੧ ਸਮੂਏਲ 13
13
ਸ਼ਾਊਲ ਦੀ ਗਲਤੀ
1ਸ਼ਾਊਲ ਤੀਹ#13:1 ਤੀਹ ਮੂਲ ਵਿੱਚ ਨਹੀਂ ਹੈ ਵਰਿਹਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਜਾਂ ਉਸ ਨੇ ਇਸਰਾਏਲ ਉੱਤੇ ਦੋ ਵਰਹੇ ਰਾਜ ਕਰ ਲਿਆ 2ਤਾਂ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖ ਆਪਣੇ ਲਈ ਚੁਣ ਲਏ। ਦੋ ਹਜ਼ਾਰ ਮਿਕਮਾਸ਼ ਵਿੱਚ ਅਤੇ ਬੈਤੇਲ ਦੇ ਪਹਾੜ ਵਿੱਚ ਸ਼ਾਊਲ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ ਅਤੇ ਉਹ ਨੇ ਬਾਕੀ ਦਿਆਂ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਿਆ ਕੀਤਾ 3ਯੋਨਾਥਾਨ ਨੇ ਫਲਿਸਤੀਆਂ ਦੇ ਪਾਹਰੂਆਂ ਨੂੰ ਜੋ ਗਿਬਆਹ ਵਿੱਚ ਸਨ ਮਾਰਿਆ ਅਤੇ ਇਹ ਗੱਲ ਫਲਿਸਤੀਆਂ ਨੇ ਸੁਣੀ ਅਤੇ ਸ਼ਾਊਲ ਨੇ ਤੁਰ੍ਹੀ ਫੁੰਕਵਾ ਕੇ ਸਾਰੇ ਦੇਸ ਵਿੱਚ ਇਹ ਡੌਂਡੀ ਸੁਣਾਈ ਜੋ ਇਬਰਾਨੀ ਸੁਣ ਲੈਣ! 4ਅਤੇ ਇਹ ਗੱਲ ਸਾਰੇ ਇਸਰਾਏਲ ਨੇ ਸੁਣੀ ਜੋ ਸ਼ਾਊਲ ਨੇ ਫਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ ਅਤੇ ਇਸਰਾਏਲੀ ਵੀ ਫਲਿਸਤੀਆਂ ਦੀ ਨਿਗਾਹ ਵਿੱਚ ਘਿਣਾਉਣੇ ਹੋ ਗਏ ਅਤੇ ਸ਼ਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ।।
5ਫਲਿਸਤੀ ਵੀ ਇਸਰਾਏਲ ਨਾਲ ਲੜਨ ਨੂੰ ਇਕੱਠੇ ਹੋਏ। ਉਨ੍ਹਾਂ ਤੇ ਤੀਹ ਹਜ਼ਾਰ ਰਥ ਅਤੇ ਛੇ ਹਜ਼ਾਰ ਘੋੜ ਚੜ੍ਹੇ ਸਨ ਅਤੇ ਢੇਰ ਸਾਰੇ ਲੋਕ ਜਿਵੇਂ ਸਮੁੰਦਰ ਦੇ ਕੰਢੇ ਦੀ ਰੇਤ ਹੈ। ਸੋ ਉਹ ਚੜ੍ਹ ਆਏ ਅਤੇ ਬੈਤ-ਆਵਨ ਦੀ ਚੜ੍ਹਦੀ ਵੱਲ ਮਿਕਮਾਸ਼ ਵਿੱਚ ਡੇਰੇ ਲਾਏ 6ਜਾਂ ਇਸਰਾਏਲੀਆਂ ਨੇ ਡਿੱਠਾ ਜੋ ਅਸੀਂ ਭੀੜ ਵਿੱਚ ਫਾਥੇ ਹਾਂ ਕਿਉਂ ਜੋ ਲੋਕ ਔਖੇ ਸਨ ਤਾਂ ਕੁੰਦਰਾਂ, ਝਾੜੀਆਂ, ਪੱਥਰਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁੱਕੇ 7ਅਤੇ ਕਈ ਇਬਰਾਨੀ ਯਰਦਨੋਂ ਪਾਰ ਗਾਦ ਅਤੇ ਗਿਲਆਦ ਦੇ ਦੇਸ ਨੂੰ ਚੱਲੇ ਗਏ ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਓਹ ਸਭ ਲੋਕ ਜੋ ਉਸ ਦੇ ਮਗਰ ਸਨ ਸੋ ਕੰਬਦੇ ਪਏ ਸਨ।।
8ਓਹ ਉੱਥੇ ਸਮੂਏਲ ਦੇ ਠਹਿਰਾਏ ਹੋਏ ਵੇਲੇ ਦੇ ਅਨੁਸਾਰ ਸੱਤਾਂ ਦਿਨਾਂ ਤੋੜੀ ਠਹਿਰੇ ਰਹੇ ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਅਰ ਸਾਰੇ ਲੋਕ ਉਹ ਦੇ ਕੋਲੋਂ ਖਿੰਡ ਗਏ 9ਤਦ ਸ਼ਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁਖ ਸਾਂਦ ਦੀ ਭੇਟ ਮੇਰੇ ਕੋਲ ਲੈ ਆਓ ਅਤੇ ਉਹ ਨੇ ਹੋਮ ਦੀ ਬਲੀ ਚੜ੍ਹਾਈ 10ਅਤੇ ਅਜਿਹਾ ਹੋਇਆ ਜੋ ਜਿਸ ਵੇਲੇ ਉਹ ਹੋਮ ਦੀ ਬਲੀ ਚੜ੍ਹਾ ਚੁੱਕਾ ਤਾਂ ਵੇਖੋ, ਸਮੂਏਲ ਵੀ ਅੱਪੜ ਪਿਆ ਅਤੇ ਸ਼ਾਊਲ ਉਸ ਦੇ ਮਿਲਣ ਨੂੰ ਉਸ ਦੀ ਸੁਖਸਾਂਦ ਪੁੱਛਣ ਨਿੱਕਲਿਆ।।
11ਤਾਂ ਸਮੂਏਲ ਨੇ ਪੁੱਛਿਆ, ਤੁਸੀਂ ਕੀ ਕੀਤਾ? ਸ਼ਾਊਲ ਬੋਲਿਆ, ਜੋ ਮੈਂ ਡਿੱਠਾ ਭਈ ਲੋਕ ਮੇਰੇ ਕੋਲੋਂ ਖਿੰਡ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋਏ 12ਤਾਂ ਮੈਂ ਆਖਿਆ ਜੋ ਫਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਆਣ ਪੈਣਗੇ ਅਤੇ ਮੈਂ ਹੁਣ ਤੀਕੁਰ ਯਹੋਵਾਹ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ ਏਸ ਲਈ ਮੈਂ ਬੇ ਵਸ ਹੋ ਕੇ ਹੋਮ ਦੀ ਬਲੀ ਚੜ੍ਹਾਈ 13ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੈਂ ਮੂਰਖਤਾਈ ਕੀਤੀ ਹੈ ਕਿਉਂ ਜੋ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਦੀ ਰਾਖੀ ਨਹੀਂ ਕੀਤੀ ਜੋ ਉਸ ਨੇ ਤੈਨੂੰ ਦਿੱਤੀ ਸੀ, ਨਹੀਂ ਤਾਂ ਯਹੋਵਾਹ ਹੁਣ ਤੋਂ ਸਦੀਪਕ ਤੋੜੀ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੰਦਾ 14ਪਰ ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ ਕਿਉਂ ਜੋ ਯਹੋਵਾਹ ਨੇ ਇੱਕ ਆਪਣੇ ਮਨ ਦੇ ਅਨੁਸਾਰੀ ਮਨੁੱਖ ਨੂੰ ਭਾਲਿਆ ਅਤੇ ਯਹੋਵਾਹ ਨੇ ਆਪਣੇ ਲੋਕਾਂ ਦੇ ਪਰਧਾਨ ਬਣਨ ਲਈ ਉਹ ਨੂੰ ਆਗਿਆ ਕੀਤੀ ਕਿਉਂ ਜੋ ਤੈਂ ਯਹੋਵਾਹ ਦੀ ਆਗਿਆ ਨੂੰ ਜੋ ਉਸ ਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ 15ਤਾਂ ਸਮੂਏਲ ਉੱਠਿਆ ਅਰ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਚੜ੍ਹ ਗਿਆ। ਤਦ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਜੋ ਉਹ ਦੇ ਕੋਲ ਸਨ ਗਿਣਿਆ ਅਤੇ ਓਹ ਮਨੁੱਖ ਛੇਕੁ ਸੌ ਸਨ 16ਅਤੇ ਸ਼ਾਊਲ ਅਤੇ ਉਹ ਦਾ ਪੁੱਤ੍ਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਆ ਰਹੇ ਅਤੇ ਫਲਿਸਤੀ ਮਿਕਮਾਸ਼ ਵਿੱਚ ਡੇਰੇ ਲਾਈ ਬੈਠੇ ਸਨ। 17ਲੁਟੇਰੇ ਫਲਿਸਤੀਆਂ ਦੇ ਦਲ ਤੋਂ ਤਿੰਨ ਟੋਲੀਆਂ ਹੋ ਕੇ ਨਿੱਕਲੇ। ਇੱਕ ਟੋਲੀ ਤਾਂ ਸ਼ੂਆਲ ਦੇ ਦੇਸ ਨੂੰ ਓਫਰਾਹ ਦੇ ਰਾਹ ਵੱਲ ਗਈ 18ਦੂਜੀ ਟੋਲੀ ਬੈਤ-ਹੋਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਖੱਡ ਦੇ ਉੱਤੇ ਉਜਾੜ ਦੇ ਪਾਸੇ ਸੀ।।
19ਉਸ ਵੇਲੇ ਇਸਰਾਏਲ ਦੇ ਸਾਰੇ ਦੇਸ ਵਿੱਚ ਇੱਕ ਲੁਹਾਰ ਵੀ ਨਹੀਂ ਲੱਭਦਾ ਸੀ ਕਿਉਂ ਜੋ ਫਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਣਾਉਣ 20ਸਗੋਂ ਸਾਰੇ ਇਸਰਾਏਲੀ ਫਲਿਸਤੀਆਂ ਦੇ ਕੋਲ ਸੱਭੇ ਆਪੋ ਆਪਣੇ ਹਲ ਫਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਖੇ ਕਰਾਉਣ ਲਈ ਲਹਿ ਜਾਂਦੇ ਸਨ 21ਪਰ ਦਾਤੀਆਂ, ਹਲ ਫਾਲਾਂ, ਤੁੰਗਲੀਆਂ ਅਤੇ ਕੁਹਾੜਿਆ ਦੇ ਲਈ ਅਤੇ ਪਰਾਇਣ ਦੀਆਂ ਆਰਾਂ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਕੋਲ ਰੇਤੀਆਂ ਤਾਂ ਸਨ 22ਸੋ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਬਰਛੀ ਵੀ ਨਹੀਂ ਸੀ ਪਰ ਓਹ ਸ਼ਾਊਲ ਅਤੇ ਉਹ ਦੇ ਪੁੱਤ੍ਰ ਯੋਨਾਥਾਨ ਦੇ ਕੋਲ ਸਨ 23ਤਦ ਫਲਿਸਤੀਆਂ ਦੀ ਚੌਂਕੀ ਮਿਕਮਾਸ਼ ਦੇ ਦਰੇ ਤੋੜੀ ਅੱਪੜ ਪਈ।।
Currently Selected:
੧ ਸਮੂਏਲ 13: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.