੧ ਸਮੂਏਲ 12
12
ਸਮੂਏਲ ਦੀ ਨਸੀਹਤ
1ਤਦ ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, ਵੇਖੋ, ਜੋ ਕੁਝ ਤੁਸਾਂ ਮੈਨੂੰ ਕਿਹਾ ਸੋ ਮੈਂ ਤੁਹਾਡੀ ਅਵਾਜ਼ ਨੂੰ ਸੁਣ ਲਿਆ ਹੈ ਅਤੇ ਇੱਕ ਨੂੰ ਤੁਹਾਡੇ ਉੱਤੇ ਪਾਤਸ਼ਾਹ ਠਹਿਰਾ ਦਿੱਤਾ ਹੈ 2ਅਤੇ ਹੁਣ ਵੇਖੋ, ਇਹ ਪਾਤਸ਼ਾਹ ਤੁਹਾਡੇ ਅੱਗੇ ਅੱਗੇ ਤੁਰਦਾ ਹੈ ਅਤੇ ਮੈਂ ਹੁਣ ਬੁੱਢਾ ਹਾਂ ਅਤੇ ਮੇਰਾ ਸਿਰ ਚਿੱਟਾ ਹੋ ਗਿਆ ਹੈ ਅਤੇ ਵੇਖੋ, ਮੇਰੇ ਪੁੱਤ੍ਰ ਤੁਹਾਡੇ ਨਾਲ ਹਨ ਅਤੇ ਮੈਂ ਨਿਆਣਪੁਣੇ ਤੋਂ ਅੱਜ ਤੋੜੀ ਤੁਹਾਡੇ ਅੱਗੇ ਅੱਗੇ ਚੱਲਦਾ ਰਿਹਾ 3ਵੇਖੋ, ਮੈਂ ਹਾਜ਼ਰ ਹਾਂ, ਸੋ ਆਓ, ਯਹੋਵਾਹ ਦੇ ਅਤੇ ਉਸ ਦੇ ਮਸਹ ਕੀਤੇ ਹੋਏ ਦੇ ਅੱਗੇ ਮੇਰੇ ਉੱਤੇ ਗੁਵਾਹੀ ਭਰੋ। ਮੈਂ ਕਿਸ ਦਾ ਬਲਦ ਲਿਆ ਯਾ ਕਿਸ ਦਾ ਖੋਤਾ ਖੋਹ ਲਿਆ? ਮੈਂ ਕਿਸ ਨਾਲ ਕੁਧਰਮ ਕੀਤਾ ਯਾ ਕਿਸ ਉੱਤੇ ਅਨ੍ਹੇਰ ਮਾਰਿਆ? ਅਤੇ ਕਿਸ ਦੇ ਕੋਲੋਂ ਮੈਂ ਵੱਢੀ ਲਈ ਹੈ ਤਾਂ ਮੈਂ ਅੰਨ੍ਹਾ ਹੋ ਜਾਵਾਂ? ਮੈਂ ਤੁਹਾਨੂੰ ਮੋੜ ਦਿਆਂਗਾ 4ਤਾਂ ਉਨ੍ਹਾਂ ਨੇ ਆਖਿਆ, ਤੈਂ ਸਾਡੇ ਨਾਲ ਕੋਈ ਕੁਧਰਮ ਨਹੀਂ ਕੀਤਾ, ਨਾ ਸਾਡੇ ਉੱਤੇ ਕੁਝ ਅਨ੍ਹੇਰ ਮਾਰਿਆ ਹੈ ਅਤੇ ਨਾ ਹੀ ਤੈਂ ਕਿਸੇ ਦੇ ਹੱਥੋਂ ਕੁਝ ਲਿਆ ਹੈ 5ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਤੁਹਾਡੇ ਉੱਤੇ ਗਵਾਹ ਅਤੇ ਉਹ ਦਾ ਮਸਹ ਕੀਤਾ ਹੋਇਆ ਅੱਜ ਦੇ ਦਿਨ ਗਵਾਹ ਹੈ ਜੋ ਤੁਸਾਂ ਮੇਰੇ ਹੱਥ ਵਿੱਚੋਂ ਕੁਝ ਨਹੀਂ ਲੱਭਾ। ਓਹ ਬੋਲੇ, ਗਵਾਹ ਹੈ।।
