YouVersion Logo
Search Icon

ਹਿਜ਼ਕੀਏਲ 15

15
ਅੰਗੂਰੀ ਬੇਲ ਦੀ ਨਿਕੰਮੀ ਲੱਕੜੀ
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2ਹੇ ਆਦਮੀ ਦੇ ਪੁੱਤ੍ਰ, ਕੀ ਅੰਗੂਰ ਦੀ ਲੱਕੜੀ ਹੋਰਨਾਂ ਬਿਰਛਾਂ ਦੀ ਲੱਕੜੀ ਨਾਲੋਂ ਅਰਥਾਤ ਅੰਗੂਰ ਦੀ ਟਹਿਣੀ ਜਿਹੜੀ ਜੰਗਲ ਦੇ ਰੁੱਖਾਂ ਵਿੱਚ ਹੈ ਕੁਝ ਚੰਗੀ ਹੈ? 3ਕੀ ਉਹ ਦੀ ਲੱਕੜ ਵਿਚੋਂ ਕੋਈ ਲੈਂਦਾ ਹੈ ਕਿ ਉਸ ਤੋਂ ਕੁਝ ਬਣਾਵੇ? ਯਾ ਲੋਕ ਬਰਤਨ ਲਟਕਾਉਣ ਲਈ ਉਹ ਦੀਆਂ ਕਿੱਲੀਆਂ ਬਣਾਉਂਦੇ ਹਨ? 4ਵੇਖ, ਉਹ ਅੱਗ ਵਿੱਚ ਬਾਲਣ ਦੇ ਥਾਂ ਦਿੱਤੀ ਜਾਂਦੀ ਹੈ ਅਤੇ ਜਦੋਂ ਅੱਗ ਨੇ ਉਹ ਦੇ ਦੋਵਾਂ ਸਿਰਿਆਂ ਨੂੰ ਖਾ ਲਿਆ ਅਤੇ ਵਿਚਕਾਰਲੇ ਹਿੱਸੇ ਨੂੰ ਵੀ ਸੁਆਹ ਬਣਾ ਦਿੱਤਾ ਤਾਂ ਕੀ ਉਹ ਕਿਸੇ ਕੰਮ ਦੀ ਹੈ? 5ਵੇਖ, ਜਦੋਂ ਉਹ ਸਾਬਤ ਸੀ ਤਾਂ ਕਿਸੇ ਕੰਮ ਦੀ ਨਹੀਂ ਸੀ ਅਤੇ ਜਦੋਂ ਉਹ ਅੱਗ ਵਿੱਚ ਸੜ ਕੇ ਸੁਆਹ ਬਣ ਗਈ ਤਾਂ ਕਿਸੇ ਕੰਮ ਦੀ ਹੈ? 6ਸੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਿਦਾਂ ਮੈਂ ਜੰਗਲ ਦੇ ਦਰਖ਼ਤਾਂ ਵਿੱਚੋਂ ਅੰਗੂਰ ਦੇ ਦਰਖ਼ਤ ਨੂੰ ਬਾਲਣ ਲਈ ਦਿੱਤਾ ਹੈ ਓਦਾਂ ਹੀ ਯਰੂਸ਼ਲਮ ਦੇ ਵਾਸੀਆਂ ਨੂੰ ਦਿਆਂਗਾ 7ਅਤੇ ਮੇਰਾ ਚਿਹਰਾ ਉਨ੍ਹਾਂ ਦੇ ਵਿਰੁੱਧ ਹੋਵੇਗਾ। ਓਹ ਅੱਗ ਵਿੱਚੋਂ ਭੱਜ ਨਿੱਕਲਣਗੇ ਪਰ ਅੱਗ ਉਨ੍ਹਾਂ ਨੂੰ ਭਸਮ ਕਰੇਗੀ ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ, ਜਦੋਂ ਮੈਂ ਆਪਣਾ ਚਿਹਰਾ ਉਨ੍ਹਾਂ ਦੇ ਵਿਰੁੱਧ ਕਰਾਂਗਾ 8ਅਤੇ ਮੈਂ ਦੇਸ ਨੂੰ ਉਜਾੜ ਸੁੱਟਾਂਗਾ, ਏਸ ਲਈ ਕਿ ਉਨ੍ਹਾਂ ਨੇ ਵੱਡੀ ਭਾਰੀ ਬੇਈਮਾਨੀ ਕੀਤੀ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ।।

Highlight

Copy

Compare

Share

None

Want to have your highlights saved across all your devices? Sign up or sign in