YouVersion Logo
Search Icon

ਯਿਰਮਿਯਾਹ 41

41
ਗਦਲਯਾਹ ਹਾਕਮ ਦਾ ਘਾਤ
1ਤਾਂ ਸੱਤਵੇਂ ਮਹੀਨੇ ਐਉਂ ਹੋਇਆ ਕਿ ਅਲੀਸ਼ਾਮਾ ਦਾ ਪੋਤਾ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਜਿਹੜਾ ਪਾਤਸ਼ਾਹੀ ਨਸਲ ਦਾ ਅਤੇ ਪਾਤਸ਼ਾਹ ਦੇ ਪਰਧਾਨਾਂ ਵਿੱਚੋਂ ਸੀ ਦਸ ਮਨੁੱਖ ਆਪਣੇ ਨਾਲ ਲੈ ਕੇ ਮਿਸਪਾਹ ਵਿੱਚ ਅਹੀਕਾਮ ਦੇ ਪੁੱਤ੍ਰ ਗਦਲਯਾਹ ਕੋਲ ਆਇਆ ਅਤੇ ਉੱਥੇ ਓਹਨਾਂ ਨੇ ਮਿਸਪਾਹ ਵਿੱਚ ਇਕੱਠੇ ਰੋਟੀ ਖਾਧੀ 2ਤਾਂ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਅਤੇ ਓਹ ਦਸ ਮਨੁੱਖ ਜਿਹੜੇ ਉਹ ਦੇ ਨਾਲ ਸਨ ਉੱਠੇ ਅਤੇ ਓਹਨਾਂ ਨੇ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤ੍ਰ ਗਦਲਯਾਹ ਨੂੰ ਤਲਵਾਰ ਮਾਰੀ ਅਤੇ ਉਹ ਨੂੰ ਮਾਰ ਸੁੱਟਿਆ ਜਿਹ ਨੂੰ ਬਾਬਲ ਦੇ ਪਾਤਸ਼ਾਹ ਨੇ ਦੇਸ ਵਿੱਚ ਹਾਕਮ ਥਾਪਿਆ ਸੀ 3ਨਾਲੇ ਇਸ਼ਮਾਏਲ ਨੇ ਸਾਰੇ ਯਹੂਦੀਆਂ ਨੂੰ ਜਿਹੜੇ ਮਿਸਪਾਹ ਵਿੱਚ ਗਦਲਯਾਹ ਦੇ ਨਾਲ ਸਨ ਅਤੇ ਕਸਦੀਆਂ ਨੂੰ ਜਿਹੜੇ ਉੱਥੇ ਲੱਭੇ ਅਤੇ ਜੋਧੇ ਸਨ ਮਾਰ ਸੁੱਟਿਆ।।
4ਤਾਂ ਗਦਲਯਾਹ ਦੀ ਮੌਤ ਦੇ ਦੂਜੇ ਦਿਨ ਜਿਹ ਦਾ ਕਿਸੇ ਮਨੁੱਖ ਨੂੰ ਪਤਾ ਨਾ ਲੱਗਾ ਐਉਂ ਹੋਇਆ 5ਕਿ ਸ਼ਕਮ ਤੋਂ ,ਸ਼ੀਲੋਹ ਤੋਂ, ਸਾਮਰਿਯਾ ਤੋਂ, ਅੱਸੀ ਮਨੁੱਖ ਦਾੜ੍ਹੀ ਮੁਨਾ ਕੇ ਬਸਤਰ ਪਾੜ ਕੇ ਅਤੇ ਆਪਣੇ ਆਪ ਨੂੰ ਕੱਟ ਵੱਢ ਕੇ ਆਏ ਕਿ ਮੈਦੇ ਦੀ ਭੇਟ ਅਤੇ ਲੁਬਾਨ ਆਪਣਿਆਂ ਹੱਥਾਂ ਵਿੱਚ ਲੈ ਕੇ ਯਹੋਵਾਹ ਦੇ ਭਵਨ ਉੱਤੇ ਚੜ੍ਹਾਉਣ 6ਤਾਂ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਉਨ੍ਹਾਂ ਨੂੰ ਮਿਲਣ ਲਈ ਮਿਸਪਾਹ ਤੋਂ ਬਾਹਰ ਨਿੱਕਲਿਆ। ਉਹ ਤੁਰਿਆ ਜਾਂਦਾ ਰੋਂਦਾ ਸੀ। ਜਿਵੇਂ ਹੀ ਉਹ ਉਨ੍ਹਾਂ ਨੂੰ ਮਿਲਿਆ ਉਸ ਉਨ੍ਹਾਂ ਨੂੰ ਆਖਿਆ, ਅਹੀਕਾਮ ਦੇ ਪੁੱਤ੍ਰ ਗਦਲਯਾਹ ਕੋਲ ਆਓ 7ਅੱਗੋ ਐਉਂ ਹੋਇਆ ਕਿ ਜਦ ਓਹ ਸ਼ਹਿਰ ਦੇ ਵਿਚਕਾਰ ਅੱਪੜੇ ਤਾਂ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਨੇ ਅਤੇ ਉਹ ਦੇ ਸਾਥੀਆਂ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਭੋਹਰੇ ਦੇ ਵਿਚਕਾਰ ਸੁੱਟ ਦਿੱਤਾ 8ਪਰ ਉਨ੍ਹਾਂ ਵਿੱਚ ਦਸ ਮਨੁੱਖ ਨਿੱਕਲੇ ਜਿਨ੍ਹਾਂ ਨੇ ਇਸ਼ਮਾਏਲ ਨੂੰ ਆਖਿਆ, ਸਾਨੂੰ ਨਾ ਮਾਰ ਕਿਉਂ ਜੋ ਸਾਡੇ ਕੋਲ ਖੇਤ ਵਿੱਚ ਕਣਕ, ਜੌਂ, ਤੇਲ ਅਰ ਸ਼ਹਿਤ ਦੇ ਗੁਦਾਮ ਲੁਕਾਏ ਹੋਏ ਹਨ। ਸੋ ਉਸ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਭਰਾਵਾਂ ਨਾਲ ਨਾ ਮਾਰਿਆ 9ਇਹ ਭੋਹਰਾ ਉਹ ਸੀ ਜਿਹੜਾ ਆਸਾ ਪਾਤਸ਼ਾਹ ਨੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਦੇ ਕਾਰਨ ਬਣਾਇਆ ਸੀ ਜਿਹ ਦੇ ਵਿੱਚ ਇਸ਼ਮਾਏਲ ਨੇ ਉਨ੍ਹਾਂ ਮਨੁੱਖਾਂ ਦੀਆਂ ਸਾਰੀਆਂ ਲੋਥਾਂ ਜਿਨ੍ਹਾਂ ਨੂੰ ਗਦਲਯਾਹ ਦੇ ਨਾਲ ਮਾਰਿਆ ਸੀ ਪਾਈਆਂ ਸਨ। ਉਸ ਨੇ ਨਥਨਯਾਹ ਦੇ ਪੁੱਤ੍ਰ ਇਸ਼ਮਾਏਲ ਨੇ ਵੱਢਿਆਂ ਹੋਇਆ ਨਾਲ ਭਰ ਦਿੱਤਾ 10ਤਾਂ ਇਸ਼ਮਾਏਲ ਨੇ ਸਾਰੇ ਰਹਿੰਦੇ ਖੂਹੰਦੇ ਲੋਕ ਮਿਸਪਾਹ ਵਿੱਚ ਅਰਥਾਤ ਪਾਤਸ਼ਾਹ ਦੀਆਂ ਧੀਆਂ ਨੂੰ ਅਤੇ ਮਿਸਪਾਹ ਵਿਚ ਬਾਕੀ ਲੋਕਾਂ ਨੂੰ ਕੈਦ ਕਰ ਲਿਆ ਜਿਨ੍ਹਾਂ ਨੂੰ ਜਲਾਦਾਂ ਦਾ ਕਪਤਾਨ ਨਬੂਜ਼ਰਦਾਨ ਅਹੀਕਾਮ ਦੇ ਪੁੱਤ੍ਰ ਗਦਲਯਾਹ ਦੀ ਜ਼ੁਮੇਵਾਰੀ ਵਿੱਚ ਕਰ ਗਿਆ ਸੀ। ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਓਹਨਾਂ ਨੂੰ ਕੈਦ ਕਰ ਕੇ ਲੈ ਗਿਆ ਭਈ ਅੰਮੋਨੀਆਂ ਕੋਲ ਪਾਰ ਲੰਘ ਜਾਵੇ 11ਜਦ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਉਹ ਦੇ ਨਾਲ ਸਨ ਇਹ ਸਾਰੀ ਬੁਰਿਆਈ ਜਿਹੜੀ ਉਸ ਕੀਤੀ ਸੁਣੀ 12ਤਾਂ ਓਹਨਾਂ ਨੇ ਸਾਰੇ ਮਨੁੱਖਾਂ ਨੂੰ ਲਿਆ ਅਤੇ ਨਥਨਯਾਹ ਦੇ ਪੁੱਤ੍ਰ ਇਸ਼ਮਾਏਲ ਨਾਲ ਲੜਨ ਲਈ ਗਏ ਅਤੇ ਉਹ ਨੂੰ ਵੱਡੇ ਪਾਣੀਆਂ ਕੋਲ ਜਿਹੜੇ ਗਿਬਓਨ ਵਿੱਚ ਸਨ ਜਾ ਲਿਆ 13ਫੇਰ ਐਉਂ ਹੋਇਆ ਕਿ ਜਿਵੇਂ ਹੀ ਸਾਰੇ ਲੋਕਾਂ ਨੇ ਜਿਹੜੇ ਇਸ਼ਮਾਏਲ ਨਾਲ ਸਨ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਸਨ ਵੇਖਿਆ, ਤਾਂ ਅਨੰਦ ਹੋਏ 14ਫੇਰ ਸਾਰੇ ਲੋਕ ਜਿਨ੍ਹਾਂ ਨੂੰ ਇਸ਼ਮਾਏਲ ਨੇ ਮਿਸਪਾਹ ਤੋਂ ਕੈਦ ਕੀਤਾ ਸੀ ਭੌਂ ਕੇ ਮੁੜੇ ਅਤੇ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਕੋਲ ਗਏ 15ਪਰ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਅੱਠਾਂ ਮਨੁੱਖਾਂ ਸਣੇ ਯੋਹਾਨਾਨ ਦੇ ਅੱਗੋਂ ਨੱਠ ਗਿਆ ਅਤੇ ਅੰਮੋਨੀਆਂ ਕੋਲ ਚੱਲਾ ਗਿਆ 16ਕਾਰੇਅਹ ਦਾ ਪੁੱਤ੍ਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਉਹ ਦੇ ਨਾਲ ਸਨ ਬਾਕੀ ਦੇ ਸਾਰੇ ਲੋਕਾਂ ਨੂੰ ਮੋੜ ਲਿਆਏ ਜਿਨ੍ਹਾਂ ਨੂੰ ਉਹ ਨੇ ਨਥਨਯਾਹ ਦੇ ਪੁੱਤ੍ਰ ਇਸ਼ਮਾਏਲ ਤੋਂ ਅਹੀਕਾਮ ਦੇ ਪੁੱਤ੍ਰ ਗਦਲਯਾਹ ਨੂੰ ਘਾਤ ਕਰਨ ਦੇ ਪਿੱਛੋਂ ਮਿਸਪਾਹ ਤੋਂ ਲੈ ਲਿਆ ਸੀ, ਅਰਥਾਤ ਸੂਰਮੇ ਜੋਧਿਆਂ ਨੂੰ, ਤੀਵੀਆਂ ਨੂੰ, ਬੱਚਿਆਂ ਨੂੰ ਅਤੇ ਖੁਸਰਿਆਂ ਨੂੰ ਜਿਨ੍ਹਾਂ ਨੂੰ ਓਹ ਗਿਬਓਨ ਤੋਂ ਮੋੜ ਲਿਆਇਆ ਸੀ 17ਤਾਂ ਓਹ ਚੱਲੇ ਗਏ ਅਤੇ ਗੇਰੂਥ ਅਤੇ ਕਿਮਹਾਮ ਵਿੱਚ ਟਿਕੇ ਜਿਹੜਾ ਬੈਤਲਹਮ ਦੇ ਨੇੜੇ ਹੈ ਭਈ ਮਿਸਰ ਨੂੰ ਜਾਣ 18ਇਹ ਕਸਦੀਆਂ ਦੇ ਕਾਰਨ ਸੀ ਕਿਉਂ ਜੋ ਓਹ ਓਹਨਾਂ ਦੇ ਅੱਗੋਂ ਡਰਦੇ ਸਨ ਏਸ ਲਈ ਕਿ ਨਥਨਯਾਹ ਦੇ ਪੁੱਤ੍ਰ ਇਸ਼ਮਾਏਲ ਨੇ ਅਹੀਕਾਮ ਦੇ ਪੁੱਤ੍ਰ ਗਦਲਯਾਹ ਨੂੰ ਮਾਰ ਸੁੱਟਿਆ ਸੀ ਜਿਹ ਨੂੰ ਬਾਬਲ ਦੇ ਪਾਤਸ਼ਾਹ ਨੇ ਦੇਸ ਵਿੱਚ ਹਾਕਮ ਬਣਾਇਆ ਸੀ।।

Highlight

Copy

Compare

Share

None

Want to have your highlights saved across all your devices? Sign up or sign in

Video for ਯਿਰਮਿਯਾਹ 41