ਉਪਦੇਸ਼ਕ ਦੀ ਪੋਥੀ 10
10
ਬੁੱਧ ਦੀ ਉੱਤਮਤਾਈ
1ਮੋਈਆਂ ਮੱਖੀਆਂ ਗਾਂਧੀ ਦੇ ਫੁਲੇਲ ਨੂੰ ਦੁਰਗੰਧਤ
ਕਰਦੀਆਂ ਹਨ,
ਤਿਹਾ ਹੀ ਰਤੀਕੁ ਮੂਰਖਤਾਈ ਬੁੱਧ ਅਤੇ ਆਦਰ ਨੂੰ
ਮਾਤ ਪਾ ਦਿੰਦੀ ਹੈ।
2ਬੁੱਧਵਾਨ ਦਾ ਦਿਲ ਉਹ ਦੇ ਸੱਜੇ ਹੱਥ ਹੈ,
ਪਰ ਮੂਰਖ ਦਾ ਦਿਲ ਖੱਬੇ ਹੱਥ ਹੈ।
3ਹਾਂ, ਜਦ ਮੂਰਖ ਰਾਹ ਵਿਚ ਤੁਰਦਾ ਹੈ ਤਾਂ ਉਹ ਦੀ
ਸਮਝ ਉੱਡ ਜਾਂਦੀ ਹੈ,
ਅਤੇ ਉਹ ਸਾਰਿਆਂ ਨੂੰ ਕਹਿ ਦਿੰਦਾ ਹੈ ਭਈ ਮੈਂ
ਮੂਰਖ ਹਾਂ!
4ਜੇ ਹਾਕਮ ਦਾ ਜੋਸ਼ ਤੇਰੇ ਵਿਰੁੱਧ ਉੱਠੇ,
ਤਾਂ ਆਪਣਾ ਥਾਂ ਨਾ ਛੱਡ,
ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ।
5ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਡਿੱਠੀ,
ਜਿਵੇਂ ਹਾਕਮ ਕੋਲੋਂ ਭੁੱਲ ਹੁੰਦੀ ਹੈ,-
6ਮੂਰਖਤਾਈ ਵੱਡੇ ਉੱਚੇ ਥਾਂ ਉੱਤੇ ਬਿਠਾਈ ਜਾਂਦੀ ਹੈ,
ਪਰ ਧਨੀ ਨੀਵੇਂ ਥਾਂ ਬਹਿੰਦੇ ਹਨ।
7ਮੈਂ ਡਿੱਠਾ ਜੋ ਟਹਿਲੀਏ ਘੋੜਿਆਂ ਉੱਤੇ ਚੜ੍ਹਦੇ,
ਅਤੇ ਸਰਦਾਰ ਟਹਿਲੀਆਂ ਵਾਂਙੁ ਧਰਤੀ ਉੱਤੇ ਪੈਰੀਂ
ਤੁਰਦੇ ਹਨ।
8ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ
ਡਿੱਗੇਗਾ,
ਅਤੇ ਜਿਹੜਾ ਕੰਧ ਨੂੰ ਢਾਉਂਦਾ ਹੈ ਉਹ ਨੂੰ ਸੱਪ
ਲੜੇਗਾ।
9ਜਿਹੜਾ ਪੱਥਰਾਂ ਨੂੰ ਖੋਦਦਾ ਹੈ ਉਹ ਓਹਨਾਂ ਕੋਲੋਂ ਸੱਟ
ਖਾਂਦਾ ਹੈ,
ਅਤੇ ਜਿਹੜਾ ਲੱਕੜ ਚੀਰਦਾ ਹੈ ਉਹ ਉੱਸੇ ਕੋਲੋਂ
ਜੋਖੇ ਵਿੱਚ ਹੁੰਦਾ ਹੈ।
10ਜੇ ਕਰ ਲੋਹਾ ਖੁੰਢਾ ਹੋਵੇ,
ਅਰ ਉਸ ਦੀ ਧਾਰ ਤਿੱਖੀ ਨਾ ਕਰੇ,
ਤਾਂ ਜ਼ੋਰ ਵਧੀਕ ਲਾਉਣਾ ਪੈਂਦਾ ਹੈ,
ਪਰ ਸਫ਼ਲ ਕਰਨ ਲਈ ਬੁੱਧ ਵੱਡੀ ਗੁਣਕਾਰ ਹੈ।
11ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜੇ,
ਤਾਂ ਮੰਤਰੀ#10:11 ਇਬਰ., ਜੀਭ ਦਾ ਮਾਲਕ । ਨੂੰ ਕੁਝ ਲਾਭ ਨਾ ਹੋਵੇਗਾ।
12ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ,
ਪਰ ਮੂਰਖ ਦੇ ਬੁੱਲ੍ਹ ਉਸ ਨੂੰ ਨਿਗਲ ਲੈਂਦੇ ਹਨ।
13ਉਹ ਦੇ ਮੂੰਹ ਦੀਆਂ ਗੱਲਾਂ ਦਾ ਮੁੱਢ ਮੂਰਖਤਾਈ ਹੈ,
ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।
14ਮੂਰਖ ਢੇਰ ਸਾਰੀਆਂ ਗੱਪਾਂ ਹੱਕਦਾ ਹੈ,
ਆਦਮੀ ਨਹੀਂ ਜਾਣਦਾ ਜੋ ਕੀ ਹੋਵੇਗਾ,
ਅਤੇ ਜੋ ਕੁਝ ਉਹ ਦੇ ਪਿੱਛੋਂ ਹੋਵੇਗਾ ਉਹ ਨੂੰ ਕੌਣ
ਦੱਸ ਸੱਕਦਾ ਹੈ?
15ਮੂਰਖ ਦੀ ਮਿਹਨਤ ਉਹ ਨੂੰ ਇਉਂ ਥਕਾਉਂਦੀ ਹੈ,
ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ।
16ਹੇ ਦੇਸ, ਤੇਰੇ ਉੱਤੇ ਹਾਏ ਹਾਏ! ਜਦ ਤੇਰਾ ਪਾਤਸ਼ਾਹ
ਅਜੇ ਮੁੰਡਾ ਹੈ,
ਅਤੇ ਤੇਰੇ ਸਰਦਾਰ ਸਵੇਰਸਾਰ ਭੋਗ ਲਾਉਂਦੇ ਹਨ।
17ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਪਾਤਸ਼ਾਹ ਸ਼ਰੀਫ
ਦਾ ਪੁੱਤ੍ਰ ਹੋਇਆ,
ਅਤੇ ਤੇਰੇ ਸਰਦਾਰ ਵੇਲੇ ਸਿਰ ਜ਼ੋਰ ਲਈ,
ਨਸ਼ੇ ਲਈ ਨਹੀਂ, ਖਾਂਦੇ ਹਨ।
18ਆਲਸ ਕਰਕੇ ਕੜੀਆਂ ਲਿਫ ਜਾਂਦੀਆਂ ਹਨ,
ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।
19ਰੋਟੀ ਹਾਸੀ ਲਈ ਬਣਾਈ ਜਾਂਦੀ ਹੈ,
ਅਤੇ ਮੈਂ ਜੀ ਨੂੰ ਅਨੰਦ ਕਰਦੀ ਹੈ,
ਪਰ ਰੋਕੜ ਸਭ ਕਾਸੇ ਦਾ ਉੱਤਰ ਹੈ।
20ਤੂੰ ਆਪਣੇ ਮਨ ਵਿੱਚ ਵੀ ਪਤਸ਼ਾਹ ਨੂੰ ਨਾ ਫਿਟਕਾਰ,
ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ,
ਕਿਉਂ ਜੋ ਅਕਾਸ਼ ਦਾ ਪੰਛੀ ਅਵਾਜ਼ ਨੂੰ ਲੈ ਉਡੇਗਾ,
ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ!।।
Currently Selected:
ਉਪਦੇਸ਼ਕ ਦੀ ਪੋਥੀ 10: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.