1
1 ਯੂਹੰਨਾ 2:15-16
Punjabi Standard Bible
PSB
ਸੰਸਾਰ ਨਾਲ ਪ੍ਰੇਮ ਨਾ ਰੱਖੋ ਅਤੇ ਨਾ ਸੰਸਾਰ ਦੀਆਂ ਵਸਤਾਂ ਨਾਲ। ਜੇ ਕੋਈ ਸੰਸਾਰ ਨਾਲ ਪ੍ਰੇਮ ਰੱਖਦਾ ਹੈ ਤਾਂ ਉਸ ਵਿੱਚ ਪਿਤਾ ਦਾ ਪ੍ਰੇਮ ਨਹੀਂ ਹੈ। ਕਿਉਂਕਿ ਜੋ ਕੁਝ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਲਾਲਸਾ ਅਤੇ ਧਨ-ਸੰਪਤੀ ਦਾ ਘਮੰਡ, ਇਹ ਪਿਤਾ ਵੱਲੋਂ ਨਹੀਂ ਬਲਕਿ ਸੰਸਾਰ ਵੱਲੋਂ ਹੈ।
Compare
Explore 1 ਯੂਹੰਨਾ 2:15-16
2
1 ਯੂਹੰਨਾ 2:17
ਸੰਸਾਰ ਅਤੇ ਇਸ ਦੀ ਲਾਲਸਾ ਖ਼ਤਮ ਹੁੰਦੀ ਜਾਂਦੀ ਹੈ, ਪਰ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨ ਵਾਲਾ ਸਦਾ ਤੱਕ ਕਾਇਮ ਰਹਿੰਦਾ ਹੈ।
Explore 1 ਯੂਹੰਨਾ 2:17
3
1 ਯੂਹੰਨਾ 2:6
ਜਿਹੜਾ ਇਹ ਕਹਿੰਦਾ ਹੈ ਕਿ ਮੈਂ ਉਸ ਵਿੱਚ ਬਣਿਆ ਰਹਿੰਦਾ ਹਾਂ, ਉਸ ਨੂੰ ਵੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਹੈ ਜਿਵੇਂ ਉਹ ਚੱਲਦਾ ਸੀ।
Explore 1 ਯੂਹੰਨਾ 2:6
4
1 ਯੂਹੰਨਾ 2:1
ਹੇ ਮੇਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਲਿਖ ਰਿਹਾ ਹਾਂ ਕਿ ਤੁਸੀਂ ਪਾਪ ਨਾ ਕਰੋ, ਪਰ ਜੇ ਕੋਈ ਪਾਪ ਕਰਦਾ ਹੈ ਤਾਂ ਪਿਤਾ ਕੋਲ ਸਾਡਾ ਇੱਕ ਮਦਦਗਾਰ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।
Explore 1 ਯੂਹੰਨਾ 2:1
5
1 ਯੂਹੰਨਾ 2:4
ਜਿਹੜਾ ਇਹ ਕਹਿੰਦਾ ਹੈ, “ਮੈਂ ਉਸ ਨੂੰ ਜਾਣ ਲਿਆ ਹੈ,” ਪਰ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹ ਝੂਠਾ ਹੈ ਅਤੇ ਉਸ ਵਿੱਚ ਸਚਾਈ ਨਹੀਂ ਹੈ।
Explore 1 ਯੂਹੰਨਾ 2:4
6
1 ਯੂਹੰਨਾ 2:3
ਜੇ ਅਸੀਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਤਾਂ ਇਸੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਉਸ ਨੂੰ ਜਾਣ ਲਿਆ ਹੈ।
Explore 1 ਯੂਹੰਨਾ 2:3
7
1 ਯੂਹੰਨਾ 2:9
ਜਿਹੜਾ ਇਹ ਕਹਿੰਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਪਰ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ, ਉਹ ਅਜੇ ਤੱਕ ਹਨੇਰੇ ਵਿੱਚ ਹੀ ਹੈ।
Explore 1 ਯੂਹੰਨਾ 2:9
8
1 ਯੂਹੰਨਾ 2:22
ਝੂਠਾ ਕੌਣ ਹੈ? ਕੇਵਲ ਉਹ ਜਿਹੜਾ ਯਿਸੂ ਨੂੰ ਮਸੀਹ ਮੰਨਣ ਤੋਂ ਇਨਕਾਰ ਕਰਦਾ ਹੈ। ਉਹੋ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ।
Explore 1 ਯੂਹੰਨਾ 2:22
9
1 ਯੂਹੰਨਾ 2:23
ਹਰੇਕ ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ ਉਸ ਕੋਲ ਪਿਤਾ ਵੀ ਨਹੀਂ ਹੈ; ਪਰ ਜਿਹੜਾ ਪੁੱਤਰ ਦਾ ਇਕਰਾਰ ਕਰਦਾ ਹੈ ਉਸ ਕੋਲ ਪਿਤਾ ਵੀ ਹੈ।
Explore 1 ਯੂਹੰਨਾ 2:23