੧ ਸਮੂਏਲ 5
5
ਸੰਦੂਕ ਦੇ ਖੁੱਸਣ ਦਾ ਅਸਰ
1ਫਲਿਸਤੀਆਂ ਨੇ ਪਰਮੇਸ਼ੁਰ ਦਾ ਸੰਦੂਕ ਲੈ ਕੇ ਉਸ ਨੂੰ ਅਬਨ- ਅਜ਼ਰ ਤੋਂ ਅਸ਼ਦੋਦ ਤੋੜੀ ਅੱਪੜਾ ਦਿੱਤਾ 2ਅਤੇ ਜਦ ਫਲਿਸਤੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਫੜ ਲਿਆ ਤਾਂ ਓਹ ਉਸ ਨੂੰ ਦਾਗੋਨ ਦੇ ਘਰ ਵਿੱਚ ਲਿਆਏ ਅਤੇ ਦਾਗੋਨ ਕੋਲ ਰੱਖਿਆ।।
3ਜਦ ਸਵੇਰ ਨੂੰ ਅਸ਼ਦੋਦੀ ਉੱਠੇ ਤਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਤੇ ਡਿੱਗਾ ਪਿਆ ਸੀ! ਤਦ ਉਨ੍ਹਾਂ ਨੇ ਦਾਗੋਨ ਨੂੰ ਚੁੱਕ ਕੇ ਉਹ ਦੇ ਥਾਂ ਉੱਤੇ ਉਹ ਨੂੰ ਫੇਰ ਖਲ੍ਹਿਆਰਿਆ 4ਅਗਲੇ ਭਲਕ ਓਹ ਫੇਰ ਮੁਨ੍ਹੇਰੇ ਹੀ ਉੱਠੇ ਜਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਤੇ ਡਿੱਗਾ ਪਿਆ ਸੀ ਅਤੇ ਦਾਗੋਨ ਦਾ ਸਿਰ ਅਤੇ ਉਸ ਦੇ ਦੋਹਾਂ ਹੱਥਾਂ ਦੀਆਂ ਤਲੀਆਂ ਸਰਦਲ ਉੱਤੇ ਵੱਢੀਆਂ ਪਈਆਂ ਸਨ! ਨਿਰਾ ਪੁਰਾ ਉਹ ਦਾ ਧੜ ਰਹਿ ਗਿਆ! 5ਏਸ ਲਈ ਅਸ਼ਦੋਦ ਵਿੱਚ ਦਾਗੋਨ ਦੇ ਪੁਜਾਰੀ ਅਤੇ ਸੱਭੇ ਜੋ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ ਅੱਜ ਤੋੜੀ ਦਾਗੋਨ ਦੀ ਸਰਦਲ ਉੱਤੇ ਪੈਰ ਨਹੀਂ ਧਰਦੇ 6ਪਰ ਯਹੋਵਾਹ ਦਾ ਹੱਥ ਅਸ਼ਦੋਦੀਆਂ ਉੱਤੇ ਡਾਢਾ ਪੈ ਗਿਆ ਸੀ ਅਤੇ ਉਸ ਨੇ ਉਨ੍ਹਾਂ ਦਾ ਨਾਸ ਕੀਤਾ ਅਤੇ ਅਸ਼ਦੋਦ ਨੂੰ ਉਹ ਦੇ ਉਦਾਲੇ ਦਿਆਂ ਲੋਕਾਂ ਸਣੇ ਮਵੇਸੀਆਂ ਨਾਲ ਮਾਰਿਆ 7ਜਦ ਅਸ਼ਦੋਦੀਆਂ ਨੇ ਡਿੱਠਾ ਜੋ ਇਹ ਗੱਲ ਹੋਈ ਹੈ ਤਾਂ ਉਨ੍ਹਾਂ ਨੇ ਆਖਿਆ, ਭਈ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਹੈ 8ਸੋ ਉਨ੍ਹਾਂ ਨੇ ਫਲਿਸਤੀਆਂ ਦੇ ਸਭਨਾਂ ਸਰਦਾਰਾਂ ਨੂੰ ਸੱਦ ਕੇ ਆਪਣੇ ਕੋਲ ਇਕੱਠਿਆਂ ਕੀਤਾ ਅਤੇ ਆਖਿਆ, ਅਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਕੀ ਕਰੀਏ? ਤਦ ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਲੋੜੀਦਾ ਹੈ ਜੋ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਵਿੱਚ ਲੈ ਜਾਣ ਸੋ ਓਹ ਇਸਰਾਏਲ ਦੇ ਸੰਦੂਕ ਨੂੰ ਗਥ ਵਿੱਚ ਲੈ ਗਏ 9ਜਦ ਓਹ ਉਸ ਨੂੰ ਉੱਥੇ ਲੈ ਗਏ ਸਨ ਤਾਂ ਅਜਿਹਾ ਹੋਇਆ ਜੋ ਯਹੋਵਾਹ ਦਾ ਹੱਥ ਉਸ ਸ਼ਹਿਰ ਦੇ ਨਾਸ ਕਰਨ ਨੂੰ ਉਹ ਦੇ ਉੱਤੇ ਵੀ ਪਸਰ ਗਿਆ ਅਤੇ ਉਹ ਨੇ ਉਸ ਸ਼ਹਿਰ ਦਿਆਂ ਲੋਕਾਂ ਨੂੰ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੋੜੀ ਮਾਰਿਆ ਅਤੇ ਉਨ੍ਹਾਂ ਦੀਆਂ ਗੁਦਾਂ ਵਿੱਚ ਮਵੇਸ਼ੀਆਂ ਨਿਕਲੀਆਂ।।
10ਤਦ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਨੂੰ ਭੇਜਿਆ ਪਰ ਜਿਸ ਵੇਲੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਵਿੱਚ ਅੱਪੜਿਆ ਤਾਂ ਅਜਿਹਾ ਹੋਇਆ ਜੋ ਅਕਰੋਨੀ ਚੀਕ ਉੱਠੇ ਭਈ ਓਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਸਾਡੇ ਵਿੱਚ ਏਸ ਲਈ ਲਿਆਏ ਹਨ ਜੋ ਸਾਡਾ ਅਤੇ ਸਾਡਿਆਂ ਲੋਕਾਂ ਦਾ ਨਾਸ ਕਰਨ 11ਸੋ ਉਨ੍ਹਾਂ ਨੇ ਫਲਿਸਤੀਆਂ ਦਿਆਂ ਸਰਦਾਰਾਂ ਨੂੰ ਸੱਦ ਕੇ ਇੱਕਠਿਆਂ ਕੀਤਾ ਅਤੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਮੋੜ ਭੇਜੋ ਭਈ ਉਹ ਆਪਣੇ ਥਾਂ ਜਾਵੇ ਜੋ ਸਾਡਾ ਅਤੇ ਸਾਡਿਆਂ ਲੋਕਾਂ ਦਾ ਨਾਸ ਨਾ ਕਰੇ ਕਿਉਂ ਜੋ ਉੱਥੇ ਸਾਰੇ ਸ਼ਹਿਰ ਵਿੱਚ ਮੌਤ ਦੀ ਵੱਡੀ ਧੁੰਮ ਪੈ ਗਈ ਸੀ ਅਤੇ ਉੱਥੇ ਪਰਮੇਸ਼ੁਰ ਦਾ ਹੱਥ ਅੱਤ ਭਾਰਾ ਸੀ 12ਅਤੇ ਓਹ ਲੋਕ ਜੋ ਮੋਏ ਨਹੀਂ ਸਨ ਸੋ ਮਵੇਸ਼ੀਆਂ ਨਾਲ ਮਾਂਦੇ ਸਨ ਅਤੇ ਸ਼ਹਿਰ ਦੀ ਦੁਹਾਈ ਅਕਾਸ਼ ਤੋੜੀ ਜਾ ਪੁੱਜੀ।।
Currently Selected:
੧ ਸਮੂਏਲ 5: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.