1
ਪਰਕਾਸ਼ 17:14
Punjabi Standard Bible
PSB
ਉਹ ਲੇਲੇ ਨਾਲ ਯੁੱਧ ਕਰਨਗੇ, ਪਰ ਲੇਲਾ ਉਨ੍ਹਾਂ ਉੱਤੇ ਜਿੱਤ ਪਾਵੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ; ਜਿਹੜੇ ਉਸ ਦੇ ਨਾਲ ਹਨ ਉਹ ਬੁਲਾਏ ਹੋਏ, ਚੁਣੇ ਹੋਏ ਅਤੇ ਵਿਸ਼ਵਾਸਯੋਗ ਹਨ।”
Compare
Explore ਪਰਕਾਸ਼ 17:14
2
ਪਰਕਾਸ਼ 17:1
ਜਿਨ੍ਹਾਂ ਸੱਤਾਂ ਸਵਰਗਦੂਤਾਂ ਕੋਲ ਸੱਤ ਕਟੋਰੇ ਸਨ, ਉਨ੍ਹਾਂ ਵਿੱਚੋਂ ਇੱਕ ਨੇ ਇਹ ਕਹਿੰਦੇ ਹੋਏ ਮੇਰੇ ਨਾਲ ਗੱਲ ਕੀਤੀ, “ਆ, ਮੈਂ ਤੈਨੂੰ ਉਸ ਵੱਡੀ ਵੇਸਵਾ ਦਾ ਦੰਡ ਵਿਖਾਵਾਂਗਾ ਜਿਹੜੀ ਬਹੁਤੇ ਪਾਣੀਆਂ ਉੱਤੇ ਬੈਠੀ ਹੈ।
Explore ਪਰਕਾਸ਼ 17:1
3
ਪਰਕਾਸ਼ 17:8
ਜਿਹੜਾ ਪਸ਼ੂ ਤੂੰ ਵੇਖਿਆ ਹੈ ਉਹ ਪਹਿਲਾਂ ਸੀ ਪਰ ਹੁਣ ਨਹੀਂ ਹੈ ਅਤੇ ਉਹ ਅਥਾਹ ਕੁੰਡ ਵਿੱਚੋਂ ਨਿੱਕਲ ਕੇ ਨਾਸ ਵਿੱਚ ਜਾਣ ਵਾਲਾ ਹੈ। ਧਰਤੀ ਦੇ ਰਹਿਣ ਵਾਲੇ ਜਿਨ੍ਹਾਂ ਦੇ ਨਾਮ ਸੰਸਾਰ ਦੇ ਮੁੱਢ ਤੋਂ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ, ਪਸ਼ੂ ਨੂੰ ਵੇਖ ਕੇ ਹੈਰਾਨ ਹੋਣਗੇ ਕਿ ਇਹ ਪਹਿਲਾਂ ਸੀ ਅਤੇ ਹੁਣ ਨਹੀਂ ਹੈ ਅਤੇ ਫੇਰ ਆਵੇਗਾ।
Explore ਪਰਕਾਸ਼ 17:8
4
ਪਰਕਾਸ਼ 17:5
ਉਸ ਦੇ ਮੱਥੇ ਉੱਤੇ ਇੱਕ ਨਾਮ ਅਰਥਾਤ ਇਹ ਭੇਤ ਲਿਖਿਆ ਹੋਇਆ ਸੀ: “ਵੱਡੀ ਨਗਰੀ ਬਾਬੁਲ, ਵੇਸਵਾਵਾਂ ਦੀ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ।”
Explore ਪਰਕਾਸ਼ 17:5