ਯਿਰਮਿਯਾਹ 49
49
ਅੰਮੋਨ, ਅਦੋਮ, ਦੰਮਿਸਕ, ਕੇਦਾਰ ਅਤੇ ਏਲਾਮ ਦੇ ਵਿਖੇ ਅਗੰਮ ਵਾਕ
1ਅੰਮੋਨੀਆਂ ਦੇ ਵਿਖੇ, ਯਹੋਵਾਹ ਐਉਂ ਫ਼ਰਮਾਉਂਦਾ
ਹੈ, -
ਕੀ ਇਸਰਾਏਲ ਦਾ ਕੋਈ ਪੁੱਤ੍ਰ ਨਹੀਂ?
ਕੀ ਉਹ ਦਾ ਕੋਈ ਵਾਰਸ ਨਹੀਂ?
ਫੇਰ ਕਿਉਂ ਮਲਕਾਮ ਨੇ ਗਾਦ ਨੂੰ ਕਬਜ਼ੇ ਵਿੱਚ ਕਰ ਲਿਆ?
ਅਤੇ ਕਿਉਂ ਉਹ ਦੇ ਕੋਲ ਉਸ ਦੇ ਸ਼ਹਿਰਾਂ ਵਿੱਚ
ਵੱਸਦੇ ਹਨ?
2ਏਸ ਲਈ ਵੇਖੋ, ਓਹ ਦਿਨ ਆਉਂਦੇ ਹਨ,
ਯਹੋਵਾਹ ਦਾ ਵਾਕ ਹੈ,
ਕਿ ਮੈਂ ਲੜਾਈ ਦਾ ਰੌਲਾ ਸੁਣਾਵਾਂਗਾ,
ਅੰਮੋਨੀਆਂ ਦੇ ਰੱਬਾਹ ਦੇ ਵਿਰੁੱਧ।
ਉਹ ਇੱਕ ਵਿਰਾਨ ਥੇਹ ਹੋ ਜਾਵੇਗਾ,
ਉਹ ਦੀਆਂ ਬਸਤੀਆਂ ਅੱਗ ਨਾਲ ਸਾੜੀਆਂ
ਜਾਣਗੀਆਂ,
ਤਦ ਇਸਰਾਏਲ ਓਹਨਾਂ ਦੇ ਉੱਤੇ ਕਬਜ਼ਾ ਕਰੇਗਾ
ਜਿਨ੍ਹਾਂ ਉਹ ਦੇ ਉੱਤੇ ਕਬਜਾ ਕੀਤਾ,
ਯਹੋਵਾਹ ਆਖਦਾ ਹੈ।।
3ਹੇ ਹਸ਼ਬੋਨ, ਰੋ ! ਕਿਉਂ ਜੋ ਅਈ ਲੁੱਟਿਆ ਗਿਆ।
ਹੇ ਰੱਬਾਹ ਦੀਓ ਧੀਓ, ਦੁਹਾਈ ਦਿਓ!
ਆਪਣੇ ਤੇੜ ਤੱਪੜ ਪਾਓ,
ਸੋਗ ਕਰੋ, ਵਾੜਿਆਂ ਵਿੱਚ ਏੱਧਰ ਉੱਧਰ ਦੌੜੋ!
ਕਿਉਂ ਜੋ ਮਲਕਾਮ#49:3 ਅਥਵਾ, ਓਹਨਾਂ ਦਾ ਰਾਜਾ । ਅਸੀਰੀ ਵਿੱਚ ਜਾਵੇਗਾ,
ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ
ਨਾਲ।
4ਤੂੰ ਆਪਣੀਆਂ ਵਾਦੀਆਂ ਦਾ ਕਿਉਂ ਮਾਣ ਕਰਦੀ
ਹੈਂ?
ਹੇ ਫਿਰਤੂ ਧੀਏ, ਤੇਰੀ ਵਾਦੀ ਵਗਣ ਵਾਲੀ ਹੈ,
ਤੇਰਾ ਭਰੋਸਾ ਤੇਰੇ ਖ਼ਜਾਨਿਆਂ ਉੱਤੇ ਹੈ, -
ਮੇਰੇ ਵਿਰੁੱਧ ਕੌਣ ਆਵੇਗਾ?
5ਵੇਖ, ਮੈਂ ਤੇਰੇ ਉੱਤੇ ਭੌ ਲਿਆਵਾਂਗਾ,
ਸੈਨਾਂ ਦੇ ਯਹੋਵਾਹ ਪ੍ਰਭੁ ਦਾ ਵਾਕ ਹੈ,
ਓਹਨਾਂ ਸਾਰਿਆਂ ਤੋਂ ਜਿਹੜੇ ਤੇਰੇ ਆਲੇ ਦੁਆਲੇ
ਹਨ,
ਤੁਸੀਂ ਹਰੇਕ ਮਨੁੱਖ ਉਹ ਦੇ ਅੱਗੋਂ ਹੱਕੇ ਜਾਓਗੇ,
ਭਗੌੜਿਆਂ ਨੂੰ ਇਕੱਠਾ ਕਰਨ ਲਈ ਕੋਈ ਨਾ
ਹੋਵੇਗਾ।
6ਪਰ ਓੜਕ ਨੂੰ ਮੈਂ ਪੇਰ ਅੰਮੋਨੀਆਂ ਦੀ ਅਸੀਰੀ ਨੂੰ
ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ।।
7ਅਦੋਮ ਦੇ ਵਿਖੇ,
ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, -
ਕੀ ਤੇਮਾਨ ਵਿੱਚ ਹੋਰ ਬੁੱਧੀ ਨਾ ਰਹੀਂ?
ਕੀ ਸਮਝ ਵਾਲਿਆਂ ਵਿੱਚੋਂ ਸਲਾਹ ਦਾ ਨਾਸ ਹੋ
ਗਿਆ?
ਕੀ ਓਹਨਾਂ ਦੀ ਬੁੱਧੀ ਮਿਟ ਗਈ?
8ਤੁਸੀਂ ਨੱਠੋ, ਮੁੜੋ ਅਤੇ ਡੁੰਘਿਆਈਆਂ ਵਿੱਚ ਵੱਸੋ,
ਹੇ ਦਦਾਨ ਦੇ ਵਾਸੀਓ,
ਮੈਂ ਉਹ ਦੇ ਉੱਤੇ ਤਾਂ ਏਸਾਓ ਦੀ ਬਿਪਤਾ
ਲਿਆਵਾਂਗਾ,
ਉਸ ਵੇਲੇ ਜਦ ਮੈਂ ਉਹ ਨੂੰ ਸਜ਼ਾ ਦਿਆਂ!
9ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ,
ਕੀ ਓਹ ਦਾਣੇ ਨਾ ਛੱਡਣਗੇ?
ਜੇ ਰਾਤ ਨੂੰ ਚੋਰ ਆਉਣ,
ਕੀ ਓਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਾ
ਲੁੱਟਣਗੇ?
10ਪਰ ਮੈਂ ਏਸਾਓ ਨੂੰ ਨੰਗਾ ਕੀਤਾ,
ਉਸ ਦੇ ਲੁਕੇ ਹੋਏ ਥਾਵਾਂ ਨੂੰ ਬੇਪੜਦਾ ਕੀਤਾ,
ਉਹ ਆਪਣੇ ਆਪ ਨੂੰ ਨਾ ਲੁੱਕਾ ਸੱਕੇਗਾ,
ਉਸ ਦੀ ਨਸਲ ਬਰਬਾਦ ਹੋ ਜਾਵੇਗੀ ਅਤੇ ਉਸ ਦੇ
ਭਰਾ ਵੀ,
ਅਤੇ ਉਸ ਦੇ ਗੁਆਂਢੀ ਅਤੇ ਉਹ ਹੈ ਨਹੀਂ।
11ਆਪਣੇ ਅਨਾਥਾਂ ਨੂੰ ਛੱਡ, ਮੈਂ ਓਹਨਾਂ ਨੂੰ ਜੀਉਂਦੇ
ਰੱਖਾਂਗਾ,
ਅਤੇ ਤੇਰੀਆਂ ਵਿੱਧਵਾਂ ਮੇਰੇ ਉੱਤੇ ਭਰੋਸਾ ਰੱਖਣ।।
12ਯਹੋਵਾਹ ਤਾਂ ਐਉਂ ਫ਼ਰਮਾਉਂਦਾ ਹੈ, - ਵੇਖ ਜਿਨ੍ਹਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਓਹਨਾਂ ਨੇ ਜ਼ਰੂਰ ਪੀਣਾ ਹੈ। ਕੀ ਤੂੰ ਉਹ ਹੈਂ ਜਿਹੜਾ ਸੱਚ ਮੁੱਚ ਬੇਦੋਸ਼ਾ ਹੈਂ? ਤੂੰ ਬੇਦੋਸ਼ਾ ਨਾ ਰਹੇਂਗਾ, ਤੂੰ ਸੱਚ ਮੁੱਚ ਪੀਵੇਂਗਾ 13ਕਿਉਂ ਜੋ ਮੈਂ ਆਪਣੀ ਹੀ ਸੌਂਹ ਖਾਧੀ ਹੈ, ਯਹੋਵਾਹ ਦਾ ਵਾਕ ਹੈ, ਕਿ ਬਾਸਰਾਹ ਹੈਰਾਨੀ ਅਰ ਤਾਹਨੇ ਅਰ ਖਰਾਬੀ ਅਰ ਸਰਾਪ ਲਈ ਹੋਵੇਗਾ ਅਤੇ ਉਹ ਦੇ ਸਾਰੇ ਸ਼ਹਿਰ ਸਦਾ ਲਈ ਵਿਰਾਨ ਰਹਿਣਗੇ।।
14ਮੈਂ ਇੱਕ ਅਵਾਈ ਯਹੋਵਾਹ ਤੋਂ ਸੁਣੀ,
ਭਈ ਕੌਮਾਂ ਵਿੱਚ ਏਲਚੀ ਘੱਲਿਆ ਗਿਆ, -
ਇੱਕਠੇ ਹੋਵੋ ਅਤੇ ਉਹ ਦੇ ਵਿਰੁੱਧ ਨਿੱਕਲੋ,
ਲੜਾਈ ਲਈ ਉੱਠੋ!
15ਵੇਖ ਤਾਂ, ਮੈਂ ਕੌਮਾਂ ਵਿੱਚ ਤੈਨੂੰ ਨਿੱਕਾ ਕਰ ਕੇ,
ਅਤੇ ਆਦਮੀਆਂ ਵਿੱਚ ਤੁੱਛ ਕਰ ਕੇ ਦਿੱਤਾ ਹੈ।
16ਤੇਰੇ ਭਿਆਣਕ ਰੂਪ ਨੇ ਤੈਨੂੰ ਧੋਖਾ ਦਿੱਤਾ,
ਨਾਲੇ ਤੇਰੇ ਦਿਲ ਦੇ ਹੰਕਾਰ ਨੇ,
ਤੂੰ ਜਿਹੜਾ ਚਟਾਨਾਂ ਦੀਆਂ ਤੇੜਾਂ ਵਿੱਚ ਰਹਿੰਦਾ ਹੈਂ,
ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ
ਹੈਂ,
ਭਾਵੇਂ ਤੂੰ ਆਪਣਾ ਆਹਲਣਾ ਉਕਾਬ ਵਾਂਙੁ ਉੱਚਾ
ਬਣਾਵੇਂ,
ਪਰ ਮੈਂ ਤੈਨੂੰ ਉੱਥੋਂ ਹੇਠਾਂ ਲਾਹ ਲਵਾਂਗਾ, ਯਹੋਵਾਹ
ਦਾ ਵਾਕ ਹੈ।।
17ਆਦੋਮ ਹੈਰਾਨੀ ਲਈ ਹੋਵੇਗਾ, ਹਰੇਕ ਜਿਹੜਾ ਉਹ ਦੇ ਅੱਗੇ ਦੀ ਲੰਘੇਗਾ ਉਹ ਹੈਰਾਨ ਹੋਵੇਗਾ ਅਤੇ ਉਹ ਦੀਆਂ ਬਵਾਂ ਦੇ ਕਾਰਨ ਸੁਸਕਾਰੇਗਾ 18ਜਿਵੇਂ ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਵਾਸ ਉੱਲਦੇ ਗਏ, ਯਹੋਵਾਹ ਆਖਦਾ ਹੈ, ਉੱਥੇ ਕੋਈ ਨਾ ਵੱਸੇਗਾ, ਨਾ ਉਹ ਦੇ ਵਿੱਚ ਕੋਈ ਮਨੁੱਖ ਵੱਸੇਗਾ, ਨਾ ਆਦਮ ਵੰਸ ਉਹ ਦੇ ਵਿੱਚ ਟਿਕੇਗਾ 19ਵੇਖ, ਉਹ ਬਬਰ ਸ਼ੇਰ ਵਾਂਙੁ ਯਰਦਨ ਦੇ ਜੰਗਲ#49:19 ਵਡਿਆਈ । ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਆਵੇਗਾ ਕਿਉਂ ਜੋ ਮੈਂ ਅਚਾਣਕ ਉੱਤੋਂ ਓਹਨਾਂ ਨੂੰ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਮੁਕੱਰਰ ਕਰਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸੱਕੇਗਾ? 20ਏਸ ਲਈ ਤੁਸੀਂ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸਨੇ ਆਦੋਮ ਦੇ ਵਿਖੇ ਸੋਚੀ ਹੋਈ ਹੈ ਅਤੇ ਉਹ ਦੀਆਂ ਵਿਚਾਰਾਂ ਨੂੰ ਜਿਹੜੀਆਂ ਉਸਨੇ ਤੇਮਾਨ ਦੇ ਵਾਸੀਆਂ ਦੇ ਵਿਖੇ ਕੀਤੀਆਂ ਹਨ। ਸੱਚ ਮੁੱਚ ਓਹਨਾਂ ਦੇ ਇੱਜੜ ਦੇ ਨਿੱਕੇ ਨਿੱਕੇ ਵੀ ਧੂ ਕੇ ਲੈ ਜਾਏ ਜਾਣਗੇ, ਸੱਚ ਮੁੱਚ ਓਹਨਾਂ ਦੀਆਂ ਚਰਾਂਦਾਂ ਵੀ ਓਹਨਾਂ ਲਈ ਵਿਰਾਨ ਹੋਣਗੀਆਂ 21ਓਹਨਾਂ ਦੇ ਡਿੱਗਣ ਦੀ ਅਵਾਜ਼ ਨਾਲ ਧਰਤੀ ਕੰਬੇਗੀ, ਓਹਨਾਂ ਦੀ ਦੁਹਾਈ ਦੀ ਅਵਾਜ਼ ਨਾਲ ਸਮੁੰਦਰ ਤੀਕ ਸੁਣਾਈ ਦੇਵੇਗੀ! 22ਵੇਖੋ, ਉਹ ਉਕਾਬ ਵਾਂਙੁ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬਾਸਰਾਹ ਦੇ ਉੱਤੇ ਖਲਾਰੇਗਾ ਅਤੇ ਆਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਤੀਵੀਂ ਦੇ ਦਿਲ ਵਾਂਙੁ ਹੋਵੇਗਾ ਜਿਹ ਨੂੰ ਪੀੜਾਂ ਲੱਗੀਆਂ ਹਨ।।
23ਦੰਮਿਸਕ ਦੇ ਵਿਖੇ,
ਹਮਾਥ ਅਰ ਅਰਪਾਦ ਘਾਬਰ ਗਏ,
ਕਿਉਂ ਜੋ ਓਹਨਾਂ ਨੇ ਬੁਰੀਆਂ ਅਵਾਈਆਂ
ਸੁਣੀਆਂ,
ਓਹ ਪੰਘਰ ਗਏ, ਸਮੁੰਦਰ ਵਿੱਚ ਹਲਚਲ ਹੈ,
ਉਹ ਅਰਮਾਨ ਨਹੀਂ ਕਰ ਸੱਕਦਾ।
24ਦੰਮਿਸਕ ਨਿਰਬਲ ਹੋ ਗਿਆ, ਉਸ ਆਪਣਾ
ਮੂੰਹ ਮੋੜ ਲਿਆ,
ਕੰਬਣੀ ਨੇ ਉਹ ਨੂੰ ਆ ਫੜਿਆ,
ਪੀੜ ਨੇ ਅਤੇ ਗ਼ਮ ਨੇ ਉਹ ਨੂੰ ਫੜ ਲਿਆ
ਜਣਨ ਵਾਲੀ ਤੀਵੀਂ ਵਾਂਙੁ।
25ਉਸਤਤ ਜੋਗ ਸ਼ਹਿਰ, ਮੇਰਾ ਅਨੰਦ ਦਾ ਨਗਰ,
ਕਿਵੇਂ ਤਿਆਗਿਆ ਹੋਇਆ ਹੈ!
26ਏਸ ਲਈ ਉਹ ਦੇ ਗਭਰੂ ਉਹ ਦਿਆਂ ਚੌਂਕਾਂ ਵਿੱਚ
ਡਿੱਗ ਪੈਣਗੇ,
ਅਤੇ ਸਾਰੇ ਜੋਧੇ ਉਸ ਦਿਨ ਮਿਟ ਜਾਣਗੇ,
ਸੈਨਾਂ ਦੇ ਯਹੋਵਾਹ ਦਾ ਵਾਕ ਹੈ।
27ਮੈਂ ਦੰਮਿਸਕ ਦੀ ਸਫੀਲ ਵਿੱਚ ਅੱਗ ਜਲਾਵਾਂਗਾ,
ਉਹ ਬਨ-ਹਦਦ ਦੇ ਮਹਿਲਾਂ ਨੂੰ ਖਾ ਜਾਵੇਗੀ।।
28ਕੇਦਾਰ ਦੇ ਵਿਖੇ ਅਤੇ ਹਾਸੋਰ ਦਿਆਂ ਰਾਜਿਆਂ ਦੇ ਵਿਖੇ ਜਿਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਮਾਰਿਆ, -
ਯਹੋਵਾਹ ਐਉਂ ਫ਼ਰਮਾਉਂਦਾ ਹੈ, -
ਤੁਸੀਂ ਉੱਠੋ ਅਤੇ ਕੇਦਾਰ ਨੂੰ ਚੜ੍ਹੋ
ਚੜ੍ਹਦੇ ਪਾਸੇ ਦੇ ਲੋਕਾਂ ਨੂੰ ਬਰਬਾਦ ਕਰੋ!
29ਓਹਨਾਂ ਦੇ ਤੰਬੂ ਅਤੇ ਓਹਨਾਂ ਦੇ ਇੱਜੜ ਲਏ ਜਾਣਗੇ,
ਓਹਨਾਂ ਦੇ ਪੜਦੇ, ਓਹਨਾਂ ਦੇ ਸਾਰੇ ਭਾਂਡੇ,
ਓਹਨਾਂ ਦੇ ਊਠ ਓਹ ਆਪਣੇ ਲਈ ਲੈ ਜਾਣਗੇ,
ਓਹ ਓਹਨਾਂ ਦੇ ਉੱਤੇ ਪੁਕਾਰਨਗੇ,
ਭਈ ਆਲੇ ਦੁਆਲੇ ਭੈ ਹੈ!
30ਤੁਸੀਂ ਨੱਠੋ, ਬਹੁਤ ਦੂਰ ਖਿਸਕ ਜਾਓ ਅਤੇ
ਡੁੰਘਿਆਈ ਵਿੱਚ ਵੱਸੋ,
ਹੇ ਹਾਸੋਰ ਦੇ ਵਾਸੀਓ, ਯਹੋਵਾਹ ਦਾ ਵਾਕ ਹੈ,
ਕਿਉਂ ਜੋ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ
ਤੁਹਾਡੇ ਵਿਰੁੱਧ ਸਲਾਹ ਕੀਤੀ ਹੈ,
ਅਤੇ ਤੁਹਾਡੇ ਵਿਰੁੱਧ ਮਤਾ ਪਕਾਇਆ ਹੈ।।
31ਉੱਠੋ, ਇੱਕ ਨਿਚਿੰਤ ਕੌਮ ਉੱਤੇ ਚੜ੍ਹਾਈ ਕਰੋ,
ਜਿਹੜੀ ਭਰੋਸੇ ਨਾਲ ਵੱਸਦੀ ਹੈ, ਯਹੋਵਾਹ ਦਾ ਵਾਕ
ਹੈ,
ਨਾ ਉਹ ਦੇ ਦਰ ਹਨ ਨਾ ਅਰਲ,
ਉਹ ਇਕੱਲੀ ਵੱਸਦੀ ਹੈ।
32ਓਹਨਾਂ ਦੇ ਊਠ ਲੁੱਟ ਦਾ ਮਾਲ ਹੋਣਗੇ,
ਓਹਨਾਂ ਦੇ ਵੱਗਾਂ ਦੀ ਵਾਫਰੀ ਮਾਰ ਧਾੜ ਲਈ
ਹੋਵੇਗੀ,
ਮੈਂ ਓਹਨਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ
ਦਿਆਂਗਾ,
ਜਿਹੜੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ
ਮੁਨਾਉਂਦੇ ਹਨ,
ਮੈਂ ਓਹਨਾਂ ਦੇ ਹਰ ਪਾਸੇ ਤੋਂ ਬਿਪਤਾ ਲਿਆਵਾਂਗਾ,
