1
ਕੂਚ 9:16
ਪੰਜਾਬੀ ਮੌਜੂਦਾ ਤਰਜਮਾ
PCB
ਪਰ ਮੈਂ ਤੈਨੂੰ ਇਸ ਉਦੇਸ਼ ਦੇ ਲਈ ਨਿਯੁਕਤ ਕੀਤਾ, ਤਾਂ ਜੋ ਮੈਂ ਤੈਨੂੰ ਆਪਣੀ ਸ਼ਕਤੀ ਵਿਖਾਵਾਂ ਅਤੇ ਮੇਰਾ ਨਾਮ ਸਾਰੀ ਧਰਤੀ ਉੱਤੇ ਸੁਣਾਇਆ ਜਾਵੇ।
Compare
Explore ਕੂਚ 9:16
2
ਕੂਚ 9:1
ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਫ਼ਿਰਾਊਨ ਕੋਲ ਜਾ ਅਤੇ ਉਸਨੂੰ ਆਖ, ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ “ਮੇਰੇ ਲੋਕਾਂ ਨੂੰ ਜਾਣ ਦਿਓ, ਤਾਂ ਜੋ ਉਹ ਮੇਰੀ ਉਪਾਸਨਾ ਕਰਨ।”
Explore ਕੂਚ 9:1
3
ਕੂਚ 9:15
ਕਿਉਂਕਿ ਹੁਣ ਤੱਕ ਮੈਂ ਆਪਣਾ ਹੱਥ ਵਧਾ ਕੇ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਇੱਕ ਅਜਿਹੀ ਮਹਾਂਮਾਰੀ ਨਾਲ ਮਾਰ ਸਕਦਾ ਸੀ ਜੋ ਤੁਹਾਨੂੰ ਧਰਤੀ ਤੋਂ ਮਿਟਾ ਸਕਦੀ ਸੀ।
Explore ਕੂਚ 9:15
4
ਕੂਚ 9:3-4
ਯਾਹਵੇਹ ਦਾ ਹੱਥ ਖੇਤਾਂ ਵਿੱਚ ਤੇਰੇ ਪਸ਼ੂਆਂ ਉੱਤੇ, ਤੁਹਾਡੇ ਘੋੜਿਆਂ, ਗਧਿਆਂ, ਊਠਾਂ ਅਤੇ ਤੁਹਾਡੇ ਪਸ਼ੂਆਂ, ਭੇਡਾਂ ਅਤੇ ਬੱਕਰੀਆਂ ਉੱਤੇ ਇੱਕ ਭਿਆਨਕ ਬਿਪਤਾ ਲਿਆਵੇਗਾ। ਪਰ ਯਾਹਵੇਹ ਇਸਰਾਏਲ ਅਤੇ ਮਿਸਰ ਦੇ ਪਸ਼ੂਆਂ ਵਿੱਚ ਫ਼ਰਕ ਕਰੇਗਾ, ਤਾਂ ਜੋ ਇਸਰਾਏਲੀਆਂ ਦਾ ਕੋਈ ਵੀ ਜਾਨਵਰ ਨਾ ਮਰੇ।’ ”
Explore ਕੂਚ 9:3-4
5
ਕੂਚ 9:18-19
ਇਸ ਲਈ, ਕੱਲ ਇਸੇ ਸਮੇਂ ਮੈਂ ਸਭ ਤੋਂ ਭੈੜੀ ਗੜੇਮਾਰੀ ਭੇਜਾਂਗਾ ਜੋ ਮਿਸਰ ਉੱਤੇ ਉਸ ਦਿਨ ਤੋਂ ਜੋ ਉਸ ਦੀ ਸਥਾਪਨਾ ਦੇ ਦਿਨ ਤੋਂ ਹੁਣ ਤੱਕ ਨਹੀਂ ਪਈ। ਹੁਣੇ ਹੁਕਮ ਦਿਓ ਕਿ ਤੁਸੀਂ ਆਪਣੇ ਪਸ਼ੂਆਂ ਨੂੰ ਅਤੇ ਤੁਹਾਡੇ ਕੋਲ ਜੋ ਕੁਝ ਵੀ ਖੇਤ ਵਿੱਚ ਹੈ ਉਸ ਨੂੰ ਪਨਾਹ ਦੇ ਸਥਾਨ ਵਿੱਚ ਲਿਆਓ, ਕਿਉਂਕਿ ਗੜੇ ਹਰ ਉਸ ਵਿਅਕਤੀ ਅਤੇ ਜਾਨਵਰ ਉੱਤੇ ਡਿੱਗਣਗੇ ਜਿਨ੍ਹਾਂ ਨੂੰ ਅੰਦਰ ਨਹੀਂ ਲਿਆਂਦਾ ਗਿਆ ਅਤੇ ਅਜੇ ਵੀ ਖੇਤ ਵਿੱਚ ਬਾਹਰ ਹੈ ਅਤੇ ਉਹ ਮਰ ਜਾਣਗੇ।”
Explore ਕੂਚ 9:18-19
6
ਕੂਚ 9:9-10
ਇਹ ਮਿਸਰ ਦੀ ਸਾਰੀ ਧਰਤੀ ਉੱਤੇ ਘੱਟਾ ਹੋ ਜਾਵੇਗੇ ਅਤੇ ਸਾਰੇ ਦੇਸ਼ ਦੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿੱਕਲਣਗੇ।” ਇਸ ਲਈ ਉਹ ਭੱਠੀ ਵਿੱਚੋਂ ਸੁਆਹ ਲੈ ਕੇ ਫ਼ਿਰਾਊਨ ਦੇ ਸਾਹਮਣੇ ਖੜੇ ਹੋਏ, ਮੋਸ਼ੇਹ ਨੇ ਇਸ ਨੂੰ ਹਵਾ ਵਿੱਚ ਉਡਾ ਦਿੱਤਾ ਅਤੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿਕਲ ਪਏ।
Explore ਕੂਚ 9:9-10
Home
Bible
Plans
Videos