1
ਪਰਕਾਸ਼ 8:1
Punjabi Standard Bible
PSB
ਜਦੋਂ ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ ਤਾਂ ਸਵਰਗ ਵਿੱਚ ਅੱਧੇ ਘੰਟੇ ਤੱਕ ਚੁੱਪੀ ਛਾਈ ਰਹੀ।
Compare
Explore ਪਰਕਾਸ਼ 8:1
2
ਪਰਕਾਸ਼ 8:7
ਪਹਿਲੇ ਸਵਰਗਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਲਹੂ ਮਿਲੇ ਹੋਏ ਗੜੇ ਅਤੇ ਅੱਗ ਧਰਤੀ ਉੱਤੇ ਉਛਾਲ ਦਿੱਤੀ। ਇਸ ਨਾਲ ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ, ਦਰਖ਼ਤਾਂ ਦਾ ਇੱਕ ਤਿਹਾਈ ਹਿੱਸਾ ਸੜ ਗਿਆ ਅਤੇ ਸਾਰਾ ਹਰਾ ਘਾਹ ਸੜ ਗਿਆ।
Explore ਪਰਕਾਸ਼ 8:7
3
ਪਰਕਾਸ਼ 8:13
ਫਿਰ ਮੈਂ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਵੇਖਿਆ ਜੋ ਉੱਚੀ ਅਵਾਜ਼ ਵਿੱਚ ਕਹਿ ਰਿਹਾ ਸੀ, “ਉਨ੍ਹਾਂ ਤਿੰਨਾਂ ਸਵਰਗਦੂਤਾਂ ਦੀ ਤੁਰ੍ਹੀ ਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਦਾ ਵਜਾਇਆ ਜਾਣਾ ਅਜੇ ਬਾਕੀ ਹੈ, ਧਰਤੀ ਦੇ ਰਹਿਣ ਵਾਲਿਆਂ ਉੱਤੇ ਹਾਏ! ਹਾਏ! ਹਾਏ!”
Explore ਪਰਕਾਸ਼ 8:13
4
ਪਰਕਾਸ਼ 8:8
ਫਿਰ ਦੂਜੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਅੱਗ ਨਾਲ ਬਲਦੇ ਹੋਏ ਇੱਕ ਵਿਸ਼ਾਲ ਪਹਾੜ ਜਿਹਾ ਕੁਝ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ; ਤਦ ਸਮੁੰਦਰ ਦਾ ਇੱਕ ਤਿਹਾਈ ਹਿੱਸਾ ਲਹੂ ਬਣ ਗਿਆ
Explore ਪਰਕਾਸ਼ 8:8
5
ਪਰਕਾਸ਼ 8:10-11
ਫਿਰ ਤੀਜੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮਸ਼ਾਲ ਵਾਂਗ ਬਲਦਾ ਹੋਇਆ ਇੱਕ ਵਿਸ਼ਾਲ ਤਾਰਾ ਅਕਾਸ਼ ਤੋਂ ਟੁੱਟ ਕੇ ਨਦੀਆਂ ਦੇ ਇੱਕ ਤਿਹਾਈ ਹਿੱਸੇ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਡਿੱਗ ਪਿਆ। ਉਸ ਤਾਰੇ ਦਾ ਨਾਮ ਨਾਗਦਾਉਣਾ ਹੈ ਅਤੇ ਪਾਣੀਆਂ ਦਾ ਇੱਕ ਤਿਹਾਈ ਹਿੱਸਾ ਨਾਗਦਾਉਣੇ ਜਿਹਾ ਕੌੜਾ ਹੋ ਗਿਆ ਅਤੇ ਬਹੁਤ ਸਾਰੇ ਲੋਕ ਉਸ ਪਾਣੀ ਦੇ ਕਾਰਨ ਮਾਰੇ ਗਏ, ਕਿਉਂਕਿ ਉਹ ਕੌੜਾ ਹੋ ਗਿਆ ਸੀ।
Explore ਪਰਕਾਸ਼ 8:10-11
6
ਪਰਕਾਸ਼ 8:12
ਫਿਰ ਚੌਥੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਸੂਰਜ ਦੇ ਇੱਕ ਤਿਹਾਈ ਹਿੱਸੇ ਅਤੇ ਚੰਦਰਮਾ ਦੇ ਇੱਕ ਤਿਹਾਈ ਹਿੱਸੇ ਅਤੇ ਤਾਰਿਆਂ ਦੇ ਇੱਕ ਤਿਹਾਈ ਹਿੱਸੇ ਉੱਤੇ ਵਾਰ ਹੋਇਆ ਜਿਸ ਨਾਲ ਇਨ੍ਹਾਂ ਦਾ ਇੱਕ ਤਿਹਾਈ ਹਿੱਸਾ ਹਨੇਰਾ ਹੋ ਗਿਆ ਅਤੇ ਦਿਨ ਦਾ ਇੱਕ ਤਿਹਾਈ ਹਿੱਸਾ ਵਿਖਾਈ ਨਾ ਦਿੱਤਾ ਅਤੇ ਇਸੇ ਤਰ੍ਹਾਂ ਰਾਤ ਦਾ ਵੀ।
Explore ਪਰਕਾਸ਼ 8:12