤੋਂ ਪਹਿਲਾਂ ਮੇਰੇ ਹੌਕੇ ਨਿੱਕਲਦੇ ਹਨ,
ਅਤੇ ਮੇਰੇ ਹੂੰਗੇ ਪਾਣੀ ਵਾਂਙੁ ਵਗਦੇ ਹਨ,
25ਜਿਸ ਤੋਂ ਮੈਂ ਹੌਲ ਖਾਂਦਾ ਹਾਂ, ਉਹ ਮੇਰੇ ਉੱਤੇ ਆ
ਪੈਂਦਾ ਹੈ।
ਅਤੇ ਜਿਸ ਤੋਂ ਮੈਂ ਭੈ ਖਾਂਦਾ ਹਾਂ ਉਹ ਮੇਰੇ ਉੱਤੇ
ਆਉਂਦਾ ਹੈ।
26ਨਾ ਮੈਂਨੂੰ ਸੁਖ ਹੈ, ਨਾ ਚੈਨ, ਨਾ ਅਰਾਮ,
ਸਗੋਂ ਬੇਚੈਨੀ ਹੀ ਆਉਂਦੀ ਹੈ!।।

Currently Selected:

ਅੱਯੂਬ 3: PUNOVBSI

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy