1
ਪਰਕਾਸ਼ 7:9
Punjabi Standard Bible
PSB
ਫਿਰ ਮੈਂ ਨਿਗਾਹ ਕੀਤੀ ਅਤੇ ਵੇਖੋ, ਹਰੇਕ ਕੌਮ, ਗੋਤ, ਜਾਤੀ ਅਤੇ ਭਾਸ਼ਾ ਵਿੱਚੋਂ ਲੋਕਾਂ ਦੀ ਇੱਕ ਵੱਡੀ ਭੀੜ ਜਿਸ ਨੂੰ ਕੋਈ ਗਿਣ ਨਹੀਂ ਸੀ ਸਕਦਾ, ਸਿੰਘਾਸਣ ਦੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਸੀ; ਉਨ੍ਹਾਂ ਨੇ ਸਫ਼ੇਦ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਸਨ।
Compare
Explore ਪਰਕਾਸ਼ 7:9
2
ਪਰਕਾਸ਼ 7:10
ਉਨ੍ਹਾਂ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ: ਮੁਕਤੀ ਸਾਡੇ ਪਰਮੇਸ਼ਰ ਤੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਲੇਲੇ ਤੋਂ ਹੈ।
Explore ਪਰਕਾਸ਼ 7:10
3
ਪਰਕਾਸ਼ 7:17
ਕਿਉਂਕਿ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ ਉਨ੍ਹਾਂ ਦੀ ਚਰਵਾਹੀ ਕਰੇਗਾ ਅਤੇ ਉਨ੍ਹਾਂ ਨੂੰ ਜੀਉਂਦੇ ਪਾਣੀਆਂ ਦੇ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਰ ਉਨ੍ਹਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝ ਦੇਵੇਗਾ।”
Explore ਪਰਕਾਸ਼ 7:17
4
ਪਰਕਾਸ਼ 7:15-16
ਇਸੇ ਕਾਰਨ ਇਹ ਪਰਮੇਸ਼ਰ ਦੇ ਸਿੰਘਾਸਣ ਦੇ ਸਾਹਮਣੇ ਹਨ ਅਤੇ ਰਾਤ-ਦਿਨ ਉਸ ਦੀ ਹੈਕਲ ਵਿੱਚ ਉਸ ਦੀ ਸੇਵਾ ਕਰਦੇ ਹਨ। ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਨ੍ਹਾਂ ਉੱਤੇ ਆਪਣੀ ਛਾਇਆ ਕਰੇਗਾ। ਉਹ ਅੱਗੇ ਤੋਂ ਨਾ ਭੁੱਖੇ ਅਤੇ ਨਾ ਪਿਆਸੇ ਹੋਣਗੇ ਅਤੇ ਨਾ ਸੂਰਜ ਅਤੇ ਨਾ ਕਿਸੇ ਤਰ੍ਹਾਂ ਦੀ ਲੂ ਉਨ੍ਹਾਂ ਨੂੰ ਸਾੜੇਗੀ
Explore ਪਰਕਾਸ਼ 7:15-16
5
ਪਰਕਾਸ਼ 7:3-4
“ਜਦੋਂ ਤੱਕ ਅਸੀਂ ਪਰਮੇਸ਼ਰ ਦੇ ਦਾਸਾਂ ਦੇ ਮੱਥਿਆਂ ਉੱਤੇ ਮੋਹਰ ਨਹੀਂ ਲਾ ਦਿੰਦੇ, ਉਦੋਂ ਤੱਕ ਤੁਸੀਂ ਨਾ ਧਰਤੀ, ਨਾ ਸਮੁੰਦਰ ਅਤੇ ਨਾ ਹੀ ਦਰਖ਼ਤਾਂ ਦਾ ਕੋਈ ਨੁਕਸਾਨ ਕਰਿਓ।” ਫਿਰ ਜਿਨ੍ਹਾਂ ਉੱਤੇ ਮੋਹਰ ਲਾਈ ਗਈ ਸੀ ਮੈਂ ਉਨ੍ਹਾਂ ਦੀ ਗਿਣਤੀ ਸੁਣੀ; ਇਹ ਮੋਹਰ ਲੱਗੇ ਹੋਏ ਇੱਕ ਲੱਖ ਚੁਤਾਲੀ ਹਜ਼ਾਰ ਸਨ ਜਿਹੜੇ ਇਸਰਾਏਲ ਦੇ ਹਰੇਕ ਗੋਤ ਵਿੱਚੋਂ ਸਨ।
Explore ਪਰਕਾਸ਼ 7:3-4