6ਫੇਰ ਸਮੂਏਲ ਨੇ ਲੋਕਾਂ ਨੂੰ ਆਖਿਆ, ਹਾਂ, ਉਹ ਯਹੋਵਾਹ ਹੈ ਜਿਸ ਨੇ ਮੂਸਾ ਅਤੇ ਹਾਰੂਨ ਨੂੰ ਠਹਿਰਾਇਆ ਅਤੇ ਤੁਹਾਡੇ ਪਿਉ ਦਾਦਿਆਂ ਨੂੰ ਮਿਸਰ ਦੇਦੇਸ ਵਿੱਚੋਂ ਕੱਢ ਲਿਆਂਦਾ 7ਹੁਣ ਚੁੱਪ ਕਰਕੇ ਖੜੋ ਜਾਓ ਕਿਉਂ ਜੋ ਮੈਂ ਯਹੋਵਾਹ ਦੇ ਸਾਹਮਣੇ ਉਨ੍ਹਾਂ ਸਭਨਾਂ ਭਲਿਆਈਆਂ ਦੇ ਕਾਰਨ ਜੋ ਯਹੋਵਾਹ ਨੇ ਤੁਹਾਡੇ ਅਤੇ ਤੁਹਾਡੇ ਪਿਉ ਦਾਦਿਆਂ ਉੱਤੇ ਕੀਤੀਆਂ ਤੁਹਾਡੇ ਨਾਲ ਗੱਲ ਨਿਤਾਰਾਂ 8ਜਿਸ ਵੇਲੇ ਯਾਕੂਬ ਮਿਸਰ ਵਿੱਚ ਆਇਆ ਅਤੇ ਤੁਹਾਡੇ ਪਿਉ ਦਾਦਿਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਤਾਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਘੱਲਿਆ ਅਤੇ ਓਹ ਤੁਹਾਡੇ ਪਿਉ ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਏ ਅਤੇ ਓਹਨਾਂ ਨੂੰ ਇੱਥੇ ਵਸਾਇਆ 9ਫੇਰ ਜਾਂ ਓਹਨਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ ਤਾਂ ਉਸ ਨੇ ਓਹਨਾਂ ਨੂੰ ਹਸੋਰ ਦੇ ਸੈਨਾਪਤੀ ਸੀਸਰਾ ਦੇ ਹੱਥ ਅਤੇ ਫਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਪਾਤਸ਼ਾਹ ਦੇ ਹੱਥ ਵੇਚ ਦਿੱਤਾ ਅਤੇ ਓਹ ਓਹਨਾਂ ਨਾਲ ਲੜੇ 10ਫੇਰ ਓਹਨਾਂ ਨੇ ਯਹੋਵਾਹ ਅੱਗੇ ਦੁਹਾਈ ਦੇ ਕੇ ਆਖਿਆ, ਅਸਾਂ ਪਾਪ ਕੀਤਾ ਕਿਉਂ ਜੋ ਅਸਾਂ ਯਹੋਵਾਹ ਨੂੰ ਛੱਡਿਆ ਅਤੇ ਬਆਲੀਮ ਤੇ ਅਸ਼ਤਾਰੋਥ ਦੀ ਪੂਜਾ ਕੀਤੀ। ਪਰ ਜੇ ਹੁਣ ਤੂੰ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾਵੇਂ ਤਾਂ ਅਸੀਂ ਤੇਰੀ ਹੀ ਭਗਤੀ ਕਰਾਂਗੇ 11ਫੇਰ ਯਹੋਵਾਹ ਨੇ ਯਰੁੱਬਆਲ ਅਤੇ ਬਦਾਨ ਅਤੇ ਯਿਫਤਾਹ ਅਤੇ ਸਮੂਏਲ ਨੂੰ ਘੱਲਿਆ ਅਤੇ ਤੁਹਾਨੂੰ ਤੁਹਾਡੇ ਵੈਰੀਆਂ ਦੇ ਹੱਥੋਂ ਜੋ ਤੁਹਾਡੇ ਚੁਫੇਰੇ ਸਨ ਛੁਟਕਾਰਾ ਦਿੱਤਾ ਅਤੇ ਤੁਸੀਂ ਸੁਖ ਨਾਲ ਵੱਸ ਗਏ 12ਜਾਂ ਤੁਸਾਂ ਡਿੱਠਾ ਜੋ ਅੰਮੋਨੀਆਂ ਦਾ ਪਾਤਸ਼ਾਹ ਨਾਹਾਸ਼ ਤੁਹਾਡੇ ਉੱਤੇ ਚੜ੍ਹ ਆਇਆ ਸੀ ਤਾਂ ਤੁਸਾਂ ਮੈਨੂੰ ਆਖਿਆ ਕਿ ਹਾਂ, ਸਾਨੂੰ ਇੱਕ ਪਾਤਸ਼ਾਹ ਲੋੜੀਦਾ ਹੈ ਜੋ ਸਾਡੇ ਉੱਤੇ ਰਾਜ ਕਰੇ ਭਾਵੇਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਪਾਤਸ਼ਾਹ ਸੀ 13ਹੁਣ ਵੇਖੋ, ਇਹ ਤੁਹਾਡਾ ਪਾਤਸ਼ਾਹ ਹੈ ਜਿਸ ਨੂੰ ਤੁਸਾਂ ਚੁਣ ਲਿਆ ਅਤੇ ਜਿਸ ਨੂੰ ਤੁਸਾਂ ਮੰਗਿਆ ਅਤੇ ਵੇਖੋ, ਯਹੋਵਾਹ ਨੇ ਤੁਹਾਡੇ ਉੱਤੇ ਪਾਤਸ਼ਾਹ ਠਹਿਰਾ ਦਿੱਤਾ ਹੈ 14ਜੇ ਤੁਸੀਂ ਯਹੋਵਾਹ ਕੋਲੋਂ ਡਰਦੇ ਰਹੋਗੇ ਅਤੇ ਉਹ ਦੀ ਉਪਾਸਨਾ ਕਰੋਗੇ ਅਤੇ ਉਹ ਦਾ ਬਚਨ ਮੰਨੋਗੇ ਅਤੇ ਯਹੋਵਾਹ ਦੀਆਂ ਆਗਿਆ ਦੇ ਵਿਰੁੱਧ ਨਾ ਕਰੋਗੇ ਤਾਂ ਤੁਸੀਂ ਅਤੇ ਜਿਹੜਾ ਪਾਤਸ਼ਾਹ ਤੁਹਾਡੇ ਉੱਤੇ ਰਾਜ ਕਰਦਾ ਹੈ ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਦੇ ਜਾਓਗੇ 15ਪਰ ਜੇ ਤੁਸੀਂ ਯਹੋਵਾਹ ਦਾ ਬਚਨ ਨਾ ਮੰਨੋਗੇ ਅਤੇ ਯਹੋਵਾਹ ਦੀਆਂ ਆਗਿਆਂ ਦੇ ਵਿਰੁੱਧ ਕਰੋਗੇ ਤਾਂ ਯਹੋਵਾਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਵੇਂ ਤੁਹਾਡੇ ਪਿਉ ਦਾਦਿਆਂ ਦੇ ਵਿਰੁੱਧ ਹੁੰਦਾ ਸੀ।।
16ਸੋ ਹੁਣ ਤੁਸੀਂ ਖੜੋ ਹੋ ਜਾਓ ਅਤੇ ਏਹ ਵੱਡੀ ਗੱਲ ਜੋ ਯਹੋਵਾਹ ਤੁਹਾਡੀਆਂ ਅੱਖੀਆਂ ਦੇ ਅੱਗੇ ਕਰੇਗਾ ਵੇਖੋ 17ਭਲਾ, ਅੱਜ ਕਣਕ ਵੱਢਣ ਦਾ ਸਮਾ ਨਹੀਂ? ਮੈਂ ਯਹੋਵਾਹ ਕੋਲ ਪੁਕਾਰਾਂਗਾ ਜੋ ਉਹ ਗੱਜ ਅਤੇ ਮੀਂਹ ਘੱਲੇ ਏਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਤੁਸਾਂ ਯਹੋਵਾਹ ਕੋਲੋਂ ਪਾਤਸ਼ਾਹ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ 18ਉਪਰੰਤ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਯਹੋਵਾਹ ਨੇ ਉਸੇ ਵੇਲੇ ਗੱਜ ਅਤੇ ਮੀਂਹ ਨੂੰ ਘੱਲਿਆ। ਤਦ ਸਭ ਲੋਕ ਯਹੋਵਾਹ ਕੋਲੋਂ ਅਤੇ ਸਮੂਏਲ ਕੋਲੋਂ ਵੱਡੇ ਡਹਿਲ ਗਏ 19ਤਦ ਸਭਨਾਂ ਲੋਕਾਂ ਨੇ ਸਮੂਏਲ ਨੂੰ ਆਖਿਆ, ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸਾਂ ਆਪਣੇ ਸਾਰੇ ਪਾਪਾਂ ਉੱਤੇ ਏਹ ਬਦੀ ਵਧੀਕ ਕੀਤੀ ਜੋ ਆਪਣੇ ਲਈ ਇੱਕ ਪਾਤਸ਼ਾਹ ਮੰਗਿਆ!।।
20ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, ਡਰੋ ਨਹੀਂ! ਏਹ ਸਭ ਬਦੀ ਤੁਸਾਂ ਕੀਤੀ ਤਾਂ ਸਹੀ ਪਰ ਯਹੋਵਾਹ ਦੇ ਮਗਰੋਂ ਲਾਂਭੇ ਨਾ ਹਟੋ ਸਗੋਂ ਆਪਣੇ ਸਾਰੇ ਮਨਾਂ ਨਾਲ ਯਹੋਵਾਹ ਦੀ ਉਪਾਸਨਾ ਕਰੋ 21ਅਤੇ ਤੁਸੀਂ ਵਿਅਰਥ ਦੇ ਮਗਰ ਲੱਗ ਕੇ ਲਾਂਭੇ ਨਾ ਹਟੋ ਜਿਸ ਦੇ ਵਿੱਚੋਂ ਕੁਝ ਲਾਭ ਯਾ ਛੁਟਕਾਰਾ ਨਹੀਂ ਹੁੰਦਾ ਉਸ ਸਭ ਵਿਅਰਥ ਜੋ ਹੈ 22ਕਿਉਂ ਜੋ ਯਹੋਵਾਹ ਆਪਣੇ ਵੱਡੇ ਨਾਮ ਦੇ ਲਈ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ ਏਸ ਲਈ ਜੋ ਯਹੋਵਾਹ ਦੀ ਇੱਛਿਆ ਹੋਈ ਜੋ ਤੁਹਾਨੂੰ ਆਪਣੀ ਪਰਜਾ ਬਣਾਵੇ 23ਅਤੇ ਮੈਥੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਕੇ ਯਹੋਵਾਹ ਦਾ ਪਾਪੀ ਬਣਾਂ ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਾਂਗਾ ਜੋ ਚੰਗਾ ਅਤੇ ਸਿੱਧਾ ਹੈ 24ਸੋ ਨਿਰਾ ਤੁਸੀਂ ਐੱਨਾ ਕਰੋ ਜੋ ਯਹੋਵਾਹ ਕੋਲੋਂ ਡਰੋ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਸੱਚੀ ਭਗਤੀ ਕਰੋ ਅਤੇ ਧਿਆਨ ਕਰੋ ਜੋ ਤੁਹਾਡੇ ਲਈ ਉਹ ਨੇ ਕੇਡੇ ਵੱਡੇ ਕੰਮ ਕੀਤੇ ਹਨ 25ਪਰ ਜੇ ਕਦੀ ਤੁਸੀਂ ਅੱਗੇ ਨੂੰ ਵੀ ਬਦੀ ਕਰੋਗੇ ਤਾਂ ਤੁਸੀਂ ਅਤੇ ਤੁਹਾਡਾ ਪਾਤਸ਼ਾਹ ਦੋਵੇਂ ਹੂੰਝੇ ਜਾਓਗੇ!।।
Currently Selected:
੧ ਸਮੂਏਲ 12: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.