ਉਪਦੇਸ਼ਕ ਦੀ ਪੋਥੀ 11
11
ਜੁਆਨਾਂ ਲਈ ਸਲਾਹ
1ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ,
ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ।
2ਸੱਤਾਂ ਨੂੰ ਸਗੋਂ ਅੱਠਾਂ ਨੂੰ ਵੰਡ ਦੇਹ,
ਕਿਉਂ ਜੋ ਤੂੰ ਨਹੀਂ ਜਾਣਦਾ ਜੋ ਧਰਤੀ ਉੱਤੇ ਕੀ
ਬਿਪਤਾ ਆਵੇਗੀ।
3ਜਦ ਬੱਦਲ ਮੀਂਹ ਨਾਲ ਭਰੇ ਹੋਏ ਹੁੰਦੇ ਹਨ,
ਤਾਂ ਧਰਤੀ ਉੱਤੇ ਵਰ੍ਹ ਕੇ ਸੱਖਣੇ ਹੋ ਜਾਂਦੇ ਹਨ,
ਅਤੇ ਜੇ ਕਦੀ ਬਿਰਛ ਦੱਖਣ ਯਾ ਉੱਤਰ ਵੱਲ
ਡਿੱਗੇ,
ਤਾਂ ਜਿੱਥੇ ਬਿਰਛ ਡਿੱਗਦਾ ਹੈ ਉੱਥੇ ਹੀ ਪਿਆ
ਰਹਿੰਦਾ ਹੈ।
4ਜਿਹੜਾ ਪੌਣ ਦਾ ਪਾਰਖੂ ਹੈ ਸੋ ਨਹੀਂ ਬੀਜਦਾ,
ਅਤੇ ਜਿਹੜਾ ਬੱਦਲਾਂ ਨੂੰ ਵੇਖਦਾ ਹੈ ਸੋ ਵਾਢੀ ਨਾ
ਕਰੇਗਾ।
5ਜਿੱਕਰ ਆਤਮਾ#11:5 ਅਥਵਾ, ਪੌਣ । ਦੇ ਰਾਹ ਨੂੰ ਗਰਭਣੀ ਦੇ ਢਿੱਡ
ਦੀਆਂ ਅੰਦਰਲੀਆਂ ਹੱਡੀਆਂ ਵਿੱਚ ਤੂੰ ਨਹੀਂ
ਜਾਣਦਾ,
ਤਿਹਾ ਹੀ ਪਰਮੇਸ਼ੁਰ ਦੇ ਕੰਮਾਂ ਨੂੰ ਤੂੰ ਨਹੀਂ ਜਾਣਦਾ ਜੋ
ਸਭ ਕੁਝ ਬਣਾਉਂਦਾ ਹੈ।
6ਸਵੇਰ ਨੂੰ ਆਪਣਾ ਬੀ ਬੀਜ,
ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ
ਦੇਹ,
ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ
ਕਿਹੜਾ ਸਵਰੇਗਾ,
ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋਂ ਜਿਹੇ ਚੰਗੇ
ਹੋਣਗੇ,
7ਚਾਨਣ ਤਾਂ ਮਿੱਠਾ ਹੈ,
ਅਤੇ ਸੂਰਜ ਦਾ ਵੇਖਣਾ ਅੱਖੀਆਂ ਨੂੰ ਚੰਗਾ ਲੱਗਦਾ
ਹੈ।
8ਹਾਂ, ਜੇ ਕਦੀ ਆਦਮੀ ਢੇਰ ਵਰਿਹਾਂ ਤਾਈਂ ਜੀਉਂਦਾ
ਰਹੇ,
ਅਤੇ ਉਨ੍ਹਾਂ ਸਭਨਾਂ ਵਿੱਚ ਅਨੰਦ ਵਿੱਚ ਅਨੰਦ ਰਹੇ,
ਤਦ ਵੀ ਉਹ ਅਨ੍ਹੇਰੇ ਦੇ ਦਿਨਾਂ ਦਾ ਚੇਤਾ ਰੱਖੇ,
ਕਿਉਂ ਜੋ ਓਹ ਬਹੁਤ ਹੋਣਗੇ,
ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ!।।
9ਹੇ ਜੁਆਨ ਤੂੰ ਆਪਣੀ ਜੁਆਨੀ ਵਿੱਚ ਮੌਜ ਕਰ
ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ
ਤੈਨੂੰ ਪਰਚਾਵੇ,
ਅਤੇ ਆਪਣੇ ਮਨ ਦਿਆਂ ਰਾਹਾਂ ਵਿੱਚ ਅਤੇ
ਆਪਣੀਆਂ ਅੱਖੀਆਂ ਦੇ ਵੇਖਣ ਅਨੁਸਾਰ ਤੁਰ,
ਪਰ ਤੂੰ ਜਾਣ ਲੈ ਜੋ ਏਹਨਾਂ ਸਾਰੀਆਂ ਗੱਲਾਂ ਦੇ ਲਈ
ਪਰਮੇਸ਼ੁਰ ਤੇਰਾ ਨਿਆਉਂ ਕਰੇਗਾ।
10ਏਸ ਲਈ ਚਿੰਤਾ ਨੂੰ ਆਪਣੇ ਮਨ ਤੋਂ ਦੂਰ ਕਰ,
ਅਤੇ ਬੁਰਿਆਈ ਆਪਣੇ ਸਰੀਰ ਤੋਂ ਕੱਢ ਸੁੱਟ,
ਕਿਉਂ ਜੋ ਬਾਲਕੁਪਣਾ ਅਤੇ ਜੁਆਨੀ ਦੋਵੇਂ ਵਿਅਰਥ
ਹਨ!।।
Currently Selected:
ਉਪਦੇਸ਼ਕ ਦੀ ਪੋਥੀ 11: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.