1
ਪ੍ਰਕਾਸ਼ ਪੱਤਰ 6:8
ਪੰਜਾਬੀ ਮੌਜੂਦਾ ਤਰਜਮਾ
PCB
ਮੈਂ ਵੇਖਿਆ, ਅਤੇ ਮੇਰੇ ਅੱਗੇ ਇੱਕ ਫਿੱਕਾ ਹਰਾ ਘੋੜਾ ਸੀ! ਇਸ ਤੇ ਸਵਾਰ ਦਾ ਨਾਂ ਮੌਤ ਰੱਖਿਆ ਗਿਆ ਸੀ, ਅਤੇ ਪਤਾਲ ਉਸ ਦੇ ਪਿੱਛੇ ਆ ਰਿਹਾ ਸੀ। ਉਹਨਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਤੇ ਤਲਵਾਰ, ਕਾਲ, ਮਰੀ ਅਤੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।
Compare
Explore ਪ੍ਰਕਾਸ਼ ਪੱਤਰ 6:8
2
ਪ੍ਰਕਾਸ਼ ਪੱਤਰ 6:2
ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ! ਇਸ ਦੇ ਸਵਾਰ ਨੇ ਇੱਕ ਧਨੁਸ਼ ਫੜਿਆ ਹੋਇਆ ਸੀ, ਅਤੇ ਉਸ ਨੂੰ ਇੱਕ ਮੁਕਟ ਦਿੱਤਾ ਗਿਆ ਸੀ, ਅਤੇ ਉਹ ਇੱਕ ਵਿਜੇਤਾ ਦੇ ਰੂਪ ਵਿੱਚ ਸਵਾਰ ਹੋ ਕੇ ਜਿੱਤ ਪ੍ਰਾਪਤ ਕਰਨ ਨਿਕਲ ਗਿਆ।
Explore ਪ੍ਰਕਾਸ਼ ਪੱਤਰ 6:2
3
ਪ੍ਰਕਾਸ਼ ਪੱਤਰ 6:9
ਜਦੋਂ ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ, ਮੈਂ ਜਗਵੇਦੀ ਦੇ ਹੇਠਾਂ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਬਚਨ ਅਤੇ ਉਸ ਦੀ ਗਵਾਹੀ ਦੇ ਕਾਰਨ ਜੋ ਉਹਨਾਂ ਨੇ ਦਿੱਤੀ ਸੀ, ਵੱਢੇ ਗਏ ਸਨ।
Explore ਪ੍ਰਕਾਸ਼ ਪੱਤਰ 6:9
4
ਪ੍ਰਕਾਸ਼ ਪੱਤਰ 6:10-11
ਉਹਨਾਂ ਆਤਮਾਵਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਹੇ ਪ੍ਰਭੂ, ਪਵਿੱਤਰ ਅਤੇ ਸੱਚੇ, ਕਿੰਨਾ ਚਿਰ, ਜਦੋਂ ਤੱਕ ਤੁਸੀਂ ਧਰਤੀ ਦੇ ਵਾਸੀਆਂ ਦਾ ਨਿਆਂ ਨਹੀਂ ਕਰਦੇ ਅਤੇ ਸਾਡੇ ਲਹੂ ਦਾ ਬਦਲਾ ਨਹੀਂ ਲੈਂਦੇ?” ਤਦ ਉਹਨਾਂ ਵਿੱਚੋਂ ਹਰੇਕ ਨੂੰ ਇੱਕ ਚਿੱਟਾ ਚੋਗਾ ਦਿੱਤਾ ਗਿਆ, ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਾਥੀ ਨੌਕਰਾਂ, ਤੁਹਾਡੇ ਭਰਾਵਾਂ ਅਤੇ ਭੈਣਾਂ ਦੀ ਪੂਰੀ ਸੰਖਿਆ ਨੂੰ ਉਵੇਂ ਹੀ ਮਾਰੇ ਜਾਣ ਤੱਕ ਥੋੜੀ ਦੇਰ ਹੋਰ ਉਡੀਕ ਕਰੋ।
Explore ਪ੍ਰਕਾਸ਼ ਪੱਤਰ 6:10-11
5
ਪ੍ਰਕਾਸ਼ ਪੱਤਰ 6:4
ਤਦ ਇੱਕ ਹੋਰ ਘੋੜਾ ਨਿੱਕਲਿਆ, ਇੱਕ ਲਾਲ ਅੱਗ ਵਾਲਾ। ਇਸ ਦੇ ਸਵਾਰ ਨੂੰ ਧਰਤੀ ਤੋਂ ਸ਼ਾਂਤੀ ਲੈਣ ਅਤੇ ਲੋਕਾਂ ਨੂੰ ਇੱਕ-ਦੂਜੇ ਨੂੰ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ। ਉਸ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ।
Explore ਪ੍ਰਕਾਸ਼ ਪੱਤਰ 6:4
6
ਪ੍ਰਕਾਸ਼ ਪੱਤਰ 6:17
ਕਿਉਂਕਿ ਪਰਮੇਸ਼ਵਰ ਅਤੇ ਲੇਲੇ ਦੇ ਗੁੱਸੇ ਦਾ ਮਹਾਨ ਦਿਨ ਆ ਗਿਆ ਹੈ, ਅਤੇ ਕੌਣ ਇਸ ਦਾ ਸਾਹਮਣਾ ਕਰ ਸਕਦਾ ਹੈ?”
