ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਫ਼ਿਰਾਊਨ ਕੋਲ ਜਾ, ਕਿਉਂ ਜੋ ਮੈਂ ਉਸ ਦੇ ਦਿਲ ਅਤੇ ਉਸ ਦੇ ਅਧਿਕਾਰੀਆਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ ਹੈ ਤਾਂ ਜੋ ਮੈਂ ਆਪਣੇ ਇਨ੍ਹਾਂ ਚਮਤਕਾਰਾਂ ਨੂੰ ਉਹਨਾਂ ਵਿੱਚ ਕਰਾਂ। ਤਾਂ ਜੋ ਤੁਸੀਂ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਦੱਸ ਸਕੋ ਕਿ ਮੈਂ ਮਿਸਰੀਆਂ ਨਾਲ ਕਿਵੇਂ ਕਠੋਰਤਾ ਨਾਲ ਪੇਸ਼ ਆਇਆ ਅਤੇ ਕਿਵੇਂ ਮੈਂ ਉਹਨਾਂ ਵਿੱਚ ਆਪਣੇ ਚਮਤਕਾਰ ਵਿਖਾਏ ਸਨ ਅਤੇ ਤੁਸੀਂ ਜਾਣ ਸਕੋ ਕਿ ਮੈਂ ਯਾਹਵੇਹ ਹਾਂ।”