YouVersion Logo
Search Icon

ਹਿਜ਼ਕੀਏਲ 19

19
ਵੈਣ ਇਸਰਾਏਲ ਲਈ
1ਹੁਣ ਤੂੰ ਇਸਰਾਏਲ ਦੇ ਰਾਜ ਕੁਮਾਰਾਂ ਉੱਤੇ ਵੈਣ ਪਾ 2ਅਤੇ ਆਖ,
ਤੇਰੀ ਮਾਤਾ ਕੌਣ ਸੀ? ਇੱਕ ਸ਼ੀਹਣੀ ਜੋ ਸ਼ੇਰਾਂ ਦੇ
ਵਿਚਾਲੇ ਲੇਟੀ ਸੀ,
ਅਤੇ ਜੁਆਨ ਸ਼ੇਰਾਂ ਦੇ ਵਿਚਕਾਰ ਉਹ ਨੇ ਆਪਣੇ
ਪੁੱਤ੍ਰਾਂ ਨੂੰ ਪਾਲਿਆ।
3ਅਤੇ ਉਹ ਨੇ ਆਪਣੇ ਪੁੱਤ੍ਰਾਂ ਵਿੱਚੋਂ ਇੱਕ ਨੂੰ ਪਾਲਿਆ,
ਤਾਂ ਉਹ ਜੁਆਨ ਸ਼ੇਰ ਬਣਿਆ,
ਅਤੇ ਸ਼ਿਕਾਰ ਫੜਨਾ ਸਿੱਖਿਆ, ਅਤੇ ਮਨੁੱਖਾਂ ਨੂੰ
ਖਾਣ ਲੱਗਾ।
4ਅਤੇ ਕੌਮਾਂ ਦੇ ਵਿੱਚ ਉਹ ਦੇ ਲਈ ਸੁਣਿਆ ਗਿਆ,
ਤਾਂ ਉਹ ਉਨ੍ਹਾਂ ਦੇ ਟੋਏ ਵਿੱਚ ਫੜਿਆ ਗਿਆ,
ਅਤੇ ਓਹ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੇਸ
ਨੂੰ ਲੈ ਆਏ।
5ਜਦੋਂ ਸ਼ੀਹਣੀ ਨੇ ਵੇਖਿਆ, ਕਿ ਉਹ ਉਸ ਦੀ ਉਡੀਕ
ਵਿੱਚ ਸੀ,
ਅਤੇ ਉਹ ਦੀ ਆਸ ਟੁਟ ਗਈ,
ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ,
ਅਤੇ ਉਸ ਨੂੰ ਜੁਆਨ ਸ਼ੇਰ ਕਰ ਦਿੱਤਾ।
6ਅਤੇ ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ,
ਅਤੇ ਜੁਆਨ ਸ਼ੇਰ ਬਣ ਕੇ ਸ਼ਿਕਾਰ ਫੜਨਾ ਸਿੱਖਿਆ,
ਅਤੇ ਆਦਮੀਆਂ ਨੂੰ ਖਾਣ ਲੱਗਾ।
7ਉਸ ਨੇ ਉਨ੍ਹਾਂ ਦੇ ਮਾੜੀਆਂ ਨੂੰ ਨਾਸ ਕੀਤਾ।
ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਉਜਾੜ ਦਿੱਤਾ,
ਉਸ ਦੀ ਗਰਜ ਦੀ ਅਵਾਜ਼ ਨਾਲ ਦੇਸ ਬਹੁਤ ਡਰ
ਗਿਆ,
ਅਤੇ ਉਹ ਦੀ ਭਰਪੂਰੀ ਵੀ।
8ਤਦ ਆਲੇ ਦੁਆਲੇ ਦੇ ਸੂਬਿਆਂ ਵਿੱਚੋਂ ਕੌਮਾਂ ਨੇ ਉਹ
ਦੇ ਵਿਰੁੱਧ ਤਿਆਰੀ ਕੀਤੀ,
ਅਤੇ ਉਨ੍ਹਾਂ ਨੇ ਉਸ ਉੱਤੇ ਆਪਣਾ ਜਾਲ ਵਿਛਾਇਆ,
ਉਹ ਉਨ੍ਹਾਂ ਦੇ ਟੋਏ ਵਿੱਚ ਫੜਿਆ ਗਿਆ।
