੧ ਸਮੂਏਲ 19
19
ਮੀਕਲ ਦੀ ਚਤਰਾਈ
1ਤਦ ਸ਼ਾਊਲ ਨੇ ਆਪਣੇ ਪੁੱਤ੍ਰ ਯੋਨਾਥਾਨ ਅਤੇ ਆਪਣੇ ਸਾਰਿਆਂ ਟਹਿਲੂਆਂ ਨੂੰ ਆਖਿਆ ਭਈ ਦਾਊਦ ਨੂੰ ਮਾਰ ਸੁੱਟੋ ਪਰ ਸ਼ਾਊਲ ਦੇ ਪੁੱਤ੍ਰ ਯੋਨਾਥਾਨ ਨੇ ਦਾਊਦ ਨਾਲ ਵੱਡਾ ਸਨੇਹ ਕੀਤਾ 2ਸੋ ਯੋਨਾਥਾਨ ਨੇ ਦਾਊਦ ਨੂੰ ਆਖਿਆ, ਮੇਰਾ ਪਿਉ ਤੈਨੂੰ ਮਾਰਿਆ ਚਾਹੁੰਦਾ ਹੈ ਸੋ ਹੁਣ ਪਰਭਾਤ ਤੀਕੁਰ ਤੂੰ ਚੁਕੰਨਾ ਰਹੁ ਤੇ ਕਿਸੇ ਓਹਲੇ ਵਿੱਚ ਲੁੱਕ ਕੇ ਆਪ ਨੂੰ ਛਿਪਾ 3ਅਤੇ ਮੈਂ ਬਾਹਰ ਜਾ ਕੇ ਉਸ ਰੜੇ ਵਿੱਚ ਜਿੱਥੇ ਤੂੰ ਹੋਵੇਂਗਾ ਆਪਣੇ ਪਿਉ ਦੇ ਕੋਲ ਖਲੋਵਾਂਗਾ ਅਤੇ ਆਪਣੇ ਪਿਉ ਨਾਲ ਤੇਰੇ ਵਿਖੇ ਗੱਲ ਕਰਾਂਗਾ ਅਤੇ ਜੋ ਕੁਝ ਮੈਂ ਵੇਖਾਂਗਾ ਸੋ ਤੈਨੂੰ ਦੱਸਾਂਗਾ।।
4ਸੋ ਯੋਨਾਥਾਨ ਨੇ ਆਪਣੇ ਪਿਉ ਸ਼ਾਊਲ ਕੋਲ ਦਾਊਦ ਦੀ ਵਡਿਆਈ ਕੀਤੀ ਅਤੇ ਆਖਿਆ, ਪਾਤਸ਼ਾਹ ਆਪਣੇ ਦਾਸ ਦਾਊਦ ਨਾਲ ਪਾਪ ਨਾ ਕਰੇ। ਉਸ ਨੇ ਤੇਰਾ ਕੁਝ ਪਾਪ ਨਹੀਂ ਕੀਤਾ ਸਗੋਂ ਉਸ ਦੇ ਕੰਮ ਤੇਰੇ ਲਈ ਬਹੁਤ ਚੰਗੇ ਹਨ 5ਕਿਉਂ ਜੋ ਉਸ ਨੇ ਆਪਣੀ ਜਿੰਦ ਆਪਣੀ ਤਲੀ ਉੱਤੇ ਧਰੀ ਅਤੇ ਉਸ ਫਲਿਸਤੀ ਨੂੰ ਵੱਢਿਆ ਅਤੇ ਯਹੋਵਾਹ ਨੇ ਇਸਰਾਏਲ ਨੂੰ ਵੱਡੀ ਫਤਹ ਬ਼ਖ਼ਸ਼ੀ ਅਤੇ ਤੈਂ ਡਿੱਠਾ ਅਤੇ ਪਰਸੰਨ ਹੋਇਆ। ਫੇਰ ਤੂੰ ਕਾਹਨੂੰ ਬੇਦੋਸ਼ੇ ਦੇ ਲਹੂ ਦਾ ਪਾਪ ਕਰਨਾ ਚਾਹੁੰਦਾ ਹੈਂ ਅਤੇ ਕਾਰਨ ਤੋਂ ਬਿਨਾ ਦਾਊਦ ਦੇ ਮਾਰਨ ਨੂੰ ਲੋਚਦਾ ਹੈਂ? 6ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਸ਼ਾਊਲ ਨੇ ਸੌਂਹ ਖਾ ਕੇ ਆਖਿਆ ਭਈ ਜੀਉਂਦੇ ਯਹੋਵਾਹ ਦੀ ਸੌਂਹ, ਉਹ ਨਾ ਮਾਰਿਆ ਜਾਵੇਗਾ 7ਤਾਂ ਯੋਨਾਥਾਨ ਨੇ ਦਾਊਦ ਨੂੰ ਸੱਦ ਕੇ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ ਅਤੇ ਦਾਊਦ ਨੂੰ ਸ਼ਾਊਲ ਕੋਲ ਲੈ ਆਇਆ ਅਤੇ ਉਹ ਅੱਗੇ ਵਾਂਙੁ ਉਹ ਦੇ ਕੋਲ ਰਹਿਣ ਲੱਗਾ।।
8ਫੇਰ ਲੜਾਈ ਹੋਈ ਅਤੇ ਦਾਊਦ ਨਿੱਕਲਿਆ ਅਤੇ ਫਲਿਸਤੀਆਂ ਨਾਲ ਲੜਿਆ ਅਤੇ ਵੱਡੀ ਵਾਢ ਕਰ ਕੇ ਉਨ੍ਹਾਂ ਨੂੰ ਐਉਂ ਮਾਰਿਆ ਕਿ ਓਹ ਉਸ ਦੇ ਅੱਗੋਂ ਨੱਸ ਗਏ 9ਯਹੋਵਾਹ ਵੱਲੋਂ ਉਹ ਦੁਸ਼ਟ ਆਤਮਾ ਸ਼ਾਊਲ ਉੱਤੇ ਚੜ੍ਹਿਆ। ਉਹ ਆਪਣੇ ਘਰ ਵਿੱਚ ਇੱਕ ਸਾਂਗ ਆਪਣੇ ਹੱਥ ਵਿੱਚ ਫੜ ਕੇ ਬੈਠਾ ਹੋਇਆ ਸੀ ਅਤੇ ਦਾਊਦ ਹੱਥ ਨਾਲ ਵਜਾ ਰਿਹਾ ਸੀ 10ਸ਼ਾਊਲ ਨੇ ਚਾਹਿਆ ਭਈ ਦਾਊਦ ਨੂੰ ਕੰਧ ਨਾਲ ਵਿੰਨਾ ਪਰ ਦਾਊਦ ਸ਼ਾਊਲ ਦੇ ਅੱਗੋਂ ਖਿਸਕ ਗਿਆ ਅਤੇ ਸਾਂਗ ਕੰਧ ਦੇ ਵਿੱਚ ਜਾ ਖੁੱਭੀ ਸੋ ਦਾਊਦ ਉਸ ਰਾਤ ਭੱਜ ਕੇ ਬਚ ਗਿਆ 11ਸ਼ਾਊਲ ਨੇ ਉਸ ਦੀ ਰਾਖੀ ਕਰਨ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਹਲਕਾਰੇ ਘੱਲੇ ਅਤੇ ਦਾਊਦ ਦੀ ਵਹੁਟੀ ਮੀਕਲ ਨੇ ਉਸ ਨੂੰ ਖਬਰ ਦੇ ਕੇ ਆਖਿਆ, ਜੇ ਤੂੰ ਅੱਜ ਰਾਤ ਨੂੰ ਆਪਣੀ ਜਾਨ ਨਾ ਬਚਾਵੇਂ ਤਾਂ ਭਲਕੇ ਮਾਰਿਆ ਜਾਵੇਂਗਾ।।
12ਮੀਕਲ ਨੇ ਦਾਊਦ ਨੂੰ ਬਾਰੀ ਵਿੱਚੋਂ ਹੇਠਾਂ ਲਾਹ ਦਿੱਤਾ ਸੋ ਉਹ ਗਿਆ ਅਤੇ ਭੱਜ ਕੇ ਬਚ ਗਿਆ 13ਤਦ ਮੀਕਲ ਨੇ ਇੱਕ ਘਰੇਲੂ ਬੁੱਤ ਲੈ ਕੇ ਮੰਜੇ ਉੱਤੇ ਲੰਮਾਂ ਪਾ ਛੱਡਿਆ ਅਤੇ ਬੱਕਰਿਆਂ ਦੇ ਚੰਮ ਦਾ ਸਿਰਹਾਣਾ ਬਣਾ ਕੇ ਉਹ ਦੀ ਸਿਹਰਾਂਦੀ ਧਰਿਆ ਅਤੇ ਕੱਪੜਾ ਉੱਤੇ ਤਾਣ ਦਿੱਤਾ 14ਅਤੇ ਜਾਂ ਸ਼ਾਊਲ ਨੇ ਦਾਊਦ ਦੇ ਫੜਨ ਨੂੰ ਹਲਕਾਰੇ ਘੱਲੇ ਤਾਂ ਉਹ ਬੋਲੀ, ਉਹ ਤਾਂ ਮਾਂਦਾ ਹੈ 15ਅਤੇ ਸ਼ਾਊਲ ਨੇ ਦਾਊਦ ਦੇ ਵੇਖਣ ਲਈ ਹਲਕਾਰਿਆਂ ਨੂੰ ਫੇਰ ਘੱਲਿਆ ਅਤੇ ਆਖਿਆ, ਉਹ ਨੂੰ ਮੰਜੇ ਸਣੇ ਮੇਰੇ ਕੋਲ ਚੁੱਕ ਲਿਆਓ ਜੋ ਮੈਂ ਉਹ ਨੂੰ ਮਾਰ ਸੁੱਟਾਂ 16ਤਾਂ ਹਲਕਾਰੇ ਅੰਦਰ ਆਏ ਤਾਂ ਵੇਖੋ, ਮੰਜੇ ਉੱਤੇ ਉਹ ਬੁੱਤ ਲੰਮਾ ਪਿਆ ਹੋਇਆ ਹੈ ਅਤੇ ਉਹ ਦੀ ਸਿਰਹਾਂਦੀ ਬੱਕਰਿਆਂ ਦੀ ਖੱਲ ਦਾ ਸਿਰਹਾਣਾ ਧਰਿਆ ਹੋਇਆ ਹੈ 17ਤਦ ਸ਼ਾਊਲ ਨੇ ਮੀਕਲ ਨੂੰ ਆਖਿਆ, ਤੈਂ ਮੇਰੇ ਨਾਲ ਇਹ ਠੱਗੀ ਕਾਹਨੂੰ ਕੀਤੀ ਜੋ ਮੇਰੇ ਵੈਰੀ ਨੂੰ ਤੋਰ ਦਿੱਤਾ ਅਤੇ ਉਹ ਬਚ ਗਿਆ? ਸੋ ਮੀਕਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਉਸ ਨੇ ਮੈਨੂੰ ਆਖਿਆ, ਮੈਨੂੰ ਜਾਣ ਦੇਹ। ਮੈਂ ਤੈਨੂੰ ਕਿਉਂ ਮਾਰ ਸੁੱਟਾਂ?।।
18ਦਾਊਦ ਭੱਜ ਕੇ ਬਚ ਰਿਹਾ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਇਆ ਅਤੇ ਜੋ ਕੁਝ ਸ਼ਾਊਲ ਨੇ ਉਸ ਨਾਲ ਕੀਤਾ ਸੀ ਸਭ ਉਹ ਨੂੰ ਦੱਸ ਦਿੱਤਾ। ਤਦ ਉਹ ਅਤੇ ਸਮੂਏਲ ਨਾਯੋਥ ਵਿੱਚ ਜਾ ਰਹੇ 19ਅਤੇ ਸ਼ਾਊਲ ਨੂੰ ਖਬਰ ਹੋਈ ਜੋ ਦਾਊਦ ਰਾਮਾਹ ਦੇ ਨਾਯੋਥ ਵਿੱਚ ਹੈ 20ਤਾਂ ਸ਼ਾਊਲ ਨੇ ਦਾਊਦ ਦੇ ਫੜਨ ਲਈ ਹਲਕਾਰੇ ਘੱਲੇ ਅਰ ਉਨ੍ਹਾਂ ਨੇ ਜਾਂ ਡਿੱਠਾ ਭਈ ਇੱਕ ਨਬੀਆਂ ਦੀ ਟੋਲੀ ਹੈ ਅਤੇ ਓਹ ਅਗੰਮ ਵਾਚ ਰਹੇ ਹਨ ਅਤੇ ਸਮੂਏਲ ਉਨ੍ਹਾਂ ਦਾ ਆਗੂ ਬਣ ਕੇ ਖਲੋਤਾ ਹੋਇਆ ਹੈ ਤਾਂ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਲਕਾਰਿਆਂ ਉੱਤੇ ਆਇਆ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ 21ਜਾਂ ਸ਼ਾਊਲ ਨੂੰ ਇਹ ਖਬਰ ਅੱਪੜ ਪਈ ਤਾਂ ਉਹ ਨੇ ਹੋਰ ਹਲਕਾਰੇ ਘੱਲੇ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ ਤਾਂ ਸ਼ਾਊਲ ਨੇ ਤੀਜੀ ਵਾਰ ਫੇਰ ਹੋਰ ਹਲਕਾਰੇ ਘੱਲੇ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ 22ਤਦ ਉਹ ਆਪ ਰਾਮਾਹ ਨੂੰ ਗਿਆ ਅਤੇ ਉਸ ਵੱਡੇ ਖੂਹ ਕੋਲ ਜੋ ਸੇਕੂ ਵਿੱਚ ਹੈ ਅੱਪੜ ਪਿਆ ਅਤੇ ਉਸ ਨੇ ਪੁੱਛਿਆ, ਸਮੂਏਲ ਅਤੇ ਦਾਊਦ ਕਿੱਥੇ ਹਨ? ਇੱਕ ਨੇ ਆਖਿਆ, ਵੇਖ, ਓਹ ਤਾਂ ਰਾਮਾਹ ਦੇ ਨਾਯੋਥ ਵਿੱਚ ਹਨ 23ਤਦ ਉਹ ਰਾਮਾਹ ਦੇ ਨਾਯੋਥ ਵੱਲ ਤੁਰਿਆ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਵੀ ਆਇਆ ਅਤੇ ਉਹ ਤੁਰਦਿਆਂ ਤੁਰਦਿਆਂ ਅਗੰਮ ਵਾਚੀ ਗਿਆ ਐਥੋਂ ਤੋੜੀ ਜੋ ਰਾਮਾਹ ਦੇ ਨਾਯੋਥ ਵਿੱਚ ਅੱਪੜ ਗਿਆ 24ਅਤੇ ਉਸ ਨੇ ਵੀ ਆਪਣੇ ਲੀੜੇ ਲਾਹ ਸੁੱਟੇ ਅਤੇ ਸਮੂਏਲ ਦੇ ਅੱਗੇ ਉੱਸੇ ਤਰਾਂ ਅਗੰਮ ਵਾਚਿਆ ਅਤੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਵਿੱਚ ਨੰਗਾ ਪਿਆ ਰਿਹਾ। ਸੋ ਇਹ ਕਹਾਉਤ ਚੱਲ ਪਈ "ਭਲਾ, ਸ਼ਾਊਲ ਵੀ ਨਬੀਆਂ ਵਿੱਚ ਹੈ?"।।
Currently Selected:
੧ ਸਮੂਏਲ 19: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.