ਪਰ ਜਦੋਂ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਕੋਸ਼ਿਸ਼ ਕੀਤੀ, ਕਿ ਜੂੰਆਂ ਨੂੰ ਲੈ ਆਉਣ ਪਰ ਉਹ ਨਾ ਲਿਆ ਸਕੇ, ਅਤੇ ਆਦਮੀ ਅਤੇ ਡੰਗਰਾਂ ਉੱਤੇ ਜੂੰਆਂ ਹੀ ਜੂੰਆਂ ਸਨ। ਜਾਦੂਗਰਾਂ ਨੇ ਫ਼ਿਰਾਊਨ ਨੂੰ ਕਿਹਾ, “ਇਹ ਪਰਮੇਸ਼ਵਰ ਦੀ ਉਂਗਲ ਹੈ।” ਪਰ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸ ਨੇ ਨਾ ਸੁਣੀ, ਜਿਵੇਂ ਯਾਹਵੇਹ ਨੇ ਕਿਹਾ ਸੀ।