YouVersion Logo
Search Icon

ਉਪਦੇਸ਼ਕ ਦੀ ਪੋਥੀ 1

1
ਸਭ ਕੁਝ ਵਿਅਰਥ ਹੈ
1ਯਰੂਸ਼ਲਮ ਦੇ ਪਾਤਸ਼ਾਹ ਦਾਊਦ ਦੇ ਪੁੱਤ੍ਰ ਉਪਦੇਸ਼ਕ
ਦੇ ਬਚਨ।
2ਉਪਦੇਸ਼ਕ ਆਖਦਾ ਹੈ, ਵਿਅਰਥਾਂ ਦਾ ਵਿਅਰਥ,
ਵਿਅਰਥਾਂ ਦਾ ਵਿਅਰਥ,
ਸਭ ਕੁਝ ਵਿਅਰਥ ਹੈ!
3ਆਦਮੀ ਨੂੰ ਉਸ ਦੇ ਸਾਰੇ ਧੰਦੇ ਤੋਂ,
ਜੋ ਉਹ ਸੂਰਜ ਦੇ ਹੇਠ ਕਰਦਾ ਹੈ, ਕੀ ਲਾਭ ਹੁੰਦਾ
ਹੈ?
4ਇੱਕ ਪੀੜੀ ਚੱਲੀ ਜਾਂਦੀ ਹੈ,
ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ
5ਸੂਰਜ ਚੜ੍ਹਦਾ ਹੈ ਅਤੇ ਸੂਰਜ ਲਹਿੰਦਾ ਹੈ,
ਅਤੇ ਆਪਣੇ ਥਾਂ ਲਈ ਜਿੱਥੋਂ ਉਹ ਚੜ੍ਹਦਾ ਹੈ
ਘਰਕਦਾ ਜਾਂਦਾ ਹੈ।
6ਪੌਣ ਦੱਖਣ ਵੱਲ ਚੱਲੀ ਜਾਂਦੀ,
ਫੇਰ ਉੱਤਰ ਵੱਲ ਮੁੜ ਪੈਂਦੀ ਹੈ,
ਇਹ ਸਦਾ ਭੌਂਦੀ ਫਿਰਦੀ ਹੈ,
ਅਤੇ ਆਪਣੇ ਗੇੜਾਂ ਅਨੁਸਾਰ ਮੁੜ ਜਾਂਦੀ ਹੈ।
7ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ,
ਪਰ ਸਮੁੰਦਰ ਨਹੀਂ ਭਰੀਦਾ।
ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ ਹਨ,
ਉੱਥੇ ਹੀ ਮੁੜ ਜਾਂਦੀਆਂ ਹਨ।
8ਏਹਨਾਂ ਸਾਰੀਆਂ ਗੱਲਾਂ ਨਾਲ ਥਕਾਉਣਾ ਹੈ,
ਇਹ ਗੱਲ ਮਨੁੱਖ ਬੋਲ ਨਹੀਂ ਸੱਕਦਾ,
ਅੱਖ ਵੇਖਣ ਨਾਲ ਨਹੀਂ ਰੱਜਦੀ,
ਅਤੇ ਕੰਨ ਸੁਣਨ ਨਾਲ ਨਹੀਂ ਭਰਦਾ।
9ਜੋ ਹੋਇਆ ਓਹੋ ਫੇਰ ਹੋਵੇਗਾ,
ਜੋ ਕੀਤਾ ਗਿਆ ਹੈ ਉਹ ਫੇਰ ਕੀਤਾ ਜਾਵੇਗਾ,
ਅਤੇ ਸੂਰਜ ਦੇ ਹੇਠ ਕੋਈ ਨਵੀਂ ਗੱਲ ਨਹੀਂ।
10ਭਲਾ, ਕੋਈ ਅਜਿਹੀ ਗੱਲ ਹੈ ਜਿਹ ਨੂੰ ਅਸੀਂ ਆਖ
ਸੱਕੀਏ,
ਲਓ, ਵੇਖੋ, ਏਹ ਨਵੀਂ ਹੈ?
ਓਹ ਤਾਂ ਪਹਿਲਾਂ ਪੁਰਾਣਿਆਂ ਸਮਿਆਂ ਵਿੱਚ ਹੋਈ,
ਜੋ ਸਾਥੋਂ ਅੱਗੇ ਸਨ।
11ਪਹਿਲੀਆਂ ਗੱਲਾਂ ਦਾ ਕੁਝ ਚੇਤਾ ਨਹੀਂ,
