੧ ਸਮੂਏਲ 10
10
ਸ਼ਾਊਲ ਦਾ ਪਾਤਸ਼ਾਹ ਹੋਣ ਲਈ ਚੁਣਿਆ ਜਾਣਾ
1ਫੇਰ ਸਮੂਏਲ ਨੇ ਇੱਕ ਤੇਲ ਦੀ ਕੁੱਪੀ ਲੈ ਕੇ ਉਹ ਦੇ ਸਿਰ ਉੱਤੇ ਡੋਹਲ ਦਿੱਤੀ ਅਰ ਉਹ ਨੂੰ ਚੁੰਮ ਕੇ ਆਖਿਆ, ਭਲਾ, ਯਹੋਵਾਹ ਨੇ ਤੈਨੂੰ ਇਸ ਕਰਕੇ ਨਹੀਂ ਮਸਹ ਕੀਤਾ ਹੈ ਜੋ ਤੂੰ ਉਹ ਦੀ ਮਿਰਾਸ ਦਾ ਪਰਧਾਨ ਬਣੇਂ? 2ਅੱਜ ਜਾਂ ਤੂੰ ਮੇਰੇ ਕੋਲੋਂ ਵਿਦਿਆ ਹੋਵੇਂਗਾ ਤਾਂ ਬਿਨਯਾਮੀਨ ਦੀ ਹੱਦ ਵਿੱਚ ਰਾਖੇਲ ਦੀ ਸਮਾਧ ਸਲਸਹ ਕੋਲ ਤੈਨੂੰ ਦੋ ਜਣੇ ਮਿਲਣਗੇ ਤੇ ਓਹ ਤੈਨੂੰ ਆਖਣਗੇ ਭਈ ਜਿਨ੍ਹਾਂ ਨੂੰ ਤੂੰ ਭਾਲਣ ਗਿਆ ਸੈਂ ਓਹ ਖੋਤੀਆਂ ਲੱਭ ਪਈਆਂ ਹਨ। ਵੇਖ, ਹੁਣ ਤੇਰਾ ਪਿਉ ਖੋਤੀਆਂ ਵੱਲੋਂ ਨਿਚਿੰਤ ਹੋ ਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ, ਮੈਂ ਆਪਣੇ ਪੁੱਤ੍ਰ ਪਿੱਛੇ ਕੀ ਕਰਾਂ? 3ਤਦ ਤੂੰ ਉੱਥੋਂ ਲੰਘੇਂਗਾ ਅਤੇ ਤਬੋਰ ਦੇ ਬਲੂਤ ਹੇਠ ਅੱਪੜੇਂਗਾ ਤਾਂ ਉੱਥੋਂ ਤਿੰਨ ਜਣੇ ਜੋ ਪਰਮੇਸ਼ੁਰ ਦੇ ਅੱਗੇ ਬੈਤੇਲ ਵਿੱਚ ਤੁਰੇ ਜਾਂਦੇ ਹੋਣਗੇ ਤੈਨੂੰ ਮਿਲਣਗੇ। ਇੱਕ ਤਾਂ ਤਿੰਨ ਪਠੋਰੇ ਚੁੱਕੀ ਜਾਂਦਾ ਅਤੇ ਦੂਜਾ ਤਿੰਨ ਰੋਟੀਆਂ ਅਤੇ ਤੀਜਾ ਇੱਕ ਦਾਖ ਰਸ ਦੀ ਮਸ਼ਕ 4ਓਹ ਤੈਨੂੰ ਸੁਖ ਸਾਂਦ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਸੋ ਤੂੰ ਉਨ੍ਹਾਂ ਦੇ ਹੱਥੋ ਲੈ ਲਵੀਂ 5ਅਤੇ ਇਹ ਦੇ ਪਿੱਛੋਂ ਤੂੰ ਪਰਮੇਸ਼ੁਰ ਦੇ ਪਰਬਤ#10:5 ਅਥਵਾ, ਗਿਬਆਹ ਦੇ ਨੇੜੇ ਜਿੱਥੇ ਫਲਿਸਤੀਆਂ ਦੀ ਚੌਂਕੀ ਹੈ ਅੱਪੜੇਂਗਾ ਅਤੇ ਅਜਿਹਾ ਹੋਵੇਗਾ ਜਾਂ ਤੂੰ ਉੱਥੇ ਸ਼ਹਿਰ ਵਿੱਚ ਵੜੇਂ ਤਾਂ ਇੱਕ ਟੋਲੀ ਤੈਨੂੰ ਨਬੀਆਂ ਦੀ ਮਿਲੇਗੀ ਜੋ ਉੱਥੇ ਉੱਚੇ ਥਾਓਂ ਲਹਿੰਦੀ ਹੋਵੇਗੀ ਅਤੇ ਓਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਓਹ ਅਗੰਮ ਵਾਚਣਗੇ 6ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਚੇਂਗਾ ਸਗੋਂ ਤੂੰ ਹੋਰ ਡੌਲ ਦਾ ਮਨੁੱਖ ਬਣ ਜਾਵੇਂਗਾ 7ਅਤੇ ਅਜਿਹਾ ਹੋਵੇਗਾ ਜਾਂ ਏਹ ਨਿਸ਼ਾਨੀਆਂ ਤੇਰੇ ਉੱਤੇ ਪਰਗਟ ਹੋਣ ਤਾਂ ਫੇਰ ਜਿਹਾ ਤੇਰੇ ਹੱਥ ਆਵੇ ਤੇਹਾ ਵਰਤ ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ 8ਅਤੇ ਅਜਿਹਾ ਵੀ ਹੋਵੇਗਾ ਜੋ ਤੂੰ ਮੇਰੇ ਨਾਲੋਂ ਪਹਿਲਾਂ ਗਿਲਗਾਲ ਵੱਲ ਲਹਿ ਜਾਵੇਂਗਾ ਅਤੇ ਵੇਖ, ਮੈਂ ਤੇਰੇ ਕੋਲ ਆਵਾਂਗਾ ਜੋ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਬਲੀਆਂ ਚੜ੍ਹਾਵਾਂ। ਸੋ ਤੂੰ ਸੱਤਾਂ ਦਿਨਾਂ ਤੋੜੀ ਉੱਥੇ ਰਹੁ ਜਦ ਤੋੜੀ ਮੈਂ ਤੇਰੇ ਕੋਲ ਨਾ ਅੱਪੜਾਂ ਅਤੇ ਦੱਸਾਂ ਜੋ ਤੈਨੂੰ ਕੀ ਕਰਨਾ ਹੋਵੇਗਾ।।
9ਅਜਿਹਾ ਹੋਵੇਗਾ ਜਾਂ ਉਹਨੇ ਸਮੂਏਲ ਕੋਲੋਂ ਵਿਦਿਆ ਹੋ ਕੇ ਪਿੱਠ ਭੁਆਈ ਤਾਂ ਉਸੇ ਵੇਲੇ ਪਰਮੇਸ਼ੁਰ ਨੇ ਉਹ ਨੂੰ ਦੂਜੀ ਡੌਲ ਦਾ ਮਨ ਦਿੱਤਾ ਅਤੇ ਓਹ ਸਭ ਨਿਸ਼ਾਨੀਆਂ ਉੱਸੇ ਦਿਨ ਹੋ ਗਈਆਂ 10ਜਾਂ ਓਹ ਉਸ ਪਰਬਤ ਨੂੰ ਆਏ ਤਾਂ ਵੇਖੋ, ਉਹ ਨੂੰ ਇੱਕ ਨਬੀਆਂ ਦੀ ਟੋਲੀ ਮਿਲ ਪਈ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਜੋਰ ਨਾਲ ਆਇਆ ਅਤੇ ਉਹ ਨੇ ਵੀ ਉਨ੍ਹਾਂ ਨਾਲ ਅਗੰਮ ਵਾਚਿਆ 11ਅਤੇ ਅਜਿਹਾ ਹੋਇਆ ਜਾਂ ਉਹ ਦੇ ਅਗਲੇ ਜਾਣੂ ਪਛਾਣੂਆਂ ਨੇ ਉਹ ਨੂੰ ਨਬੀਆਂ ਦੇ ਵਿਚਕਾਰ ਅਗੰਮ ਵਾਚਦਿਆਂ ਡਿੱਠਾ ਤਾਂ ਇੱਕ ਦੂਜੇ ਨੂੰ ਆਖਣ ਲੱਗੇ, ਕੀਸ਼ ਦੇ ਪੁੱਤ੍ਰ ਨੂੰ ਕੀ ਹੋਇਆ? ਭਲਾ, ਸ਼ਾਊਲ ਵੀ ਨਬੀਆਂ ਦੇ ਵਿੱਚ ਹੈ? 12ਉਨ੍ਹਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਲਾ, ਓਹਨਾਂ ਦਾ ਪਿਉ ਕੌਣ ਹੈ? ਤਦੋਂ ਦੀ ਇਹ ਕਹਾਉਤ ਵੱਜ ਗਈ, "ਭਲਾ, ਸ਼ਾਊਲ ਵੀ ਨਬੀਆਂ ਵਿੱਚ ਹੈ?" 13ਸੋ ਜਦ ਉਹ ਅਗੰਮ ਵਾਚ ਚੁੱਕਿਆ ਤਾਂ ਉੱਚੇ ਥਾਂ ਨੂੰ ਆਇਆ।।