9ਉਨ੍ਹਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ
ਵਿੱਚ ਸੁੱਟਿਆ,
ਅਤੇ ਬਾਬਲ ਦੇ ਪਾਤਸ਼ਾਹ ਕੋਲ ਲੈ ਆਏ,
ਉਨ੍ਹਾਂ ਉਸ ਨੂੰ ਕਿੱਲੇ ਵਿੱਚ ਬੰਦ ਕਰ ਦਿੱਤਾ,
ਤਾਂ ਜੋ ਉਹ ਦੀ ਅਵਾਜ਼ ਇਸਰਾਏਲ ਦੇ ਪਰਬਤਾਂ ਤੇ
ਫੇਰ ਨਾ ਸੁਣੀ ਜਾਵੇ।।
10ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗਰ
ਸੀ,
ਜੋ ਪਾਣੀਆਂ ਉੱਤੇ ਲਾਈ ਗਈ,
ਉਹ ਬਲਵੰਤ ਸੀ ਅਤੇ ਬਹੁਤੇ ਪਾਣੀਆਂ ਦੇ ਕਾਰਨ
ਟਹਿਣੀਆਂ ਨਾਲ ਭਰ ਗਈ,
11ਅਤੇ ਉਹ ਦੀਆਂ ਟਹਿਣੀਆਂ ਅਜੇਹੀਆਂ ਪੱਕੀਆਂ
ਹੋ ਗਈਆਂ,
ਕਿ ਹਕੂਮਤ ਦੇ ਆਸੇ ਉਨ੍ਹਾਂ ਤੋਂ ਬਣਾਏ ਗਏ,
ਅਤੇ ਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ
ਉੱਚਾ ਹੋਇਆ,
ਅਤੇ ਉਹ ਆਪਣੀਆਂ ਘਣੀਆਂ ਟਹਿਣੀਆਂ ਸਣੇ
ਉੱਚੀ ਦਿਸਦੀ ਸੀ।
12ਪਰ ਉਹ ਕਹਿਰ ਨਾਲ ਉਖਾੜ ਕੇ ਧਰਤੀ ਤੇ ਡੇਗੀ
ਗਈ,
ਅਤੇ ਪੁਰੇ ਦੀ ਵਾ ਨੇ ਉਹ ਦੇ ਫਲ ਨੂੰ ਸੁਕਾ ਦਿੱਤਾ,
ਉਸ ਦੀਆਂ ਪੱਕੀਆਂ ਟਹਿਣੀਆਂ ਭੰਨ ਦਿੱਤੀਆਂ
ਗਈਆਂ,
ਅਤੇ ਸੁੱਕ ਗਈਆਂ, ਅਤੇ ਅੱਗ ਵਿੱਚ ਬਲ
ਗਈਆਂ।
13ਅਤੇ ਹੁਣ ਉਹ ਉਜਾੜ ਵਿੱਚ,
ਸੁੱਕੀ ਤੇ ਤਿਹਾਈ ਧਰਤੀ ਵਿੱਚ ਲਾਈ ਗਈ।
14ਅੱਗ ਉਹ ਦੀ ਟੁੰਡ ਵਿੱਚੋਂ ਨਿੱਕਲੀ,
ਅਤੇ ਉਹ ਦੀਆਂ ਟਹਿਣੀਆਂ ਤੇ ਉਹ ਦੇ ਫਲ ਨੂੰ
ਭਸਮ ਕੀਤਾ,
ਉਹ ਦੀ ਕੋਈ ਅਜੇਹੀ ਪੱਕੀ ਟਹਿਣੀ ਨਾ ਰਹੀ,
ਜਿਹੜੀ ਹਕੂਮਤ ਵਾਲਾ ਆਸਾ ਬਣੇ।।
ਏਹ ਵੈਣ ਹੈ ਅਤੇ ਵੈਣ ਬਣਾ ਰਹੇਗਾ।।

Highlight

Copy

Compare

Share

None

Want to have your highlights saved across all your devices? Sign up or sign in