ਅਤੇ ਆਉਣ ਵਾਲੀਆਂ ਗੱਲਾਂ ਦਾ ਓਹਨਾਂ ਦੇ
ਪਿੱਛੇ ਆਉਣ ਵਾਲਿਆਂ ਨੂੰ
ਕੋਈ ਚੇਤਾ ਨਾ ਰਹੇਗਾ।।
12ਮੈਂ ਉਪਦੇਸ਼ਕ ਯਰੂਸ਼ਲਮ ਵਿੱਚ ਇਸਰਾਏਲ ਉੱਤੇ ਪਾਤਸ਼ਾਹ ਸਾਂ 13ਅਤੇ ਮੈਂ ਆਪਣਾ ਮਨ ਲਾਇਆ ਭਈ ਜੋ ਕੁਝ ਅਕਾਸ਼ ਦੇ ਹੇਠ ਵਰਤਦਾ ਹੈ, ਬੁੱਧ ਨਾਲ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ੁਰ ਨੇ ਆਦਮੀ ਦੀ ਵੰਸ ਨੂੰ ਕਰੜੀ ਕਸ਼ਟਣੀ ਦਿੱਤੀ ਹੈ ਜਿਹ ਦੇ ਵਿੱਚ ਓਹ ਲੱਗੇ ਰਹਿਣ 14ਮੈਂ ਓਹਨਾਂ ਸਾਰਿਆਂ ਕੰਮਾਂ ਨੂੰ ਡਿੱਠਾ ਜੋ ਅਕਾਸ਼ ਦੇ ਹੇਠ ਹੁੰਦੇ ਹਨ, ਅਤੇ ਵੇਖੋ, ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸਨ!।।
15ਜੋ ਵਿੰਗਾ ਹੈ ਸੋ ਸਿੱਧਾ ਨਹੀਂ ਬਣ ਸੱਕਦਾ,
ਅਤੇ ਜਿਹੜਾ ਹੈ ਹੀ ਨਹੀਂ ਓਹ ਦਾ ਲੇਖਾ ਨਹੀਂ ਹੋ
ਸੱਕਦਾ।।
16ਮੈਂ ਆਪਣੇ ਮਨ ਨਾਲ ਏਹ ਗੱਲ ਕੀਤੀ ਭਈ ਵੇਖ, ਮੈਂ ਵੱਡਾ ਵਾਧਾ ਕੀਤਾ, ਸਗੋਂ ਓਹਨਾਂ ਸਭਨਾਂ ਨਾਲੋਂ ਜੋ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਸਨ ਵਧੀਕ ਬੁੱਧ ਪਾਈ। ਹਾਂ, ਮੇਰੇ ਮਨ ਨੇ ਬੁੱਧ ਅਤੇ ਵਿੱਦਿਆ ਬਹੁਤ ਵੇਖੀ 17ਪਰ ਜਦ ਮੈਂ ਆਪਣੇ ਮਨ ਨੂੰ ਬੁੱਧ ਦੇ ਜਾਨਣ ਨੂੰ ਅਤੇ ਸੁਦਾ ਅਰ ਮੂਰਖਤਾਈ ਦੇ ਸਮਝਣ ਨੂੰ ਲਾਇਆ ਤਾਂ ਮੈਂ ਸਮਝਿਆ ਜੋ ਇਹ ਵੀ ਹਵਾ ਦਾ ਫੱਕਣਾ ਹੈ!।।
18ਬਹੁਤ ਬੁੱਧ ਵਿੱਚ ਬਹੁਤ ਖੇਚਲ ਹੈ,
ਅਤੇ ਜਿਹੜਾ ਵਿੱਦਿਆ ਵਧਾਉਂਦਾ ਹੈ ਉਹ ਸਿਰ
ਦਰਦੀ ਵਧਾਂਉਦਾ ਹੈ।।

Highlight

Copy

Compare

Share

None

Want to have your highlights saved across all your devices? Sign up or sign in