1
1 ਯੂਹੰਨਾ 3:18
Punjabi Standard Bible
PSB
ਬੱਚਿਓ, ਸਾਨੂੰ ਗੱਲੀਂ ਬਾਤੀਂ ਜਾਂ ਸ਼ਬਦਾਂ ਨਾਲ ਨਹੀਂ, ਸਗੋਂ ਕਰਨੀ ਅਤੇ ਸਚਾਈ ਨਾਲ ਪ੍ਰੇਮ ਕਰਨਾ ਚਾਹੀਦਾ ਹੈ।
Compare
Explore 1 ਯੂਹੰਨਾ 3:18
2
1 ਯੂਹੰਨਾ 3:16
ਅਸੀਂ ਪ੍ਰੇਮ ਨੂੰ ਇਸੇ ਤੋਂ ਜਾਣਿਆ ਕਿ ਮਸੀਹ ਨੇ ਸਾਡੀ ਖਾਤਰ ਆਪਣੀ ਜਾਨ ਦਿੱਤੀ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਆਪਣੇ ਭਾਈਆਂ ਦੇ ਲਈ ਆਪਣੀ ਜਾਨ ਦੇਈਏ।
Explore 1 ਯੂਹੰਨਾ 3:16
3
1 ਯੂਹੰਨਾ 3:1
ਵੇਖੋ, ਪਿਤਾ ਨੇ ਸਾਨੂੰ ਕਿੰਨਾ ਮਹਾਨ ਪ੍ਰੇਮ ਬਖਸ਼ਿਆ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਕਹਾਈਏ! ਅਤੇ ਇਹੋ ਅਸੀਂ ਹਾਂ ਵੀ। ਸੰਸਾਰ ਇਸ ਲਈ ਸਾਨੂੰ ਨਹੀਂ ਜਾਣਦਾ ਕਿਉਂਕਿ ਇਸ ਨੇ ਉਸ ਨੂੰ ਵੀ ਨਹੀਂ ਜਾਣਿਆ।
Explore 1 ਯੂਹੰਨਾ 3:1
4
1 ਯੂਹੰਨਾ 3:8
ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂਕਿ ਸ਼ੈਤਾਨ ਅਰੰਭ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਰ ਦਾ ਪੁੱਤਰ ਇਸੇ ਕਾਰਨ ਪਰਗਟ ਹੋਇਆ ਕਿ ਉਹ ਸ਼ੈਤਾਨ ਦੇ ਕੰਮਾਂ ਦਾ ਨਾਸ ਕਰੇ।
Explore 1 ਯੂਹੰਨਾ 3:8
5
1 ਯੂਹੰਨਾ 3:9
ਹਰੇਕ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹ ਪਾਪ ਨਹੀਂ ਕਰਦਾ, ਕਿਉਂਕਿ ਪਰਮੇਸ਼ਰ ਦਾ ਬੀਜ ਉਸ ਵਿੱਚ ਬਣਿਆ ਰਹਿੰਦਾ ਹੈ; ਉਹ ਪਾਪ ਕਰ ਹੀ ਨਹੀਂ ਸਕਦਾ, ਕਿਉਂਕਿ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ।
Explore 1 ਯੂਹੰਨਾ 3:9
6
1 ਯੂਹੰਨਾ 3:17
ਪਰ ਜਿਸ ਕੋਲ ਸੰਸਾਰ ਦੀ ਧਨ-ਸੰਪਤੀ ਹੈ ਅਤੇ ਉਹ ਆਪਣੇ ਭਾਈ ਨੂੰ ਜ਼ਰੂਰਤ ਵਿੱਚ ਵੇਖ ਕੇ ਉਸ ਦੇ ਪ੍ਰਤੀ ਆਪਣੇ ਦਿਲ ਨੂੰ ਕਠੋਰ ਕਰ ਲੈਂਦਾ ਹੈ ਤਾਂ ਉਸ ਵਿੱਚ ਪਰਮੇਸ਼ਰ ਦਾ ਪ੍ਰੇਮ ਕਿਵੇਂ ਰਹਿ ਸਕਦਾ ਹੈ?
Explore 1 ਯੂਹੰਨਾ 3:17
7
1 ਯੂਹੰਨਾ 3:24
ਜਿਹੜਾ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਉਹ ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਉਸ ਵਿੱਚ ਬਣਿਆ ਰਹਿੰਦਾ ਹੈ ਅਤੇ ਇਸੇ ਤੋਂ ਅਰਥਾਤ ਉਸ ਆਤਮਾ ਤੋਂ ਜੋ ਉਸ ਨੇ ਸਾਨੂੰ ਦਿੱਤਾ ਹੈ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਬਣਿਆ ਰਹਿੰਦਾ ਹੈ।
Explore 1 ਯੂਹੰਨਾ 3:24
8
1 ਯੂਹੰਨਾ 3:10
ਪਰਮੇਸ਼ਰ ਦੀ ਸੰਤਾਨ ਅਤੇ ਸ਼ੈਤਾਨ ਦੀ ਸੰਤਾਨ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਨਹੀਂ ਕਰਦਾ, ਪਰਮੇਸ਼ਰ ਤੋਂ ਨਹੀਂ ਹੈ ਅਤੇ ਨਾ ਹੀ ਉਹ ਜਿਹੜਾ ਆਪਣੇ ਭਾਈ ਨਾਲ ਪ੍ਰੇਮ ਨਹੀਂ ਰੱਖਦਾ।
Explore 1 ਯੂਹੰਨਾ 3:10
9
1 ਯੂਹੰਨਾ 3:11
ਇਹੋ ਉਹ ਸੰਦੇਸ਼ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਕਿ ਅਸੀਂ ਆਪਸ ਵਿੱਚ ਪ੍ਰੇਮ ਰੱਖੀਏ
Explore 1 ਯੂਹੰਨਾ 3:11
10
1 ਯੂਹੰਨਾ 3:13
ਹੇ ਭਾਈਓ, ਜੇ ਸੰਸਾਰ ਤੁਹਾਡੇ ਨਾਲ ਘਿਰਣਾ ਕਰਦਾ ਹੈ ਤਾਂ ਹੈਰਾਨ ਨਾ ਹੋਵੋ।
Explore 1 ਯੂਹੰਨਾ 3:13