1
1 ਪਤਰਸ 3:15-16
Punjabi Standard Bible
PSB
ਮਸੀਹ ਨੂੰ ਪ੍ਰਭੂ ਜਾਣ ਕੇ ਆਪਣੇ ਦਿਲਾਂ ਵਿੱਚ ਆਦਰ ਦਿਓ ਅਤੇ ਜਿਹੜਾ ਤੁਹਾਡੇ ਕੋਲੋਂ ਤੁਹਾਡੀ ਆਸ ਦੇ ਬਾਰੇ ਪੁੱਛੇ, ਉਸ ਨੂੰ ਉੱਤਰ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਇਹ ਦੀਨਤਾ ਅਤੇ ਭੈ ਸਹਿਤ ਸ਼ੁੱਧ ਵਿਵੇਕ ਨਾਲ ਹੋਵੇ ਤਾਂਕਿ ਜਿਹੜੇ ਲੋਕ ਤੁਹਾਡੇ ਵਿਰੁੱਧ ਬੋਲਦੇ ਹਨ ਅਤੇ ਮਸੀਹ ਵਿੱਚ ਤੁਹਾਡੇ ਚੰਗੇ ਚਾਲ-ਚਲਣ ਉੱਤੇ ਦੋਸ਼ ਲਾਉਂਦੇ ਹਨ, ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ।
Compare
Explore 1 ਪਤਰਸ 3:15-16
2
1 ਪਤਰਸ 3:12
ਕਿਉਂਕਿ ਪ੍ਰਭੂ ਦੀਆਂ ਅੱਖਾਂ ਧਰਮੀਆਂ ਉੱਤੇ ਅਤੇ ਉਸ ਦੇ ਕੰਨ ਉਨ੍ਹਾਂ ਦੀਆਂ ਬੇਨਤੀਆਂ ਵੱਲ ਲੱਗੇ ਰਹਿੰਦੇ ਹਨ। ਪਰ ਜਿਹੜੇ ਬੁਰਾਈ ਕਰਦੇ ਹਨ, ਪ੍ਰਭੂ ਉਨ੍ਹਾਂ ਤੋਂ ਮੂੰਹ ਫੇਰ ਲੈਂਦਾ ਹੈ।
Explore 1 ਪਤਰਸ 3:12
3
1 ਪਤਰਸ 3:3-4
ਤੁਹਾਡਾ ਸ਼ਿੰਗਾਰ ਬਾਹਰੀ ਨਾ ਹੋਵੇ ਜਿਵੇਂ ਕਿ ਵਾਲ ਗੁੰਦਣਾ, ਸੋਨੇ ਦੇ ਗਹਿਣੇ ਪਾਉਣਾ ਜਾਂ ਭੜਕੀਲੇ ਵਸਤਰ ਪਹਿਨਣਾ, ਬਲਕਿ ਇਹ ਤੁਹਾਡੇ ਮਨ ਦੀ ਗੁਪਤ ਸ਼ਖਸੀਅਤ ਹੋਵੇ ਜੋ ਨਿਮਰਤਾ ਅਤੇ ਸ਼ਾਂਤ ਮਨ ਦੇ ਅਵਿਨਾਸੀ ਸ਼ਿੰਗਾਰ ਨਾਲ ਸਜੀ ਰਹੇ; ਪਰਮੇਸ਼ਰ ਦੇ ਸਨਮੁੱਖ ਇਸ ਦਾ ਵੱਡਾ ਮੁੱਲ ਹੈ।
Explore 1 ਪਤਰਸ 3:3-4
4
1 ਪਤਰਸ 3:10-11
ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਣ ਅਤੇ ਚੰਗੇ ਦਿਨ ਵੇਖਣ ਦੀ ਇੱਛਾ ਰੱਖਦਾ ਹੈ ਉਹ ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲ੍ਹਾਂ ਨੂੰ ਛਲ ਦੀਆਂ ਗੱਲਾਂ ਬੋਲਣ ਤੋਂ ਰੋਕ ਰੱਖੇ। ਉਹ ਬੁਰਾਈ ਤੋਂ ਮੂੰਹ ਮੋੜੇ ਅਤੇ ਭਲਾਈ ਕਰੇ; ਮੇਲ-ਮਿਲਾਪ ਨੂੰ ਭਾਲੇ ਅਤੇ ਇਸ ਦੇ ਪਿੱਛੇ ਲੱਗਾ ਰਹੇ
Explore 1 ਪਤਰਸ 3:10-11
5
1 ਪਤਰਸ 3:8-9
ਅੰਤ ਵਿੱਚ, ਤੁਸੀਂ ਸਭ ਇੱਕ ਮਨ ਹੋਵੋ, ਹਮਦਰਦੀ ਰੱਖਣ ਵਾਲੇ, ਭਾਈਆਂ ਨਾਲ ਪ੍ਰੇਮ ਰੱਖਣ ਵਾਲੇ, ਨਰਮ-ਦਿਲ ਅਤੇ ਦੀਨ ਮਨ ਵਾਲੇ ਬਣੋ। ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਲਟਾ ਅਸੀਸ ਦਿਓ ਕਿਉਂਕਿ ਤੁਸੀਂ ਇਸੇ ਲਈ ਬੁਲਾਏ ਗਏ ਹੋ ਕਿ ਬਰਕਤ ਦੇ ਵਾਰਸ ਬਣੋ।
Explore 1 ਪਤਰਸ 3:8-9
6
1 ਪਤਰਸ 3:13
ਜੇ ਤੁਸੀਂ ਭਲਾਈ ਕਰਨ ਲਈ ਉਤਸ਼ਾਹੀ ਰਹੋ ਤਾਂ ਕੌਣ ਤੁਹਾਡਾ ਬੁਰਾ ਕਰੇਗਾ?
Explore 1 ਪਤਰਸ 3:13
7
1 ਪਤਰਸ 3:11
ਉਹ ਬੁਰਾਈ ਤੋਂ ਮੂੰਹ ਮੋੜੇ ਅਤੇ ਭਲਾਈ ਕਰੇ; ਮੇਲ-ਮਿਲਾਪ ਨੂੰ ਭਾਲੇ ਅਤੇ ਇਸ ਦੇ ਪਿੱਛੇ ਲੱਗਾ ਰਹੇ
Explore 1 ਪਤਰਸ 3:11
8
1 ਪਤਰਸ 3:17
ਜੇ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਭਲਾਈ ਕਰਦਿਆਂ ਦੁੱਖ ਝੱਲੋ ਤਾਂ ਇਹ ਬੁਰਾਈ ਕਰ ਕੇ ਦੁੱਖ ਝੱਲਣ ਨਾਲੋਂ ਚੰਗਾ ਹੈ।
Explore 1 ਪਤਰਸ 3:17