ਯਹੋਵਾਹ ਦਾ ਵਾਕ ਹੈ।
33ਹਾਸੋਰ ਗਿੱਦੜਾਂ ਦੀ ਖੋਹ ਹੋਵੇਗਾ,
ਉਹ ਸਦਾ ਤੀਕ ਵਿਰਾਨ ਰਹੇਗਾ,
ਉੱਥੇ ਕੋਈ ਮਨੁੱਖ ਨਾ ਵੱਸੇਗਾ,
ਕੋਈ ਆਦਮ ਵੰਸ ਉਹ ਦੇ ਵਿੱਚ ਨਾ ਟਿੱਕੇਗਾ।।
34ਯਹੋਵਾਹ ਦਾ ਬਚਨ ਜਿਹੜਾ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਏਲਾਮ ਦੇ ਵਿਖੇ ਯਿਰਮਿਯਾਹ ਨਬੀ ਕੋਲ ਆਇਆ ਕਿ 35ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ ਮੈਂ ਏਲਾਮ ਦੇ ਧਣੁਖ ਨੂੰ ਤੋੜ ਸੁੱਟਾਂਗਾ ਜਿਹੜਾ ਓਹਨਾਂ ਦੀ ਸੂਰਮਗਤੀ ਦਾ ਮੁੱਢ ਹੈ 36ਮੈਂ ਏਲਾਮ ਉੱਤੇ ਚੌਂਹ ਹਵਾਵਾਂ ਨੂੰ ਅਕਾਸ਼ ਦੀਆਂ ਚੌਂਹ ਕੂੰਟਾਂ ਤੋਂ ਲਿਆਵਾਂਗਾ ਅਤੇ ਮੈਂ ਓਹਨਾਂ ਨੂੰ ਉਨ੍ਹਾਂ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ ਅਤੇ ਕੋਈ ਕੌਮ ਨਾ ਹੋਵੇਗੀ ਜਿੱਥੇ ਏਲਾਮ ਦੇ ਹੱਕੇ ਹੋਏ ਨਾ ਜਾਣ 37ਮੈਂ ਏਲਾਮ ਨੂੰ ਓਹਨਾਂ ਦੇ ਵੈਰੀਆਂ ਦੇ ਅੱਗੇ ਅਤੇ ਉਨ੍ਹਾਂ ਦੇ ਅੱਗੇ ਜਿਹੜੇ ਓਹਨਾਂ ਦੀਆਂ ਜਾਨਾਂ ਦੇ ਗਾਹਕ ਹਨ ਹੱਕਾ ਬੱਕਾ ਕਰਾਂਗਾ, ਮੈਂ ਓਹਨਾਂ ਉੱਤੇ ਆਪਣੇ ਵੱਡੇ ਕ੍ਰੋਧ ਦੀ ਬੁਰਿਆਈ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਓਹਨਾਂ ਦੇ ਪਿੱਛੇ ਤਲਵਾਰ ਘੱਲਾਂਗਾ ਏੱਥੋਂ ਤੀਕ ਕਿ ਓਹਨਾਂ ਦਾ ਸੱਤਿਆ ਨਾਸ ਕਰ ਦਿੱਤਾ 38ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਰੱਖਾਂਗਾ ਅਤੇ ਉੱਥੋਂ ਰਾਜਾ ਅਤੇ ਸਰਦਾਰਾਂ ਨੂੰ ਨਾਸ ਕਰਾਂਗਾ, ਯਹੋਵਾਹ ਦਾ ਵਾਕ ਹੈ 39ਪਰ ਅੰਤ ਦੇ ਦਿਨਾਂ ਐਉਂ ਹੋਵੇਗਾ ਕਿ ਮੈਂ ਏਲਾਮ ਨੂੰ ਅਸੀਰੀ ਤੋਂ ਮੋੜ ਲਿਆਵਾਂਗਾ, ਯਹੋਵਾਹ ਦਾ ਵਾਕ ਹੈ।।
Currently Selected:
ਯਿਰਮਿਯਾਹ 49: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.