ਉਹਨਾਂ ਨੂੰ ਉਸਦੇ ਫ਼ਰਮਾਨ ਅਤੇ ਹੁਕਮ ਸਿਖਾ, ਅਤੇ ਉਹਨਾਂ ਨੂੰ ਦਿਖਾ ਕਿ ਉਹਨਾਂ ਨੇ ਕਿਵੇਂ ਜੀਉਂਣਾ ਹੈ ਅਤੇ ਵਿਵਹਾਰ ਕਿਵੇਂ ਦਾ ਕਰਨਾ ਹੈ। ਪਰ ਸਾਰੇ ਲੋਕਾਂ ਵਿੱਚੋਂ ਵਫ਼ਾਦਾਰ ਆਦਮੀਆਂ ਨੂੰ ਚੁਣੋ, ਪਰਮੇਸ਼ਵਰ ਤੋਂ ਡਰਨ ਵਾਲੇ ਆਦਮੀ, ਭਰੋਸੇਮੰਦ ਆਦਮੀ ਜੋ ਬੇਈਮਾਨੀ ਨਾਲ ਨਫ਼ਰਤ ਕਰਦੇ ਹਨ, ਅਤੇ ਉਹਨਾਂ ਨੂੰ ਹਜ਼ਾਰਾਂ, ਸੈਂਕੜੇ, ਪੰਜਾਹ ਅਤੇ ਦਸਾਂ ਦੇ ਅਧਿਕਾਰੀਆਂ ਵਜੋਂ ਨਿਯੁਕਤ ਕਰ।