14ਉੱਥੇ ਸ਼ਾਊਲ ਦੇ ਚਾਚੇ ਨੇ ਉਹ ਨੂੰ ਅਰ ਉਹ ਦੇ ਟਹਿਲੂਏ ਨੂੰ ਆਖਿਆ, ਤੁਸੀਂ ਕਿੱਥੇ ਗਏ ਸਾਓ? ਉਹ ਨੇ ਆਖਿਆ, ਖੋਤੀਆਂ ਲੱਭਣ ਅਤੇ ਜਾਂ ਅਸਾਂ ਡਿੱਠਾ ਜੇ ਕਿਤੇ ਨਹੀਂ ਹਨ ਤਾਂ ਸਮੂਏਲ ਕੋਲ ਆਏ 15ਫੇਰ ਸ਼ਾਊਲ ਦਾ ਚਾਚਾ ਬੋਲਿਆ, ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਆਖਿਆ? 16ਸ਼ਾਊਲ ਨੇ ਆਪਣੇ ਚਾਚੇ ਨੂੰ ਕਿਹਾ, ਉਸ ਨੇ ਸਾਨੂੰ ਸਿੱਧਾ ਆਖ ਦਿੱਤਾ ਭਈ ਖੋਤੀਆਂ ਲੱਭ ਪਈਆਂ ਹਨ ਪਰ ਜਿਹੜੀ ਉਹ ਨੂੰ ਸਮੂਏਲ ਨੇ ਰਾਜ ਦੀ ਗੱਲ ਆਖੀ ਸੀ ਉਹ ਨਾ ਦੱਸੀ।।
17ਇਹ ਦੇ ਪਿੱਛੇ ਸਮੂਏਲ ਨੇ ਮਿਸਫਾਹ ਵਿੱਚ ਲੋਕਾਂ ਨੂੰ ਸੱਦ ਕੇ ਯਹੋਵਾਹ ਦੇ ਸਾਹਮਣੇ ਇਕੱਠਿਆਂ ਕੀਤਾ 18ਅਤੇ ਇਸਰਾਏਲੀਆਂ ਨੂੰ ਆਖਿਆ ਜੋ ਯਹੋਵਾਹ ਇਸਾਰਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਸਭਨਾਂ ਰਜਵਾੜਿਆਂ ਦੇ ਹੱਥੋਂ ਜਿਹੜੇ ਤੁਹਾਡੇ ਉੱਤੇ ਅਨ੍ਹੇਰ ਕਰਦੇ ਸਨ ਛੁਡਾ ਦਿੱਤਾ 19ਪਰ ਅੱਜ ਤੁਸਾਂ ਆਪਣੇ ਪਰਮੇਸ਼ੁਰ ਨੂੰ ਤਜ ਦਿੱਤਾ ਜਿਸ ਨੇ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਤੁਹਾਡੇ ਦੁੱਖਾਂ ਤੋਂ ਤੁਹਾਡਾ ਛੁਟਕਾਰਾ ਕੀਤਾ ਅਤੇ ਤੁਸਾਂ ਉਹ ਨੂੰ ਆਖਿਆ, ਹਾਂ, ਸਾਡੇ ਲਈ ਇੱਕ ਪਾਤਸ਼ਾਹ ਠਹਿਰਾਓ ਸੋ ਹੁਣ ਇੱਕ ਇੱਕ ਗੋਤ ਪਿੱਛੇ ਹਜ਼ਾਰਾਂ ਹਜ਼ਾਰ ਤੁਸੀਂ ਆਪਣੇ ਆਪ ਨੂੰ ਯਹੋਵਾਹ ਜੇ ਅੱਗੇ ਹਜ਼ਾਰ ਕਰੋ 20ਜਾਂ ਸਮੂਏਲ ਨੇ ਇਸਰਾਏਲ ਦਿਆਂ ਸਾਰਿਆਂ ਗੋਤਾਂ ਨੂੰ ਇਕੱਠਿਆਂ ਕੀਤਾ ਤਾਂ ਬਿਨਯਾਮੀਨ ਦੇ ਗੋਤ ਦੇ ਨਾਉਂ ਉੱਤੇ ਗੁਣਾ ਨਿੱਕਲਿਆ 21ਅਤੇ ਜਾਂ ਉਹਨੇ ਬਿਨਯਾਮੀਨ ਦੇ ਗੋਤ ਨੂੰ ਉਸ ਦੇ ਟੱਬਰਾਂ ਦੇ ਅਨੁਸਾਰ ਨੇੜੇ ਸੱਦਿਆ ਤਾਂ ਮਟਰੀ ਦੇ ਟੱਬਰ ਦਾ ਨਾਉਂ ਨਿੱਕਲਿਆ ਅਤੇ ਫੇਰ ਕੀਸ਼ ਦੇ ਪੁੱਤ੍ਰ ਸ਼ਾਊਲ ਦਾ ਨਾਉਂ ਨਿੱਕਲਿਆ ਅਰ ਜਾਂ ਉਨ੍ਹਾਂ ਨੇ ਉਹ ਨੂੰ ਭਾਲਿਆ ਤਾਂ ਉਹ ਨਾਂ ਲੱਭਾ 22ਸੋ ਉਨ੍ਹਾਂ ਨੇ ਫੇਰ ਯਹੋਵਾਹ ਕੋਲੋਂ ਪੁੱਛਿਆ, ਕੋਈ ਹੋਰ ਮਨੁੱਖ ਐਥੇ ਆਵੇਗਾ ਕਿ ਨਹੀਂ? ਯਹੋਵਾਹ ਨੇ ਆਖਿਆ, ਵੇਖੋ, ਉਹ ਨਿੱਕ ਸੁੱਕ ਵਿੱਚ ਲੁੱਕ ਰਿਹਾ ਹੈ 23ਤਦ ਓਹ ਭੱਜ ਕੇ ਉੱਥੋਂ ਉਹ ਨੂੰ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿੱਚਕਾਰ ਖਲੋਤਾ ਤਾਂ ਮੋਢਿਓਂ ਉੱਤੇ ਸਭਨਾਂ ਨਾਲੋਂ ਵੱਧ ਲੰਮਾ ਸੀ 24ਤਾਂ ਸਮੂਏਲ ਨੇ ਲੋਕਾਂ ਨੂੰ ਆਖਿਆ, ਜਿਹ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਨੂੰ ਤੁਸੀਂ ਵੇਖੋ ਜੋ ਸਾਰਿਆਂ ਲੋਕਾਂ ਵਿੱਚ ਇਹ ਦੇ ਵਰਗਾ ਕੋਈ ਇੱਕ ਵੀ ਨਹੀਂ। ਤਦ ਸਭਨਾਂ ਲੋਕਾਂ ਨੇ ਜੈਕਾਰਾ ਬੁਲਾ ਕੇ ਆਖਿਆ, ਪਾਤਸ਼ਾਹ ਜੀਉਂਦਾ ਰਹੇ! 25ਫੇਰ ਸਮੂਏਲ ਨੇ ਲੋਕਾਂ ਨੂੰ ਰਾਜ ਦੇ ਵੱਲ ਦੱਸੇ ਅਤੇ ਪੋਥੀ ਵਿੱਚ ਲਿਖ ਕੇ ਯਹੋਵਾਹ ਦੇ ਸਾਹਮਣੇ ਧਰੇ। ਇਹ ਦੇ ਪਿੱਛੋਂ ਸਮੂਏਲ ਨੇ ਸਭਨਾਂ ਲੋਕਾਂ ਨੂੰ ਵਿਦਿਆ ਕੀਤਾ ਭਈ ਹਰ ਕੋਈ ਆਪੋ ਆਪਣੇ ਘਰੀਂ ਜਾਵੇ।।
26ਸ਼ਾਊਲ ਵੀ ਗਿਬਆਹ ਨੂੰ ਆਪਣੇ ਘਰ ਗਿਆ ਅਤੇ ਲੋਕਾਂ ਦੀ ਇੱਕ ਟੋਲੀ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਕਸਾਇਆ ਸੀ ਉਹ ਦੇ ਨਾਲ ਗਈ 27ਪਰ ਸ਼ਤਾਨ ਵੰਸੀ ਬੋਲੇ, ਇਹ ਮਨੁੱਖ ਸਾਨੂੰ ਕਿੱਕੁਰ ਬਚਾਵੇਗਾ? ਅਤੇ ਉਹ ਦੀ ਨਿੰਦਿਆ ਕੀਤੀ ਅਤੇ ਉਹ ਦੇ ਲਈ ਨਜ਼ਰਾਨਾ ਨਾ ਲਿਆਏ ਪਰ ਉਹ ਬੋਲਿਆ ਵਾਂਙੁ ਸੀ।।
Currently Selected:
੧ ਸਮੂਏਲ 10: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.