ਹੇ ਪਿਆਰਿਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਪਰਦੇਸੀ ਅਤੇ ਮੁਸਾਫ਼ਰ ਸਮਝਦੇ ਹੋਏ ਉਨ੍ਹਾਂ ਸਰੀਰਕ ਕਾਮਨਾਵਾਂ ਤੋਂ ਦੂਰ ਰਹੋ ਜਿਹੜੀਆਂ ਆਤਮਾ ਨਾਲ ਯੁੱਧ ਕਰਦੀਆਂ ਹਨ। ਪਰਾਈਆਂ ਕੌਮਾਂ ਵਿਚਕਾਰ ਤੁਹਾਡਾ ਚਾਲ-ਚਲਣ ਚੰਗਾ ਹੋਵੇ ਤਾਂਕਿ ਜਿਹੜੇ ਤੁਹਾਨੂੰ ਬੁਰੇ ਕਹਿ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਆਮਦ ਦੇ ਦਿਨ ਪਰਮੇਸ਼ਰ ਦੀ ਮਹਿਮਾ ਕਰਨ।