Explore ਪ੍ਰਕਾਸ਼ ਪੱਤਰ 6:17
7
ਪ੍ਰਕਾਸ਼ ਪੱਤਰ 6:12-13
ਮੈਂ ਵੇਖਿਆ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਇੱਕ ਬਹੁਤ ਵੱਡਾ ਭੂਚਾਲ ਆਇਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਤੱਪੜ ਦੀ ਤਰ੍ਹਾਂ ਕਾਲਾ ਹੋ ਗਿਆ, ਪੂਰਾ ਚੰਦਰਮਾ ਲਹੂ ਜਿਹਾ ਲਾਲ ਹੋ ਗਿਆ, ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਵੇਂ ਇੱਕ ਹਵਾ ਨਾਲ ਹਿਲਾਏ ਜਾਣ ਤੇ ਹੰਜ਼ੀਰ ਦੇ ਦਰੱਖਤ ਤੋਂ ਹੰਜ਼ੀਰ ਡਿੱਗਦੇ ਹਨ।
Explore ਪ੍ਰਕਾਸ਼ ਪੱਤਰ 6:12-13
8
ਪ੍ਰਕਾਸ਼ ਪੱਤਰ 6:5-6
ਜਦੋਂ ਲੇਲੇ ਨੇ ਤੀਜੀ ਮੋਹਰ ਖੋਲ੍ਹੀ, ਮੈਂ ਤੀਜੇ ਜੀਵਤ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆਓ!” ਮੈਂ ਦੇਖਿਆ, ਅਤੇ ਮੇਰੇ ਸਾਹਮਣੇ ਇੱਕ ਕਾਲਾ ਘੋੜਾ ਸੀ! ਇਸ ਦੇ ਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫੜ੍ਹੀ ਹੋਈ ਸੀ। ਫਿਰ ਮੈਂ ਸੁਣਿਆ ਜੋ ਚਾਰ ਜੀਵਾਂ ਵਿੱਚ ਇੱਕ ਆਵਾਜ਼ ਇਹ ਆਖਦੇ ਸੁਣੀ ਕਿ, “ਇੱਕ ਦਿਨ ਦੀ ਮਜ਼ਦੂਰੀ ਦੇ ਲਈ ਦੋ ਦੀਨਾਰ ਕਣਕ, ਇੱਕ ਦਿਨ ਦੀ ਮਜ਼ਦੂਰੀ ਲਈ ਛੇ ਦੀਨਾਰ ਜੌਂ, ਅਤੇ ਤੇਲ ਅਤੇ ਦਾਖਰਸ ਦਾ ਨੁਕਸਾਨ ਨਾ ਕਰਨਾ!”
Explore ਪ੍ਰਕਾਸ਼ ਪੱਤਰ 6:5-6
9
ਪ੍ਰਕਾਸ਼ ਪੱਤਰ 6:14-15
ਅਕਾਸ਼ ਇੱਕ ਪੋਥੀ ਵਾਂਗ ਲਪੇਟਿਆ ਗਿਆ, ਅਤੇ ਹਰ ਪਹਾੜ ਅਤੇ ਟਾਪੂ ਨੂੰ ਉਸ ਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ। ਤਦ ਧਰਤੀ ਦੇ ਰਾਜੇ, ਰਾਜਕੁਮਾਰ, ਫੌਜ ਦੇ ਸਰਦਾਰ, ਅਮੀਰ, ਸ਼ਕਤੀਸ਼ਾਲੀ ਅਤੇ ਹੋਰ ਸਾਰੇ, ਗੁਲਾਮ ਅਤੇ ਅਜ਼ਾਦ, ਗੁਫ਼ਾਂਵਾਂ ਅਤੇ ਪਹਾੜਾਂ ਦੀਆਂ ਚਟਾਨਾਂ ਦੇ ਵਿੱਚ ਲੁਕ ਗਏ।
Explore ਪ੍ਰਕਾਸ਼ ਪੱਤਰ 6:14-15